Search Operation in Ludhiana 
Hindi
Search Operation in Ludhiana

Search Operation in Ludhiana 

ਲੁਧਿਆਣਾ ਚ ਤਲਾਸ਼ੀ ਮੁਹਿੰਮ ਹੋਈ ਸ਼ੁਰੂ, ਡੀਜੀਪੀ ਨੇ ਬੱਸ ਸਟੈਂਡ ਤੋਂ ਕੀਤੀ ਚੈਕਿੰਗ ਦੀ ਸ਼ੁਰੂਆਤ

ਲੁਧਿਆਣਾ : 9 ਮਈ, 2023 : (ਕਾਰਤਿਕਾ ਸਿੰਘ/ਅਰਥ ਪ੍ਰਕਾਸ਼) :: Search Operation in Ludhiana 

ਨਸ਼ਿਆਂ ਦੇ ਸੌਦਾਗਰਾਂ ਨੂੰ ਪਾਈ ਜਾਏਗੀ ਹਰ ਹੀਲੇ ਨਥ 

ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਿਰ ਸਾਹਿਬ ਦੀ ਗੈਲਰੀ ਵਿੱਚ ਇੱਕ ਇੱਕ ਕਰਕੇ ਦੋ ਦਿਨਾਂ ਵਿਚ ਹੋਏ ਬੰਬ ਧਮਾਕਿਆਂ ਮਗਰੋਂ ਪੰਜਾਬ ਵਿੱਚ ਹਾਲਾਤ ਇੱਕ ਵਾਰ ਫਿਰ ਸਨਸਨੀਖੇਜ਼ ਹੁੰਦੇ ਮਹਿਸੂਸ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਅਜਿਹੇ ਬੰਬ ਧਮਾਕੇ 1984 ਦੇ ਦਿਨਾਂ ਵਿੱਚ ਵੀ ਨਹੀਂ ਸਨ ਹੋਏ। ਜ਼ਾਹਿਰ ਹੈ ਕਿ ਪੰਜਾਬ ਨੂੰ ਇੱਕ ਵਾਰ ਫੇਰ ਲਾਂਬੂ ਲਾਉਣ ਦੀ ਸਾਜ਼ਿਸ਼ ਰਚ ਰਹੇ ਸ਼ਰਾਰਤੀ ਅਨਸਰਾਂ ਨੇ ਖਤਰਨਾਕ ਸਾਜ਼ਿਸ਼ਾਂ ਤੇ ਅਮਲ ਸ਼ੁਰੂ ਕਰ ਦਿੱਤਾ ਹੈ।  ਅਜਿਹੀਆਂ ਸਾਰੀਆਂ ਹਰਕਤਾਂ ਨੂੰ ਨਾਕਾਮ ਕਰਨ ਲਈ ਪੰਜਾਬ ਪੁਲਿਸ ਵੀ ਪੂਰੀ ਤਰ੍ਹਾਂ ਚੌਕਸ ਅਤੇ ਮੁਸਤੈਦ ਹੋਈ ਨਜ਼ਰ ਆ ਰਹੀ ਹੈ।ਅੱਜ ਲੁਧਿਆਣਾ ਦੇ ਬਸ ਅੱਡੇ ਵਿਖੇ ਡੀ ਜੀ ਪੀ ਗੌਰਵ ਯਾਦਵ ਦੀ ਪ੍ਰੈਸ ਕਾਨਫਰੰਸ ਇਸ ਮੁਸਤੈਦੀ ਦਾ ਹੀ ਪਤਾ ਦੇ ਰਹੀ ਹੈ। ਪ੍ਰੈਸ ਕਾਨਫਰੰਸ ਸ਼ੁਰੂ ਹੋਣ ਤੋਂ ਪਹਿਲਾਂ ਬਸ ਸਟੈਂਡ ਦੇ ਆਲੇ ਦੁਆਲੇ ਭਾਰੀ ਪੁਲਿਸ ਫੋਰਸ ਸਭਨਾਂ ਤੇ ਚੌਕਸੀ ਰੱਖ ਰਹੀ ਸੀ। ਅੱਜ ਸਵੇਰੇ 11 ਕਿ ਵਜੇ ਹੀ ਬਸ ਸਟੈਂਡ ਤੇ ਪੁਲਿਸ ਦੀ ਮੌਜੂਦਗੀ ਚੱਪੇ ਚੱਪੇ ਤੇ ਨਜ਼ਰ ਆ ਰਹੀ ਸੀ। ਹਰ ਸ਼ੱਕੀ ਵਿਅਕਤੀ ਨੂੰ ਰੋਕਿਆ ਵੀ ਜਾ ਰਿਹਾ ਸੀ ਪਰ ਇਸ ਸਾਰੀ ਕਾਰਵਾਈ ਦੇ ਬਾਵਜੂਦ ਬਸ ਅੱਡੇ ਤੇ ਆਉਣ ਜਾਣ ਵਾਲਿਆਂ ਨੂੰ ਕੋਈ ਤੰਗੀ ਜਾਂ ਪ੍ਰੇਸ਼ਾਨੀ ਨਹੀਂ ਸੀ ਹੋ ਰਹੀ। ਹਾਂ ਲੋਕ ਹੈਰਾਨ ਜ਼ਰੂਰ ਸਨ। 

Drones dropping narcotics and weapons into Punjab': DGP - The Week

ਪੰਜਾਬ ਭਰ ਵਿਚ ਪੁਲਿਸ ਕਾਰਵਾਈ ਦਾ ਵੱਡਾ ਰੂਪ 

ਅੰਮ੍ਰਿਤਸਰ ਵਾਲੇ ਬੰਬ ਧਮਾਕੇ ਹੋਣ ਤੋਂ ਬਾਅਦ ਪੁਲਿਸ ਦੀ ਪੰਜਾਬ ਭਰ ਵਿੱਚ ਕਾਰਵਾਈ ਦਾ ਇਹ ਕਾਫੀ ਵੱਡਾ ਰੂਪ ਸੀ। ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਨੂੰ ਸੁਰੱਖਿਅਤ ਥਾਵਾਂ ਸਮਝਣ ਦਾ ਭਰਮ ਪਾਲਣ ਵਾਲੇ ਅਪਰਾਧੀਆਂ ਲਈ ਇਹ ਸਖ਼ਤੀ ਭਰਿਆ ਸੁਨੇਹਾ ਵੀ ਸੀ।
ਇਸ ਐਕਸ਼ਨ ਦੇ ਜਿਹੜੇ ਰੂਪ ਉਭਰ ਕੇ ਸਾਹਮਣੇ ਆਏ ਉਹਨਾਂ ਵਿੱਚ ਇਹ ਵੀ ਵਿਸ਼ੇਸ਼ ਸੀ ਕਿ ਲੁਧਿਆਣਾ ਚ ਤਲਾਸ਼ੀ ਮੁਹਿੰਮ ਹੁਣ ਵੱਡੀ ਪਧਰ ਤੇ ਸ਼ੁਰੂ ਹੋ ਗਈ ਹੈ। ਡੀਜੀਪੀ ਵੱਲੋਂ ਬੱਸ ਸਟੈਂਡ ਤੋਂ ਇਸ ਵਿਸ਼ੇਸ਼ ਚੈਕਿੰਗ ਮੁਹਿੰਮ ਦੀ ਸ਼ੁਰੂਆਤ ਇਸ ਗੱਲ ਦਾ ਐਲਾਨ ਵੀ ਹੈ ਕਿ ਹੁਣ ਸਖ਼ਤੀ ਕਿੰਨੀ ਵੱਡੀ ਪਧਰ ਤੇ ਹੋਣੀ ਹੈ।
ਸੁਰੱਖਿਆ ਵਿਵਸਥਾ ਨੂੰ ਮੱਦੇਨਜ਼ਰ ਰੱਖਦਿਆਂ ਸੋਮਵਾਰ ਨੂੰ ਲੁਧਿਆਣਾ ਵਿੱਚ ਤਲਾਸ਼ੀ ਦੀ ਇਹ ਜਿਹੜੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਸ ਨਾਲ ਗੈਂਗਸਟਰ ਅਤੇ ਹੋਰ ਅਪਰਾਧੀਆਂ ਦੇ ਦਿਲਾਂ ਵਿੱਚ ਖ਼ੌਫ਼ ਵੀ ਪੈਦਾ ਹੋਵੇਗਾ।

 

