ਗਲਾਡਾ ਵੱਲੋਂ 22 ਮਾਰਚ ਨੂੰ ਵਿਸ਼ੇਸ਼ ਕੈਂਪ ਦਾ ਆਯੋਜਨ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ
ਗਲਾਡਾ ਵੱਲੋਂ 22 ਮਾਰਚ ਨੂੰ ਵਿਸ਼ੇਸ਼ ਕੈਂਪ ਦਾ ਆਯੋਜਨ
- ਮੁੱਖ ਪ੍ਰਸ਼ਾਸ਼ਕ ਵੱਲੋਂ ਲਾਭਪਾਤਰੀਆਂ ਨੂੰ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ
- ਕਿਹਾ! ਐਨ.ਓ.ਸੀ. ਨਾਲ ਸਬੰਧਤ ਮਾਮਲਿਆਂ ਦਾ ਮੌਕੇ 'ਤੇ ਹੀ ਕੀਤਾ ਜਾਵੇਗਾ ਨਿਪਟਾਰਾ
ਲੁਧਿਆਣਾ, 20 ਮਾਰਚ (2025) - ਮੁੱਖ ਪ੍ਰਸ਼ਾਸ਼ਕ ਗਲਾਡਾ ਸੰਦੀਪ ਕੁਮਾਰ, ਆਈ.ਏ.ਐਸ. ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ, ਗਲਾਡਾ ਵੱਲੋਂ ਅਣ-ਅਧਿਕਾਰਤ ਕਲੋਨੀਆਂ ਵਿੱਚ ਪੈਂਦੇ ਪਲਾਟਾਂ/ਬਿਲਡਿੰਗਾਂ ਨੂੰ ਰੈਗੂਲਰ ਕਰਨ ਸਬੰਧੀ 22 ਮਾਰਚ ਦਿਨ ਸ਼ਨੀਵਾਰ ਨੂੰ ਸਥਾਨਕ 200 ਫੁੱਟੀ ਬਾਈਪਾਸ, ਮੇਨ ਦੁੱਗਰੀ ਰੋਡ, ਕਮਰਸ਼ੀਅਲ ਪਾਕਿਟ ਵਿਖੇ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਕੈਂਪ ਦਾ ਸਮਾਂ ਸਵੇਰੇ 11:00 ਵਜੇ ਤੋਂ ਦੁਪਹਿਰ 2:00 ਵਜੇਂ ਤੱਕ ਹੋਵੇਗਾ।
ਇਸ ਕੈਂਪ ਦੌਰਾਨ, ਆਨਲਾਈਨ ਅਤੇ ਆਫਲਾਈਨ ਅਰਜ਼ੀਆਂ ਦਾ ਮੌਕੇ 'ਤੇ ਹੀ ਨਿਪਟਾਰਾ ਕਰਦਿਆਂ ਐਨ.ਓ.ਸੀ. ਜਾਰੀ ਕੀਤੇ ਜਾਣਗੇ।
ਮੁੱਖ ਪ੍ਰਸ਼ਾਸ਼ਕ ਗਲਾਡਾ, ਸੰਦੀਪ ਕੁਮਾਰ ਵੱਲੋਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਗਲਾਡਾ ਵੱਲੋਂ ਲਗਾਏ ਜਾ ਰਹੇ ਇਸ ਵਿਸ਼ੇਸ਼ ਕੈਂਪ ਵਿੱਚ ਹਿੱਸਾ ਲੈਂਦੇ ਹੋਏ ਆਪਣੀ ਐਨ.ਓ.ਸੀ. ਨਾਲ ਸਬੰਧਤ ਸਮੱਸਿਆ ਦਾ ਮੌਕੇ 'ਤੇ ਹੀ ਨਿਪਟਾਰਾ ਕਰਵਾ ਕੇ ਐਨ.ਓ.ਸੀ. ਪ੍ਰਾਪਤ ਕੀਤੀ ਜਾਵੇ।