Hindi
0D3F292A-396D-4C9D-A59E-5E0244754E4A_1

ਵੋਟਰ ਜਾਗਰੂਕਤਾ ਮੁਹਿੰਮ ਵਿੱਚ ਜ਼ਿਲ੍ਹਾ ਮੁਹਾਲੀ ਦੀ ਸਰਦਾਰੀ, ਸਵੀਪ ਗਤੀਵਿਧੀਆਂ ਵਿੱਚ ਪਹਿਲਾ ਸਥਾਨ 

ਵੋਟਰ ਜਾਗਰੂਕਤਾ ਮੁਹਿੰਮ ਵਿੱਚ ਜ਼ਿਲ੍ਹਾ ਮੁਹਾਲੀ ਦੀ ਸਰਦਾਰੀ, ਸਵੀਪ ਗਤੀਵਿਧੀਆਂ ਵਿੱਚ ਪਹਿਲਾ ਸਥਾਨ 

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ 

 

 ਵੋਟਰ ਜਾਗਰੂਕਤਾ ਮੁਹਿੰਮ ਵਿੱਚ ਜ਼ਿਲ੍ਹਾ ਮੁਹਾਲੀ ਦੀ ਸਰਦਾਰੀ, ਸਵੀਪ ਗਤੀਵਿਧੀਆਂ ਵਿੱਚ ਪਹਿਲਾ ਸਥਾਨ 

 

 ਸਾਹਿਬਜ਼ਾਦਾ ਅਜੀਤ ਸਿੰਘ ਨਗਰ, 9 ਜੁਲਾਈ: ਲੋਕ ਸਭਾ ਚੋਣਾਂ-2024 ਦੌਰਾਨ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਵਿਚੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਵੋਟਰ ਜਾਗਰੂਕਤਾ ਮੁਹਿੰਮ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਪੰਜਾਬ ਦੇ ਮੁੱਖ ਚੋਣ ਅਫਸਰ ਸੀ ਸਿਬਨ ਵੱਲੋਂ ਲੋਕ ਸਭਾ ਚੋਣਾਂ ਦੇ ਆਖਿਰੀ ਪੰਦਰਵਾੜੇ ਦੀ ਸਮਿਖਿਆ ਕਰਨ ਉਪਰੰਤ ਹਾਲ ਹੀ ਵਿੱਚ ਜਾਰੀ ਨਤੀਜੇ ਮੁਤਾਬਕ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਵੋਟਰ ਜਾਗਰੂਕਤਾ, ਸੋਸ਼ਲ ਮੀਡੀਆ ਅਤੇ ਘਰ-ਘਰ ਵੋਟ ਪਾਉਣ ਦਾ ਸੁਨੇਹਾ ਦੇਣ ਵਿੱਚ ਵੱਡੀ ਮੁਹਿੰਮ ਚਲਾਈ, ਜਿਸ ਕਾਰਨ ਜ਼ਿਲ੍ਹੇ ਨੂੰ ਇਨ੍ਹਾਂ ਗਤੀਵਿਧੀਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ। ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਸਵੀਪ ਟੀਮ ਦੇ ਕੋਰ ਕਮੇਟੀ ਮੈਬਰ ਦਮਨਜੀਤ ਸਿੰਘ ਮਾਨ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ), ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ, ਜ਼ਿਲ੍ਹਾ ਗੁਡ ਗਵਰਨੈਂਸ ਫੈਲੋ ਵਿਜੈ ਲਕਸ਼ਮੀ, ਚੋਣ ਤਹਿਸੀਲਦਾਰ ਸੰਜੇ ਕੁਮਾਰ ਦੀ ਸ਼ਲਾਘਾ ਕਰਦੇ ਹੋਏ ਸਮੂਹ ਟੀਮ ਨੂੰ ਵਧਾਈ ਦਿੱਤੀ ਗਈ ਅਤੇ ਅੱਗੇ ਤੋਂ ਵੀ ਜ਼ਿਲ੍ਹੇ ਵਿਚ ਜਨ-ਜਾਗਰੂਕਤਾ ਲਈ ਵੱਧ ਚੜ੍ਹ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਚੋਣ ਅਫਸਰ ਵਿਰਾਜ ਸ਼ਿਆਮ ਤਿੜਕੇ ਨੇ ਦੱਸਿਆ ਕਿ 2022-23 ਲਈ ਰਾਸ਼ਟਰੀ ਵੋਟਰ ਦਿਵਸ ਮੌਕੇ ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਜੋ ਕਿ ਸਰਕਾਰੀ ਬਹੁਤਕਨੀਕੀ ਕਾਲਜ ਖੂਨੀਮਾਜਰਾ ਵਿਖੇ ਅਫਸਰ ਇੰਚਾਰਜ ਸਿਵਲ ਇੰਜੀਨੀਅਰਿੰਗ ਹਨ, ਨੂੰ ਪੰਜਾਬ ਦੇ ਸਰਬੋਤਮ ਨੋਡਲ ਅਫ਼ਸਰ ਵਜੋਂ ਸਨਮਾਨਿਤ ਕੀਤਾ ਗਿਆ ਸੀ।


Comment As:

Comment (0)