ਲੁਧਿਆਣਾ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ
ਡੀਜੀਪੀ ਗੌਰਵ ਯਾਦਵ ਨੇ ਇਸ ਦੀ ਸ਼ੁਰੂਆਤ ਲੁਧਿਆਣਾ ਦੇ ਬੱਸ ਸਟੈਂਡ ਤੋਂ ਕੀਤੀ। ਲੁਧਿਆਣਾ ਦੇ ਬੱਸ ਸਟੈਂਡ ਤੇ ਲੁਧਿਆਣਾ ਪੁਲਿਸ ਦੇ ਉੱਚ ਅਧਿਕਾਰੀਆਂ ਸਮੇਤ ਸੈਂਕੜੇ ਮੁਲਾਜ਼ਮ ਮੌਜੂਦ ਸਨ।
 ਸੁਰੱਖਿਆ ਵਿਵਸਥਾ ਨੂੰ ਮੱਦੇਨਜ਼ਰ ਰੱਖਦਿਆਂ ਸੋਮਵਾਰ ਨੂੰ ਲੁਧਿਆਣਾ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਡੀਜੀਪੀ ਗੌਰਵ ਯਾਦਵ ਨੇ ਇਸ ਦੀ ਸ਼ੁਰੂਆਤ ਲੁਧਿਆਣਾ ਦੇ ਬੱਸ ਸਟੈਂਡ ਤੋਂ ਕੀਤੀ। ਬਸ ਸਟੈਂਡ ਲੁਧਿਆਣਾ ਤੇ ਲੁਧਿਆਣਾ ਪੁਲਿਸ ਦੇ ਉੱਚ ਅਧਿਕਾਰੀਆਂ ਸਮੇਤ ਸੈਂਕੜੇ ਮੁਲਾਜਮ ਇਸ ਵਿਸ਼ੇਸ਼ ਨਿਗਰਾਨੀ ਐਕਸ਼ਨ ਵਾਲੀ ਮੁਹਿੰਮ ਮੌਕੇ ਏਥੇ ਮੌਜੂਦ ਸਨ। ਵਿਜਿਲ ਆਪਰੇਸ਼ਨ ਦੇ ਤਹਿਤ ਸ਼ੁਰੂ ਕੀਤੀ ਗਈ ਇਸ ਮੁਹਿੰਮ ਵਿੱਚ ਅਪਰਾਧੀ ਖਾਸਕਰ ਨਸ਼ਾ ਤਸਕਰਾਂ ਨੂੰ ਫੜਿਆ ਜਾਵੇਗਾ। ਇਸ ਦੇ ਨਾਲ ਹੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਤਿੰਨ ਦਰਜਨ ਦੇ ਕਰੀਬ ਹਾਈਟੈੱਕ ਨਾਕਾਬੰਦੀਆਂ ਕੀਤੀਆਂ ਗਈਆਂ ਹਨ। ਅਪਰਾਧਕ ਵਿਅਕਤੀਆਂ ਦੇ ਮਨਾਂ ਵਿੱਚ ਡਰ ਪੈਦਾ ਕਰਨ ਲਈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਫਲੈਗ ਮਾਰਚ ਵੀ ਕੱਢੇ ਜਾ ਰਹੇ ਹਨ। ਧਾਰਮਿਕ ਅਸਥਾਨਾਂ ਦੇ ਨਾਲ-ਨਾਲ ਬੱਸ ਸਟੈਂਡ ,ਰੇਲਵੇ ਸਟੇਸ਼ਨ ਅਤੇ ਹੋਰ ਜਨਤਕ ਥਾਵਾਂ ਤੇ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ।


