Hindi

ਜ਼ਿਲ੍ਹੇ ਦੀਆਂ ਤਹਿਸੀਲਾਂ/ਸਬ ਤਹਿਸੀਲਾਂ ਵਿੱਚ ਲੱਗਣਗੇ ਵਿਸ਼ੇਸ਼ ਕੈਂਪ-ਡਾ. ਮਨਦੀਪ ਕੌਰ

ਜ਼ਿਲ੍ਹੇ ਦੀਆਂ ਤਹਿਸੀਲਾਂ/ਸਬ ਤਹਿਸੀਲਾਂ ਵਿੱਚ ਲੱਗਣਗੇ ਵਿਸ਼ੇਸ਼ ਕੈਂਪ-ਡਾ. ਮਨਦੀਪ ਕੌਰ

ਜ਼ਿਲ੍ਹੇ ਦੀਆਂ ਤਹਿਸੀਲਾਂ/ਸਬ ਤਹਿਸੀਲਾਂ ਵਿੱਚ ਲੱਗਣਗੇ ਵਿਸ਼ੇਸ਼ ਕੈਂਪ-ਡਾ. ਮਨਦੀਪ ਕੌਰ
ਆਪਸੀ ਸਹਿਮਤੀ ਨਾਲ ਜ਼ਮੀਨ ਦੀ ਵੰਡ, ਸਹਿਮਤੀ ਨਾਲ ਗਿਰਦਵਾਰੀ ਦਰੁਸਤੀ ਅਤੇ ਝਗੜਾ ਰਹਿਤ ਇੰਤਕਾਲਾਂ ਦਾ ਹੋਵੇਗਾ ਨਿਪਟਾਰਾ

ਫਾਜ਼ਿਲਕਾ 10 ਮਾਰਚ 2025….
ਵਧੀਕ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਮਨਦੀਪ ਕੌਰ ਨੇ ਦੱਸਿਆ ਕਿ ਆਪਸੀ ਸਹਿਮਤੀ ਨਾਲ ਜ਼ਮੀਨ ਦੀ ਵੰਡ, ਸਹਿਮਤੀ ਨਾਲ ਗਿਰਦਵਾਰੀ ਦਰੁਸਤੀ ਅਤੇ ਝਗੜਾ ਰਹਿਤ ਇੰਤਕਾਲਾਂ ਦਾ ਨਿਪਟਾਰਾ ਕਰਨ ਲਈ ਜ਼ਿਲ੍ਹੇ ਦੀਆਂ ਤਹਿਸੀਲਾਂ/ਸਬ ਤਹਿਸੀਲਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਨ੍ਹਾਂ ਕੈਂਪਾਂ ਦਾ ਸਮਾਂ ਸਵੇਰੇ 9 ਵਜੇਂ ਤੋਂ ਦੁਪਹਿਰ 3 ਵਜੇ ਤੱਕ ਹੋਵੇਗਾ।
ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮਿਤੀ 12 ਮਾਰਚ 2025 ਨੂੰ ਤਹਿਸੀਲ ਕੰਪਲੈਕਸ ਫਾਜ਼ਿਲਕਾ/ਅਬੋਹਰ/ਜਲਾਲਾਬਾਦ/ਅਰਨੀਵਾਲਾ ਸ਼ੇਖ ਸੁਭਾਨ/ਸੀਤੋਗੁੰਨੋ/ਖੂਈਆਂ ਸਰਵਰ ਵਿਖੇ ਇਹ ਕੈਂਪ ਲਗਾਏ ਜਾਣਗੇ। ਇਸੇ ਤਰ੍ਹਾਂ ਮਿਤੀ 17 ਮਾਰਚ 2025 ਨੂੰ ਪਿੰਡ ਲਾਧੂਕਾ (ਤਹਿਸੀਲ ਫਾਜ਼ਿਲਕਾ), ਫੱਤੂਵਾਲਾ (ਜਲਾਲਾਬਾਦ), ਦਾਨੇਵਾਲਾ (ਤਹਿਸੀਲ ਅਬੋਹਰ), ਮਿਤੀ 19 ਮਾਰਚ 2025 ਨੂੰ ਤਹਿਸੀਲ ਕੰਪਲੈਕਸ ਫਾਜ਼ਿਲਕਾ/ਅਬੋਹਰ/ਜਲਾਲਾਬਾਦ/ਅਰਨੀਵਾਲਾ ਸ਼ੇਖ ਸੁਭਾਨ/ਸੀਤੋਗੁੰਨੋ/ਖੂਈਆਂ ਸਰਵਰ, ਮਿਤੀ 24 ਮਾਰਚ 2025 ਨੂੰ ਪਿੰਡ ਮਹਾਤਮ ਨਗਰ (ਤਹਿਸੀਲ ਫਾਜ਼ਿਲਕਾ), ਘੁਬਾਇਆ (ਤਹਿਸੀਲ ਜਲਾਲਾਬਾਦ), ਜੰਡਵਾਲਾ ਹਨਵੰਤਾ (ਤਹਿਸੀਲ ਅਬੋਹਰ), ਮਿਤੀ 26 ਮਾਰਚ 2025 ਨੂੰ ਤਹਿਸੀਲ ਕੰਪਲੈਕਸ ਫਾਜ਼ਿਲਕਾ/ਅਬੋਹਰ/ਜਲਾਲਾਬਾਦ/ਅਰਨੀਵਾਲਾ ਸ਼ੇਖ ਸੁਭਾਨ/ਸੀਤੋਗੁੰਨੋ/ਖੂਈਆਂ ਸਰਵਰ ਵਿਖੇ, ਮਿਤੀ 2 ਅਪ੍ਰੈਲ 2025 ਨੂੰ ਤਹਿਸੀਲ ਕੰਪਲੈਕਸ ਫਾਜ਼ਿਲਕਾ/ਅਬੋਹਰ/ਜਲਾਲਾਬਾਦ/ਅਰਨੀਵਾਲਾ ਸ਼ੇਖ ਸੁਭਾਨ/ਸੀਤੋਗੁੰਨੋ/ਖੂਈਆਂ ਸਰਵਰ ਵਿਖੇ, ਮਿਤੀ 4 ਅਪ੍ਰੈਲ 2025 ਨੂੰ ਪਿੰਡ ਸ਼ਤੀਰਵਾਲਾ (ਤਹਿਸੀਲ ਫਾਜ਼ਿਲਕਾ) ਅਤੇ ਮਿਤੀ 9 ਅਪ੍ਰੈਲ 2025 ਨੂੰ ਤਹਿਸੀਲ ਕੰਪਲੈਕਸ ਫਾਜ਼ਿਲਕਾ/ਅਬੋਹਰ/ਜਲਾਲਾਬਾਦ/ਅਰਨੀਵਾਲਾ ਸ਼ੇਖ ਸੁਭਾਨ/ਸੀਤੋਗੁੰਨੋ ਤੇ ਖੂਈਆਂ ਸਰਵਰ ਵਿਖੇ ਇਹ ਕੈਂਪ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ ਇਨ੍ਹਾਂ ਕੈਂਪਾਂ ਦਾ ਲਾਹਾ ਲੈ ਕੇ ਆਪਣੀਅ ਮਸਲਾਂ ਦਾ ਹੱਲ ਕਰਵਾ ਸਕਦੇ ਹਨ।


Comment As:

Comment (0)