Hindi
8 May PN 5---Rangooli voter (3)

ਵੋਟਰ ਜਾਗਰੂਕਤਾ ਮੁਹਿੰਮ ਨੇ ਫ਼ੜੀ ਹੋਰ ਤੇਜ਼ੀ

ਵੋਟਰ ਜਾਗਰੂਕਤਾ ਮੁਹਿੰਮ ਨੇ ਫ਼ੜੀ ਹੋਰ ਤੇਜ਼ੀ

ਵੋਟਰ ਜਾਗਰੂਕਤਾ ਮੁਹਿੰਮ ਨੇ ਫ਼ੜੀ ਹੋਰ ਤੇਜ਼ੀ

ਅੰਮ੍ਰਿਤਸਰ 8 ਮਈ 2024--

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਘਨਸ਼ਾਮ ਥੋਰੀ ਦੀ ਯੋਗ ਅਗੁਆਈ ਹੇਠ ਚੇਅਰਪਰਸਨ ਸਵੀਪ-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਨਿਕਾਸ ਕੁਮਾਰ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਅਗਾਮੀ ਲੋਕਸਭਾ ਚੋਣਾਂ-2024 ਵਿੱਚ ਵੋਟਰਾਂ ਦੀ ਹਿੱਸੇਦਾਰੀ ਵਧਾਉਣ ਲਈ ਸੁਚਾਰੂ ਵੋਟਰ ਸਿੱਖਿਆ ਅਤੇ ਚੋਣ ਭਾਗੀਦਾਰੀ (ਸਵੀਪ) ਸਬੰਧੀ ਗਤੀਵਿਧੀਆਂ ਦੀ ਲੜੀ ਵਜੋਂ ਅੰਮ੍ਰਿਤਸਰ ਕੇਂਦਰੀ ਵਿਧਾਨਸਭਾ ਹਲਕੇ ਦੇ ਬੂਥ ਨੰਬਰ 66 ਤੋਂ 70 ਤੱਕ ਵੋਟਰ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ।ਇਸ ਮੋਕੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਅੰਮ੍ਰਿਤਸਰ ਕੇਂਦਰੀ ਵਿਧਾਨਸਭਾ ਹਲਕੇ ਨੇ ਨੋਡਲ ਅਫ਼ਸਰ ਸਵੀਪ ਸ.ਬਰਿੰਦਰਜੀਤ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਚੋਣਾਂ ਨੂੰ ਇੱਕ ਤਿਉਹਾਰ ਦੀ ਤਰ੍ਹਾਂ ਮਨਾਇਆ ਜਾਂਦਾ ਹੈ, ਇਸ ਲਈ ਸਾਡਾ ਸਾਰੀਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਇਸ ਚੋਣਾਂ ਦੇ ਪਰਵ ਵਿੱਚ ਆਪਣੀ ਸ਼ਮੂਲੀਅਤ ਦਰਜ਼ ਕਰਵਾਉਂਦੇ ਹੋਏ ਆਪਣੇ ਵੋਟ ਦੇਣ ਦੇ ਹੱਕ ਦੀ ਵਰਤੋਂ ਕਰੀਏ।ਉਹਨਾਂ ਕਿਹਾ ਕਿ ਚੋਣਾਂ ਵਿੱਚ ਸਮਾਜ ਦੇ ਹਰ ਵਰਗ ਦੀ ਭਾਗੇਦਾਰੀ ਜ਼ਰੂਰੀ ਹੈ ਅਤੇ ਹਰ ਇੱਕ ਵੋਟਰ ਜਿਸਨੂੰ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਹੈ, ਉਸਨੂੰ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।ਇਸ ਮੌਕੇ ਸਹਾਇਕ ਨੋਡਲ ਅਫ਼ਸਰ ਸਵੀਪ ਜੁਗਰਾਜ ਸਿੰਘ ਪੰਨੂੰ, ਸੈਕਟਰ ਅਫ਼ਸਰ ਪਾਰਸ ਸ਼ਰਮਾ, ਬੀ.ਐਲ.ਓ.ਰਵਿੰਦਰ ਸਿੰਘ, ਗੁਰਿੰਦਰ ਕੌਰ, ਸੁਖਜੀਤ ਸਿੰਘ, ਨੀਤੂ ਖੰਨਾ ਅਤੇ ਸੰਜੀਵ ਭਸੀਨ ਵੀ ਹਾਜ਼ਰ ਸਨ।ਇਸੇ ਤਰ੍ਹਾਂ ਹੋਰ ਵੋਟਰ ਜਾਗਰੂਕਤਾ ਪੌ੍ਗਰਾਮ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਂਸਰਾਂ ਕਲਾਂ ਅਤੇ ਸਰਕਾਰੀ ਹਾਈ ਸਕੂਲ, ਈਦਹਾਹ ਵਿਖੇ ਕਰਵਾਏ ਗਏ।ਜਿਸ ਵਿੱਚ ਵਿਦਿਆਰਥੀਆਂ ਨੇ ਰੰਗੋਲੀ ਅਤੇ ਪੋਸਟਰ ਬਣਾ ਲੋਕਾਂ ਨੂੰ ਵੋਟ ਦੇ ਹੱਕ ਪ੍ਰਤੀ ਜਾਗਰੂਕ ਕੀਤਾ


Comment As:

Comment (0)