ਇਸ ਨਾਲ ਨਸ਼ਿਆਂ ਦੇ ਸੌਦਾਗਰਾਂ ਅਤੇ ਇਸਨੂੰ ਕਾਰੋਬਾਰ ਬਣਾ ਕੇ ਕੰਮ ਕਰਦੇ ਭਾਈਵਾਲਾਂ ਵਿੱਚ ਵੀ ਦਹਿਸ਼ਤ ਹੈ।
ਉਂਝ ਇਸ ਆਪ੍ਰੇਸ਼ਨ ਦੀ ਰਸਮੀ ਸ਼ੁਰੂਆਤ ਭਾਵੇਂ ਅੱਜ ਹੀ ਐਲਾਨੀ ਗਈ ਹੈ ਪਰ ਪਿਛਲੇ ਕਈ ਦਿਨਾਂ ਤੋਂ ਲੰਮੀ ਦੂਰੀ ਵਾਲੇ ਮਾਰਗਾਂ ਤੇ ਚੱਲਦਿਆਂ ਬੱਸਾਂ ਪੁਲਿਸ ਦੇ ਨੋਸ਼ਨੇਬਤੇ ਹਨ। ਪੁਲਿਸ ਬੱਸਾਂ ਵਿੱਚ ਦਾਖਲ ਹੋ ਕੇ ਇੱਕ ਇੱਕ ਬੈਗ ਦੀ ਤਲਾਸ਼ੀ ਲੈਂਦੀ ਹੈ। ਇੱਕ ਚੀਜ਼ ਬਾਹਰ ਕਢੀ ਜਾਂਦੀ ਹੈ ਅਤੇ ਉਸਨੂੰ ਗਹੁ ਨਾਲ ਵਾਚਿਆ ਜਾਂਦਾ ਹੈ। ਸ਼ੱਕੀ ਯਾਤਰੀਆਂ ਦੀਆਂ ਜੇਬਾਂ ਦੀ ਵੀ ਤਲਾਸ਼ੀ ਲਈ ਜਾਂਦੀ ਹੈ। 
ਨਸ਼ਿਆਂ ਦੀ ਰੋਕਥਾਮ ਲਈ ਇਹ ਮੁਹਿੰਮ ਕਿਸੇ ਵੀ ਤਰ੍ਹਾਂ ਕੰਘਾ ਕਰੂ ਕਾਰਵਾਈ ਤੋਂ ਘਟ ਨਹੀਂ ਹੈ। ਹੁਣ ਦੇਖਣਾ ਹੈ ਕਿ ਫੜੋਫੜੀ ਦੇ ਦੌਰਾਨ ਕਿੰਨੇ ਕੂ ਲੋਕ ਪੁਲਿਸ ਦੇ ਹੱਥ ਲੱਗਦੇ ਹਨ।

 

ਆਪਰੇਸ਼ਨ ਵਿਜ਼ਿਲ ਦੇ ਤਹਿਤ ਵੱਖ ਵੱਖ ਜਗ੍ਹਾ ਤੇ ਕੀਤੀ ਗਈ ਚੈਕਿੰਗ

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਅੱਜ ਸੂਬਾ ਪੱਧਰੀ ਆਪਰੇਸ਼ਨ ਵਿਜ਼ਿਲ ਦੇ ਤਹਿਤ ਵੱਖ ਵੱਖ ਜਗ੍ਹਾ ਤੇ ਚੈਕਿੰਗ ਕਰ ਰਹੇ ਹਨ। ਇਸ ਤਹਿਤ ਹੀ ਉਹ ਲੁਧਿਆਣਾ ਬੱਸ ਸਟੈਂਡ ਪਹੁੰਚੇ ਹਨ ਜਿੱਥੇ ਉਨ੍ਹਾਂ ਨੇ ਪੁਲਿਸ ਫੋਰਸ ਨਾਲ ਰੱਲ ਕੇ ਵੱਖ ਵੱਖ ਥਾਵਾਂ ਤੇ ਚੈਕਿੰਗ ਕੀਤੀ। 

ਇਸ ਮੌਕੇ ਸਵਾਰੀਆਂ ਦੇ ਸਮਾਨ ਦੀ ਵੀ ਡੁੰਘਾਈ ਨਾਲ ਚੈਕਿੰਗ ਕੀਤੀ ਗਈ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਦੌਰਾਨ ਡੀਜੀਪੀ ਗੋਰਵ ਯਾਦਵ ਨੇ ਦੱਸਿਆ ਕਿ 2 ਦਿਨ ਤੱਕ ਇਹ ਆਪ੍ਰੇਸ਼ਨ ਪੂਰੇ ਪੰਜਾਬ ਵਿੱਚ ਜਾਰੀ ਰਹੇਗਾ। ਪੁਲਿਸ ਦੀ ਇਸ ਕਾਰਵਾਈ ਅਤੇ ਯੋਜਨਾ ਦੇਵਦੂੰਘੇ ਅਰਥ ਹਨ। ਇਸਦਾ ਮਤਲਬ ਸਾਫ ਹੈਕਿ ਕੇ ਦੋ ਦਿਨ ਲਈ ਨਸ਼ਿਆਂ ਦੇ ਨਾਇਟ ਵਰਕ ਨੂੰ ਤੋੜ ਦਿੱਤਾ ਗਿਆ ਤਾਂ ਇਸ ਸਾਰੇ ਢਾਂਚੇ ਨੂੰ ਤਹਿਸ ਨਹਿਸ ਕਰਨਾ ਕੋਈ ਔਖਾ ਨਹੀਂ ਹੋਵੇਗਾ। ਨਸ਼ਿਆਂ ਦੇ ਨੈਟਵਰਕ ਤੇ ਪਈ ਇਸ ਅਚਾਨਕ ਸਟ ਨਾਲ ਇਸ ਕਾਰੋਬਾਰ ਦੀਆਂ ਜੜ੍ਹਾਂ ਪੁੱਟਣ ਵਿੱਚ ਸੌਖ ਰਹੇਗੀ।

 

ਮਕਸਦ : ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਸੰਦੇਸ਼

ਮੀਡੀਆ ਨਾਲ ਗੱਲਬਾਤ ਦੌਰਾਨ ਡੀਜੀਪੀ ਯਾਦਵ ਨੇ ਕਿਹਾ ਕਿ ਇਸ ਆਪਰੇਸ਼ਨ ਨੂੰ ਚਲਾਉਣ ਦਾ ਮਕਸਦ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਸੰਦੇਸ਼ ਦੇਣਾ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲਿਆਂ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਨਾਲ ਸਮਰੱਥ ਹੈ। 

ਉਨ੍ਹਾਂ ਕਿਹਾ ਕਿ ਲੁਧਿਆਣਾ ਬੱਸ ਸਟੈਂਡ ਤੇ ਖੜੀਆਂ ਸ਼ੱਕੀ ਗੱਡੀਆਂ ਤੋਂ ਇਲਾਵਾ ਐਂਟੀ ਸੋਸ਼ਲ ਐਲੀਮੈਂਟ ਅਤੇ ਡਰੱਗ ਖਿਲਾਫ ਵੀ ਮੁਹਿੰਮ ਛੇੜੀ ਗਈ ਹੈ ਤਾਂ ਜੋ ਪੰਜਾਬ ਚ ਅਜਿਹੇ ਭੈੜੇ ਅਨਸਰਾਂ ਨੂੰ।ਪੂਰੀ ਤਰ੍ਹਾਂ ਖਦੇੜਿਆ ਜਾ ਸਕੇ। 

ਉਨ੍ਹਾਂ ਦੱਸਿਆ ਕਿ ਪੰਜਾਬ ਭਰ ਦੇ ਬੱਸ ਸਟੈਂਡ, ਜਨਤਕ ਥਾਵਾਂ, ਹੋਟਲਾਂ ਆਦਿ ਦੀ ਵੀ ਪੂਰੀ ਤਿੱਖੀ ਚੈਕਿੰਗ ਕੀਤੀ ਜਾ ਰਹੀ ਹੈ।

 

ਅੰਮ੍ਰਿਤਸਰ ਧਮਾਕਿਆਂ ਦੀ ਹਾਲੇ ਜਾਂਚ ਜਾਰੀ ਹੈ 

ਅੰਮ੍ਰਿਤਸਰ ਧਮਾਕਿਆਂ ਬਾਰੇ ਪੁੱਛੇ ਜਾਣ ਤੇ  ਡੀਜੀਪੀ ਯਾਦਵ ਨੇ ਕਿਹਾ ਕਿ ਹਾਲੇ ਜਾਂਚ ਜਾਰੀ ਹੈ। ਪੰਜਾਬ ਪੁਲਿਸ ਦੇ ਨਾਲ ਸੁਰੱਖਿਆ ਏਜੰਸੀਆਂ ਵੀ ਮਾਮਲੇ ਦੀ ਤਹਿ ਤੱਕ ਪਹੁੰਚਣ ਵਿੱਚ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਜਾਂ ਟੈਰਰਿਸਟ ਅਟੈਕ ਹੈ ਇਸਨੂੰ ਲੈ ਕੇ ਅਜੇ ਕੁਝ ਵੀ ਨਹੀਂ ਬੋਲਿਆ ਜਾ ਸਕਦਾ। ਜਿਸ ਲਈ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।

