Hindi
WhatsApp Image 2025-03-12 at 3

ਪੀਲੀ ਕੂੰਗੀ ਅਤੇ ਰਸ ਚੂਸਣ ਵਾਲੇ ਕੀੜਿਆਂ ਤੋਂ ਸੁਚੇਤ ਰਹਿਣ ਕਿਸਾਨ -ਜਿਲ੍ਹਾ ਸਿਖਲਾਈ ਅਫ਼ਸਰ        

ਪੀਲੀ ਕੂੰਗੀ ਅਤੇ ਰਸ ਚੂਸਣ ਵਾਲੇ ਕੀੜਿਆਂ ਤੋਂ ਸੁਚੇਤ ਰਹਿਣ ਕਿਸਾਨ -ਜਿਲ੍ਹਾ ਸਿਖਲਾਈ ਅਫ਼ਸਰ        

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰਫ਼ਰੀਦਕੋਟ।

ਪੀਲੀ ਕੂੰਗੀ ਅਤੇ ਰਸ ਚੂਸਣ ਵਾਲੇ ਕੀੜਿਆਂ ਤੋਂ ਸੁਚੇਤ ਰਹਿਣ ਕਿਸਾਨ -ਜਿਲ੍ਹਾ ਸਿਖਲਾਈ ਅਫ਼ਸਰ                    

ਫਰੀਦਕੋਟ 12 ਫਰਵਰੀ 2025

ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਡਾ. ਅਵੀਨਿੰਦਰ ਪਾਲ ਸਿੰਘ ਜਿਲ੍ਹਾ ਸਿਖਲਾਈ ਅਫਸਰ ਫਰੀਦਕੋਟ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ ਦੀ ਰਹਿਨੁਮਾਈ ਹੇਠ ਪਿੰਡ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਪਿੰਡ ਗੋਬਿੰਦਗੜ੍ਹ ਸਰਕਲ ਬਾਜਾਖਾਨਾ ਵਿਖੇ ਲਗਾਇਆ ਗਿਆ।

          ਇਸ ਮੌਕੇ ਡਾ. ਗੁਰਿੰਦਰਪਾਲ ਸਿੰਘ ਖੇਤੀਬਾੜੀ ਸੂਚਨਾ ਅਫਸਰ ਵੱਲੋਂ ਕਿਸਾਨਾਂ ਨੂੰ ਬਦਲਦੇ ਹੋਏ ਮੌਸਮ ਨੂੰ ਮੁੱਖ ਰੱਖਦੇ ਹੋਏ ਹਰੇ ਤੇਲੇ ਅਤੇ ਪੀਲੀ ਕੂੰਗੀ ਦੇ ਹਮਲੇ ਤੋਂ ਸੁਚੇਤ ਰਹਿਣ ਲਈ ਸਲਾਹ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਜੇਕਰ ਕਿਤੇ ਪੀਲੀ ਕੂੰਗੀ ਦੇ ਲੱਛਣ ਜਿਵੇਂ ਕਿ ਪੀਲੇ ਰੰਗ ਦਾ ਹਲਦੀ ਵਰਗਾ ਪਾਊਡਰ ਕਣਕ ਦੇ ਪੱਤਿਆਂ ਤੇ ਦੇਖਣ ਵਿੱਚ ਆਉਣ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀਲੁਧਿਆਣਾ ਦੀਆਂ ਸਿਫਾਰਿਸ਼ਾਂ ਅਨੁਸਾਰ ਉੱਲੀਨਾਸ਼ਕ ਦੀ ਸਪਰੇ ਕੀਤੀ ਜਾਵੇ।

        ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ ਵੱਲੋਂ  ਕਿਸਾਨਾਂ ਨੂੰ ਕਣਕ ਦੀ ਫਸਲ ਵਿੱਚ ਬੇਲੋੜੀਆਂ ਖਾਦਾਂ ਅਤੇ ਜਹਿਰਾਂ ਨਾ ਵਰਤਨ ਦੀ ਸਲਾਹ ਦਿੱਤੀ ਗਈ ਤਾਂ ਜੋ ਖੇਤੀ ਖਰਚੇ ਘਟਾਏ ਜਾ ਸਕਣ ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਬੂਟਾ ਸਿੰਘ ਏ.ਐਸ.ਆਈ. ਵੱਲੋਂ ਮਿੱਟੀ ਪਾਣੀ ਦੇ ਸੈਂਪਲ ਲੈਣ ਦੇ ਤਰੀਕੇ ਸਬੰਧੀ ਅਤੇ ਹਰਮਨਪ੍ਰੀਤ ਕੌਰਏ.ਐਸ.ਆਈ ਵੱਲੋਂ ਕਣਕ ਦੀ ਫਸਲ ਦੀ ਕਟਾਈ ਉਪਰੰਤ ਜਿਨਸ ਦੇ ਮੰਡੀਕਰਨ ਸਬੰਧੀ ਵਿਸ਼ੇਸ਼ ਨੁਕਤੇ ਸਾਂਝੇ ਕੀਤੇ ਗਏੇ। ਇਸ ਤੋਂ ਇਲਾਵਾ ਆਰ. ਜੀ. ਆਰ ਸੈੱਲ ਵੱਲੋਂ ਵੀ ਕਿਸਾਨ ਸਿਖਲਾਈ ਕੈਂਪ ਵਿੱਚ ਭਾਗ ਲਿਆ ਗਿਆ। ਕੈਂਪ ਦੀ ਸਮਾਪਤੀ ਉਪਰੰਤ ਕਣਕਛੋਲੇ ਅਤੇ ਸਰੋਂ ਦੀ ਫਸਲ ਦਾ ਸਰਵੇ ਕੀਤਾ ਗਿਆ।


Comment As:

Comment (0)