Right of Migrant Labourers: evoked an violent attack
Hindi
Labour Union

"ਲੇਬਰ ਚੌਂਕ ਵਿੱਚ ਕੀਤੀ ਕੁੱਟਮਾਰ ਨੂੰ ਪ੍ਰੈਸ ਕਾਨਫਰੰਸ ਵਿੱਚ ਗ਼ਲਤ ਰੰਗਤ ਦਿੱਤੀ ਜਾ ਰਹੀ ਹੈ, ਜਦੋਂ ਕਿ ਮਾਮਲਾ ਕੁੱਟਮਾਰ ਦਾ ਹੈ"

ਮਾਮਲਾ : ਮਜ਼ਦੂਰਾਂ ਨਾਲ ਵਧੀਕੀ ਦਾ 


ਮੋਹਾਲੀ ਦੇ ਖਰੜ ਚੋਂ ਇੱਕ ਪ੍ਰਵਾਸੀ ਮਜ਼ਦੂਰ ਨਾਲ ਧੱਕੇਸ਼ਾਹੀ ਕਰਨ ਦਾ ਮਾਮਲਾ ਆਇਆ ਸਾਹਮਣੇ

ਖਰੜ/ਮੋਹਾਲੀ : 10 ਅਗਸਤ, 2023: (ਹਰਨਾਮ ਸਿੰਘ ਡੱਲਾ/ਸੁਰਿੰਦਰ ਸਿੰਘ ਬਡਾਲਾ) :: 
        7 ਅਗਸਤ, 2023 ਨੂੰ ਹੋਈ ਪ੍ਰੈਸ ਕਾਨਫਰੰਸ ਵਿੱਚ ਰਘਬੀਰ ਸਿੰਘ ਮੋਦੀ ਨੇ ਮੇਰੇ ਅਤੇ 'ਭਾਰਤ ਨਿਰਮਾਣ ਮਿਸਤਰੀ ਯੂਨੀਅਨ' (ਸੀਟੂ) ਖਰੜ ਦੇ ਪ੍ਰਧਾਨ ਸੁਰਿੰਦਰ ਸਿੰਘ ਬਡਾਲਾ ਉੱਤੇ ਜੋ ਦੋਸ਼ ਲਾਏ ਹਨ, ਉਹ ਝੂਠੇ ਅਤੇ ਬੇਬੁਨਿਆਦ ਹਨ। ਸਾਥੀ ਸੁਰਿੰਦਰ ਸਿੰਘ ਬਡਾਲਾ ਇੱਕ ਸਧਾਰਨ ਮਜ਼ਦੂਰ ਅਤੇ ਈਮਾਨਦਾਰ ਇਨਸਾਨ ਹਨ। ਮੈਂ ਵੀ ਛੱਤੀ ਸਾਲ ਦੀ  ਬੈਂਕ ਦੀ ਨੌਕਰੀ ਤੋਂ ਰਿਟਾਇਰ ਹੋ ਕੇ ਗ਼ਰੀਬ ਵਰਗ ਦੀ ਸੇਵਾ ਲਈ ਸਮਾਜ ਸੇਵੀ ਦੇ ਤੌਰ 'ਤੇ ਵਿਚਰ ਰਿਹਾ ਹਾਂ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੇ ਦਲਿਤ ਅਤੇ ਮਜ਼ਦੂਰ ਵਰਗ ਦੇ ਲੋਕਾਂ ਨੂੰ ਇਹ ਸਲਾਹ ਦਿੱਤੀ ਗਈ ਸੀ,ਕਿ ਪੜ੍ਹੇ ਲਿਖੇ ਲੋਕਾਂ ਨੂੰ ਨੌਕਰੀ ਤੋਂ ਬਾਅਦ 'ਪੇ ਬੈਕ ਟੂ ਸੁਸਾਇਟੀ' ਲਈ ਕੰਮ ਕਰਨਾ ਚਾਹੀਦਾ ਹੈ। 