 

ਜਲੰਧਰ ਜਿਮਨੀ ਚੋਣ ਲਈ ਪੈਰਾ-ਮਿਲਟਰੀ ਫੋਰਸ ਦੀਆਂ 7 ਟੁਕੜੀਆਂ ਕੀਤੀਆਂ ਗਈਆਂ ਤਾਇਨਾਤ

ਜਲੰਧਰ ਜਿਮਨੀ ਚੋਣ ਦੌਰਾਨ ਸੁਰੱਖਿਆ ਪ੍ਰਬੰਧਾਂ ਦੀ ਜਾਣਕਾਰੀ ਦਿੰਦਿਆਂ ਡੀਜੀਪੀ ਨੇ ਕਿਹਾ ਕਿ ਇਸ ਚੋਣ ਨੂੰ ਸ਼ਾਂਤੀ ਪੂਰਵਰ ਨੇਪਰੇ ਚਾੜ੍ਹਣ ਲਈ ਪੈਰਾ-ਮਿਲਟਰੀ ਫੋਰਸ ਦੀਆਂ 7 ਵੱਖ ਵੱਖ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ। ਬੰਦੋਬਸਤ ਪੂਰੇ ਹਨ। ਸ਼ਾਂਤੀ ਭੰਗ ਕਰਨ ਦੀ ਹਰ ਕੋਸ਼ਿਸ਼ ਨਾਕਾਮ ਬਣਾਈ ਜਾਏਗੀ।ਇਸਦੇ ਨਾਲ ਹੀ ਵੱਖ-ਵੱਖ ਬੂਥਾਂ ਤੇ ਪੰਜਾਬ ਪੁਲਿਸ ਦੇ ਜਵਾਨ ਵੀ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਭਰੋਸਾ ਦੁਆਇਆ ਕਿ ਇਹ ਚੋਣ ਪੂਰੀ ਤਰ੍ਹਾਂ ਨਾਲ ਫ੍ਰੀ ਐਂਡ ਫੇਅਰ ਹੋਵੇਗੀ।

 

ਲਾਲਚੰਦ ਕਟਾਰੁੱਚਕ ਦੇ ਕਥਿਤ ਵੀਡੀਓ ਵਾਇਰਲ ਮਾਮਲੇ ਲਈ ਗਠਿਤ ਕਮੇਟੀ ਕਾਨੂੰਨੀ ਪਹਿਲੂਆਂ ਦੀ ਕਰ ਰਹੀ ਹੈ ਜਾਂਚ

ਕੈਬਨਿਟ ਮੰਤਰੀ ਲਾਲਚੰਦ ਕਟਾਰੁੱਚਕ ਦੇ ਕਥਿਤ ਵੀਡੀਓ ਵਾਇਰਲ ਮਾਮਲੇ ਤੇ ਬਣੀ ਐਸਆਈਟੀ ਨੂੰ ਲੈ ਕੇ ਉਨ੍ਹਾਂ ਕਿਹਾ ਦੇ ਕੇਸ ਦੀ ਜਾਂਚ ਲਈ ਗਠਿਤ ਕਮੇਟੀ ਕਾਨੂੰਨੀ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਉਸਦੀ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਮਾਮਲੇ ਵਿੱਚ ਕੁਝ ਬੋਲਿਆ ਜਾ ਸਕਦਾ ਹੈ।

 

ਗੈਂਗਸਟਰ ਰੁਝਾਣ ਨੂੰ ਸਖ਼ਤੀ ਦਾ ਸੁਨੇਹਾ

ਇਸ ਤਰ੍ਹਾਂ ਪੁਲਿਸ ਦੀ ਅੱਜ ਵਾਲੀ ਇਸ ਕਾਰਵਾਈ ਨੇ ਜਿਥੇ ਗੈਂਗਸਟਰ ਰੁਝਾਣ ਨੂੰ ਸਖ਼ਤੀ ਦਾ ਸੁਨੇਹਾ ਦੇਣਾ ਹੈ ਉੱਥੇ ਪੁਲਿਸ ਅਤੇ ਸੱਤਾ ਦੀ ਮੌਜੂਦਗੀ ਦਾ ਅਹਿਸਾਸ ਵੀ ਕਰਾਉਣਾ ਹੈ।


Comment As:

Comment (0)