ਐੱਨਐੱਸਡੀਸੀ ਇੰਟਰਨੈਸ਼ਨਲ ਦੁਆਰਾ ਆਯੋਜਿਤ ਸਮਿਟ ਵਿੱਚ ਦੇਖਭਾਲ ਖੇਤਰ ਵਿੱਚ ਕਾਰਜਬਲ ਦੇ ਕੌਸ਼ਲ ‘ਤੇ ਵਿਚਾਰ ਵਟਾਂਦਰਾ ਕੀਤਾ ਗ
ਐੱਨਐੱਸਡੀਸੀ ਇੰਟਰਨੈਸ਼ਨਲ ਦੁਆਰਾ ਆਯੋਜਿਤ ਸਮਿਟ ਵਿੱਚ ਦੇਖਭਾਲ ਖੇਤਰ ਵਿੱਚ ਕਾਰਜਬਲ ਦੇ ਕੌਸ਼ਲ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ
ਗੁਣਵੱਤਾ ਅਤੇ ਮਾਤਰਾ ਦਰਮਿਆਨ ਸੰਤੁਲਨ ਬਣਾਉਂਦੇ ਹੋਏ ਟ੍ਰੈਡੀਸ਼ਨਲ ਮੈਡੀਕਲ ਐਜੂਕੇਸ਼ਨ ਤੋਂ ਪਰ੍ਹੇ ਕੌਸ਼ਲ ਪਹਿਲਕਦਮੀਆਂ ਦਾ ਵਿਸਤਾਰ ਕਰਨ ਦੀ ਜ਼ਰੂਰਤ: ਡਾ. ਵੀ.ਕੇ. ਪਾਲ , ਨੀਤੀ ਆਯੋਗ ਦੇ ਮੈਂਬਰ (ਹੈਲਥ)
“ਐੱਨਐੱਸਡੀਸੀ ਇੰਟਰਨੈਸ਼ਨਲ ਇਹ ਯਕੀਨੀ ਬਣਾਉਣ ਵਿੱਚ ਮਦਦ ਕਰ ਰਿਹਾ ਹੈ ਕਿ ਭਾਰਤ ਟ੍ਰੇਂਡ ਦੇਖਭਾਲ ਪੇਸ਼ੇਵਰ ਆਲਮੀ ਪੱਧਰ ‘ਤੇ ਰੋਜ਼ਗਾਰ ਦੇ ਯੋਗ ਹੋਣ”
ਚੰਡੀਗੜ੍ਹ 15 ਫਰਵੀ, 2025
ਅਜਿਹੇ ਸਮੇਂ ਜਦੋਂ ਭਾਰਤ ਦਾ ਦੇਖਭਾਲ ਖੇਤਰ ਇੱਕ ਮਹੱਤਵਪੂਰਨ ਮੋੜ 'ਤੇ ਹੈ, ਜਿਸ ਨੂੰ ਰਾਸ਼ਟਰੀ ਅਤੇ ਵਿਸ਼ਵਵਿਆਪੀ ਦੋਵੇਂ ਮੰਗਾਂ ਨੂੰ ਪੂਰਾ ਕਰਨ ਲਈ ਇੱਕ ਮਜ਼ਬੂਤ ਕਾਰਜਬਲ ਦੀ ਜ਼ਰੂਰਤ ਹੈ, ਅੱਜ, 15 ਫਰਵਰੀ, 2025 ਨੂੰ ਚੰਡੀਗੜ੍ਹ ਵਿੱਚ "ਦੇਖਭਾਲ ਖੇਤਰ ਵਿੱਚ ਕੁਸ਼ਲ ਕਾਰਜਬਲ ਦੇ ਭਵਿੱਖ ਨੂੰ ਬਦਲਣਾ" ਸਿਰਲੇਖ ਵਾਲਾ ਇੱਕ ਸੰਮੇਲਨ ਆਯੋਜਿਤ ਕੀਤਾ ਗਿਆ ਹੈ। ਇਹ ਸਮਿਟ ਦਾ ਆਯੋਜਨ ਰਾਸ਼ਟਰੀ ਕੌਸ਼ਲ ਵਿਕਾਸ ਨਿਗਮ ਇੰਟਰਨੈਸ਼ਨਲ ਦੁਆਰਾ ਕੀਤਾ ਗਿਆ ਸੀ, ਜਿਸ ਵਿੱਚ ਨੀਤੀ ਆਯੋਗ ਦੇ ਮੈਂਬਰ (ਹੈਲਥ), ਡਾ. ਵੀ.