Hindi
CAO Dr

ਦਫ਼ਤਰ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ ਖੇਤੀਬਾੜੀ ਮਸ਼ੀਨਾਂ ਸਬਸਿਡੀ ਤੇ ਲਈ ਪੋਰਟਲ ਤੇ ਆਨਲਾਈਨ ਦਰਖਾਸਤਾਂ ਦੇਣ ਕਿਸਾਨ

ਦਫ਼ਤਰ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ ਖੇਤੀਬਾੜੀ ਮਸ਼ੀਨਾਂ ਸਬਸਿਡੀ ਤੇ ਲਈ ਪੋਰਟਲ ਤੇ ਆਨਲਾਈਨ ਦਰਖਾਸਤਾਂ ਦੇਣ ਕਿਸਾਨ—ਮੁੱਖ ਖੇਤੀਬਾੜੀ ਅਫਸਰ

ਦਫ਼ਤਰ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ
ਖੇਤੀਬਾੜੀ ਮਸ਼ੀਨਾਂ ਸਬਸਿਡੀ ਤੇ ਲਈ ਪੋਰਟਲ ਤੇ ਆਨਲਾਈਨ ਦਰਖਾਸਤਾਂ ਦੇਣ ਕਿਸਾਨ—ਮੁੱਖ ਖੇਤੀਬਾੜੀ ਅਫਸਰ
ਮਾਨਸਾ, 22 ਅਪ੍ਰੈਲ :
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਕਿਸਾਨਾਂ ਨੂੰ ਸਾਲ 2025—26 ਦੌਰਾਨ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਲਾਹੇਵੰਦ ਖੇਤੀਬਾੜੀ ਮਸ਼ੀਨਾ *ਤੇ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਾਉਣੀ 2025 ਦੌਰਾਨ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਇਨ—ਸੀਟੂ ਮਸ਼ੀਨਰੀ ਅਤੇ ਐਕਸ—ਸੀਟੂ ਮਸ਼ੀਨਰੀ ਸਬਸਿਡੀ *ਤੇ ਦੇਣ ਲਈ ਕਿਸਾਨਾਂ ਪਾਸੋ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਗਈ ਹੈ।
ਇਸ ਸਕੀਮ ਦਾ ਲਾਭ ਲੈਣ ਲਈ ਨਿੱਜੀ ਕਿਸਾਨਾਂ ਵੱਲੋ ਸੁਪਰ ਐਸ.ਐਮ.ਐਸ., ਹੈਪੀ ਸੀਡਰ, ਸੁਪਰ ਸੀਡਰ, ਸਰਫੇਸ ਸੀਡਰ, ਸਮਾਰਟ ਸੀਡਰ, ਜ਼ੀਰੋ ਟਿੱਲ ਡਰਿੱਲ, ਬੇਲਰ, ਰੇਕ, ਸ਼ਰੱਬ ਮਾਸਟਰ/ਰੋਟਰੀ ਸਲੈਸ਼ਰ, ਪੈਡੀ ਸਟਰਾਅ ਚੌਪਰ, ਸ਼ਰੈਡਰ, ਮਲਚਰ, ਕਰਾਪ ਰੀਪਰ, ਉਲਟਾਵੇ ਹਲ (ਹਾਈਡਰੋਲਿਕ ਐਮ.