Hindi

ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਿਉਦੈ ਯੋਜਨਾ ਤਹਿਤ ਕੀਤੇ ਜਾ ਰਹੇ ਹਨ ਸਕਿੱਲ ਪ੍ਰੋਗਰਾਮ ਸ਼ੁਰੂ –ਡੀ.ਸੀ

ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਿਉਦੈ ਯੋਜਨਾ ਤਹਿਤ ਕੀਤੇ ਜਾ ਰਹੇ ਹਨ ਸਕਿੱਲ ਪ੍ਰੋਗਰਾਮ ਸ਼ੁਰੂ –ਡੀ.ਸੀ

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਫਰੀਦਕੋਟ।

ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਿਉਦੈ ਯੋਜਨਾ ਤਹਿਤ ਕੀਤੇ ਜਾ ਰਹੇ ਹਨ ਸਕਿੱਲ ਪ੍ਰੋਗਰਾਮ ਸ਼ੁਰੂ –ਡੀ.ਸੀ

ਫਰੀਦਕੋਟ 4 ਸਤੰਬਰ,

ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਿਉਦੇ ਯੋਜਨਾ ਤਹਿਤ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਅਨੁਸੂਚਿਤ ਜਾਤੀਆਂ ਦੀ ਸਮਾਜਿਕ ਅਤੇ ਆਰਥਿਕ ਖੁਸ਼ਹਾਲੀ ਲਈ ਸਕਿੱਲ ਪ੍ਰੋਗਰਾਮ ਸੁਰੂ ਕੀਤੇ ਜਾ ਰਹੇ ਹਨ । ਜਿਸ ਵਿੱਚ ਇਲੈਕਟ੍ਰੀਕਲ ਤਕਨੀਸ਼ੀਅਨ ਅਤੇ ਫੀਲਡ ਤਕਨੀਸ਼ੀਅਨ ਕੰਪਿਊਟਰਿੰਗ ਅਤੇ ਪੈਰੀਫਿਰਲ ਦੀ ਸਿਖਲਾਈ ਦਿੱਤੀ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਦਿੱਤੀ।

ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆ ਜਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਸ. ਗੁਰਮੀਤ ਸਿੰਘ ਬਰਾੜ ਨੇ ਦੱਸਿਆ ਕਿ ਇਲੈਕਟ੍ਰੀਕਲ ਤਕਨੀਸ਼ੀਅਨ ਦੇ ਕੋਰਸ ਲਈ ਯੋਗਤਾ 10 ਵੀਂ ਪਾਸ ਹੋਣੀ ਚਾਹੀਦੀ ਹੈ ਅਤੇ ਇਸ ਲਈ ਕੁੱਲ 120 ਸੀਟਾਂ ਹਨ। ਇਸੇ ਤਰ੍ਹਾਂ ਫੀਲਡ ਤਕਨੀਸ਼ੀਅਨ ਕੰਪਿਊਟਰਿੰਗ ਅਤੇ ਪੈਰੀਫਿਰਲ ਲਈ ਯੋਗਤਾ 12ਵੀਂ ਪਾਸ ਹੋਣੀ ਚਾਹੀਦੀ ਹੈ ਅਤੇ ਇਸ ਲਈ ਕੁੱਲ 120 ਸੀਟਾਂ ਹਨ।  ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਮੁਫਤ ਟ੍ਰੇਨਿੰਗ ਅਤੇ ਮੁਫਤ ਕਿਤਾਬਾਂ ਦਿੱਤੀਆਂ ਜਾਣਗੀਆਂ ਅਤੇ ਸਫਲ ਵਿਦਿਆਰਥੀਆਂ ਨੂੰ ਸੈਕਟਰ ਸਕਿੱਲ ਕੌਂਸਲ ਵੱਲੋਂ ਸਰਟੀਫਿਕੇਟ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਪ੍ਰਾਪਤ ਉਮੀਦਵਾਰਾਂ ਨੂੰ ਸਵੈ ਰੁਜ਼ਗਾਰ ਸ਼ੁਰੂ ਕਰਨ ਜਾਂ ਪਲੇਸਮੈਂਟ ਲਈ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਟ੍ਰੇਨਿੰਗ ਕੇਵਲ ਅਨੁਸੂਚਿਤ ਜਾਤੀ ਦੇ ਯੋਗ ਅਤੇ ਬੇਰੁਜ਼ਗਾਰ ਲੜਕੇ ਅਤੇ ਲੜਕੀਆਂ ਨੂੰ ਦਿੱਤੀ ਜਾਵੇਗੀ।

 

ਉਨ੍ਹਾਂ ਕਿਹਾ ਕਿ ਉਕਤ ਕੋਰਸ ਕਰਨ ਦੇ ਚਾਹਵਾਨ ਸਿੱਖਿਆਰਥੀ ਖਾਸਕਰ ਨਸ਼ਾ ਛੱਡ ਚੁੱਕੇ ਜਾਂ ਨਸ਼ਾ ਛੱਡਣ ਦੇ ਚਾਹਵਾਨ ਦਾਖਲਾ ਕਰਾਉਣ ਲਈ ਵਿਦਿਆਰਥੀ ਆਪਣਾ ਆਧਾਰ ਕਾਰਡ ਸਾਰੇ ਅਸਲ ਫਾਰਮ ਅਤੇ 4 ਰੰਗਦਾਰ ਫੋਟੋਆਂ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਹੋਰ ਵਧੇਰੇ ਜਾਣਕਾਰੀ ਅਤੇ ਮੁਫਤ ਆਰਜ਼ੀ ਫਾਰਮ ਲੈਣ ਲਈ ਦਫਤਰ ਜਿਲ੍ਹਾ ਸਮਾਜਿਕ ਨਿਆਂ ਅਧਿਕਾਰ ਅਫਸਰ,ਡਾ. ਬੀ.ਆਰ ਅੰਬੇਡਕਰ ਭਵਨ ਰੇਲਵੇ ਰੋਡ ਫਰੀਦਕੋਟ ਨਾਲ ਸੰਪਰਕ ਕੀਤਾ ਜਾ ਸਕਦਾ ਹੈ।


Comment As:

Comment (0)