ਕੇ. ਪਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਿਟ ਵਿੱਚ 50 ਸੰਸਥਾਵਾਂ ਦੇ ਵਾਈਸ ਚਾਂਸਲਰਾਂ ਅਤੇ ਲਗਭਗ ਇੱਕ ਦਰਜਨ ਏਮਸ ਮੁਖੀਆਂ ਨੇ ਹਿੱਸਾ ਲਿਆ, ਜੋ ਇੱਕ ਮਜ਼ਬੂਤ ਸਿਹਤ ਸੰਭਾਲ ਵਾਤਾਵਰਣ ਪ੍ਰਣਾਲੀ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ।
ਸਮਿਟ ਨੂੰ ਸੰਬੋਧਨ ਕਰਦੇ ਹੋਏ, ਨੀਤੀ ਆਯੋਗ ਦੇ ਮੈਂਬਰ (ਹੈਲਥ), ਡਾ. ਵੀ.ਕੇ. ਪਾਲ ਨੇ ਟ੍ਰੈਡੀਸ਼ਨਲ ਮੈਡੀਕਲ ਐਜੂਕੇਸ਼ਨ ਤੋਂ ਪਰ੍ਹੇ ਕੌਸ਼ਲ ਵਿਕਾਸ ਪਹਿਲਕਦਮੀਆਂ ਦਾ ਵਿਸਤਾਰ ਕਰਨ, ਗੁਣਵੱਤਾ ਅਤੇ ਮਾਤਰਾ ਵਿਚਕਾਰ ਸੰਤੁਲਨ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪਾਠਕ੍ਰਮ ਵਿਕਸਿਤ ਕਰਨ, ਰੈਗੂਲੇਟਰੀ ਫ੍ਰੇਮਵਰਕ ਨੂੰ ਮਜ਼ਬੂਤ ਕਰਨ ਅਤੇ ਕਾਰਜਬਲ ਦੀ ਘਾਟ ਨੂੰ ਪੂਰਾ ਕਰਨ ਲਈ ਕੌਸ਼ਲ -ਅਧਾਰਿਤ ਟ੍ਰੇਨਿੰਗ ਪ੍ਰੋਗਰਾਮਾਂ ਨੂੰ ਵਧਾਉਣ ਦੇ ਮਹੱਤਵ 'ਤੇ ਜ਼ੋਰ ਦਿੱਤਾ, ਜਿਸ ਵਿੱਚ ਬਜ਼ੁਰਗਾਂ ਦੀ ਦੇਖਭਾਲ (ਜੈਰਿਯਾਟ੍ਰਿਕ ਕੇਅਰ- geriatric care) ਵਰਗੇ ਵਿਸ਼ੇਸ਼ ਖੇਤਰ ਸ਼ਾਮਲ ਹਨ। ਉਨ੍ਹਾਂ ਨੇ ਨਿਜੀ ਖੇਤਰ ਦੁਆਰਾ ਨਿਭਾਈ ਜਾਣ ਵਾਲੀ ਮਹੱਤਵਪੂਰਨ ਭੂਮਿਕਾ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਕੌਸ਼ਲ ਦੇ ਪਾੜੇ ਨੂੰ ਪੂਰਾ ਕਰਨ ਲਈ ਨਿਜੀ ਖੇਤਰ ਦਾ ਸਹਿਯੋਗ ਜ਼ਰੂਰੀ ਹੈ।
"ਢਾਂਚਾਗਤ ਕੌਸ਼ਲ ਸਾਡੇ ਕਾਰਜਬਲ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਪੂਰਾ ਕਰਨ ਲਈ ਜ਼ਰੂਰੀ ਮੁਹਾਰਤ ਨਾਲ ਲੈਸ ਕਰਨ ਵਿੱਚ ਮਦਦ ਕਰ ਸਕਦਾ ਹੈ"