2019 ਵਿੱਚ ਰਿਟਾਇਰ ਹੋ ਕੇ ਬਾਬਾ ਸਾਹਿਬ ਦੇ ਫੁਰਮਾਨ ਉੱਤੇ ਅਮਲ ਕਰਦਿਆਂ, ਮੈਂ ਲੇਬਰ ਚੌਂਕ ਦੇ ਮਜ਼ਦੂਰਾਂ ਦੀ ਸੇਵਾ ਕਰਨ ਦਾ ਮਨ ਬਣਾਇਆ ਸੀ। ਉਦੋਂ ਤੋਂ ਹੀ ਮੈਂ ਮਜ਼ਦੂਰਾਂ ਦੀ ਭਲਾਈ ਲਈ ਬਿਨਾਂ ਕਿਸੇ ਲੋਭ ਲਾਲਚ ਤੋਂ ਕੰਮ ਕਰ ਰਿਹਾ ਹਾਂ। ਜਿਸ ਵਿੱਚ ਜਿਸ ਵੀ ਕਿਸੇ ਮਜ਼ਦੂਰ ਨੇ ਲੇਬਰ ਕਾਰਡ ਬਣਵਾਉਣ ਲਈ, ਕੁੜੀਆਂ ਦੇ ਵਿਆਹ ਦੇ ਸਗਨ ਸਕੀਮ ਲਈ, ਬੱਚਿਆਂ ਦੇ ਦੀ ਪੜ੍ਹਾਈ, ਬੁਢਾਪਾ ਪੈਂਨਸ਼ਨ, ਸੱਠ ਸਾਲ ਦੀ ਉਮਰ ਪੂਰੀ ਕਰ ਚੁੱਕੇ ਮਜ਼ਦੂਰਾਂ ਦੀ ਪੈਂਨਸ਼ਨ ਮਨਜ਼ੂਰ ਕਰਵਾਉਣ ਲਈ ਅਤੇ ਹੋਰ ਭਲਾਈ ਸਕੀਮਾਂ ਦੇ ਫਾਰਮ ਭਰ ਕੇ ਮਜ਼ਦੂਰਾਂ ਦੀ ਮਦਦ ਕਰਦਾ ਹਾਂ।  ਇਸ ਸੇਵਾ ਤੋਂ ਖੁਸ਼ ਹੋ ਕੇ  ਜਿਹੜੇ ਮਜ਼ਦੂਰ ਸੁਰਿੰਦਰ ਸਿੰਘ ਬਡਾਲਾ ਅਤੇ ਮੇਰੇ ਵਲੋਂ ਕੀਤੀ ਜਾਂਦੀ ਨਿਸ਼ਕਾਮ ਸੇਵਾ ਤੋਂ ਬਾਅਦ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ (ਸੀਟੂ) ਦੇ ਮੈਂਬਰ ਬਣਦੇ ਹਨ, ਉਨ੍ਹਾਂ ਨੂੰ ਮੋਦੀ ਉਸ ਦੀ ਯੂਨੀਅਨ ਦੇ ਬੰਦਿਆਂ ਪਾਸੋਂ ਤੰਗ ਪ੍ਰੇਸਾਨ ਕਰਵਾਉਂਦਾ ਹੈ। 

