Hindi
IMG-20240728-WA0053

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਵਿਸ਼ਵ ਕੁਦਰਤ ਸੰਭਾਲ ਦਿਵਸ ਮਨਾਇਆ ਗਿਆ 

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਵਿਸ਼ਵ ਕੁਦਰਤ ਸੰਭਾਲ ਦਿਵਸ ਮਨਾਇਆ ਗਿਆ 

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਫ਼ਰੀਦਕੋਟ 

 

-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਵਿਸ਼ਵ ਕੁਦਰਤ ਸੰਭਾਲ ਦਿਵਸ ਮਨਾਇਆ ਗਿਆ 

 

-ਕਿਸਾਨਾਂ ਨੂੰ "ਹਰੇਕ ਟਿਊਬਵੈੱਲ ਤੇ 5 ਰੁੱਖ "ਮੁਹਿੰਮ ਨੂੰ ਕਾਮਯਾਬ ਕਰਨ ਲਈ ਸਹਿਯੋਗ ਦੇਣ ਦੀ ਅਪੀਲ

 

ਫ਼ਰੀਦਕੋਟ 28 ਜੁਲਾਈ 2024 ਪੰਜਾਬ ਸਰਕਾਰ ਵੱਲੋ ਸ਼ੁਰੂ ਕੀਤੀ "ਹਰ ਮਨੁੱਖ,ਲਗਾਏ ਇੱਕ  ਰੁੱਖ ਅਤੇ ਹਰੇਕ ਟਿਊਬਵੈੱਲ ਤੇ ਪੰਜ ਰੁੱਖ" ਵਿਸੇਸ਼ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ.ਅਮਰੀਕ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਵੱਲੋ ਗੁਰਬਾਣੀ ਦੇ ਮਹਾਂ ਵਾਕ "ਬਲਿਹਾਰੀ ਕੁਦਰਿਤ ਵਸਿਆ" ਨੂੰ ਸਮਰਪਿਤ ਵਿਸ਼ਵ ਕੁਦਰਤ ਸੰਭਾਲ ਦਿਵਸ ਮੌਕੇ ਵੱਖ ਵੱਖ ਪਿੰਡਾਂ ਵਿਚ ਕਿਸਾਨਾਂ ਦੇ ਟਿਊਬਵੈਲਾਂ ਉਪਰ ਛਾਂਦਾਰ ਬੂਟੇ ਲਗਾ ਕੇ ਵਿਸ਼ਵ ਕੁਦਰਤ ਸੰਭਾਲ ਦਿਵਸ ਮਨਾਇਆ ਗਿਆ । ਜਿਸ ਦਾ ਮੁੱਖ ਵਿਸ਼ਾ ਰਿਹਾ "ਮਨੁੱਖਾਂ ਅਤੇ ਪੌਦਿਆਂ ਵਿਚ ਨੇੜਤਾ ਵਧਾਈਏ"।

 

 ਅੱਜ ਦੀ ਮੁਹਿੰਮ ਦੌਰਾਨ ਖੇਤੀ ਅਧਿਕਾਰੀਆਂ ਵਲੋਂ  ਵਾੜਾ ਦਰਾਕਾ,ਕੋਟ ਸੁਖੀਆ,ਰੱਤੀ ਰੋੜੀ, ਡੋਡ,ਵਾੜਾ ਭਾਈਕਾ, ਹਰੀ ਨੌ ਆਦਿ ਪਿੰਡਾਂ ਵਿਚ ਤਕਰੀਬਨ ਦਸ ਹਜ਼ਾਰ ਛਾਂਦਾਰ ਬੂਟੇ ਲਗਾਏ ਗਏ।

 

ਸਹਾਇਕ ਤਕਨੀਕੀ ਪ੍ਰਬੰਧਕ ਰਾਜਾ ਸਿੰਘ ਨੇ ਅੱਜ ਦੀ ਮੁਹਿੰਮ ਵਿੱਚ ਅਹਿਮ ਯੋਗਦਾਨ ਪਾਇਆ। ਪਿੰਡ ਵਾੜਾ ਦੜਾਕਾ ਵਿਚ  ਗੱਲਬਾਤ ਕਰਦਿਆਂ  ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਵੱਲੋਂ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ  "ਹਰੇਕ ਟਿਊਬ ਵੈੱਲ ਉੱਪਰ ਪੰਜ ਰੁੱਖ"  ਮੁਹਿੰਮ ਤਹਿਤ ਖੇਤੀਬਾੜੀ ਅਧਿਕਾਰੀ ਅਤੇ ਕਰਮਚਾਰੀ ਵੱਲੋਂ ਹਰੇਕ ਟਿਊਬਵੈੱਲ ਉੱਪਰ  ਘੱਟੋ ਘੱਟ ਪੰਜ ਰੁੱਖ ਲਗਾਉਣ ਲਗਾਏ ਜਾ ਰਹੇ ਹਨ ਤਾਂ ਜੋ ਵਾਤਾਵਰਣ ਵਿੱਚ ਆ ਰਹੀ ਤਬਦੀਲੀ ਕਾਰਨ ਵੱਧ ਰਹੀ ਗਰਮੀ ਅਤੇ ਡੂੰਘੇ ਜਾ ਰਹੇ ਜਮੀਨੀ ਪਾਣੀ ਤੇ ਕਾਬੂ ਪਾਉਣਾ ਹੈ ਅਤੇ  ਇਸ ਮੁਹਿੰਮ ਨੂੰ ਪਿੰਡਾਂ ਵਿੱਚ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ।