ਮੈਂਬਰ ਨੇ ਕਿਹਾ ਕਿ ਢਾਂਚਾਗਤ ਨੀਤੀਆਂ ਅਤੇ ਮਜ਼ਬੂਤ ਉਦਯੋਗ-ਅਕਾਦਮਿਕ ਭਾਗੀਦਾਰੀ ਨਾਲ, ਭਾਰਤ ਆਪਣੇ ਸਿਹਤ ਸੰਭਾਲ ਕੌਸ਼ਲ ਵਿਕਾਸ ਈਕੋਸਿਸਟਮ ਨੂੰ ਵਧਾ ਸਕਦਾ ਹੈ ਅਤੇ ਆਲਮੀ ਕਾਰਜਬਲ ਵਿੱਚ ਇੱਕ ਮੁੱਖ ਯੋਗਦਾਨਕਰਤਾ ਵਾਲੇ ਵਜੋਂ ਉਭਰ ਸਕਦਾ ਹੈ। "ਭਾਰਤ ਦਾ ਸਿਹਤ ਸੰਭਾਲ ਕਾਰਜਬਲ ਦੇਸ਼ ਅਤੇ ਦੁਨੀਆ ਦੋਵਾਂ ਲਈ ਇੱਕ ਮਹੱਤਵਪੂਰਨ ਸੰਪਤੀ ਹੈ। ਕੁਸ਼ਲ ਪੇਸ਼ੇਵਰਾਂ ਦੀ ਵਧਦੀ ਆਲਮੀ ਮੰਗ ਦੇ ਨਾਲ, ਢਾਂਚਾਗਤ ਕੌਸ਼ਲ ਵਿਕਾਸ ਪਹਿਲਕਦਮੀਆਂ ਸਾਡੇ ਕਾਰਜਬਲ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਪੂਰਾ ਕਰਨ ਲਈ ਉਚਿਤ ਮੁਹਾਰਤ ਨਾਲ ਲੈਸ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।"
ਡਾ. ਪਾਲ ਨੇ ਕਿਹਾ ਕਿ ਐੱਨਐੱਸਡੀਸੀ ਇੰਟਰਨੈਸ਼ਨਲ ਇਸ ਯਤਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ, ਇਹ ਯਕੀਨੀ ਬਣਾਉਂਦੇ ਹੋਏ ਕਿ ਭਾਰਤ ਵਿੱਚ ਟ੍ਰੇਨਿੰਗ ਪ੍ਰਾਪਤ ਦੇਖਭਾਲ ਪੇਸ਼ੇਵਰ ਆਲਮੀ ਤੌਰ 'ਤੇ ਰੋਜ਼ਗਾਰ ਯੋਗ ਹਨ। "ਉੱਚ ਟ੍ਰੇਂਡ ਕੇਅਰ ਟੈਲੇਂਟ ਪੂਲ ਨੂੰ ਵਿਕਸਿਤ ਕਰਨ ਵਿੱਚ ਐੱਨਐੱਸਡੀਸੀ ਇੰਟਰਨੈਸ਼ਨਲ ਦੇ ਯਤਨਾਂ ਨੇ ਇਸ ਦ੍ਰਿਸ਼ਟੀਕੋਣ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ, ਜਿਸ ਨਾਲ ਪੇਸ਼ੇਵਰਾਂ ਨੂੰ ਵਿਭਿੰਨ ਸਿਹਤ ਸੰਭਾਲ ਵਾਤਾਵਰਣ ਵਿੱਚ ਉੱਤਕ੍ਰਿਸ਼ਟਤਾ ਪ੍ਰਾਪਤ ਕਰਨ ਦੇ ਯੋਗ ਬਣਾਇਆ ਜਾ ਸਕੇ। ਕੌਸ਼ਲ ਵਿਕਾਸ ਅਤੇ ਪਲੇਸਮੈਂਟ ਮਾਰਗਾਂ ਨੂੰ ਮਜ਼ਬੂਤ ਕਰਕੇ, ਅਸੀਂ ਨਾ ਸਿਰਫ਼ ਘਰੇਲੂ ਪੱਧਰ 'ਤੇ ਕਾਰਜਬਲ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਹੇ ਹਾਂ, ਸਗੋਂ ਦੁਨੀਆ ਭਰ ਵਿੱਚ ਕੁਸ਼ਲ ਦੇਖਭਾਲ ਪੇਸ਼ੇਵਰਾਂ ਦੇ ਇੱਕ ਭਰੋਸੇਮੰਦ ਪ੍ਰੋਵਾਈਡਰ ਵਜੋਂ ਭਾਰਤ ਦੀ ਸਥਿਤੀ ਨੂੰ ਵੀ ਵਧਾ ਰਹੇ ਹਾਂ।"
“ਐੱਨਐੱਸਡੀਸੀ ਇੰਟਰਨੈਸ਼ਨਲ ਦਾ ਉਦੇਸ਼ ਭਾਰਤ ਨੂੰ ਕੁਸ਼ਲ ਦੇਖਭਾਲ ਪੇਸ਼ੇਵਰਾਂ ਦੇ ਇੱਕ ਭਰੋਸੇਮੰਦ ਪ੍ਰੋਵਾਈਡਰ ਦੇ ਰੂਪ ਵਿੱਚ ਸਥਾਪਿਤ ਕਰਨਾ ਹੈ"
ਐੱਨਐੱਸਡੀਸੀ ਇੰਟਰਨੈਸ਼ਨਲ ਦੇ ਸੀਈਓ, ਸ਼੍ਰੀ ਆਲੋਕ ਕੁਮਾਰ ਨੇ ਕਿਹਾ ਕਿ ਭਾਰਤ ਵਿੱਚ ਦੇਖਭਾਲ ਪੇਸ਼ੇਵਰਾਂ ਲਈ ਸਪਲਾਈ-ਮੰਗ ਦੇ ਪਾੜੇ ਨੂੰ ਪੂਰਾ ਕਰਨ ਦੀ ਸਮਰੱਥਾ ਹੈ। "2030 ਤੱਕ 15 ਮਿਲੀਅਨ ਦੇਖਭਾਲ ਕਰਨ ਵਾਲਿਆਂ ਦੀ ਅਨੁਮਾਨਿਤ ਆਲਮੀ ਘਾਟ ਦੇ ਨਾਲ, ਕੁਸ਼ਲ ਪੇਸ਼ੇਵਰਾਂ ਦੀ ਮੰਗ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਹੈ। ਜਰਮਨੀ, ਜਾਪਾਨ ਅਤੇ ਕੈਨੇਡਾ ਵਰਗੇ ਦੇਸ਼ਾਂ ਨੇ ਪਿਛਲੇ ਦੋ ਵਰ੍ਹਿਆਂ ਵਿੱਚ ਹੀ ਅੰਤਰਰਾਸ਼ਟਰੀ ਦੇਖਭਾਲ ਕਰਨ ਵਾਲਿਆਂ ਦੀ ਗਿਣਤੀ ਵਿੱਚ 30% ਤੋਂ ਜ਼ਿਆਦਾ ਦਾ ਵਾਧਾ ਕੀਤਾ ਹੈ। ਭਾਰਤ, ਆਪਣੇ ਨੌਜਵਾਨ ਅਤੇ ਕੁਸ਼ਲ ਕਾਰਜਬਲ ਦੇ ਨਾਲ, ਇਸ ਪਾੜੇ ਨੂੰ ਪੂਰਾ ਕਰਨ ਦੀ ਸਮਰੱਥਾ ਰੱਖਦਾ ਹੈ। ਐੱਨਐੱਸਡੀਸੀ ਇੰਟਰਨੈਸ਼ਨਲ ਵਿਖੇ, ਅਸੀਂ ਕੁਸ਼ਲ ਪ੍ਰੋਗਰਾਮਾਂ ਨੂੰ ਅੰਤਰਰਾਸ਼ਟਰੀ ਮਾਨਤਾ ਨਾਲ ਜੋੜ ਕੇ, ਪ੍ਰਮਾਣੀਕਰਣ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾ ਕੇ, ਅਤੇ ਸੱਭਿਆਚਾਰਕ ਅਨੁਕੂਲਤਾ ਟ੍ਰੇਨਿੰਗ ਨੂੰ ਏਕੀਕ੍ਰਿਤ ਕਰਕੇ ਵਿਸ਼ਵ ਪੱਧਰ 'ਤੇ ਇੱਕ ਸਮਰੱਥ ਦੇਖਭਾਲਕਰਤਾ ਕਾਰਜਬਲ ਵਿਕਸਿਤ ਕਰਨ ਲਈ ਵਚਨਬੱਧ ਹਾਂ। ਰਣਨੀਤਕ ਗਲੋਬਲ ਭਾਗੀਦਾਰੀ ਨੂੰ ਉਤਸ਼ਾਹਿਤ ਕਰਕੇ, ਸਾਡਾ ਉਦੇਸ਼ ਭਾਰਤ ਨੂੰ ਕੁਸ਼ਲ ਦੇਖਭਾਲ ਪੇਸ਼ੇਵਰਾਂ ਦੇ ਇੱਕ ਭਰੋਸੇਮੰਦ ਪ੍ਰੋਵਾਈਡਰ ਵਜੋਂ ਸਥਾਪਿਤ ਕਰਨਾ ਹੈ, ਜਿਸ ਨਾਲ ਵਿਸ਼ਵਵਿਆਪੀ ਸਿਹਤ ਸੰਭਾਲ ਪ੍ਰਣਾਲੀਆਂ ਨੂੰ ਮਜ਼ਬੂਤ ਕਰਦੇ ਹੋਏ ਸਨਮਾਨਜਨਕ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ।"
ਇਸ ਸਮਿਟ ਨੇ ਨੀਤੀਗਤ ਸਿਫ਼ਾਰਸ਼ਾਂ ਅਤੇ ਰਣਨੀਤਕ ਪਹਿਲਕਦਮੀਆਂ 'ਤੇ ਸਾਰਥਕ ਚਰਚਾਵਾਂ ਨੂੰ ਉਤਸ਼ਾਹਿਤ ਕੀਤਾ ਹੈ, ਜਿਸ ਦਾ ਉਦੇਸ਼ ਇੱਕ ਟਿਕਾਊ ਅਤੇ ਭਵਿੱਖ ਲਈ ਤਿਆਰ ਦੇਖਭਾਲ ਕਰਨ ਵਾਲੇ ਕਾਰਜਬਲ ਦਾ ਨਿਰਮਾਣ ਕਰਨਾ ਹੈ। ਇੱਕ ਮੁੱਖ ਆਕਰਸ਼ਣ ਵਾਈਸ ਚਾਂਸਲਰਾਂ ਅਤੇ ਪ੍ਰਮੁੱਖ ਸਿਹਤ ਸੰਭਾਲ ਸੰਸਥਾਵਾਂ ਦੇ ਡਾਇਰੈਕਟਰਾਂ ਵਿਚਕਾਰ ਸੰਵਾਦ ਸੀ, ਜਿਸ ਵਿੱਚ ਸਿਹਤ ਸੰਭਾਲ ਕਰਮਚਾਰੀਆਂ ਦੇ ਪਾੜੇ ਨੂੰ ਪੂਰਾ ਕਰਨ ਵਿੱਚ ਸਿੱਖਿਆ ਦੀ ਮਹੱਤਵਪੂਰਨ ਭੂਮਿਕਾ ਦੀ ਪੜਚੋਲ ਕੀਤੀ ਗਈ। ਅਕਾਦਮਿਕਾਂ, ਉਦਯੋਗ ਅਤੇ ਨੀਤੀ ਨਿਰਮਾਤਾਵਾਂ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਕੇ, ਸਮਿਟ ਨੇ ਇਨੋਵੇਟਿਵ ਸਮਾਧਾਨਾਂ ਦੇ ਲਈ ਮੰਚ ਤਿਆਰ ਕੀਤਾ ਜੋ ਕੌਸ਼ਲ, ਕਾਰਜਬਲ ਗਤੀਸ਼ੀਲਤਾ ਅਤੇ ਗਲੋਬਲ ਹੈਲਥਕੇਅਰ ਈਕੋਸਿਸਟਮ ਵਿੱਚ ਭਾਰਤ ਦੇ ਯੋਗਦਾਨ ਨੂੰ ਵਧਾਏਗਾ।
ਐੱਨਐੱਸਡੀਸੀ ਬਾਰੇ