        ਮਿਤੀ 26/07/2023 ਦੀ ਗੱਲ ਹੈ‌ ਜਦੋਂ ਇਸ ਦੀ ਯੂਨੀਅਨ ਦੇ ਮੈਂਬਰ ਮਨਦੀਪ ਸਿੰਘ ਬੱਬੂ ਨੇ ਇੱਕ ਪ੍ਰਵਾਸੀ ਮਜ਼ਦੂਰ ਨੂੰ ਕੁਟਿਆ ਜਦੋਂ ਉਹ ਭੱਜਣ ਲੱਗਾ ਤਾਂ ਉਸ ਦੇ ਪੱਥਰ ਮਾਰ ਕੇ ਜ਼ਖ਼ਮੀ ਕਰ ਦਿੱਤਾ। ਜਿਸ ਦਾ ਹਾਅ ਦਾ ਨਾਹਰਾ ਜਦੋਂ ਸਾਡੀ ਯੂਨੀਅਨ ਦੇ ਮੈਂਬਰ ਨਿਰਮਲ ਸਿੰਘ ਕਸੁੰਬੜੀ ਨੇ ਮਾਰਿਆ ਤਾਂ ਮਨਦੀਪ ਸਿੰਘ ਬੱਬੂ ਅਤੇ ਉਸ ਦੇ ਸਾਥੀ ਸੰਦੀਪ ਸਿੰਘ ਨੇ ਉਸ ਨੂੰ ਗਾਲ਼ਾਂ ਕੱਢੀਆਂ ਅਤੇ ਹੱਥੋਪਾਈ ਕਰਨ ਲੱਗ ਪਏ। ਜਦੋਂ ਸੁਰਿੰਦਰ ਸਿੰਘ ਬਡਾਲਾ ਨੇ ਉਹਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵੀ ਮਨਦੀਪ ਸਿੰਘ ਬੱਬੂ ਅਤੇ ਸੰਦੀਪ ਸਿੰਘ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਇਸ ਘਟਨਾਂ ਤੋਂ‌ ਬਾਅਦ ਸੁਰਿੰਦਰ ਸਿੰਘ ਬਡਾਲਾ ਨੇ ਮੈਂਨੂੰ ਵੀ ਲੇਬਰ ਚੌਂਕ ਬੁਲਾ ਕੇ ਸਾਰੀ ਘਟਨਾ ਬਾਰੇ ਦੱਸਿਆ। ਮੈਂ ਚਾਹੁੰਦਾ ਸੀ ਕਿ ਮਾਮਲਾ  ਮਿਲ ਬੈਠ ਕੇ ਹੱਲ ਕਰ ਲਿਆ ਜਾਵੇ। ਪਰ ਜਦੋਂ ਅਸੀਂ ਦੇਖਿਆ ਕਿ ਗੱਲਬਾਤ ਦਾ ਮਹੌਲ ਬਣਨਾ ਮੁਸ਼ਕਿਲ ਹੈ ਤੇ ਦੂਜੀ ਧਿਰ ਮੁੜ ਝਗੜਾ ਕਰ ਸਕਦੀ ਹੈ ਤਾਂ ਅਸੀਂ ਕਾਨੂੰਨੀ ਸਹਾਇਤਾ ਲਈ ਥਾਣਾ ਸਿਟੀ ਖਰੜ ਜਾ ਕੇ ਇਸ ਝਗੜੇ ਦੇ ਨਿਪਟਾਰੇ ਲਈ ਦਰਖਾਸਤ ਦੇ  ਦਿੱਤੀ। ਮਿਤੀ 27/07/2023 ਨੂੰ ਸਵੇਰੇ ਰਘਬੀਰ ਸਿੰਘ ਮੋਦੀ ਲੇਬਰ ਚੌਂਕ ਆਇਆ ਅਤੇ ਹਮਲਾ ਕਰਨ ਵਾਲੇ ਦੋਵਾਂ ਮਜ਼ਦੂਰਾਂ ਨਾਲ ਗੱਲਬਾਤ ਕਰਦਾ ਰਿਹਾ। ਮੈਂ ਅਤੇ ਸੁਰਿੰਦਰ ਸਿੰਘ ਬਡਾਲਾ ਨੇ ਨਿਰਮਲ ਸਿੰਘ ਨੂੰ ਸਲਾਹ ਦਿੱਤੀ ਕਿ ਤੁਸੀਂ ਰਘਬੀਰ ਸਿੰਘ ਮੋਦੀ ਨੂੰ ਆਪਣੇ ਨਾਲ ਹੋਏ ਧੱਕੇ ਬਾਰੇ ਜ਼ਰੂਰ ਦੱਸੇ। ਇਹ ਕਹਿਣ ਉੱਤੇ ਨਿਰਮਲ ਸਿੰਘ ਨੇ ਰਘਬੀਰ ਮੋਦੀ ਨੂੰ ਮਨਦੀਪ ਸਿੰਘ ਬੱਬੂ ਅਤੇ ਸੰਦੀਪ ਸਿੰਘ ਵਲੋਂ ਕੀਤੇ ਧੱਕੇ ਬਾਰੇ ਦੱਸਿਆ ਪਰ ਉਸ ਨੇ ਕੋਈ ਤਵੱਜੋਂ ਨਾ ਦੇ ਕੇ ਦੋਸ਼ੀਆਂ ਦੀ ਮਦਦ ਕੀਤੀ ਅਤੇ ਮਾਰ ਕੁੱਟ ਕਰਨ ਵਾਲੇ ਲੋਕਾਂ ਨੂੰ ਉਕਸਾਇਆ । ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਕਰਕੇ ਪੁਲਿਸ ਕਾਰਵਾਈ ਨੂੰ ਵੀ ਪਰਭਾਵਿਤ ਕੀਤਾ। ਜਦੋਂ ਥਾਣਾ ਸਿਟੀ ਖਰੜ ਵਲੋਂ ਕੋਈ ਕਾਰਵਾਈ ਤਾਂ 29/07/2023 ਨੂੰ ਅਸੀਂ ਡੀ ਐੱਸ ਪੀ ਖਰੜ ਨੂੰ ਮਿਲਕੇ ਰਘਬੀਰ ਮੋਦੀ ਦੇ ਰਵਈਏ ਬਾਰੇ ਵੀ ਇੱਕ ਹੋਰ ਦਰਖ਼ਾਸਤ ਦਿੱਤੀ ਗਈ। ਪਰ ਕਈ ਚੱਕਰ ਲਗਾਉਣ ਤੋਂ ਬਾਅਦ ਵੀ ਡੀ ਐੱਸ ਪੀ ਦਫ਼ਤਰ ਤੋਂ ਵੀ ਕੋਈ ਕਾਰਵਾਈ ਨਾ ਹੋਣ ਕਰਕੇ ਅਸੀਂ 05 ਅਗਸਤ 2023 ਨੂੰ ਪ੍ਰੈੱਸ ਕਾਨਫਰੰਸ ਕਰਕੇ ਸਰਕਾਰ ਅਤੇ ਪ੍ਰਸ਼ਾਸਨ ਤੱਕ ਆਪਣੀ ਯੂਨੀਅਨ‌ ਦੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ। 

