ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਸਹੌੜਾ ਚ ਪੰਚਾਇਤ ਸੰਮਤੀ ਖਰੜ ਦੀ ਮਾਲਕੀ ਵਾਲੀ ਜ਼ਮੀਨ ਤੋਂ ਨਜਾਇਜ਼ ਕਬਜ਼ਾ ਹਟਾਇਆ
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਸਹੌੜਾ ਚ ਪੰਚਾਇਤ ਸੰਮਤੀ ਖਰੜ ਦੀ ਮਾਲਕੀ ਵਾਲੀ ਜ਼ਮੀਨ ਤੋਂ ਨਜਾਇਜ਼ ਕਬਜ਼ਾ ਹਟਾਇਆ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 6 ਜੁਲਾਈ, 2024:
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਸੂਬੇ ਦੀਆਂ ਸ਼ਾਮਲਾਤ ਤੇ ਸੰਮਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾਉਣ ਦੀ ਮੁਹਿੰਮ ਤਹਿਤ ਜ਼ਿਲ੍ਹੇ ਚ ਕੁਰਾਲੀ - ਚੰਡੀਗੜ੍ਹ ਰੋਡ ਤੇ ਸਹੌੜਾ ਪਿੰਡ ਵਿੱਚ ਪੈਂਦੀ ਪੰਚਾਇਤ ਸੰਮਤੀ ਖਰੜ ਦੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਖ਼ਤਮ ਕਰਵਾਉਣ ਚ ਸਫ਼ਲਤਾ ਹਾਸਲ ਕੀਤੀ ਹੈ।
ਡੀ ਡੀ ਪੀ ਓ ਬਲਜਿੰਦਰ ਸਿੰਘ ਗਰੇਵਾਲ ਅਨੁਸਾਰ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਸੋਨਮ ਚੌਧਰੀ ਦੇ ਨਜਾਇਜ਼ ਕਬਜ਼ੇ ਹਟਾਉਣ ਦੇ ਆਦੇਸ਼ਾਂ ਦੀ ਪਾਲਣਾ ਵਿੱਚ ਬੀ ਡੀ ਪੀ ਓ ਡੇਰਾਬੱਸੀ ਗੁਰਪ੍ਰੀਤ ਸਿੰਘ ਮਾਂਗਟ ਵੱਲੋਂ ਬਲਾਕ ਖਰੜ ਦੇ ਵਾਧੂ ਚਾਰਜ (28 ਜੂਨ ਤੋਂ 3 ਜੁਲਾਈ) ਦਰਮਿਆਨ ਪੰਚਾਇਤ ਸੰਮਤੀ ਖਰੜ ਦੀ 2
ਬਿੱਘੇ 15 ਬਿਸਵੇ ਜ਼ਮੀਨ ਜਿਸ ਦੀ ਮਾਰਕੀਟ ਕੀਮਤ ਕਰੋੜਾਂ ਰੁਪਏ ਬਣਦੀ ਹੈ, ‘ਤੇ ਹੋ ਰਹੇ ਨਾਜਾਇਜ਼ ਕਬਜ਼ੇ ਨੂੰ ਹਟਾ ਕੇ ਇਸ ਨੂੰ ਮੁੜ ਤੋਂ ਸੰਮਤੀ ਦੇ ਕਬਜ਼ੇ ਹੇਠ ਲਿਆਂਦਾ ਗਿਆ ਹੈ।
ਇਸ ਕਬਜ਼ਾ ਲੈਣ ਦੀ ਕਾਰਵਾਈ ਸਮੇਂ ਰਘੂ ਮੌਦਗਿਲ ਟੈਕਸ ਕੁਲੈਕਟਰ, ਸੰਦੀਪ ਸਿੰਘ ਜੇ ਈ ਤੇ ਹਰਦੀਪ ਸਿੰਘ ਪੰਚਾਇਤ ਸਕੱਤਰ ਸ਼ਾਮਿਲ ਸਨ।