ਭਾਰਤ ਸਰਕਾਰ ਦੇ ਸਕਿੱਲ ਇੰਡੀਆ ਮਿਸ਼ਨ ਨੂੰ ਹੁਲਾਰਾ ਦਿੰਦੇ ਹੋਏ, ਐੱਨਐੱਸਡੀਸੀ, ਇੱਕ ਨੋਡਲ ਕੌਸ਼ਲ ਵਿਕਾਸ ਏਜੰਸੀ, ਜੋ ਕਿ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (MSDE), ਭਾਰਤ ਸਰਕਾਰ ਦੇ ਤਹਿਤ ਕੰਮ ਕਰ ਰਹੀ ਹੈ, ਜੋ ਇੱਕ ਵਿਲੱਖਣ ਜਨਤਕ ਨਿਜੀ ਭਾਗੀਦਾਰੀ (PPP) ਹੈ ਜਿਸ ਦਾ ਉਦੇਸ਼ ਭਾਰਤ ਵਿੱਚ ਇੱਕ ਵੱਡੇ ਅਤੇ ਗੁਣਵੱਤਾਪੂਰਨ ਵੋਕੇਸ਼ਨਲ ਟ੍ਰੇਨਿੰਗ ਈਕੋਸਿਸਟਮ ਦੀ ਸਿਰਜਣਾ ਨੂੰ ਉਤਪ੍ਰੇਰਿਤ ਕਰਨਾ ਹੈ। ਸ਼ੁਰੂਆਤ ਤੋਂ ਲੈ ਕੇ, ਐੱਨਐੱਸਡੀਸੀ ਨੇ ਪੂਰੇ ਭਾਰਤ ਵਿੱਚ ਟ੍ਰੇਨਿੰਗ ਭਾਗੀਦਾਰਾਂ ਦੇ ਨਾਲ ਆਪਣੇ ਸਹਿਯੋਗ ਰਾਹੀਂ ਵੱਖ-ਵੱਖ ਖੇਤਰਾਂ ਵਿੱਚ ਤਿੰਨ ਕਰੋੜ ਤੋਂ ਵੱਧ ਲੋਕਾਂ ਨੂੰ ਟ੍ਰੇਨਿੰਗ ਦਿੱਤੀ ਹੈ। ਐੱਨਐੱਸਡੀਸੀ ਨੇ 37 ਸੈਕਟਰ ਸਕਿੱਲ ਕੌਂਸਲਾਂ (SSCs) ਦੀ ਸਥਾਪਨਾ ਕੀਤੀ ਹੈ ਅਤੇ ਸਰਕਾਰ ਦੀਆਂ ਪ੍ਰਮੁੱਖ ਕੌਸ਼ਲ ਵਿਕਾਸ ਯੋਜਨਾਵਾਂ ਜਿਵੇਂ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (PMKVY), ਨੈਸ਼ਨਲ ਅਪ੍ਰੈਂਟਿਸਸ਼ਿਪ ਪ੍ਰਮੋਸ਼ਨ ਸਕੀਮ (NAPS) ਨੂੰ ਲਾਗੂ ਕੀਤਾ ਹੈ। ਐੱਨਐੱਸਡੀਸੀ ਉਨ੍ਹਾਂ ਉੱਦਮਾਂ, ਕੰਪਨੀਆਂ ਅਤੇ ਸੰਗਠਨਾਂ ਨੂੰ ਵੀ ਫੰਡ ਦਿੰਦਾ ਹੈ ਜੋ ਸਕਿੱਲ ਟ੍ਰੇਨਿੰਗ ਪ੍ਰਦਾਨ ਕਰਦੇ ਹਨ। ਇਹ ਸੰਗਠਨ ਰਿਆਇਤੀ ਕਰਜ਼ੇ, ਹੋਰ ਨਵੀਨਤਾਕਾਰੀ ਵਿੱਤੀ ਉਤਪਾਦਾਂ ਅਤੇ ਰਣਨੀਤਕ ਸਾਂਝੇਦਾਰੀ ਦੀ ਪੇਸ਼ਕਸ਼ ਕਰਕੇ ਕੌਸ਼ਲ ਵਿਕਾਸ ਵਿੱਚ ਨਿਜੀ-ਖੇਤਰ ਦੀ ਸਮਰੱਥਾ ਨਿਰਮਾਣ ਨੂੰ ਸਮਰੱਥ ਬਣਾਉਂਦਾ ਹੈ।
