ਅਣ—ਅਧਿਕਾਰਤਿ ਪੂਸਾ, 44 ਅਤੇ ਹਾਈਬ੍ਰਿਡ ਝੋਨੇ ਦੇ ਬੀਜ ਦੀ ਵਿਕਰੀ ਨਾ ਕੀਤੀ ਜਾਵੇ— ਡਾ. ਦਿਲਬਾਗ ਸਿੰਘ
ਅਣ—ਅਧਿਕਾਰਤਿ ਪੂਸਾ, 44 ਅਤੇ ਹਾਈਬ੍ਰਿਡ ਝੋਨੇ ਦੇ ਬੀਜ ਦੀ ਵਿਕਰੀ ਨਾ ਕੀਤੀ ਜਾਵੇ— ਡਾ. ਦਿਲਬਾਗ ਸਿੰਘ
ਮਾਨਸਾ, 20 ਅਪ੍ਰੈਲ :
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡਾ. ਦਿਲਬਾਗ ਸਿੰਘ ਸੰਯੁਕਤ ਡਾਇਰੈਕਟਰ ਖੇਤੀਬਾੜੀ (ਵਿਸਥਾਰ ਅਤੇ ਸਿਖਲਾਈ) ਪੰਜਾਬ ਦੀ ਅਗਵਾਈ ਵਾਲੀ ਰਾਜ ਪੱਧਰੀ ਟੀਮ ਨੇ ਖੇਤੀਬਾੜੀ ਵਿਭਾਗ ਦੀ ਜਿ਼ਲ੍ਹਾ ਪੱਧਰੀ ਟੀਮ ਨਾਲ ਮਿੱਲ ਕੇ ਅਣ—ਅਧਿਕਾਰਿਤ ਪੂਸਾ 44 ਅਤੇ ਹਾਈਬ੍ਰਿਡ ਝੋਨੇ ਦੀ ਬੀਜ ਦੀ ਵਿਕਰੀ ਨੂੰ ਰੋਕਣ ਲਈ ਜਿ਼ਲ੍ਹੇ ਦੇ ਬੀਜ/ਖਾਦ/ਕੀਟਨਾਸ਼ਕ ਦਵਾਈਆਂ ਵਿਕਰੇਤਾਵਾਂ ਦੀਆਂ ਦੁਕਾਨਾਂ ਅਤੇ ਸੀਡ ਪ੍ਰੋਡਊਸਰ ਕੰਪਨੀਆਂ ਦੀ ਅਚਨਚੇਤ ਚੈਕਿੰਗ ਕੀਤੀ।
ਡਾ. ਦਿਲਬਾਗ ਸਿੰਘ ਨੇ ਬੀਜ ਵਿਕਰੇਤਾਵਾਂ ਨੂੰ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਿਸ਼ ਕਿਸਮਾਂ ਦੀ ਹੀ ਵਿਕਰੀ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਵੀ ਇਸ ਸਬੰਧੀ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਣ—ਅਧਿਕਾਰਿਤ, ਪੂਸਾ 44 ਅਤੇ ਹਾਈਬ੍ਰਿਡ ਝੋਨੇ ਦੇ ਬੀਜ ਦੀ ਵਿਕਰੀ ਰੋਕਣ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਮੁੱਖ ਖੇਤੀਬਾੜੀ ਅਫਸਰ ਮਾਨਸਾ ਨੂੰ ਹਦਾਇਤ ਕੀਤੀ ਕਿ ਇਸ ਅਧੀਨ ਵੱਧ ਤੋਂ ਵੱਧ ਫਰਮਾਂ ਦੀ ਵੀ ਨਿਰੰਤਰ ਚੈਕਿੰਗ ਕੀਤੀ ਜਾਵੇ ਅਤੇ ਅਣ—ਅਧਿਕਾਰਤਿ, ਪੂਸਾ 44 ਅਤੇ ਹਾਈਬ੍ਰਿਡ ਝੋਨੇ ਦੇ ਬੀਜ ਦੀ ਵਿਰਕੀ ਧਿਆਨ ਵਿੱਚ ਆਉਣ *ਤੇ ਨਿਯਮਾਂ ਅਨੁਸਾਰ ਬਣਦੀ ਸਖਤ ਕਾਰਵਾਈ ਕੀਤੀ ਜਾਵੇ।
ਇਸ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਮਾਨਸਾ ਜਿਲ੍ਹੇ ਵਿੱਚ ਜਿਲ੍ਹਾ ਪੱਧਰੀ ਅਤੇ 05 ਬਲਾਕ ਪੱਧਰੀ ਟੀਮਾਂ ਅਣ—ਅਧਿਕਾਰਤਿ, ਪੂਸਾ 44 ਅਤੇ ਹਾਈਬ੍ਰਿਡ ਝੋਨੇ ਦੇ ਬੀਜ ਦੀ ਵਿਕਰੀ ਨੂੰ ਰੋਕਣ ਲਈ ਲਗਾਤਾਰ ਚੈਕਿੰਗ ਕਰ ਰਹੀਆਂ ਹਨ। ਇਸ ਦੇ ਨਾਲ ਹੀ ਵੱਖ—ਵੱਖ ਪਿੰਡਾ ਵਿੱਚ ਗੁਰੂਦੁਆਰੇ, ਮੰਦਿਰ ਅਤੇ ਮਸਜਿਦ ਰਾਹੀਂ ਅਨਾਊਸਮੈਂਟਾਂ ਕਰਵਾਕੇ ਅਤੇ ਕੈਂਪ ਲਗਾਕੇ ਕਿਸਾਨਾਂ ਨੂੰ ਪੂਸਾ 44 ਅਤੇ ਹਾਈਬ੍ਰਿਡ ਝੋਨੇ ਦੀ ਬਿਜਾਈ ਨਾ ਕਰਨ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸ਼ਿਫਾਰਿਸ਼ੁਦਾ ਬੀਜ ਅਤੇ ਖਾਦਾਂ ਦੀ ਵਰਤੋਂ ਕਰਨ ਲਈ ਅਪੀਲ ਕੀਤੀ ਜਾ ਰਹੀ ਹੈ।
ਇਸ ਚੈਕਿੰਗ ਦੌਰਾਨ ਡਾ. ਬਖਸ਼ੀਸ਼ ਸਿੰਘ ਰੰਧਾਵਾ, ੳ.ਐਸ.ਡੀ (ਪਲੈਨਿੰਗ) ਮੋਹਾਲੀ, ਡਾ. ਹਰਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਮੋਹਾਲੀ ਤੋਂ ਇਲਾਵਾ ਸ਼ਗਨਦੀਪ ਕੌਰ, ਗੁਰਪ੍ਰੀਤ ਸਿੰਘ, ਸੁਖਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਮਾਨਸਾ ਮੋਜੂਦ ਸਨ।