Hindi

ਸਿਹਤ ਵਿਭਾਗ ਵੱਲੋਂ ਵੱਖ-ਵੱਖ ਥਾਵਾਂ ਤੇ ਲਗਾਇਆ ਗਿਆ ਜਾਗਰੂਕਤਾ ਸੈਮੀਨਾਰ

ਸਿਹਤ ਵਿਭਾਗ ਵੱਲੋਂ ਵੱਖ-ਵੱਖ ਥਾਵਾਂ ਤੇ ਲਗਾਇਆ ਗਿਆ ਜਾਗਰੂਕਤਾ ਸੈਮੀਨਾਰ

ਸਿਹਤ ਵਿਭਾਗ ਵੱਲੋਂ ਵੱਖ-ਵੱਖ ਥਾਵਾਂ ਤੇ ਲਗਾਇਆ ਗਿਆ ਜਾਗਰੂਕਤਾ ਸੈਮੀਨਾਰ
ਕੀਰਤਪੁਰ ਸਾਹਿਬ 26 ਅਪ੍ਰੈਲ (2025)
ਸਿਹਤ ਵਿਭਾਗ ਦੀ ਟੀਮ ਵੱਲੋਂ ਸ੍ਰੀ ਅਨੰਦਪੁਰ ਦੇ ਪਿੰਡ ਨਿੱਕੂਵਾਲ ਸਥਿਤ ਡਾ.ਦਿਆਲ ਸਿੰਘ ਮੈਮੋਰੀਅਲ ਸਕੂਲ ਆਫ਼ ਨਰਸਿੰਗ ਅਤੇ ਕੀਰਤਪੁਰ ਸਾਹਿਬ ਦੇ ਪਿੰਡ ਗੰਗੂਵਾਲ ਸਥਿਤ ਸਰਕਾਰੀ ਮਿਡਲ ਸਮਾਰਟ ਸਕੂਲ ਵਿਖੇ ਵਿਸ਼ਵ ਮਲੇਰੀਆ ਦਿਵਸ ਦੇ ਸਿਲਸਿਲੇ 'ਚ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
        ਸਿਕੰਦਰ ਸਿੰਘ ਐੱਸ.ਆਈ ਨੇ ਦੱਸਿਆ ਕਿ ਸੀਨੀਅਰ ਮੈਡੀਕਲ ਅਫ਼ਸਰ ਡਾ.ਦਲਜੀਤ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਇਸ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਮਲੇਰੀਆ ਦੇ ਲੱਛਣਾਂ ਅਤੇ ਬਚਾਅ ਬਾਰੇ ਜਾਗਰੂਕ ਕੀਤਾ ਗਿਆ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਸਿਹਤ ਵਿਭਾਗ ਦੀ ਟੀਮ ਵੱਲੋਂ ਬਲਾਕ ਦੇ ਵੱਖ ਵੱਖ ਸਰਕਾਰੀ ਸਕੂਲਾਂ, ਭੱਠਿਆਂ ਅਤੇ ਉੱਚ ਜੋਖ਼ਮ ਵਾਲੀਆਂ ਥਾਂਵਾਂ 'ਤੇ ਜਾ ਕੇ ਲੋਕਾਂ ਨੂੰ ਆਈ.ਈ.ਸੀ ਗਤੀਵਿਧੀਆਂ ਰਾਹੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਰੋਗ ਤੋਂ ਬਚਿਆ ਜਾ ਸਕੇ।
      ਇਸ ਮੌਕੇ ਹੈਲਥ ਇੰਸੈਕਟਰ ਸੁਖਦੀਪ ਸਿੰਘ ਨੇ ਸੈਮੀਨਾਰ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਡੇਂਗੂ, ਮਲੇਰੀਆ ਅਤੇ ਚਿਕੁਨਗੁਨੀਆ ਮੱਛਰਾਂ ਕਾਰਨ ਹੁੰਦਾ ਹੈ। ਉਹਨਾਂ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ਼ ਪਾਣੀ ’ਚ ਪਲਦਾ ਹੈ। ਇਸ ਲਈ ਪਾਣੀ ਦੀ ਸਟੋਰੇਜ਼ ਵਾਲੇ ਭਾਂਡੇ, ਟੱਬ ਅਤੇ ਬਾਲਟੀਆਂ ਨੂੰ ਹਫ਼ਤੇ ’ਚ ਇਕ ਵਾਰ ਸਾਫ਼ ਕਰਕੇ ਸੁਕਾ ਲੈਣਾ ਚਾਹੀਦਾ ਹੈ। ਹੈਲਥ ਇੰਸਪੈਕਟਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ "ਡ੍ਰਾਈ ਡੇਅ" ਐਲਾਨਿਆ ਗਿਆ ਹੈ, ਇਸ ਦਿਨ ਸਾਨੂੰ ਸਾਰਿਆਂ ਨੂੰ ਉਨਾਂ ਥਾਂਵਾਂ ਦੀ ਸਾਫ਼ ਸਫ਼ਾਈ ਕਰਨੀ ਚਾਹੀਦੀ ਹੈ, ਜਿੱਥੇ ਪਾਣੀ ਇਕੱਠਾ ਹੋਣ ਦਾ ਖਦਸ਼ਾ ਹੋਵੇ। ਸੁਖਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਅਪਣੇ ਆਲੇ ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਅਤੇ ਕਿਸੇ ਵੀ ਥਾਂ ਪਾਣੀ ਖੜ੍ਹਾ ਨਾ ਹੋਣ ਦੀ ਸਲਾਹ ਦਿੱਤੀ।
     ਸੈਮੀਨਾਰ ਦੌਰਾਨ ਮਲਟੀਪਰਪਜ਼ ਹੈਲਥ ਵਰਕਰ ਵਰਿੰਦਰ ਸਿੰਘ ਅਤੇ ਸੰਜੀਵ ਕੁਮਾਰ ਨੇ ਵਿਦਿਆਰਥੀਆਂ ਨੂੰ ਮਲੇਰੀਆ ਦੇ ਮੁੱਖ ਲੱਛਣਾਂ ਬਾਰੇ ਜਾਣਕਾਰੀ ਦਿੱਤੀ ਜਿਹਨਾਂ ਵਿਚ ਤੇਜ਼ ਬੁਖਾਰ, ਠੰਡ ਲੱਗਣਾ, ਸਿਰ ਦਰਦ, ਥਕਾਵਟ, ਹੱਡ ਭੰਨਣੀ, ਘਬਰਾਹਟ ਹੋਣ ਦੇ ਨਾਲ ਨਾਲ ਕੰਬਣੀ ਛਿੜਨਾ ਸ਼ਾਮਲ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਅਜਿਹੇ ਲੱਛਣ ਵਿਖਾਈ ਦੇਣ ਤਾਂ ਉਸਨੂੰ ਤੁਰੰਤ ਨਜ਼ਦੀਕੀ ਸਿਹਤ ਕੇਂਦਰ 'ਤੇ ਜਾ ਕੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ। ਸੁਖਦੀਪ ਸਿੰਘ ਨੇ ਦੱਸਿਆ ਕਿ ਸਰਕਾਰੀ ਸਿਹਤ ਕੇਂਦਰਾਂ 'ਤੇ ਮਲੇਰੀਆ ਦਾ ਟੈਸਟ ਬਿਲਕੁਲ ਮੁਫਤ ਕੀਤਾ ਜਾਂਦਾ ਹੈ ਅਤੇ ਪੀੜ੍ਹਤ ਵਿਅਕਤੀ ਨੂੰ ਦਵਾਈ ਵੀ ਮੁਫ਼ਤ ਦਿੱਤੀ ਜਾਂਦੀ ਹੈ।
      ਬਲਾਕ ਐਜੂਕੇਟਰ ਰਤਿਕਾ ਉਬਰਾਏ ਨੇ ਦੱਸਿਆ ਕਿ ਬਲਾਕ ਕੀਰਤਪੁਰ ਸਾਹਿਬ ਅਧੀਨ ਆਉਂਦੇ ਵੱਖ ਵੱਖ ਪਿੰਡਾਂ ਗੱਗ, ਨਿੱਕੂ ਨੰਗਲ, ਕਥੇੜਾ, ਨਾਨਗਰਾਂ, ਅਗੰਮਪੁਰ, ਗੱਜਪੂਰ, ਸੂਰਵਾਲ, ਗੋਹਲਣੀ, ਨੰਗਲ, ਬੱਢਲ, ਦਸਗਰਾਈ, ਕਲਸੇੜਾ, ਬੰਦਲੈਹੜੀ, ਦੜੋਲੀ ਅਤੇ ਗੱਜਪੁਰ ਵਿਖੇ ਵੀ ਮਲੇਰੀਆ ਦੀ ਰੋਕਥਾਮ ਸੰਬੰਧੀ ਵੱਖ ਵੱਖ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ।
      ਸੈਮੀਨਾਰ ਨੂੰ ਮਲਟੀਪਰਪਜ਼ ਹੈਲਥ ਵਰਕਰ ਕੁਲਵਿੰਦਰ ਸਿੰਘ ਅਤੇ ਰਵਿੰਦਰ ਸਿੰਘ ਨੇ ਵੀ ਸੰਬੋਧਿਤ ਕੀਤਾ। ਇਸ ਮੌਕੇ ਮਲਟੀਪਰਪਜ਼ ਹੈਲਥ ਵਰਕਰ ਬਲਜੀਤ ਸਿੰਘ, ਸੀ.ਐੱਚ.ਓ ਅਰਵਿੰਦ ਕੌਰ, ਰਵਨੀਤ ਕੌਰ, ਭੁਪਿੰਦਰ ਸਿੰਘ, ਨਰੇਸ਼ ਕੁਮਾਰ, ਹੇਮ ਰਾਜ, ਅਸ਼ੋਕ ਕੁਮਾਰ, ਏ.ਐੱਨ.ਐੱਮ ਮਨਿੰਦਰ ਸਿੰਘ, ਮੋਹਿੰਦਰ ਕੌਰ ਅਤੇ ਹੈੱਡ ਟੀਚਰ ਗੁਰਪ੍ਰੀਤ ਮੋਂਗਾ ਮੌਜੂਦ ਰ


Comment As:

Comment (0)