Hindi
IMG-20241118-WA0013

ਜ਼ਿਲ੍ਹਾ ਫ਼ਿਰੋਜ਼ਪੁਰ ਦੇ  34 ਬਾਲ ਲੇਖਕਾਂ ਨੇ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ, ਮਸਤੂਆਣਾ ਸਾਹਿਬ ਵਿਖੇ ਭਾ

ਜ਼ਿਲ੍ਹਾ ਫ਼ਿਰੋਜ਼ਪੁਰ ਦੇ  34 ਬਾਲ ਲੇਖਕਾਂ ਨੇ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ, ਮਸਤੂਆਣਾ ਸਾਹਿਬ ਵਿਖੇ ਭਾਗ ਲਿਆ :  ਡਾ. ਅਮਰ ਜੋਤੀ ਮਾਂਗਟ 

ਜ਼ਿਲ੍ਹਾ ਫ਼ਿਰੋਜ਼ਪੁਰ ਦੇ  34 ਬਾਲ ਲੇਖਕਾਂ ਨੇ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ, ਮਸਤੂਆਣਾ ਸਾਹਿਬ ਵਿਖੇ ਭਾਗ ਲਿਆ :  ਡਾ. ਅਮਰ ਜੋਤੀ ਮਾਂਗਟ 

 

ਫ਼ਿਰੋਜ਼ਪੁਰ, 18 ਨਵੰਬਰ 2024:

ਜ਼ਿਲ੍ਹਾ ਫ਼ਿਰੋਜ਼ਪੁਰ ਦੇ 34 ਬਾਲ ਲੇਖਕਾਂ ਵੱਲੋਂ ਦੋ ਰੋਜਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ, ਮਸਤੂਆਣਾ ਸਾਹਿਬ, ਸੰਗਰੂਰ ਵਿਖੇ ਮੈਡਮ ਮੁਨਿਲਾ ਅਰੋੜਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਮੈਡਮ ਸੁਨੀਤਾ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ, ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡ ਜੇਤੂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਸੈ. ਸਿੱ, ਸ਼੍ਰੀ ਕੋਮਲ ਅਰੋੜਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ, ਫ਼ਿਰੋਜ਼ਪੁਰ ਦੇ ਰਹਿਨੁਮਾਈ ਹੇਠ  ਭਾਗ ਲਿਆ। ਡਾ ਅਮਰ ਜੋਤੀ ਮਾਂਗਟ, ਮੁੱਖ ਸੰਪਾਦਕ ਵੱਲੋਂ ਇਨ੍ਹਾ ਦੀ ਅਗਵਾਈ ਕੀਤੀ ਗਈ। 

 

ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਡਾ ਅਮਰ ਜੋਤੀ ਮਾਂਗਟ ਨੇ ਦੱਸਿਆ ਕਿ ਸਾਡੇ ਜਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਸ਼੍ਰੀ ਸੁੱਖੀ ਬਾਠ ਜੀ, ਸਰੀ ਕਨੇਡਾ ਵੱਲੋਂ  ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ, ਮਸਤੂਆਣਾ ਸਾਹਿਬ ਸੰਗਰੂਰ ਵਿਖੇ ਮਾਂ ਬੋਲੀ ਪੰਜਾਬੀ ਨੂੰ  ਸੰਸਾਰ ਪੱਧਰ ਤੇ ਬਣਦਾ ਰੁਤਬਾ ਦਿਵਾਉਣ ਲਈ ਤਨੋ , ਮਨੋ ਤੇ ਧਨੋ ਨਿਰੰਤਰ ਸੇਵਾ ਕੀਤੀ ਜਾ ਰਹੀ ਹੈ। ਇਸ ਨੂੰ ਅੰਤਰਰਾਸ਼ਟਰੀ ਪੱਧਰ ਤੇ ਲਿਜਾਣ ਲਈ ਉਨ੍ਹਾਂ ਵਲੋਂ ਸ . ਓਂਕਾਰ ਸਿੰਘ ਤੇਜੇ ਪ੍ਰੋਜੈਕਟ ਇੰਚਾਰਜ, ਸ. ਗੁਰਿੰਦਰ ਸਿੰਘ ਕਾਂਗੜ,ਮੀਡੀਆ ਇੰਚਾਰਜ, ਸ. ਗੁਰਵਿੰਦਰ ਸਿੰਘ ਸਿੱਧੂ ਸਲਾਹਕਾਰ ਤੇ ਸਮੁੱਚੀ ਟੀਮ ਵੱਲੋਂ  ਕਰਵਾਈ ਗਈ ਜਿਸ ਦੀ ਮੁੱਖ ਮਹਿਮਾਨ ਵੀ ਜਿਲ੍ਹਾ ਫਿਰੋਜ਼ਪੁਰ ਦੀਆ ਦੋ ਬੱਚਿਆ ਕਿਰਨਜੀਤ ਕੌਰ ਤੇ ਹਰਜੋਤ ਕੌਰ ਜਿਨ੍ਹਾਂ ਦੀ  ਜਨਮ ਤੋਂ ਅੱਖਾਂ ਦੀ ਜੋਤ ਨਹੀਂ ਹੈ, ਨੂੰ 4 ਸਾਲ ਪਹਿਲਾਂ ਸ. ਸੁੱਖੀ ਬਾਠ ਜੀ ਕੈਨੇਡਾ ਸਰੀ ਵੱਲੋਂ ਗੋਦ ਲਿਆ ਗਿਆ ਸੀ ਸਨ। ਸ ਕੁਲਵੰਤ ਸਿੰਘ ਧਾਲੀਵਾਲ, ਵਰਲਡ ਅੰਬੈਸਡਰ ਕੈਂਸਰ ਰੋਕੋ ਇੰਗਲੈਂਡ ਨੇ ਵਿਸ਼ਸ਼ ਤੌਰ ਤੇ ਇਹਨਾਂ ਬਾਲ ਲੇਖਕਾਂ ਨੂੰ ਅਸ਼ੀਰਵਾਦ ਦੇਣ ਲਈ ਸ਼ਿਰਕਤ ਕੀਤੀ। ਇਸ ਕਾਨਫਰੰਸ ਦਾ ਸਾਰਾ ਮੰਚ ਸੰਚਾਲਨ ਤੇ ਮੁੱਖ ਮਹਿਮਾਨ ਇਹ ਬਾਲ ਲੇਖਕ ਹੀ ਸਨ। ਇਸ ਵਿਚ ਪ੍ਰਾਇਮਰੀ , ਮਿਡਲ ਤੇ ਸੈਕਡੰਰੀ ਵਰਗ ਦੇ 9 ਮੁਕਾਬਲੇ   ਕਵਿਤਾ ਉਚਾਰਣ, ਗੀਤ, ਲੇਖ, ਕਹਾਣੀ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਫ਼ਿਰੋਜ਼ਪੁਰ ਦੇ 15 ਸਕੂਲ਼ਾਂ ਦੇ 34 ਵਿਦਿਆਰਥੀਆ ਨੇ  ਭਾਗ ਲਿਆ ਤੇ ਬਕਮਾਲ ਪੇਸ਼ਕਾਰੀ ਕੀਤੀ।ਜਿਸ ਲਈ ਸਾਰੇ ਬਾਲ ਲੇਖਕਾਂ ਨੂੰ ਸ ਸੁੱਖੀ ਬਾਠ ਜੀ ਵੱਲੋਂ ਇਨਾਮ  ਵਿੱਚ ਸਰਟੀਫਿਕੇਟ,ਮੈਡਲ ਤੇ ਕਾਨਫਰੰਸ ਦਾ ਬੈਗ ਦਿੱਤਾ ਗਿਆ ।