ਯੁੱਧ ਨਸ਼ਿਆਂ ਵਿਰੁੱਧ ; ਜਲੰਧਰ ਦੇ ਡਿਪਟੀ ਕਮਿਸ਼ਨਰ ਦਾ ਵੱਡਾ ਐਕਸ਼ਨ
ਯੁੱਧ ਨਸ਼ਿਆਂ ਵਿਰੁੱਧ ; ਜਲੰਧਰ ਦੇ ਡਿਪਟੀ ਕਮਿਸ਼ਨਰ ਦਾ ਵੱਡਾ ਐਕਸ਼ਨ
- ਦੋ ਕੈਪਸੂਲ ਅਤੇ ਇਕ ਇੰਜੈਕਸ਼ਨ ਦੀ ਸੇਲ ਨੂੰ ਨਿਯੰਤਰਿਤ ਕਰਨ ਦੇ ਜਾਰੀ ਕੀਤੇ ਆਦੇਸ਼
- ਬਿਨ੍ਹਾਂ ਲਾਇਸੈਂਸ/ਰਿਕਾਰਡ ਅਤੇ ਬਿਨ੍ਹਾਂ ਡਾਕਟਰ ਦੀ ਪਰਚੀ ਤੋਂ ਨਹੀਂ ਵੇਚੇ ਜਾ ਸਕਣਗੇ Pregabalin Capsules, Gabapentin Capsule and Anafortan injection
ਜਲੰਧਰ, 29 ਮਾਰਚ :
ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ 'ਯੁੱਧ ਨਸ਼ਿਆਂ ਵਿਰੁੱਧ ਮੁਹਿੰਮ' ਤਹਿਤ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਵੱਡਾ ਕਦਮ ਚੁੱਕਦਿਆਂ ਤਿੰਨ ਦਵਾਈਆਂ ਦੀ ਸੇਲ ਨੂੰ ਨਿਯੰਤਰਿਤ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਬਿਨ੍ਹਾਂ ਲਾਈਸੈਂਸ, ਬਿਨ੍ਹਾਂ ਰਿਕਾਰਡ ਅਤੇ ਬਿਨ੍ਹਾਂ ਮਾਹਰ ਡਾਕਟਰ ਦੀ ਪਰਚੀ ਤੋਂ ਕੈਮਿਸਟ ਦੁਕਾਨਾਂ 'ਤੇ ਇਹਨਾਂ ਨੂੰ ਵੇਚਣ ’ਤੇ ਰੋਕ ਲਗਾ ਦਿੱਤੀ ਗਈ ਹੈ।
ਜ਼ਿਲ੍ਹਾ ਮੈਜਿਸਟਰੇਟ ਡਾ. ਹਿਮਾਂਸ਼ੂ ਅਗਰਵਾਲ ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਜਲੰਧਰ ਦੀ ਹਦੂਦ ਅੰਦਰ ਪੈਂਦੇ ਏਰੀਆ ਵਿੱਚ ਪ੍ਰੀਗੇਬਲਿਨ ਕੈਪਸੂਲ (Pregabalin Capsules), ਗੈਬਾਪੇਨਟਿਨ ਕੈਪਸੂਲ (Gabapentin Capsules) ਅਤੇ ਐਨਾਫੋਰਟਨ (Anafortan Injection) ਇੰਜੈਕਸ਼ਨ ਨੂੰ ਬਿਨ੍ਹਾਂ ਲਾਈਸੈਂਸ ਰੱਖਣ, ਮਨਜ਼ੂਰ ਸ਼ੁਦਾ ਮਾਤਰਾ ਤੋਂ ਵੱਧ ਰੱਖਣ/ਵੇਚਣ, ਬਿਨ੍ਹਾਂ ਬਿੱਲ ਤੇ ਰਿਕਾਰਡ ਦੇ ਖਰੀਦਣ ਤੇ ਵੇਚਣ ਅਤੇ ਬਿਨ੍ਹਾਂ ਮਾਹਰ ਡਾਕਟਰ ਦੀ ਪਰਚੀ ਤੋਂ ਕੈਮਿਸਟ ਦੁਕਾਨਾਂ ਤੇ ਵੇਚਣ ’ਤੇ ਰੋਕ ਲਗਾਈ ਗਈ ਹੈ।
ਇਹ ਹੁਕਮ ਅਗਲੇ ਦੋ ਮਹੀਨੇ ਲਈ ਲਾਗੂ ਰਹੇਗਾ।
ਜ਼ਿਕਰਯੋਗ ਹੈ ਉਕਤ ਦੋ ਕੈਪਸੂਲ ਅਤੇ ਇੰਜੈਕਸ਼ਨ ਦੀ ਨਸ਼ੇ ਲਈ ਵਰਤੋਂ ਕੀਤੇ ਜਾਣ ਸਬੰਧੀ ਜਾਣਕਾਰੀ ਪ੍ਰਾਪਤ ਹੋਣ 'ਤੇ ਡਿਪਟੀ ਕਮਿਸ਼ਨਰ ਵਲੋਂ ਇਹ ਵੱਡਾ ਐਕਸ਼ਨ ਲਿਆ ਗਿਆ ਹੈ।