ਸਿੱਖਿਆ ਕ੍ਰਾਂਤੀ ਤਹਿਤ ਹੋ ਰਹੇ ਸਮਾਗਮਾਂ ਦੀਆਂ ਅਗਾਓ ਤਿਆਰੀਆਂ ਦਾ ਅਧਿਕਾਰੀਆਂ ਨੇ ਲਿਆ ਜਾਇਜ਼ਾ
ਸਿੱਖਿਆ ਕ੍ਰਾਂਤੀ ਤਹਿਤ ਹੋ ਰਹੇ ਸਮਾਗਮਾਂ ਦੀਆਂ ਅਗਾਓ ਤਿਆਰੀਆਂ ਦਾ ਅਧਿਕਾਰੀਆਂ ਨੇ ਲਿਆ ਜਾਇਜ਼ਾ
ਸ੍ਰੀ ਅਨੰਦਪੁਰ ਸਾਹਿਬ 18 ਅਪ੍ਰੈਲ (2025)
#ਸਿੱਖਿਆ ਕ੍ਰਾਂਤੀ ਤਹਿਤ ਸੂਬੇ ਭਰ ਵਿੱਚ ਸਰਕਾਰੀ ਸਕੂਲਾਂ ਵਿੱਚ ਹੋਏ ਵਿਕਾਸ ਕਾਰਜਾਂ ਦੇ ਉਦਘਾਟਨ ਸਮਾਗਮ ਚੱਲ ਰਹੇ ਹਨ। ਸਿੱਖਿਆ ਮੰਤਰੀ ਸ.ਹਰਜੋਤ ਸਿੰਘ ਬੈਂਸ ਦਾ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਸਰਕਾਰੀ ਸਕੂਲਾਂ ਵਿੱਚ ਕਰਵਾਏ ਜਾ ਰਹੇ ਸਮਾਗਮਾਂ ਦੀਆਂ ਅਗਾਓ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਦਇਆ ਸਿੰਘ ਸੰਧੂ ਸਿੱਖਿਆ ਕੋਆਰਡੀਨੇਟਰ ਹਲਕਾ ਅਨੰਦਪੁਰ ਸਾਹਿਬ,ਸ਼ਮਸ਼ੇਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ, ਸ਼ਰਨਜੀਤ ਸਿੰਘ ਬਲਾਕ ਨੋਡਲ ਅਫਸਰ ਅਨੰਦਪੁਰ ਸਾਹਿਬ,ਇੰਦਰਜੀਤ ਸਿੰਘ ਬਲਾਕ ਨੋਡਲ ਅਫਸਰ ਕੀਰਤਪੁਰ ਸਾਹਿਬ, ਪ੍ਰਿੰਸੀਪਲ ਨੀਰਜ ਕੁਮਾਰ ਵਰਮਾ , ਪ੍ਰਿੰਸੀਪਲ ਪਵਨ ਖੁਰਾਣਾ, ਸੰਜੀਵ ਕੁਮਾਰ ਇੰਜੀਨੀਅਰ,ਏਰੀਆ ਸਿੱਖਿਆ ਕੁਆਰਡੀਨੇਟਰ ਮੋਹਨ ਸਿੰਘ ਸ਼ਾਹਪੁਰ ਬੇਲਾ, ਇੰਦਰਜੀਤ ਕੁਮਾਰ ਸਰਪੰਚ ਕੋਟਲਾ ਪਾਵਰ ਹਾਊਸ,ਜਸਵਿੰਦਰ ਕੌਰ ਮੁੱਖ ਅਧਿਆਪਕਾ ਸਰਕਾਰੀ ਹਾਈ ਸਕੂਲ ਝਿੰਜੜੀ, ਕੁਲਬੀਰ ਸਿੰਘ ਇੰਚਾਰਜ ਸਰਕਾਰੀ ਹਾਈ ਸਕੂਲ ਕੋਟਲਾ ਪਾਵਰ ਹਾਊਸ, ਪਰਮਿੰਦਰ ਸਿੰਘ, ਅਜੇ ਕੁਮਾਰ, ਮਨਦੀਪ ਕੌੜਾ ਕੰਪਿਊਟਰ ਫੈਕਲਟੀ, ਹਰਿੰਦਰ ਦੇਵੀ ਅਤੇ ਜਿੰਦਰਪਾਲ ਕੌਰ ਨੇ ਦੱਸਿਆ ਕਿ ਅੱਜ 21 ਅਪ੍ਰੈਲ ਤੋਂ ਇਹ ਸਮਾਗਮਾਂ ਦੀ ਕੜੀ ਸੁਰੂ ਹੋ ਰਹੀ ਹੈ।
ਉਨ੍ਹਾਂ ਨੇ ਦੱਸਿਆ ਕਿ ਕਰੋੜਾ ਰੁਪਏ ਨਾਲ ਸਰਕਾਰੀ ਸਕੂਲਾ ਦੀ ਨੁਹਾਰ ਬਦਲ ਰਹੀ ਹੈ, ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣੀ ਬਣਾਇਆ ਹੈ, ਸੁਰੱਖਿਆਂ ਗਾਰਡ, ਕੈਂਪਸ ਮੈਨੇਜਰ, ਟ੍ਰਾਸਪੋਰਟ ਵਰਗੀਆਂ ਸਹੂਲਤਾਂ ਹੁਣ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਹਨ। ਅਤਿ ਆਧੁਨਿਕ ਸਾਇੰਸ ਲੈਬ, ਇੰਟਰੈਕਟਿਵ ਪੈਨਲ ਰਾਹੀ ਪੜਾਈ, ਵਧੀਆਂ ਕਲਾਸ ਰੂਮ, ਸ਼ਾਨਦਾਰ ਬੁਨਿਆਦੀ ਢਾਂਚਾ ਅੱਜ ਪੰਜਾਬ ਸਰਕਾਰ ਹਰ ਸਕੂਲ ਵਿੱਚ ਉਪਲੱਬਧ ਕਰਵਾ ਰਹੀ ਹੈ।