ਦੀਕਸ਼ਾ ਸਰਕਾਰੀ  ਗਰਲਜ ਸਕੂਲ ਆਫ ਐਮਿਨਾਂਸ ਗੁਰੂ ਹਰਸਹਾਏ ਨੇ ਲੇਖ ਮੁਕਾਬਲਿਆ ਵਿਚ ਤੀਜਾ ਸਥਾਨ ਹਾਸਿਲ ਕੀਤਾ ਤੇ ਟਰਾਫੀ ਤੇ 5100 ਰੁਪੈ ਦਾ ਨਕਦ ਇਨਾਮ ਜਿੱਤਿਆ ਤੇ ਇਸ ਦੇ ਨਾਲ ਹੋਮਿਡੀਪ ਹਰਲੀਨ  ਸਿਟੀ ਹਾਰਟ ਸਕੂਲ਼ ਮਮਦੋਟ ਨੂੰ ਬਾਖੂਬੀ ਮੰਚ ਸੰਚਾਲਨ ਲਈ ਟਰਾਫੀ ਇਨਾਮ ਵਜੋਂ ਦਿੱਤੀ ਗਈ ।ਟੀਮ ਇੰਚਾਰਜ ਡਾ ਅਮਰ ਜੋਤੀ ਮਾਂਗਟ ਟੀਮ ਇੰਚਾਰਜ਼ ਤੇ ਟੀਮ ਮੈਂਬਰ ਸ ਬਲਜੀਤ ਸਿੰਘ ਧਾਲੀਵਾਲ, ਸ ਹਰਦੇਵ ਸਿੰਘ ਭੁੱਲਰ, ਵਿਸ਼ੇਸ਼ ਸਹਿਯੋਗੀ ਇੰਜ. ਜਗਦੀਪ ਸਿੰਘ ਮਾਂਗਟ, ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ,ਗਾਈਡ ਅਧਿਆਪਕ ਸਾਹਿਬਾਨ ਤੇ ਸਜਿੰਦਿਆ ਨੂੰ ਸਰਟੀਫਿਕੇਟ ਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਇਸ ਅੰਤਰਰਾਸਟਰੀ ਪੱਧਰ ਤੇ ਜਿਲ੍ਹੇ ਦੇ ਬਾਲ ਲੇਖਕਾਂ ਦੀ ਪ੍ਰਾਪਤੀ ਲਈ ਚਮਕੌਰ ਸਿੰਘ ਸਰਾਂ ਪ੍ਰਿੰਸੀਪਲ,ਸ ਕਰਮਜੀਤ ਸਿੰਘ ਧਾਰੀਵਾਲ,ਪ੍ਰਿੰਸੀਪਲ,ਸ ਹਰਫੂਲ ਸਿੰਘ ਪ੍ਰਿੰਸੀਪਲ, ਡਾ ਸੁਨੀਤਾ ਰੰਗਬੁੱਲਾ, ਸ ਅਵਤਾਰ ਸਿੰਘ ਹੈਡਮਾਸਟਰ,  ਰਮਿੰਦਰ ਕੌਰ ਮੁੱਖ ਅਧਿਆਪਕ,ਕਮਲਜੀਤ,  ਕੁਲਵਿੰਦਰ ਕੌਰ, ਜਗਦੀਪ ਕੌਰ, ਮਨਦੀਪ ਕੌਰ, ਕੰਚਨ ਡੋਮਰਾ,ਦਵਿੰਦਰ ਕੌਰ,ਮੈਡਮ ਰੂਚੀ,  ਸੋਨੀਆ, ਸੁਦੇਸ਼ ਰਾਣੀ, ਜਸਪ੍ਰੀਤ ਕੌਰ, ਰੀਤੂ ਸ਼ਰਮਾ, ਕਮਲੇਸ਼ , ਨੇਹਾ ਖਾਨ , ਦੀਪਸ਼ਿਖਾ  ਆਦਿ ਵੱਲੋਂ ਸ਼ਲਾਘਾਯੋਗ ਕਾਰਗੁਜਾਰੀ ਲਈ ਮੁਬਾਰਕਬਾਦ ਦਿੱਤੀ ਤੇ ਸਾਰਿਆ  ਨੇ  ਸੁੱਖੀ ਬਾਠ ਜੀ ਸਰੀ, ਕਨੇਡਾ ਵੱਲੋਂ ਕੀਤੇ ਉਪਰਾਲੇ ਤੇ ਬੱਚਿਆ ਨੂੰ ਇੰਨਾ ਵੱਡਾ ਮੰਚ ਦੇਣ ਤੇ ਸਾਰਿਆ ਦੇ ਰਹਿਣ ਖਾਣ, ਟਰਾਂਸਪੋਰਟ ਆਦਿ ਸਾਰਾ ਖਰਚਾ ਬਾਠ ਸਾਹਿਬ ਵੱਲੋਂ ਕਰਨ  ਤੇ ਭਵਿੱਖ ਵਿੱਚ ਵੀ ਇਨ੍ਹਾਂ ਅਣਗੌਲੇ ਬੱਚਿਆ ਦੀ  ਪ੍ਰਤਿਭਾ ਨੂੰ ਹੋਰ ਨਿਖਾਰਨ ਤੇ ਤਰਾਸ਼ਣ ਲਈ ਕੀਤੇ ਜਾਣ ਵਾਲ਼ੇ ਉਪਰਾਲਿਆ ਲਈ ਸਾਰੇ ਟੀਮ ਮੈਂਬਰਾਂ,ਗਾਈਡ  ਅਧਿਆਪਕਾਂ , ਬੱਚਿਆ ਦੇ ਮਾਂ ਪਿਓ ਨੇ ਦਿਲੋਂ ਧੰਨਵਾਦ ਕੀਤਾ।


Comment As:

Comment (0)