ਔਜਲਾ ਬਹਾਦਰ, ਮਿਹਨਤੀ, ਇਮਾਨਦਾਰ ਅਤੇ ਅੰਮ੍ਰਿਤਸਰ ਦੇ ਕਿਸਾਨ ਦਾ ਪੁੱਤਰ ਹੈ- ਸਚਿਨ ਪਾਇਲਟ
ਔਜਲਾ ਬਹਾਦਰ, ਮਿਹਨਤੀ, ਇਮਾਨਦਾਰ ਅਤੇ ਅੰਮ੍ਰਿਤਸਰ ਦੇ ਕਿਸਾਨ ਦਾ ਪੁੱਤਰ ਹੈ- ਸਚਿਨ ਪਾਇਲਟ
ਮੰਦਰਾਂ, ਮਸਜਿਦਾਂ ਅਤੇ ਗੁਰਦੁਆਰਿਆਂ ਨੂੰ ਰਾਜਨੀਤੀ ਤੋਂ ਦੂਰ ਰੱਖੋ।
ਭਾਜਪਾ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ
ਅੰਮਿ੍ਤਸਰ- ਸਾਬਕਾ ਕੇਂਦਰੀ ਮੰਤਰੀ ਸਚਿਨ ਪਾਇਲਟ ਨੇ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਅੰਮ੍ਰਿਤਸਰ ਦੇ ਇੱਕ ਬਹਾਦਰ, ਮਿਹਨਤੀ, ਇਮਾਨਦਾਰ ਅਤੇ ਕਿਸਾਨ ਪੁੱਤਰ ਹਨ, ਜਿਨ੍ਹਾਂ ਨੇ ਸੱਤ ਸਾਲ ਬਿਨਾਂ ਕਿਸੇ ਝਿਜਕ ਦੇ ਸੰਸਦ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਜਦੋਂ ਵੀ ਮੁਸੀਬਤ ਆਈ ਤਾਂ ਉੱਥੇ ਹੀ ਮੌਜੂਦ ਰਹੇ । ਸਚਿਨ ਪਾਇਲਟ ਅਜਨਾਲਾ ਦੇ ਭਿੰਡੀ ਸੈਦਾਂ ਵਿੱਚ ਕੀਤੀ ਗਈ ਰੈਲੀ ਦੌਰਾਨ ਸੰਬੋਧਨ ਕਰ ਰਹੇ ਸਨ।
ਗੁਰਜੀਤ ਸਿੰਘ ਔਜਲਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਦਾ ਸੰਸਦ ਮੈਂਬਰ ਬਹੁਤ ਸਾਫ਼ ਸੁਥਰਾ ਅਕਸ ਵਾਲਾ ਹੈ ਅਤੇ ਹਰ ਕੋਈ ਉਨ੍ਹਾਂ ਨੂੰ ਸਤਿਕਾਰ ਦੀ ਨਜ਼ਰ ਨਾਲ ਦੇਖਦਾ ਹੈ। ਉਨ੍ਹਾਂ ਨੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਲੋਕਾਂ ਦੇ ਸੁੱਖ-ਦੁੱਖ ਵਿੱਚ ਹਮੇਸ਼ਾ ਹਾਜ਼ਰ ਰਹੇ ਹਨ।
ਸਚਿਨ ਪਾਇਲਟ ਨੇ ਭਾਜਪਾ 'ਤੇ ਤਿੱਖੀ ਪ੍ਰਤਿਕ੍ਰਿਆ ਦਿੰਦੀਆਂ ਕਿਹਾ ਕਿ ਮੰਦਰਾਂ, ਗੁਰਦੁਆਰਿਆਂ, ਮਸਜਿਦਾਂ ਅਤੇ ਚਰਚਾਂ ਨੂੰ ਰਾਜਨੀਤੀ ਤੋਂ ਦੂਰ ਰੱਖਣਾ ਚਾਹੀਦਾ ਹੈ। ਜਦੋਂ ਕਾਂਗਰਸ ਜਨਤਾ ਨਾਲ ਗੱਲ ਕਰਦੀ ਹੈ ਤਾਂ ਉਹ ਬੇਰੁਜ਼ਗਾਰੀ, ਮਹਿੰਗਾਈ, ਉਦਯੋਗ, ਨੌਕਰੀਆਂ, ਨੌਜਵਾਨਾਂ ਅਤੇ ਔਰਤਾਂ ਦੀ ਗੱਲ ਕਰਦੀ ਹੈ ਅਤੇ ਜਦੋਂ ਭਾਜਪਾ ਵਾਲੇ ਗੱਲ ਕਰਦੇ ਹਨ ਤਾਂ ਉਹ ਹਿੰਦੂ, ਮੁਸਲਮਾਨ, ਇਸਾਈ, ਮੰਗਲਸੂਤਰ ਅਤੇ ਪਾਕਿਸਤਾਨ ਦੀ ਗੱਲ ਕਰਦੇ ਹਨ। ਭਾਜਪਾ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਹਰ ਧਰਮ ਦਾ ਹੁੰਦਾ ਹੈ ਅਤੇ ਦੇਸ਼ ਸੰਵਿਧਾਨ ਦੁਆਰਾ ਚਲਾਇਆ ਜਾਂਦਾ ਹੈ ਨਾ ਕਿ ਕਿਸੇ ਦੀ ਪਸੰਦ-ਨਾਪਸੰਦ ਨਾਲ। ਉਨ੍ਹਾਂ ਕਿਹਾ ਕਿ ਭਾਜਪਾ ਆਪਣੇ ਲਈ ਪੰਜ ਸਾਲ ਹੋਰ ਮੰਗ ਰਹੀ ਹੈ ਅਤੇ ਅਗਨੀਵੀਰ ਵਰਗੀਆਂ ਸਕੀਮਾਂ ਰਾਹੀਂ ਸਿਰਫ਼ ਚਾਰ ਸਾਲਾਂ ਵਿੱਚ ਆਪਣੇ ਨੌਜਵਾਨਾਂ ਅਤੇ ਬੱਚਿਆਂ ਨੂੰ ਸੇਵਾਮੁਕਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣੀ ਤਾਂ ਐਮਐਸਪੀ ਲਈ ਕਾਨੂੰਨ ਬਣਾਇਆ ਜਾਵੇਗਾ ਅਤੇ ਅਗਨੀਵੀਰ ਸਕੀਮਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਉਦਯੋਗਪਤੀਆਂ ਦੇ 16 ਲੱਖ ਕਰੋੜ ਰੁਪਏ ਮਾਫ਼ ਕਰ ਦਿੱਤੇ ਹਨ ਪਰ ਗਰੀਬਾਂ ਨੂੰ ਕੁਝ ਨਹੀਂ ਦਿੱਤਾ। ਪਰ ਹੁਣ ਕਾਂਗਰਸ ਹਰ ਵਰਗ ਲਈ ਸਕੀਮਾਂ ਲਿਆਉਣ ਦਾ ਅਹਿਦ ਲੈ ਰਹੀ ਹੈ ਅਤੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਲਿਖਿਆ ਹੈ ਕਿ ਸਾਰਿਆਂ ਨੂੰ ਬਣਦਾ ਮਾਣ-ਸਤਿਕਾਰ ਮਿਲੇਗਾ ਅਤੇ ਸਭ ਨੂੰ ਹੱਕ ਮਿਲਣਗੇ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਆਗੂਆਂ ਦੀਆਂ ਗੱਲਾਂ ਸੁਣਨ, ਸਮਝਣ ਅਤੇ ਜਾਣਨ ਅਤੇ ਫਿਰ ਆਪਣੇ ਆਪ ਤੋਂ ਪੁੱਛਣ ਕਿ ਉਹ ਕਿਹੜੀ ਪਾਰਟੀ ਹੈ ਜੋ ਕਿਸਾਨਾਂ ਲਈ ਲੜ ਰਹੀ ਹੈ ਅਤੇ ਸਮਾਜ ਦੇ ਹਰ ਵਰਗ ਲਈ ਹਮੇਸ਼ਾ ਹਾਜ਼ਰ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਿਸੇ ਦੀ ਹਮਦਰਦੀ ਦੀ ਲੋੜ ਨਹੀਂ ਸਗੋਂ ਉਨ੍ਹਾਂ ਨੂੰ ਬਰਾਬਰ ਕੰਮ ਕਰਨ ਦਾ ਅਧਿਕਾਰ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੇ ਬੱਚੇ ਵੀ ਪੜ੍ਹ ਸਕਣ ਅਤੇ ਕੰਮ ਕਰ ਸਕਣ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੰਸਦ ਮੈਂਬਰ ਅਤੇ ਉਮੀਦਵਾਰ ਸਭ ਤੋਂ ਕਾਬਲ ਹਨ ਅਤੇ ਹਮੇਸ਼ਾ ਲੋਕਾਂ ਦੇ ਮੁੱਦੇ ਸੰਸਦ ਵਿੱਚ ਉਠਾਉਂਦੇ ਹਨ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਚੋਣਾਂ ਇਕ ਤਰੀਕ 'ਤੇ ਹੋਣਗੀਆਂ ਅਤੇ ਇਹ ਨਿਰਣਾਇਕ ਚੋਣ ਹੋਵੇਗੀ। ਲੋਕਾਂ ਨੇ ਬਦਲਾਅ ਲਿਆਉਣ ਬਾਰੇ ਸੋਚਿਆ ਹੈ ਅਤੇ ਜੇਕਰ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਇਸ ਵਿੱਚ ਅੰਮ੍ਰਿਤਸਰ ਦੀ ਵੀ ਭੂਮਿਕਾ ਹੋਣੀ ਚਾਹੀਦੀ ਹੈ। ਉਨ੍ਹਾਂ ਦੇ ਉਹਨਾਂ ਦੇ ਨੁਮਾਇੰਦੇ ਨੂੰ ਦਿੱਲੀ ਵਿਚ ਬੈਠ ਕੇ ਆਪਣੀ ਲੜਾਈ ਲੜਨੀ ਚਾਹੀਦੀ ਹੈ ਅਤੇ ਗੁਰਜੀਤ ਸਿੰਘ ਔਜਲਾ ਨੇ ਪਿਛਲੇ ਸਤ ਸਾਲਾਂ ਵਿਚ ਅਜਿਹਾ ਕਰਕੇ ਦਿਖਾਇਆ ਹੈ ਅਤੇ ਇਹ ਦੁਬਾਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਗੁਰਜੀਤ ਸਿੰਘ ਔਜਲਾ ਨੂੰ ਦੋ ਲੱਖ ਵੋਟਾਂ ਨਾਲ ਜਿਤਾ ਕੇ ਭੇਜੋ ਅਤੇ ਕਾਂਗਰਸ ਨੂੰ ਮਜ਼ਬੂਤ ਕਰੋ। ਇਸ ਮੌਕੇ, ਉੱਤਰਾਖੰਡ ਐੱਲ.ਓ.ਪੀ. ਲੀਡਰ ਸ਼੍ਰੀ ਯਸ਼ਪਾਲ ਆਰੀਆ ਜੀ, ਰਾਜਸਥਾਨ ਦੇ ਪ੍ਰਧਾਨ ਸ਼੍ਰੀ ਗੋਵਿੰਦ ਸਿੰਘ ਦੋਟਾਸਰਾ ਜੀ, ਵਿਧਾਇਕ ਸ੍ਰ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਜੀ, ਸ੍ਰ ਦਿਲਰਾਜ ਸਿੰਘ ਸਰਕਾਰੀਆ ਜੀ ਅਤੇ ਹੋਰ ਵਰਕਰ ਸਾਥੀ ਮੋਜੂਦ ਸਨ।