ਸ਼ਹਿਰਾਂ ਦੇ ਲੋਕਾਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਕਰਕੇ ਦੇਣ ਦੀ ਅਪੀਲ
ਦਫਤਰ ਜ਼ਿਲਾ ਲੋਕ ਸੰਪਰਕ ਅਫਸਰ ਫਾਜ਼ਿਲਕਾ
ਸ਼ਹਿਰਾਂ ਦੇ ਲੋਕਾਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਕਰਕੇ ਦੇਣ ਦੀ ਅਪੀਲ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਨ ਭਾਗੀਦਾਰ ਨਾਲ ਸਵੱਛਤਾ ਮੁਹਿੰਮ ਨੂੰ ਮਿਲੇਗੀ ਹੋਰ ਸਫਲਤਾ
ਫਾਜ਼ਿਲਕਾ 27 ਜੂਨ
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਜ਼ਿਲ੍ਹਾ ਵਾਸੀਆਂ ਖਾਸ ਕਰਕੇ ਅਬੋਹਰ, ਫਾਜ਼ਿਲਕਾ, ਜਲਾਲਾਬਾਦ ਅਤੇ ਮੰਡੀ ਅਰਨੀਵਾਲਾ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਦੇ ਕੂੜੇ ਦਾ ਵਰਗੀਕਰਨ ਘਰ ਦੇ ਪੱਧਰ ਤੇ ਕਰਕੇ ਹੀ ਕੂੜਾ ਚੁੱਕਣ ਵਾਲੀ ਟੀਮ ਨੂੰ ਦੇਣ । ਉਹਨਾਂ ਨੇ ਕਿਹਾ ਕਿ ਗਿੱਲੇ ਅਤੇ ਸੁੱਕੇ ਕੂੜੇ ਨੂੰ ਘਰ ਦੇ ਅੰਦਰ ਅਲੱਗ ਅਲੱਗ ਕੂੜਾਦਾਨ ਵਿੱਚ ਰੱਖੋ ਅਤੇ ਜਦੋਂ ਕੂੜਾ ਚੁੱਕਣ ਵਾਲੀ ਟੀਮ ਆਵੇ ਤਾਂ ਅਲੱਗ ਅਲੱਗ ਹੀ ਉਹਨਾਂ ਨੂੰ ਇਹ ਕੂੜਾ ਦਿੱਤਾ ਜਾਵੇ ।
ਉਹਨਾਂ ਨੇ ਕਿਹਾ ਕਿ ਸਵੱਛਤਾ ਮੁਹਿੰਮ ਵਿੱਚ ਜੇਕਰ ਸਾਰੇ ਸ਼ਹਿਰ ਵਾਸੀ ਸਹਿਯੋਗ ਕਰਨ ਤਾਂ ਇਸ ਮੁਹਿੰਮ ਨੂੰ ਹੋਰ ਸਫਲ ਬਣਾਇਆ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਵਪਾਰਕ ਅਦਾਰੇ ਵੀ ਇਸ ਨਿਯਮ ਦਾ ਸਖਤੀ ਨਾਲ ਪਾਲਣ ਕਰਨ। ਉਹਨਾਂ ਆਖਿਆ ਕਿ ਨਿਯਮਾਂ ਅਨੁਸਾਰ ਜੇਕਰ ਲੋਕ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਕਰਕੇ ਨਹੀਂ ਦਿੰਦੇ ਤਾਂ ਅਜਿਹੇ ਲੋਕਾਂ ਨੂੰ ਨੋਟਿਸ ਜਾਰੀ ਕਰਕੇ ਚਲਾਣ ਵੀ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਅੱਜ ਪੀਐਮਆਈ ਡੀਸੀ ਦੇ ਡਾਇਰੈਕਟਰ ਸੋਲੀਡ ਵੇਸਟ ਮੈਨੇਜਮੈਂਟ ਡਾ ਪੂਰਨ ਸਿੰਘ ਨੇ ਜ਼ਿਲ੍ਹੇ ਦਾ ਦੌਰਾ ਕਰਕੇ ਵੱਖ-ਵੱਖ ਸ਼ਹਿਰਾਂ ਵਿੱਚ ਸਵੱਛਤਾ ਮੁਹਿੰਮ ਅਤੇ ਗਿੱਲੇ ਅਤੇ ਸੁੱਕੇ ਕੂੜੇ ਦੀ ਪ੍ਰਬੰਧਨ ਸਬੰਧੀ ਸਮੀਖਿਆ ਕੀਤੀ।