Hindi

ਫਾਜ਼ਿਲਕਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 3.40 ਲੱਖ ਟਨ ਕਣਕ ਦੀ ਹੋਈ ਖਰੀਦ 

ਫਾਜ਼ਿਲਕਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 3.40 ਲੱਖ ਟਨ ਕਣਕ ਦੀ ਹੋਈ ਖਰੀਦ 

ਫਾਜ਼ਿਲਕਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 3.40 ਲੱਖ ਟਨ ਕਣਕ ਦੀ ਹੋਈ ਖਰੀਦ 

ਫਾਜ਼ਿਲਕਾ 22 ਅਪ੍ਰੈਲ 

ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਣਕ ਦੀ ਨਿਰਵਿਘਨ ਖਰੀਦ ਦੇ ਦਿੱਤੇ ਨਿਰਦੇਸ਼ਾਂ ਤਹਿਤ ਫਾਜ਼ਿਲਕਾ ਜਿਲੇ ਵਿੱਚ ਬੀਤੀ ਸ਼ਾਮ ਤੱਕ 3 ਲਖ 40 ਹਜ਼ਾਰ 248 ਮੀਟ੍ਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ। ਬੀਤੇ ਕੱਲ 69,137 ਟਨ ਕਣਕ ਦੀ ਆਮਦ ਹੋਈ ਜਦਕਿ ਹੁਣ ਤੱਕ ਮੰਡੀਆਂ ਵਿੱਚ ਕੁੱਲ 3 ਲੱਖ 49 ਹਜਾਰ 23  ਟਨ ਕਣਕ ਦੀ ਆਮਦ ਹੋਈ ਹੈ। ਕੁੱਲ ਆਮਦ ਹੋਈ ਕਣਕ ਵਿੱਚੋਂ 97.49 ਫੀਸਦੀ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਮਾਰਕ ਫੈਡ ਕਣਕ ਦੀ ਖਰੀਦ ਵਿੱਚ ਜਿਲ੍ੇ ਵਿੱਚੋਂ ਮੋਹਰੀ ਹੈ ਜਿਸਨੇ ਹੁਣ ਤੱਕ 99006 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਹੈ। ਪਨਗਰੇਨ 86,233 ਮੀਟਰਿਕ ਟਨ ਦੀ ਖਰੀਦ ਨਾਲ ਜਿਲ੍ੇ ਵਿੱਚ ਦੂਜੇ ਸਥਾਨ ਤੇ ਹੈ ਜਦਕਿ ਪਨਸਪ ਨੇ 85,198 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਹੈ। ਪੰਜਾਬ ਰਾਜ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ 46311 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਹੈ। ਪ੍ਰਾਈਵੇਟ ਵਪਾਰੀਆਂ ਵੱਲੋਂ 23500  ਟਨ ਕਣਕ ਦੀ ਖਰੀਦ ਹੋ ਚੁੱਕੀ  ਹੈ।ਜ਼ਿਲਾ ਮੰਡੀ ਅਫਸਰ ਸਲੋਧ ਬਿਸ਼ਨੋਈ ਨੇ ਕਿਹਾ ਹੈ ਕਿ ਮੰਡੀ ਵਿੱਚ ਕਣਕ ਦੀ ਖਰੀਦ ਲਈ ਸਾਰੇ ਢੁਕਵੇ ਇੰਤਜ਼ਾਮ ਕੀਤੇ ਗਏ ਹਨ।


Comment As:

Comment (0)