ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਵਾਟਰ ਸਪਲਾਈ ਦੀ ਸਮਾਂ ਸਾਰਣੀ ਕੀਤੀ ਗਈ ਤਬਦੀਲ: ਮੇਅਰ ਸੁਰਿੰਦਰ ਕੁਮਾਰ
ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਵਾਟਰ ਸਪਲਾਈ ਦੀ ਸਮਾਂ ਸਾਰਣੀ ਕੀਤੀ ਗਈ ਤਬਦੀਲ: ਮੇਅਰ ਸੁਰਿੰਦਰ ਕੁਮਾਰ
ਹੁਸ਼ਿਆਰਪੁਰ, 1 ਅਪ੍ਰੈਲ: ਮੇਅਰ ਸੁਰਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਿਉਂ ਜੋ ਹੁਣ ਗਰਮੀ ਦੇ ਮੌਸਮ ਅਗਾਜ ਹੋ ਚੁੱਕਾ ਹੈ, ਜਿਸ ਦੌਰਾਨ ਪਾਣੀ ਦੀ ਖਪਤ ਜਿਆਦਾ ਵੱਧ ਜਾਂਦੀ ਹੈ, ਪਬਲਿਕ ਦੀ ਸਹੂਲਤ ਲਈ ਨਗਰ ਨਿਗਮ ਵਲੋਂ ਵਾਟਰ ਸਪਲਾਈ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ ਹੁਣ ਸ਼ਹਿਰ ਅੰਦਰ ਸਵੇਰੇ 05:00 ਵਜੇ ਤੋਂ 09:30 ਵਜੇ ਤੱਕ, ਦੁਪਹਿਰ 12:00 ਵਜੇ ਤੋਂ 02:00 ਵਜੇ ਤੱਕ ਅਤੇ ਸ਼ਾਮ 05:00 ਵਜੇ ਤੋਂ ਰਾਤ 09:30 ਵਜੇ ਤੱਕ ਪਾਣੀ ਦੀ ਸਪਲਾਈ ਨਿਰਵਿਘਨ ਦਿੱਤੀ ਜਾਵੇਗੀ।
ਉਹਨਾਂ ਅੱਗੇ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਕਿਉਂਜੋ ਗਰਮੀ ਦੇ ਮੌਸਮ ਵਿਚ ਪਾਣੀ ਦੀ ਮੰਗ ਬਹੁਤ ਜਿਆਦਾ ਵੱਧ ਜਾਂਦੀ ਹੈ ਇਸ ਲਈ ਪੀਣ ਵਾਲੇ ਪਾਣੀ ਦੀ ਵਰਤੋਂ ਸੰਜਮ ਨਾਲ ਕੀਤੀ ਜਾਵੇ ਪੀਣ ਵਾਲੇ ਪਾਣੀ ਨਾਲ ਆਪਣੇ ਘਰ ਦੇ ਵਿਹੜੇ ਅਤੇ ਥੜੇ ਅਤੇ ਵਹੀਕਲ ਨਾ ਧੋਤੇ ਜਾਣ। ਪਾਣੀ ਇੱਕ ਵੱਡਮੁੱਲੀ ਦਾਤ ਹੈ, ਇਸ ਲਈ ਇਸ ਦੀ ਦੁਰਵਰਤੋਂ ਨਾ ਕੀਤੀ ਜਾਵੇ।