ਇਫਕੋ ਵਲੋਂ ਨੈਨੋ ਖਾਦਾਂ ਦੇ ਸਬੰਧ ਵਿੱਚ ਵਰਕਸ਼ਾਪ ਦਾ ਆਯੋਜਨ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਫਿਰੋਜ਼ਪੁਰ
ਇਫਕੋ ਵਲੋਂ ਨੈਨੋ ਖਾਦਾਂ ਦੇ ਸਬੰਧ ਵਿੱਚ ਵਰਕਸ਼ਾਪ ਦਾ ਆਯੋਜਨ
ਫਿਰੋਜ਼ਪੁਰ, 13 ਜੂਨ
ਸੰਸਾਰ ਭਰ ਦੀ ਸੱਭ ਤੋਂ ਵੱਡੀ ਸਹਿਕਾਰੀ ਸੰਸਥਾ ਇਫਕੋ ਵਲੋਂ ਫ਼ਿਰੋਜਪੁਰ ਵਿੱਖੇ ਨੈਨੋ ਖਾਦਾਂ ਦੇ ਵਰਤਣ ਅਤੇ ਇਹਨਾਂ ਦੇ ਲਾਭ ਦੀ ਸਿੱਖਲਾਈ ਦੇਣ ਲਈ ਇੱਕ ਵਰਕਸਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਲੱਗਭਗ 80 ਸਹਿਕਾਰੀ ਸਭਾਵਾਂ ਦੇ ਸਕੱਤਰ ਸਹਿਬਾਨਾਂ ਨੇ ਹਿੱਸਾ ਲਿਆ। ਇਸ ਕੈਂਪ ਦੇ ਮੁੱਖ ਮਹਿਮਾਨ ਸ਼੍ਰੀ ਉਮੇਸ਼ ਕੁਮਾਰ ਵਰਮਾ, ਸਯੁੰਕਤ ਰਜਿਸਟਰਾਰ ਸਹਿਕਾਰੀ ਸਭਾਵਾਂ ਫ਼ਿਰੋਜਪੁਰ ਡਵੀਜ਼ਨ ਸਨ। ਇਸ ਕੈਂਪ ਦੀ ਪ੍ਰਧਾਨਗੀ ਸ਼੍ਰੀਮਤੀ ਸੰਧਿਆ ਸ਼ਰਮਾ, ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਫ਼ਿਰੋਜਪੁਰ ਨੇ ਕੀਤੀ। ਇਸ ਕੈਂਪ ਵਿੱਚ ਜਿਲ੍ਹੇ ਦੇ ਕੋਆਪਰੇਟਿਵ ਇੰਸਪੈਕਟਰਾਂ ਸਮੇਤ ਸ਼੍ਰੀ ਸਰਵਰਜੀਤ ਸਿੰਘ, ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਫ਼ਿਰੋਜਪੁਰ ਵੀ ਸ਼ਾਮਲ ਹੋਏ। ਇਸ ਕੈਂਪ ਵਿੱਚ ਇਫਕੋ ਵਲੋਂ ਸਟੇਟ ਮਾਰਕੀਟਿੰਗ ਮੈਨੇਜਰ ਸ੍ਰੀ ਹਰਮੇਲ ਸਿੰਘ ਸਿੱਧੂ ਉਚੇਚੇ ਤੋਰ ਤੇ ਹਿੱਸਾ ਲਿਆ।
ਸੰਦੀਪ ਕੁਮਾਰ ਸਹਾਇਕ ਮੈਨੇਜਰ ਇਫਕੋ ਫ਼ਿਰੋਜਪੁਰ ਨੇ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਇਫਕੋ ਦੀਆਂ ਵੱਖ ਵੱਖ ਖਾਦਾਂ ਬਾਰੇ ਜਾਣਕਾਰੀ ਦਿੱਤੀ। ਸ਼੍ਰੀ ਹਰਮੇਲ ਸਿੰਘ ਸਿੱਧੂ ਨੇ ਇਫਕੋ ਦੀਆਂ ਨੈਨੋ ਖਾਦਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਸਾਰੇ ਸਕੱਤਰ ਸਹਿਬਾਨਾਂ ਨੂੰ ਇਸਦੇ ਵੱਧ ਤੋਂ ਵੱਧ ਪ੍ਰਚਾਰ ਪਸਾਰ ਲਈ ਪ੍ਰੇਰਿਆ। ਸ਼੍ਰੀਮਤੀ ਸੰਧਿਆ ਸ਼ਰਮਾ ਨੇ ਸਾਰੇ ਸਕੱਤਰ ਸਹਿਬਾਨਾਂ ਨੂੰ ਇਫਕੋ ਖਾਦਾਂ ਦੀ ਜਲਦ ਤੋਂ ਜਲਦ ਪੈਮੇਂਟ ਦੀ ਅਦਾਇਗੀ ਅਤੇ ਪੋਸ ਮਸ਼ੀਨਾਂ ਵਿੱਚ ਖਾਦ ਨੂੰ ਨਿਲ ਕਰਨ ਦੇ ਹੁਕਮ ਦਿੱਤੇ।
ਸੰਯੁਕਤ ਰਜਿਸਟਰਾਰ ਸਹਿਕਾਰੀ ਸਭਾਵਾਂ ਫ਼ਿਰੋਜਪੁਰ ਡਵੀਜ਼ਨ ਨੇ ਇਫਕੋ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਫਕੋ ਵਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਵਧੀਆ ਹੈ ਜਿੱਥੇ ਸਾਰੇ ਸਕੱਤਰ ਸਹਿਬਾਨਾਂ ਅਤੇ ਕੋਆਪਰੇਟਿਵ ਮਹਿਕਮੇ ਦੇ ਅਧਿਕਾਰੀ ਸਾਹਿਬਾਨਾਂ ਦਾ ਮੇਲ ਮਿਲਾਪ ਅਤੇ ਕੰਮ ਸੰਬਧੀ ਚਰਚਾ ਹੋ ਜਾਂਦੀ ਹੈ। ਉਨ੍ਹਾਂ ਸਾਰੇ ਸਕੱਤਰ ਸਹਿਬਾਨਾਂ ਨੂੰ ਇਫਕੋ ਨੈਨੋ ਖਾਦਾਂ ਦੀ ਵੱਧ ਤੋਂ ਵੱਧ ਸੇਲ ਕਰਨ ਅਤੇ ਮੈਂਬਰਾਂ ਨੂੰ ਜਾਣਕਾਰੀ ਦੇਣ ਦੀ ਗਲ਼ ਆਖੀ। ਸ਼੍ਰੀ ਗੁਰਦੇਵ ਸਿੰਘ ਸਿੱਧੂ ਸਾਬਕਾ ਪ੍ਰਧਾਨ ਕੋਆਪਰੇਟਿਵ ਇੰਪਲਾਇਸ ਯੂਨੀਅਨ ਨੇ ਆਪਣੇ ਸੰਬੋਧਨ ਵਿੱਚ ਇਫਕੋ ਦੀਆਂ ਖਾਦਾਂ ਦੀ ਵੱਧ ਤੋਂ ਵੱਧ ਵਿਕਰੀ ਸਹਿਕਾਰੀ ਸਭਾਵਾਂ ਰਾਹੀਂ ਕਰਨ ਲਈ ਪ੍ਰੇਰਿਆ ਅਤੇ ਇਫਕੋ ਨੈਨੋ ਖਾਦਾਂ ਦੀ ਪਹੁੰਚ ਹਰ ਮੈਂਬਰ ਤਕ ਕਰਨ ਲਈ ਜੋਰ ਦਿੱਤਾ। ਅੰਤ ਵਿੱਚ ਸੰਦੀਪ ਕੁਮਾਰ ਵਲੋਂ ਸਾਰੇ ਅਫ਼ਸਰ ਸਹਿਬਾਨਾਂ ਅਤੇ ਸਕੱਤਰ ਸਹਿਬਾਨਾਂ ਦਾ ਧੰਨਵਾਦ ਕੀਤਾ ਗਿਆ।