ਐੱਨਐੱਸਡੀਸੀ ਇੰਟਰਨੈਸ਼ਨਲ ਬਾਰੇ
ਐੱਨਐੱਸਡੀਸੀ ਇੰਟਰਨੈਸ਼ਨਲ, ਐੱਨਐੱਸਡੀਸੀ ਦੀ ਇੱਕ 100% ਸਹਾਇਕ ਕੰਪਨੀ ਹੈ ਜੋ ਭਾਰਤ ਨੂੰ ਗੁਣਵੱਤਾਪੂਰਨ ਪ੍ਰਤਿਭਾ ਲਈ ਇੱਕ ਆਲਮੀ ਸਰੋਤ ਬਣਾਉਣ, ਨਿਵਾਸੀ ਭਾਰਤੀਆਂ ਲਈ ਵਿਸ਼ਵਵਿਆਪੀ ਨੌਕਰੀ ਦੇ ਮੌਕੇ ਪ੍ਰਦਾਨ ਕਰਨ, ਪ੍ਰਵਾਸੀ ਭਾਰਤੀਆਂ ਲਈ ਗਲੋਬਲ ਕਰੀਅਰ ਗਤੀਸ਼ੀਲਤਾ ਪ੍ਰਦਾਨ ਕਰਨ ਅਤੇ ਇੱਕ ਅੰਤਰਰਾਸ਼ਟਰੀ ਪੱਧਰ 'ਤੇ ਬੈਂਚਮਾਰਕ ਕੀਤੇ ਗਏ ਗੁਣਵੱਤਾ ਸਕਿੱਲ ਈਕੋਸਿਸਟਮ ਬਣਾਉਣ ਦੇ ਲਈ ਸਕਿੱਲ ਇੰਡੀਆ ਇੰਟਰਨੈਸ਼ਨਲ ਦੇ ਉਦੇਸ਼ਾਂ ਨੂੰ ਸਮਰੱਥ ਕਰ ਰਹੀ ਹੈ। ਐੱਨਐੱਸਡੀਸੀ ਇੰਟਰਨੈਸ਼ਨਲ ਦਾ ਉਦੇਸ਼ ਭਾਰਤ ਨੂੰ ਦੁਨੀਆ ਭਰ ਵਿੱਚ ਕੁਸ਼ਲ ਕਰਮਚਾਰੀਆਂ ਦੀ ਸਪਲਾਈ ਲਈ ਪਸੰਦੀਦਾ ਕੇਂਦਰ ਵਜੋਂ ਸਥਾਪਿਤ ਕਰਨਾ ਹੈ। ਐੱਨਐੱਸਡੀਸੀ ਇੰਟਰਨੈਸ਼ਨਲ ਵਿਦੇਸ਼ੀ ਰੋਜ਼ਗਾਰ ਲਈ ਯੋਗ ਪ੍ਰਣਾਲੀਆਂ ਬਣਾਉਣ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਾਂਝੇਦਾਰੀ ਨੂੰ ਖਾਸ ਪ੍ਰੋਗਰਾਮਾਂ ਰਾਹੀਂ ਚਲਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਜੋ ਕਿ ਵਿਸ਼ਵਵਿਆਪੀ ਨੌਕਰੀ ਦੀਆਂ ਜ਼ਰੂਰਤਾਂ ਦੇ ਅਨੁਸਾਰ ਮੈਪ ਕੀਤੇ ਗਏ ਹਨ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਦੇ ਅਨੁਸਾਰ ਬੈਂਚਮਾਰਕ ਕੀਤੇ ਗਏ ਹਨ। ਇਸ ਤੋਂ ਇਲਾਵਾ, ਇਸ ਦਾ ਉਦੇਸ਼ ਕੌਸ਼ਲ ਵਿਕਾਸ ਲਈ ਤਕਨੀਕੀ ਸੇਵਾਵਾਂ ਪ੍ਰਦਾਨ ਕਰਨ ਲਈ ਐੱਨਐੱਸਡੀਸੀ ਦੇ ਮੌਜੂਦਾ ਗਿਆਨ ਦੇ ਅਧਾਰ ਅਤੇ ਅਨੁਭਵੀ ਸਿਖਲਾਈ ਦਾ ਲਾਭ ਉਠਾਉਣਾ ਵੀ ਹੈ।