Hindi
Screenshot_2025-03-15-17-18-09-17_99c04817c0de5652397fc8b56c3b3817

ਯੂਨੀਵਰਸਿਟੀ ਕਾਲਜ ਢਿੱਲਵਾਂ ਵਿੱਚ ਕਰਵਾਈ ਸਲਾਨਾ ਅਥਲੈਟਿਕ ਮੀਟ

ਯੂਨੀਵਰਸਿਟੀ ਕਾਲਜ ਢਿੱਲਵਾਂ ਵਿੱਚ ਕਰਵਾਈ ਸਲਾਨਾ ਅਥਲੈਟਿਕ ਮੀਟ

 

ਯੂਨੀਵਰਸਿਟੀ ਕਾਲਜ ਢਿੱਲਵਾਂ ਵਿੱਚ ਕਰਵਾਈ ਸਲਾਨਾ ਅਥਲੈਟਿਕ ਮੀਟ

 

ਢਿੱਲਵਾਂ (ਤਪਾ), 15 ਮਾਰਚ

ਯੂਨੀਵਰਸਿਟੀ ਕਾਲਜ ਢਿੱਲਵਾਂ ਵਿੱਚ ਸਲਾਨਾ ਅਥਲੈਟਿਕ ਮੀਟ ਕਰਵਾਈ ਗਈ। 

ਪ੍ਰਿੰਸੀਪਲ ਡਾ. ਲਖਵਿੰਦਰ ਸਿੰਘ ਰੱਖੜਾ ਵੱਲੋਂ ਅਥਲੈਟਿਕ ਮੀਟ ‘ਤੇ ਪੁੱਜੇ ਢਿੱਲਵਾਂ ਦੇ ਵੱਖ -ਵੱਖ ਪੱਤੀਆਂ ਦੇ ਸਰਪੰਚਾਂ ਅਤੇ ਪਤਵੰਤਿਆਂ ਦਾ ਸੁਆਗਤ ਕੀਤਾ ਗਿਆ ।

ਇਸ ਮੌਕੇ ਸਮੂਹ ਵਿਦਿਆਰਥੀਆਂ ਨੂੰ ਚਾਰ ਹਾਊਸਾਂ ਵਿੱਚ ਵੰਡਿਆ ਗਿਆ, ਜਿਨ੍ਹਾਂ ਦੀ ਅਗਵਾਈ ਖੇਡਾਂ ਵਿੱਚ ਉੱਤਮ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਵੱਲੋਂ ਕੀਤੀ ਗਈ। ਮਾਰਚ ਪਾਸਟ ਦੀ ਸਲਾਮੀ ਪ੍ਰਿੰਸੀਪਲ ਅਤੇ ਮੁੱਖ ਮਹਿਮਾਨ ਸੁਰਿੰਦਰ ਸਿੰਘ ਪੀ. ਏ (ਵਿਧਾਇਕ ਸ. ਲਾਭ ਸਿੰਘ ਉੱਗੋਕੇ), ਕਾਲਜ ਸਟਾਫ ਵੱਲੋਂ ਲਈ ਗਈ।

 ਅਥਲੈਟਿਕ ਮੀਟ ਵਿੱਚ 500 ਖਿਡਾਰੀਆਂ ਨੇ ਹਿੱਸਾ ਲਿਆ, ਜਿਨ੍ਹਾਂ ਲਈ ਟਰੈਕ ਅਤੇ ਫੀਲਡ ਈਵੈਂਟ ਕਰਵਾਏ ਗਏ।

ਟਰੈਕ ਈਵੈਂਟ: 1200 ਮੀ, 800ਮੀ, 400ਮੀ, 200ਮੀ, 100ਮੀ, 400×100ਮੀ ਰੀਲੇਅ ਰੇਸ, ਲੰਬੀ ਛਾਲ, ਗੋਲਾ ਸੁੱਟ, ਜੈਵਲੀਨ ਥ੍ਰੋ ਆਦਿ ਖੇਡਾਂ ਕਰਵਾਈਆਂ ਗਈਆਂ।

ਲੜਕੀਆਂ ਵਿਚੋਂ ਬੀ.ਏ ਭਾਗ  ਤੀਜਾ ਦੀ ਨਰਿੰਦਰ ਕੌਰ ਅਤੇ ਲੜਕਿਆ ਵਿਚੋਂ ਬੀ. ਏ ਭਾਗ ਦੂਜਾ ਦਾ ਸੁਮਨਦੀਪ ਸਿੰਘ ਕਾਲਜ ਦੇ ਬੈਸਟ ਅਥਲੀਟ ਚੁਣੇ ਗਏ ਅਤੇ ਪਹਿਲੇ ਸਥਾਨ ਅਜੀਤ ਸਿੰਘ ਹਾਊਸ ਨੇ ਪ੍ਰਾਪਤ ਕੀਤਾ।

 ਅੰਤ ਵਿੱਚ ਪ੍ਰਿੰਸੀਪਲ ਡਾ. ਲਖਵਿੰਦਰ ਸਿੰਘ ਰੱਖੜਾ ਵੱਲੋਂ ਸਮਾਰੋਹ ਦੀ ਸਫਲਤਾ ਲਈ ਧੰਨਵਾਦ ਕੀਤਾ ਗਿਆ। ਸਮਾਰੋਹ ਦੌਰਾਨ ਵਿਦਿਆਰਥੀਆਂ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਵਧਾਉਣ ਦੇ ਨਾਲ-ਨਾਲ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਸਟੇਜ ਦੀ ਕਾਰਵਾਈ  ਪ੍ਰੋ ਮਨਜੀਤ ਸਿੰਘ ਨੇ ਨਿਭਾਈ, ਸਰੀਰਕ ਵਿਭਾਗ ਤੋਂ ਪ੍ਰੋ ਅਮਨਦੀਪ ਕੌਰ, ਪ੍ਰੋ ਗੁਰਪ੍ਰੀਤ ਸਿੰਘ,ਪ੍ਰੋ ਸੰਦੀਪ ਸ਼ਰਮਾ, ਪ੍ਰੋ ਜਗਦੀਪ ਪਾਠਕ, ਪ੍ਰੋ ਮਨਪ੍ਰੀਤ ਸਿੰਘ ਸਮਾਜ ਸਸ਼ਤਰ, ਪ੍ਰੋ ਜਗਦੀਪ ਸਿੰਘ,ਪ੍ਰੋ ਗੁਰਪ੍ਰੀਤ ਸਿੰਘ,ਪ੍ਰੋ ਬਰਜੇਸ਼ ਪਾਠਕ, ਡਾ ਬਿਕਰਮਜੀਤ ਪੁਰਬਾ, ਪ੍ਰੋ ਬਲਕਾਰ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸੀ।


Comment As:

Comment (0)