ਭਾਸ਼ਾ ਵਿਭਾਗ ਨੇ ਅੰਤਰ-ਰਾਸ਼ਟਰੀ ਔਰਤ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਕਵੀ ਦਰਬਾਰ ਕਰਵਾਇਆ
ਭਾਸ਼ਾ ਵਿਭਾਗ ਨੇ ਅੰਤਰ-ਰਾਸ਼ਟਰੀ ਔਰਤ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਕਵੀ ਦਰਬਾਰ ਕਰਵਾਇਆ
ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਪਹੁੰਚੇ ਕਵੀਆਂ ਨੇ ਸੁਣਾਈਆਂ ਕਵਿਤਾਵਾਂ
ਮਾਨਸਾ, 10 ਮਾਰਚ :
ਭਾਸ਼ਾ ਵਿਭਾਗ ਪੰਜਾਬ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋਂ ਅੰਤਰ-ਰਾਸ਼ਟਰੀ ਔਰਤ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਕਵੀ ਦਰਬਾਰ ਦਾ ਆਯੋਜਨ ਵਿਭਾਗ ਦੇ ਡਾਇਰੈਕਟਰ ਕਵੀ ਜਸਵੰਤ ਸਿੰਘ ਜ਼ਫ਼ਰ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਦੁਨੀਆ ਦੀ ਖੂਬਸੂਰਤੀ ਵਿਚ ਔਰਤ ਦੀ ਅਹਿਮ ਭੂਮਿਕਾ ਹੈ। ਔਰਤ ਹੋਣ ਦੇ ਅਰਥਾਂ ਨੂੰ ਸਮਝਣ ਤੇ ਮਹਿਸੂਸ ਕਰਨ ਲਈ ਅੱਜ ਦੇ ਸਮਾਗਮ ਨੂੰ ਉਲੀਕਿਆ ਗਿਆ ਹੈ। ਇਸ ਮੌਕੇ ਇਨ੍ਹਾਂ ਨੇ ਆਪਣੀਆਂ ਕਵਿਤਾਵਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਇਸ ਕਵੀ ਦਰਬਾਰ ਵਿਚ ਪ੍ਰੋ. ਨੀਤੂ, ਜੋਗਿੰਦਰ ਨੂਰਮੀਤ, ਸਿਮਰਨ ਅਕਸ, ਜਸਪ੍ਰੀਤ ਅਮਲਤਾਸ, ਜਸਪ੍ਰੀਤ ਫ਼ਲਕ, ਹਰਲੀਨ ਸੋਨਾ, ਖੁਸ਼ਬੀਰ ਕੌਰ ਢਿੱਲੋਂ, ਗੁਰਵੀਰ ਅਤਫ਼, ਚਰਨਜੀਤ ਜੋਤ, ਹਰਸ਼ਵਿੰਦਰ ਕੌਰ, ਮਨਿੰਦਰ ਕੌਰ ਮਨ, ਸੰਦੀਪ ਕੌਰ ਚੀਮਾ, ਸੀਮਾ ਜਿੰਦਲ, ਅਨੰਤ ਗਿੱਲ, ਤੇਜਿੰਦਰ ਕੌਰ, ਬਲਵੀਰ ਕੌਰ ਪੰਧੇਰ ਅਤੇ ਜਸ਼ਨਪ੍ਰੀਤ ਕੌਰ ਨੇ ਆਪਣੀਆਂ ਕਵਿਤਾਵਾਂ ਸੁਣਾਉਂਦਿਆਂ ਔਰਤ ਦੀ ਬਰਾਬਰੀ ਅਤੇ ਮਹੱਤਤਾ ਨੂੰ ਦਰਸਾਉਂਦੀਆਂ ਭਾਵਨਾਵਾਂ ਅਤੇ ਅਹਿਸਾਸਾਂ ਦੀ ਪੇਸ਼ਕਾਰੀ ਕੀਤੀ। ਇਸ ਮੌਕੇ ਸਥਨਿਕ ਐਸ. ਡੀ. ਕਾਲਜ ਦੀਆਂ ਦੋ ਵਿਦਿਆਰਥਣਾਂ ਹਰਮਨ ਕੌਰ ਅਤੇ ਹਰਮਨ ਦੇਵੀ ਨੇ ਆਪਣੀਆਂ ਲਿਖੀਆਂ ਕਵਿਤਾਵਾਂ ਸੁਣਾਈਆਂ । ਇਸ ਕਵੀ ਦਰਬਾਰ ਵਿਚ ਸੌ ਤੋਂ ਵੱਧ ਸਰੋਤਿਆਂ ਨੇ ਵਾਹ-ਵਾਹ ਦੀ ਦਾਦ ਦਿੰਦਿਆਂ ਅਨੇਕਾਂ ਵਾਰ ਭਰੀਆਂ ਅੱਖਾਂ ਨੂੰ ਵੀ ਸੰਭਾਲਿਆ।
ਇਸ ਕਵੀ ਦਰਬਾਰ ਦਾ ਸੰਚਾਲਨ ਵਿਭਾਗ ਦੇ ਖੋਜ ਅਫ਼ਸਰ ਤੇ ਕਵੀ ਗੁਰਪ੍ਰੀਤ ਸਿੰਘ ਨੇ ਕੀਤਾ। ਮਹਿਮਾਨਾਂ ਦਾ ਸਵਾਗਤ ਕਰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਵਿਭਾਗ ਦੀ ਕਾਰਜਾਂ ਅਤੇ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ। ਕਵੀਆਂ ਦਾ ਵਿਭਾਗ ਵਲੋਂ ਲੋਈਆਂ ਅਤੇ ਸ਼ਾਲਾਂ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਭਾਸ਼ਾ ਵਿਭਾਗ ਨੇ ਆਪਣੀਆਂ ਕੀਮਤੀ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।
ਇਸ ਮੌਕੇ ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਅਦਾਕਾਰ ਮਨਜੀਤ ਕੌਰ ਔਲਖ, ਪ੍ਰਿੰਸੀਪਲ ਗਰਿਮਾ ਮਹਾਜਨ, ਪ੍ਰੋ. ਸੁਪਨਦੀਪ ਕੌਰ, ਪ੍ਰੋ. ਰਾਜਨਦੀਪ ਕੌਰ, ਪ੍ਰੋ. ਬਲਜੀਤ ਕੌਰ, ਪ੍ਰੋ. ਅਜਮੀਤ ਕੌਰ, ਪਰਮਜੀਤ ਕੌਰ, ਦੇਬਾ ਸਮਿਤਾ, ਸਨੋਅ ਸਾਦਗੀ, ਸੁਰਮੇਲ ਕੌਰ, ਡਾ. ਰੀਟਾ, ਬਲਵਿੰਦਰ ਧਾਲੀਵਾਲ, ਕੁਲਦੀਪ ਚੌਹਾਨ, ਲਖਵਿੰਦਰ ਮੂਸਾ, ਰਾਜ ਜੋਸ਼ੀ, ਹਰਦੀਪ ਸਿੱਧੂ, ਭੁਪਿੰਦਰ ਫ਼ੌਜੀ, ਸੁਖਵਿੰਦਰ, ਹਰਵਿੰਦਰ ਭੀਖੀ, ਅਰਵਿੰਦਰ ਇਬਾਦਤ, ਹਰਜੀਵਨ ਸਰਾਂ, ਗਗਨਦੀਪ ਕੌਰ, ਅਮਨਪ੍ਰੀਤ ਕੌਰ, ਹਰਜਿੰਦਰ ਅਨੂਪਗੜ੍ਹ, ਜਗਤਾਰ ਔਲਖ ਆਦਿ ਮੌਜੂਦ ਸਨ।