               ਜਿਸ ਤੋਂ ਬਾਅਦ ਰਘਬੀਰ ਮੋਦੀ ਨੇ ਅੱਜ 07/08/2023 ਨੂੰ ਪ੍ਰੈਸ ਕਾਨਫਰੰਸ ਸੱਦ ਕੇ ਸਾਡੇ ਉੱਤੇ ਹੀ ਗੁੰਡਾ ਪਰਚੀ ਕੱਟਣ ਦੇ ਝੂਠੇ ਦੋਸ਼ ਲਗਾ ਕੇ ਪ੍ਰੈਸ ਅਤੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜੋ ਕਿ ਝੂਠ ਦਾ ਪਲੰਦਾ ਹੈ।

          ਜਦੋਂ ਕਿ ਮਾਮਲਾ ਸਿਰਫ  ਰਘਬੀਰ ਮੋਦੀ ਦੇ ਮੈਂਬਰਾਂ ਵਲੋਂ ਅਗਿਆਤ ਮਜ਼ਦੂਰ ਦੀ ਕੁੱਟਮਾਰ ਕਰਕੇ ਜ਼ਖ਼ਮੀ ਕਰਨ ਅਤੇ ਨਿਰਮਲ ਸਿੰਘ ਅਤੇ ਸੁਰਿੰਦਰ ਸਿੰਘ ਉੱਤੇ ਕੀਤੇ ਗਏ ਹਮਲੇ ਦਾ ਹੈ। ਰਘਬੀਰ ਮੋਦੀ ਵਲੋਂ ਕੁੱਟ ਮਾਰ ਕਰਨ ਵਾਲੇ ਉਸ ਦੀ ਯੂਨੀਅਨ ਦੇ ਮੈਂਬਰਾਂ ਨੂੰ ਉਕਸਾਉਣ ਦਾ ਹੈ। ਜਿਸ ਉੱਤੇ ਪੁਲਿਸ ਨੇ ਅੱਜ ਤੱਕ ਕਰਵਾਈ ਨਹੀਂ ਕੀਤੀ। ਅਸੀਂ ਮੁੱਖ ਮੰਤਰੀ ਭਗਵੰਤ  ਸਿੰਘ ਮਾਨ ਨੂੰ ਯਾਦ ਕਰਾਉਂਦੇ ਹਾਂ ਕਿ ਤੁਸੀਂ ਸਤਾ ਵਿੱਚ ਆਉਂਦਿਆਂ ਹੀ ਨਿਰਪੱਖ ਸ਼ਾਸਨ ਦੇਣ ਦਾ ਵਾਅਦਾ ਕੀਤਾ ਸੀ। ਪਰ ਉਨ੍ਹਾਂ ਦੀ ਪਾਰਟੀ ਦੇ ਹੇਠਲੇ ਪੱਧਰ ਉੱਤੇ ਰਘਬੀਰ ਸਿੰਘ ਮੋਦੀ ਵਰਗੇ ਛੋਟੇ ਛੋਟੇ ਆਗੂ ਵੀ ਆਮ ਆਦਮੀ ਸਰਕਾਰ ਨੂੰ ਬਦਨਾਮ ਕਰਨ 'ਤੇ ਲੱਗੇ ਹੋਏ‌ ਹਨ। ਲੇਬਰ ਚੌਂਕ ਖਰੜ ਵਿੱਚ ਰਘਬੀਰ ਮੋਦੀ ਬਦ ਅਮਨੀ ਹੀ ਨਹੀਂ ਫੈਲਾ ਰਿਹਾ ਬਲਕਿ ਅਲੱਗ ਵਿਚਾਰ ਰੱਖਦੇ ਇਮਾਨਦਾਰ ਲੋਕਾਂ ਨੂੰ ਬਦਨਾਮ ਕਰ ਰਿਹਾ ਹੈ,ਅਤੇ ਆਪਣੇ ਮੈਂਬਰਾਂ ਨੂੰ ਗੁੰਡਾ ਗਰਦੀ ਲਈ ਖੁੱਲ੍ਹਾ ਛੱਡਿਆ ਹੋਇਆ ਹੈ। ਮੈਂ  ਅਤੇ ਭਾਰਤ ਨਿਰਮਾਣ ਮਿਸਤਰੀ ਯੂਨੀਅਨ ਸੀਟੂ ਖਰੜ ਲੇਬਰ ਚੌਂਕ ਵਿੱਚ ਰਘਬੀਰ ਮੋਦੀ ਅਤੇ ਉਸ ਦੇ ਲਾਠਮਾਰਾਂ ਵਲੋਂ ਕੀਤੀ ਜਾਂਦੀ ਗੁੰਡਾਗਰਦੀ ਰੋਕਣ ਦੀ ਮੰਗ ਕਰਦੇ ਹਾਂ ਅਤੇ ਰਘਬੀਰ ਮੋਦੀ ਅਤੇ ਉਸ ਦੇ ਸਾਥੀਆਂ ਵਲੋਂ ਕੀਤੀ ਜਾਂਦੀ ਗੁੰਡਾਗਰਦੀ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਅਤੇ ਪੁਲਿਸ ਤੋਂ  ਬਣਦੀ ਕਾਨੂੰਨੀ ਕਾਰਵਾਈ ਦੀ ਉਮੀਦ ਕਰਦੇ ਹਾਂ।
 


Comment As:

Comment (0)