 

ਉਨ੍ਹਾਂ ਦੱਸਿਆ ਕਿ ਇਹ ਛਾਂਦਾਰ ਬੂਟੇ ਪੰਜਾਬ ਸਰਕਾਰ ਦੇ ਯਤਨਾ ਸਦਕਾ ਵਣ ਵਿਭਾਗ ਵੱਲੋਂ ਮੁਫਤ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ  ਅਪੀਲ ਕੀਤੀ ਕਿ ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਅਤੇ ਇਹਨਾਂ ਦੀ ਦੇਖ-ਭਾਲ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਸਮੁੱਚੀ ਮਾਨਵਤਾ ਇਹਨਾਂ ਬੂਟਿਆਂ ਦਾ ਆਨੰਦ ਮਾਣ ਸਕੇ। 

 

ਉਨ੍ਹਾਂ ਕਿਹਾ ਕਿ ਜਿਸ ਵੀ ਕਿਸਾਨ ਨੂੰ ਟਿਉਬਵੈੱਲ ਉੱਪਰ ਲਗਾਉਣ ਲਈ ਬੂਟੇ ਚਾਹੀਦੇ ਹਨ ,ਆਪਣੇ ਹਲਕੇ ਦੇ  ਖੇਤੀਬਾੜੀ ਵਿਕਾਸ /ਵਿਸਥਾਰ ਅਫ਼ਸਰ ਨਾਲ ਸੰਪਰਕ ਕਰ ਸਕਦਾ ਹੈ । 

ਡਾ.ਗੁਰਮਿੰਦਰ ਸਿੰਘ ਬਰਾੜ ਨੇ ਕਿਹਾ ਕਿ ਮੌਜੂਦਾ ਮੌਸਮੀ ਹਾਲਾਤ ਜਿਸ ਵਿੱਚ ਲੰਬੀ ਔੜ ਅਤੇ ਸਾਡੇ ਆਲੇ-ਦੁਆਲੇ ਦੇ ਤਾਪਮਾਨ, ਫਸਲਾਂ ਉੱਪਰ ਇਸਦੇ ਮਾੜੇ ਅਸਰ ਨੂੰ ਦੇਖਦੇ ਹੋਏ, ਹਰ ਇੱਕ ਮਨੁੱਖ ਲਾਵੇ ਇੱਕ ਰੁੱਖ ਤੋਂ ਵੀ ਅੱਗੇ ਵਧਣ ਦਾ ਸਮਾਂ ਆ ਗਿਆ ਹੈ ਅਤੇ ਹਰ ਇੱਕ ਮਨੁੱਖ ਜਿੰਨੇ ਵੀ ਵੱਧ ਤੋਂ ਵੱਧ ਰੁੱਖ ਲਗਾ ਸਕਦਾ ਹੋਵੇ, ਲਾਉਣੇ ਚਾਹੀਦੇ ਹਨ, ਕਿਉਂਕਿ ਜਿੰਨੀ ਰੁੱਖਾਂ ਦੀ ਗਿਣਤੀ ਜਿਆਦਾ ਹੋਵੇਗੀ ਉਨ੍ਹਾਂ ਹੀ ਸਾਡੇ ਆਲੇ-ਦੁਆਲੇ ਦਾ ਤਾਪਮਾਨ ਠੀਕ ਰਹੇਗਾ ਅਤੇ ਮੀਂਹ ਵੀ ਜਿਆਦਾ ਪੈਣਗੇ।

ਇਸ ਮੌਕੇ ਡਾ.ਰਣਬੀਰ ਸਿੰਘ ,ਡਾ.ਰਮਨਦੀਪ ਸਿੰਘ,ਡਾ,ਰਾਜਵੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ,ਡਾ.ਦਵਿੰਦਰਪਾਲ ਸਿੰਘ ਗਰੇਵਾਲ,ਡਾ. ਗੁਰਬਚਨ ਸਿੰਘ ਡਾ. ਜਸਵੰਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ,ਰਵਿੰਦਰ ਪਾਲ ਸੰਧੂ ਸਹਾਇਕ ਤਕਨੀਕੀ ਪ੍ਰਬੰਧਕ,ਸ਼ਾਮ ਸਿੰਘ ਖੇਤੀ ਉਪ ਨਿਰੀਖਕ ਹਾਜ਼ਰ ਸਨ।


Comment As:

Comment (0)