ਬੀ.ਪਲਾਓ) ਮਸ਼ੀਨਾਂ ਅਪਲਾਈ ਕੀਤੀਆ ਜਾ ਸਕਦੀਆ ਹਨ।ਇਸ ਤੋਂ ਇਲਾਵਾ ਸਹਿਕਾਰੀ ਸਭਾਵਾਂ,ਰਜਿਸਟਰਡ ਕਿਸਾਨ ਗਰੁੱਪ, ਐਫ.ਪੀ.ਓ. ਗ੍ਰਾਮ ਪੰਚਾਇਤਾਂ ਅਤੇ ਪੈਡੀ ਸਪਲਾਈ ਚੈਨ ਦੇ ਬਿਨੈਕਾਰਾਂ ਵੱਲੋ ਉਪਰੋਕਤ ਮਸ਼ੀਨਾਂ ਤੋਂ ਇਲਾਵਾ ਪੋਰਟਲ *ਤੇ ਹੋਰ ਦਿਖਾਈ ਦੇ ਰਹੀਆ ਮਸ਼ੀਨਾਂ ਅਪਲਾਈ ਕੀਤੀਆ ਜਾ ਸਕਦੀਆ ਹਨ।
ਇਸ ਸਕੀਮ ਅਧੀਨ ਨਿੱਜੀ ਕਿਸਾਨਾਂ ਨੂੰ ਸਬਸਿਡੀ ਦੀ ਦਰ 50 ਫੀਸਦੀ, ਸਹਿਕਾਰੀ ਸਭਾਵਾਂ, ਰਜਿਸਟਰਡ ਕਿਸਾਨ ਗਰੁੱਪ, ਐਫ.ਪੀ.ਓ. ਗ੍ਰਾਮ ਪੰਚਾਇਤਾਂ ਲਈ ਸਬਸਿਡੀ ਦੀ ਦਰ 80 ਫੀਸਦੀ ਹੋਵੇਗੀ ਅਤੇ ਇਸ ਤੋਂ ਇਲਾਵਾ ਪੈਡੀ ਸਪਲਾਈ ਚੈਨ ਦੇ ਬਿਨੈਕਾਰਾਂ ਵੱਲੋਂ ਇਸ ਸਕੀਮ ਦੀਆਂ ਗਾਇਡਲਾਈਨਜ਼ ਅਨੁਸਾਰ ਨਿਰਧਾਰਿਤ ਸਬਸਿਡੀ ਦੀ ਦਰ ਦੇਣਯੋਗ ਹੋਵੇਗੀ।
ਬਿਨੇਕਾਰਾਂ ਵੱਲੋ ਆਪਣੀਆਂ ਅਰਜੀਆਂ ਸਹੀ ਕੈਟਾਗਿਰੀਆਂ ਵਿੱਚ ਅਪਲਾਈ ਕੀਤੀਆ ਜਾਣ ਅਤੇ ਇਨ੍ਹਾ ਅਰਜੀਆ ਨੂੰ ਵਿਭਾਗ ਦੇ ਪੋਰਟਲ agrimachinerypb.com ਰਾਹੀਂ 22 ਅਪ੍ਰੈਲ ਤੋਂ 12 ਮਈ 2025 ਸ਼ਾਮ 5.00 ਵਜੇ ਤੱਕ ਅਪਲਾਈ ਕੀਤਾ ਜਾ ਸਕਦਾ ਹੈ। ਇਸ ਸਕੀਮ ਦਾ ਲਾਭ ਲੈਣ ਲਈ ਬਿਨੇਕਾਰਾਂ ਵੱਲੋ ਅਪਣੀਆਂ ਅਰਜੀਆਂ ਪੋਰਟਲ ਉਪਰ ਦਿੱਤੀਆ ਗਈਆਂ ਸ਼ਰਤਾਂ ਅਨੁਸਾਰ ਹੀ ਅਪਲਾਈ ਕੀਤੀਆ ਜਾਣ। ਵਧੇਰੇ ਜਾਣਕਾਰੀ ਲਈ ਸਬੰਧਤ ਦਫਤਰ, ਬਲਾਕ ਖੇਤੀਬਾੜੀ ਅਫਸਰ ਅਤੇ ਜਿਲ੍ਹਾ ਪੱਧਰ ਤੇ ਦਫਤਰ, ਮੁੱਖ ਖੇਤੀਬਾੜੀ ਅਫਸਰ ਮਾਨਸਾ ਵਿਖੇ ਇੰਜੀਨੀਅਰ ਸ਼ਾਖਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।


Comment As:

Comment (0)