Hindi
IMG-20250312-WA0037

ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ ਵੱਲੋਂ ਮਿਡ ਡੇਅ ਮੀਲ, ਆਂਗਣਵਾੜੀ ਸੈਂਟਰਾਂ ਅਤੇ ਰਾਸ਼ਨ ਡਿਪੂਆਂ ਦੀ ਚੈਕਿੰਗ

ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ ਵੱਲੋਂ ਮਿਡ ਡੇਅ ਮੀਲ, ਆਂਗਣਵਾੜੀ ਸੈਂਟਰਾਂ ਅਤੇ ਰਾਸ਼ਨ ਡਿਪੂਆਂ ਦੀ ਚੈਕਿੰਗ

ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ ਵੱਲੋਂ ਮਿਡ ਡੇਅ ਮੀਲਆਂਗਣਵਾੜੀ ਸੈਂਟਰਾਂ ਅਤੇ ਰਾਸ਼ਨ ਡਿਪੂਆਂ ਦੀ ਚੈਕਿੰਗ

*ਬੱਚਿਆਂ ਨੂੰ ਸਾਫ਼-ਸੁਥਰਾ ਅਤੇ ਵਧੀਆ ਅਨਾਜ ਦੇਣ ਦੀ ਕੀਤੀ ਹਦਾਇਤ

ਮਾਨਸਾ, 12 ਮਾਰਚ :

          ਸ਼੍ਰੀ ਚੇਤਨ ਪ੍ਰਕਾਸ਼ ਧਾਲੀਵਾਲਮੈਂਬਰਪੰਜਾਬ ਸਟੇਟ ਫੂਡ ਕਮਿਸ਼ਨ ਵੱਲੋਂ ਜ਼ਿਲ੍ਹਾ ਮਾਨਸਾ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਹਨਾਂ ਵਲੋਂ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਨਿਰੀਖਣ ਕੀਤਾ ਗਿਆ। ਇਸ ਦੌਰੇ ਦੌਰਾਨ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਤਾਮਕੋਟਸਰਕਾਰੀ ਪ੍ਰਾਇਮਰੀ ਸਕੂਲਮਾਨਸਾ ਕੈਚੀਆਂ ਅਤੇ ਇਸ ਦੇ ਨਾਲ ਹੀ ਆਂਗਣਵਾੜੀ ਸੈਂਟਰ ਕੋਡ ਨੰ.130, 129ਤਾਮਕੋਟ ਅਤੇ ਰਾਸ਼ਨ ਡਿਪੂ ਮਾਨਸਾ ਕੈਂਚੀਆ,ਘਰਾਗਣਾ, ਗਾਗੋਵਾਲ ਦਾ ਦੌਰਾ ਕੀਤਾ ਗਿਆ। 

                ਉਨ੍ਹਾਂ ਦੱਸਿਆ ਕਿ ਅੱਜ ਦੇ ਦੌਰੇ ਦੌਰਾਨ ਵੱਖ-ਵੱਖ ਸਕੂਲਾਂ ਦੇ ਮਿਡ-ਡੇ-ਮੀਲ ਅਤੇ ਅਨਾਜ ਭੰਡਾਰ ਘਰ ਦਾ ਨਿਰੀਖਣ ਕੀਤਾ ਗਿਆ। ਸਰਕਾਰੀ ਹਾਈ ਸਕੂਲ, ਤਾਮਕੋਟ ਵਿਖੇ ਵਧੀਆ ਤਰੀਕੇ ਨਾਲ ਮਿਡ ਡੇ ਮੀਲ ਤਿਆਰ ਕਰਕੇ ਬੱਚਿਆ ਨੂੰ ਦਿੱਤਾ ਜਾ ਰਿਹਾ ਸੀ ਕਿਸੇ ਪ੍ਰਕਾਰ ਦੀ ਕੋਈ ਖਾਮੀ ਨਹੀ ਪਾਈ ਗਈ। ਜਿਨ੍ਹਾਂ ਸਕੂਲਾਂ ਵਿੱਚ ਕੁਝ ਕਮੀਆਂ ਪਾਈਆ ਗਈਆਂ ਉਨ੍ਹਾਂ ਨੂੰ ਦੂਰ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ

           ਇਸ ਤੋਂ ਉਪਰੰਤ ਆਂਗਣਵਾੜੀ ਸੈਟਰਾ ਦੀ ਚੈਕਿੰਗ ਕੀਤੀ ਗਈ। ਸੈਟਰਾਂ ਵਿਖੇ ਲਾਭਪਾਤਰੀਆ ਸਬੰਧੀ ਅਤੇ ਉਹਨਾਂ ਨੂੰ ਦਿੱਤੇ ਜਾਣ ਵਾਲਾ ਲਾਭ ਦੀ ਜਾਣਕਾਰੀ ਪ੍ਰਾਪਤ ਕੀਤੀ ਗਈ। ਚੈਕਿੰਗ ਦੌਰਾਨ ਆਂਗਣਵਾੜੀ ਸੈਟਰ ਵਿੱਚ ਲਾਭਪਾਤਰੀਆ ਨੂੰ ਦਿੱਤਾ ਜਾਣ ਵਾਲਾ ਸਮਾਨ ਦੀ ਵੰਡ ਲਾਭਪਾਤਰੀਆ ਨੂੰ ਕੀਤੀ ਜਾ ਚੁੱਕੀ ਸੀ। ਨਿਰੀਖਣ ਦੌਰਾਨ ਆਂਗਣਵਾੜੀ ਦਾ ਰਿਕਾਰਡ ਵੀ ਚੈਕ ਕੀਤਾ ਗਿਆ।

          ਸਕੂਲਾਂ ਅਤੇ ਆਂਗਣਵਾੜੀ ਸੈਟਰਾ ਦਾ ਦੌਰਾ ਕਰਨ ਉਪਰੰਤ ਰਾਸ਼ਨ ਡਿਪੂ ਡਿਪੂ ਮਾਨਸਾ ਕੈਂਚੀਆ, ਘਰਾਗਣਾ, ਗਾਗੋਵਾਲ ਵਿਖੇ ਕਣਕ ਦੀ ਵੰਡ ਦਾ ਨਿਰੀਖਣ ਕੀਤਾ ਗਿਆ। ਇਹਨਾਂ ਰਾਸ਼ਨ ਡਿਪੂਆ ਨੂੰ ਕਣਕ ਅਲਾਟ ਹੋ ਚੁੱਕੀ ਸੀ। ਖਾਮੀਆਂ ਪਾਏ ਜਾਣ ਤੇ ਉਨ੍ਹਾਂ ਇਸ ਸਬੰਧੀ ਰਿਪੋਰਟ ਕਮਿਸ਼ਨ ਨੂੰ ਭੇਜਣ ਦੀ ਹਦਾਇਤ ਕੀਤੀ ਗਈ

            ਇਸ ਦੌਰੇ ਦੌਰਾਨ  ਲਾਭਪਾਤਰੀਆ ਨੂੰ ਮੈਂਬਰ ਸਾਹਿਬਾਨ ਵਲੋਂ ਕਮਿਸ਼ਨ ਦੇ ਹੈਲਪਲਾਈਨ ਨੰਬਰ 9876764545 ਅਤੇ ਈਮੇਲ punjabfoodcommission@gmail.com ਦੀ ਜਾਣਕਾਰੀ ਵੀ ਦਿੱਤੀ ਗਈ ਅਤੇ ਨਾਲ ਹੀ ਦੱਸਿਆ ਕੀ ਉਹ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆ ਸਕੀਮਾਂ ਸਬੰਧੀ ਸ਼ਿਕਾਇਤ ਜਿਲ੍ਹੇ ਦੇ ਵਧੀਕ ਡਿਪਟੀ ਕਮਿਸ਼ (ਵਿਕਾਸ) ਕੋਲ ਦਰਜ ਵੀ ਕਰਵਾ ਸਕਦੇ ਹਨ।


Comment As:

Comment (0)