ਸਰਸ ਮੇਲੇ ਦਾ ਆਨੰਦ ਮਾਨਣ ਲਈ ਪੁੱਜੇ ਕੈਬਨਿਟ ਮੰਤਰੀ ਹਰਭਜਨ ਸਿੰਘ
ਸਰਸ ਮੇਲੇ ਦਾ ਆਨੰਦ ਮਾਨਣ ਲਈ ਪੁੱਜੇ ਕੈਬਨਿਟ ਮੰਤਰੀ ਹਰਭਜਨ ਸਿੰਘ
ਪੰਜਾਬੀ ਗਾਇਕ ਜੈ ਸਿੰਘ ਨੇ ਬੰਨ੍ਹਿਆ ਰੰਗ
ਅੰਮ੍ਰਿਤਸਰ, 18 ਮਾਰਚ
ਹਸਤ ਕਲਾ ਦੇ ਕਾਰੀਗਰਾਂ ਦੀ ਕਲਾ ਨੂੰ ਉਤਸ਼ਾਹਿਤ ਕਰਨ ਲਈ ਅੰਮ੍ਰਿਤਸਰ ਵਿੱਚ ਕਰਵਾਏ ਜਾ ਰਹੇ ਦਸ ਰੋਜ਼ਾ ਸਰਸ ਮੇਲੇ ਦੇ ਤੀਸਰੇ ਦਿਨ ਪੰਜਾਬੀ ਗਾਇਕ ਜੈ ਸਿੰਘ ਵਲੋ ਗਾਏ ਗੀਤਾਂ ਦਾ ਲੋਕਾਂ ਨੇ ਆਨੰਦ ਮਾਣਿਆ ਅਤੇ ਮੇਲੇ ਦਾ ਆਨੰਦ ਮਾਨਣ ਲਈ ਬੀਤੀ ਸ਼ਾਮ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਵਿਸ਼ੇਸ਼ ਤੌਰ ਉੱਤੇ ਪੁੱਜੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਜੀਤ ਕੌਰ, ਦਿ ਡੀਡੀਪੀਓ ਸ੍ਰੀ ਸੰਦੀਪ ਮਲਹੋਤਰਾ, ਅਤੇ ਹੋਰ ਪਤਵੰਤੇ ਹਾਜਰ ਸਨ। ਮਹਿਮਾਨਾਂ ਨੇ ਇਸ ਮੌਕੇਂ ਜੈ ਸਿੰਘ ਦੀ ਗਾਇਕੀ ਦਾ ਆਨੰਦ ਮਾਣਿਆ।
ਸ ਈ.ਟੀ.ਓ ਨੇ ਪੰਜਾਬ ਵਿੱਚ ਮੇਲਿਆਂ ਦਾ ਮਾਹੌਲ ਸਿਰਜਣ ਲਈ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਕਿਹਾ ਕਿ ਸਰਸ ਮੇਲਾ ਵੱਖ ਵੱਖ ਰਾਜਾਂ ਦੇ ਕਾਰੀਗਰਾਂ ਨੂੰ ਇਕ ਸਟੇਜ ਪ੍ਰਦਾਨ ਕਰਦਾ ਹੈ ਜਿਥੇ ਉਹ ਆਪਣੇ ਵਸਤਾਂ ਦੀ ਪ੍ਰਦਰਸ਼ਨੀ ਲਗਾਉਦੇ ਹਨ।ਉਨਾਂ ਕਿਹਾ ਕਿ ਇਸ ਤੋ ਇਲਾਵਾ ਸਰਸ ਮੇਲੇ ਨਾਲ ਵੱਖ ਵੱਖ ਰਾਜਾਂ ਦੇ ਲੋਕਾਂ ਨੂੰ ਇਕ ਦੂਜੇ ਦੇ ਸਭਿਆਚਾਰ ਨੂੰ ਜਾਣਨ ਦਾ ਪਤਾ ਲੱਗਦਾ ਹੈ ਅਤੇ ਮੇਲੇ ਦੋਰਾਨ ਲੋਕ ਵੱਖ ਵੱਖ ਰਾਜਾਂ ਦੇ ਖਾਣੇ ਦਾ ਲੁਤਫ ਵੀ ਉਠਾਉਦੇ ਹਨ।ਉਨਾਂ ਦੱਸਿਆ ਕਿ ਸਰਸ ਮੇਲੇ ਦੋਰਾਨ ਵੱਖ ਵੱਖ ਰਾਜਾਂ ਦੇ ਕਾਰੀਗਰਾ, ਕਲਾਕਾਰਾਂ ਨੂੰ ਦੂਜੇ ਰਾਜਾਂ ਵਿਚ ਮੁਫਤ ਰਹਿਣ-ਸਹਿਣ,ਖਾਣ ਪੀਣ ਦੀ ਵਿਵਸਥਾ ਵੀ ਸਰਕਾਰ ਵਲੋ ਕੀਤੀ ਜਾਂਦੀ ਹੈ।
ਉਹਨਾਂ ਕਿਹਾ ਕਿ ਇਹ ਛਿੰਝਾਂ, ਮੇਲੇ ਰੰਗਲੇ ਪੰਜਾਬ ਦੀ ਸ਼ੁਰੂਆਤ ਹੈ। ਉਨਾਂ ਜ਼ਿਲ੍ਹੇ ਦੇ ਵਾਸੀਆਂ ਨੂੰ ਮੇਲੇ ਦਾ ਆਨੰਦ ਮਾਨਣ ਲਈ ਖੁੱਲਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਸਾਡੀ ਵਿਰਾਸਤ ਇੰਨਾ ਮੇਲਿਆਂ ਨਾਲ ਜੁੜੀ ਹੈ, ਇਸ ਨੂੰ ਮੁੜ ਸੁਰਜੀਤ ਕਰਨ ਲਈ ਸਰਕਾਰ ਕੋਸ਼ਿਸ਼ ਕਰ ਰਹੀ ਹੈ। ਉਨਾਂ ਮੇਲੇ ਦੀ ਸਫ਼ਲਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦਾ ਧੰਨਵਾਦ ਕੀਤਾ।
ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਜੀਤ ਕੌਰ ਨੇ ਦੱਸਿਆ ਕਿ 23 ਮਾਰਚ ਤੱਕ ਚੱਲਣ ਵਾਲੇ ਇਸ ਮੇਲੇ ਦੌਰਾਨ ਜਿੱਥੇ ਭਾਰਤ ਤੋਂ ਇਲਾਵਾ ਵਿਦੇਸ਼ਾਂ ਦੇ ਸਮਾਨ ਦੀ ਪ੍ਰਦਰਸ਼ਨੀ ਅਤੇ ਖਰੀਦ ਦਾ ਮੌਕਾ ਹੈ।
ਉਹਨਾਂ ਦੱਸਿਆ ਕਿ, 19 ਮਾਰਚ ਨੂੰ ਜਿਉਣਾ ਅਦਲੀਵਾਲ ਅਤੇ ਮੌਂਟੀ ਵਾਰਸ ਵੀ, 20 ਮਾਰਚ ਨੂੰ ਸ਼੍ਰੀ ਹਰਿੰਦਰ ਸੋਹਲ, 21 ਮਾਰਚ ਨੂੰ ਪੰਜਾਬ ਦੇ ਪ੍ਰਸਿੱਧ ਗਾਇਕ ਰਵਿੰਦਰ ਗਰੇਵਾਲ ਅਤੇ 22 ਮਾਰਚ ਨੂੰ ਨਿਰਵੈਰ ਪੰਨੂ ਦਰਸ਼ਕਾਂ ਦੇ ਰੂਬਰੂ ਹੋਣਗੇ।