Punjab News
Punjab News: ਬੜੀ ਹੈਰਾਨੀ ਭੱਰੀ ਗਲ ਹੈ , ਕਿ ਕਿਸੇ ਦੇ ਘਰ ਨੂੰ ਲੱਗੀ ਅੱਗ ਸੇਕਣ ਵਾਲਿਆਂ ਦੀ ਜੇਕਰ ਆਪਣੀ ਕੱਖਾਂ ਦੀ ਕੁਲੀ ਨੂੰ ਕੁਦਰਤੀ ਅੱਗ ਲਗ ਜਾਵੇ , ਤਾਂ ਪਿਟ ਸਿਆਪਾ ਕਰ ਕੇ ਸਾਰਾ ਪਿੰਡ ਇਕੱਠਾ ਕਰ ਲੈਂਦੇ ਐ। ਇਹ ਗੱਲ ਸਮਝ ਤੋਂ ਬਾਹਰ ਹੈ ਅਤੇ ਇਸ ਸਬੰਧੀ ਮਨੋਵਿਗਿਆਨੀਆਂ ਦਾ ਤਰਕ ਹੈ ਕਿ ਅਜੇਹੇ ਲੋਕ ਆਮ ਤੌਰ ਤੇ ਮਾਨਸਿਕ ਰੋਗ ਤੋਂ ਪੀੜਤ ਹੁੰਦੇ ਹਨ। ਜੋ ਹੰਕਾਰ ਵਸ ਹੋ ਕੇ ਦੂਸਰਿਆਂ ਦੀਆਂ ਭਾਵਨਾਵਾਂ ਦੀ ਕਦਰ ਕਰਨਾ ਨਹੀਂ ਜਣਦੇ।
ਅਜੇਹੀ ਮੀਡੀਆ ਦੀ ਅੱਖ ਤੋਂ ਛੁਪੀ ਹੋਈ ਦਿਲਚਸਪ ਘਟਨਾ , 9 ਦਸੰਬਰ ਨੂੰ ਦਿੱਲੀ ਵਿੱਚ ਵਾਪਰੀ। ਜਦੋਂ
ਕਾਂਗਰਸ ਦੇ ਤਿਨ ਜਿਤੇ ਹੋਏ ਨਗਰ ਕੌਂਸਲ ਦੇ ਮੈਂਬਰਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਨ ਦਾ ਐਲਾਨ ਕਰ ਕੇ ਕੇਜਰੀਵਾਲ ਸਮੇਤ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ। ਇਹਨਾਂ ਕੌਂਸਲਰਾਂ ਵਿਚ ਦਿੱਲੀ ਕਾਂਗਰਸ ਪਾਰਟੀ ਦਾ ਮੀਤ ਪ੍ਰਧਾਨ ਅਲੀ ਮਹਿੰਦੀ ਸਮੇਤ ਸਬਿਲਾ ਬੇਗ਼ਮ ਅਤੇ ਖਾਜ਼ੀਆ ਖਤੂਨ ਸ਼ਾਮਲ ਸਨ। ਪਰੰਤੂ ਇਨ੍ਹਾਂ ਕੌਂਸਲਰਾਂ ਨੂੰ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਗੁਸੇ , ਰੌਹ ਅਤੇ ਸ਼ਕਤੀ ਪ੍ਰਦਰਸ਼ਨ ਸਾਹਮਣੇ ਝੁਕਣਾ ਪਿਆ ਅਤੇ ਮੁਆਫ਼ੀ ਮੰਗ ਕੇ ਸੱਭ ਕਾਂਗਰਸ ਪਾਰਟੀ ਵਿੱਚ ਵਾਪਿਸ ਪਰਤਣਾ ਪਿਆ। ਉਧਰ ਆਪਣੇ ਆਪ ਨੂੰ ਅਖੌਤੀ ਮਾਸਟਰ ਮਾਈਂਂਡ ਸਮਝਣ ਵਾਲੇ ਕੇਜਰੀਵਾਲ ਸਮੇਤ ਸਮੂਹ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸ਼ਰਮਸ਼ਾਰ ਹੋ ਕੇ ਮੂੰਹ ਦੀ ਖਾਣੀ ਪਈ ਅਤੇ ਇਸ ਅਸਫਲ ਕੋਸ਼ਿਸ਼ ਨੂੰ ਬੀਜੇਪੀ ਨੇ ( ਅਪਰੇਸ਼ਨ ਝਾੜੂ ) ਦੱਸ ਕੇ ਆਮ ਆਦਮੀ ਪਾਰਟੀ ਦੀ ਖਿਲੀ ਉਡਾਈ ਅਤੇ ਕੇ ਰੱਜ ਕੇ ਭੰਡਿਆ । ਕਿਉਂਕਿ ਇਸ ਤੋਂ ਪਹਿਲਾਂ ਗੁਜਰਾਤ ਅਤੇ ਹਿਮਾਚਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪ ਨੇ ਵੋਟਰਾਂ ਦੀ ਹਮਦਰਦੀ ਬਟੋਰਨ ਲਈ ( ਅਪਰੇਸ਼ਨ ਲੋਟਸ ) ਦਾ ਬੀਜੇਪੀ ਤੇ ਗੰਭੀਰ ਦੋਸ਼ ਲਾਇਆ ਸੀ। ਅਪਰੇਸ਼ਨ ਲੋਟਸ ਦੇ ਦੋਸ਼ ਅਧੀਨ ਆਪ ਨੇ ਮੀਡੀਆ ਰਾਹੀਂ ਬੀਜੇਪੀ ਉਪਰ ਧੂਆਂਧਾਰ ਦੂਸ਼ਣਬਾਜ਼ੀ ਕੀਤੀ ਕਿ ਦਿੱਲੀ ਵਿੱਚ ਬੀਜੇਪੀ ਵਿਧਾਇਕਾਂ ਦੀ ਖਰੀਦੋ ਫਰੋਖਤ ਕਰ ਕੇ ਬੀਜੇਪੀ ਸਰਕਾਰ ਹਥਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੁਝ ਸਮੇਂ ਪਿਛੋਂ ਹੀ ਆਪ ਨੇ ਦੂਸਰਾ ਅਤੇ ਆਖਰੀ ਚੋਣ ਫੀਲਰ ਬੀਜੇਪੀ ਉਪਰ ਸੁਟਦੇ ਹੋਏ , ਪੰਜਾਬ ਵਿੱਚ ਵੀ ਵਿਧਾਇਕਾਂ ਨੂੰ ਖਰੀਦ ਕੇ ਸਰਕਾਰ ਪਲਟਾਉਣ ਦਾ ਇਲਜਾਮ ਦੁਬਾਰਾ ਫਿਰ ਬੀਜੇਪੀ ਸਿਰ ਮੜ ਦਿਤਾ। ਪਰ ਇਨ੍ਹਾਂ ਦੋਹਾਂ ਰਾਜਾਂ ਦੇ ਵੋਟਰਾਂ ਨੇ ਆਪ ਦੀ ਇਸ ਮੂਰਖ ਬਣਾਊ ਚਾਲ ਨੂੰ ਸਮਝ ਲਿਆ ਅਤੇ ਲੌਟ ਕੇ ਬੁਧੂ ਘਰ ਨੂੰ ਵਾਪਿਸ ਪਰਤ ਆਏ। ਇਸ ਜੱਗੋਂ ਤੇਰਵੀਂ ਕਰਤੂਤ ਤੇ ਸਿਆਸੀ ਪੰਡਤਾਂ ਦੀ ਪੱਤਰੀ ਦਸਦੀ ਹੈ ਕਿ ਜੇਕਰ ਬੋਤਾ ਚੋਰੀ ਕਰਨ ਦੀ ਦੂਸ਼ਣਬਾਜ਼ੀ ਕਰਨ ਵਾਲਾ ਖੋਤੀ ਚੋਰੀ ਕਰਦਾ ਮੌਕੇ ਤੇ ਫੜਿਆ ਜਾਵੇ , ਤਾਂ ਲੋਕ ਸਮਝਣਗੇ ਕਿ ਇਹ ਤਾਂ ਆਪ ਦਾ ਅਪਰੇਸ਼ਨ ਲੋਟਸ ਅਤੇ ਬੀਜੇਪੀ ਦਾ ਅਪਰੇਸ਼ਨ ਝਾੜੂ ਲਗਦੈ। ਸੱਚ ਦੱਸਿਓ ਕਿਵੇਂ ਲੱਗਾ।
ਇਸ ਨੂੰ ਪੜ੍ਹੋ: