Hindi
IMG-20250302-WA0006

11 ਐਫਆਈਆਰ ਦਰਜ, 11 ਗ੍ਰਿਫਤਾਰ, ਹੋਵੇਗੀ ਸਖ਼ਤ ਕਾਰਵਾਈ -ਐਸਐਸਪੀ ਵਰਿੰਦਰ ਸਿੰਘ ਬਰਾੜ

11 ਐਫਆਈਆਰ ਦਰਜ, 11 ਗ੍ਰਿਫਤਾਰ, ਹੋਵੇਗੀ ਸਖ਼ਤ ਕਾਰਵਾਈ -ਐਸਐਸਪੀ ਵਰਿੰਦਰ ਸਿੰਘ ਬਰਾੜ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫਾਜ਼ਿਲਕਾ
ਯੁੱਧ ਨਸ਼ਿਆਂ ਦੇ ਵਿਰੁੱਧ
11 ਐਫਆਈਆਰ ਦਰਜ, 11 ਗ੍ਰਿਫਤਾਰ, ਹੋਵੇਗੀ ਸਖ਼ਤ ਕਾਰਵਾਈ -ਐਸਐਸਪੀ ਵਰਿੰਦਰ ਸਿੰਘ ਬਰਾੜ
-ਨਸ਼ੇ ਤੋਂ ਪੀੜਤ ਦੋ ਲੋਕਾਂ ਨੂੰ ਪੁਲਿਸ ਨੇ ਨਸ਼ਾ ਮੁਕਤੀ ਕੇਂਦਰ ਵਿਚ ਦਾਖਲ ਕਰਵਾਇਆ
ਫਾਜ਼ਿਲਕਾ 1 ਮਾਰਚ 
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਰੰਭ ਕੀਤੇ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਡੀਜੀਪੀ ਸ੍ਰੀ ਗੌਰਵ ਯਾਦਵ ਤੇ ਨਿਰਦੇਸ਼ਾਂ ਅਨੁਸਾਰ ਫਾਜ਼ਿਲਕਾ ਜ਼ਿਲ੍ਹੇ ਵਿਚ ਸੱਕੀ ਵਿਅਕਤੀਆਂ ਤੇ ਥਾਂਵਾਂ ਤੇ ਚਲਾਈ ਤਲਾਸ਼ੀ ਮੁਹਿੰਮ ਦੌਰਾਨ ਫਾਜ਼ਿਲਕਾ ਜ਼ਿਲ੍ਹੇ ਵਿਚ 11  ਐਫਆਈਆਰ ਦਰਜ ਕੀਤੀਆਂ ਗਈਆਂ ਅਤੇ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਇੱਥੇ ਐਸਐਸਪੀ ਸ: ਵਰਿੰਦਰ ਸਿੰਘ ਬਰਾੜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਤੀ। ਇਸ ਮੌਕੇ ਐਸਪੀ ਸ੍ਰੀ ਪ੍ਰਦੀਪ ਸਿੰਘ ਸੰਧੂ ਅਤੇ ਸ੍ਰੀ ਕਰਨਬੀਰ ਸਿੰਘ ਵੀ ਉਨ੍ਹਾਂ ਦੇ ਨਾਲ ਹਾਜਰ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਅੱਜ ਦੀ ਰਿਪੋਰਟ ਸਾਂਝੀ ਕਰਦਿਆਂ ਐਸਐਸਪੀ ਸ: ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਅੱਜ 11 ਪਿੰਡਾਂ, ਮੁਹੱਲਿਆਂ ਵਿਚ ਇਹ ਵਿਆਪਕ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਦੌਰਾਨ 129 ਸੱਕੀ ਵਿਅਕਤੀਆਂ ਜਾਂ ਥਾਂਵਾਂ ਦੀ ਜਾਂਚ ਕੀਤੀ ਗਈ। ਇੰਨ੍ਹਾਂ ਵਿਚੋਂ 8 ਨੂੰ ਡਿਟੇਨ ਕੀਤਾ ਗਿਆ ਅਤੇ 8 ਨੂੰ ਰਾਊਂਡਅੱਪ ਕੀਤਾ ਗਿਆ ਹੈ। ਇਸੇ ਤਰਾਂ ਕੁੱਲ 11 ਮੁੱਕਦਮੇ ਦਰਜ ਕੀਤੇ ਗਏ ਹਨ। ਫਾਜ਼ਿਲਕਾ ਸਬ ਡਵੀਜਨ ਵਿਚ 4, ਜਲਾਲਾਬਾਦ ਅਤੇ ਅਬੋਹਰ ਸਬ ਡਵੀਜਨ ਵਿਚ 3-3 ਅਤੇ ਅਬੋਹਰ ਦਿਹਾਤੀ ਸਬ ਡਵੀਜਨ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। 
ਐਸਐਸਪੀ ਨੇ ਦੱਸਿਆ ਕਿ ਇੰਨ੍ਹਾਂ ਤੋਂ 54 ਗ੍ਰਾਮ ਹੈਰੋਇਨ, 34100 ਰੁ ਦੀ ਡਰੱਗ ਮਨੀ, 665 ਨਸ਼ੀਲੀਆਂ ਗੋਲੀਆਂ, 155 ਲੀਟਰ ਲਾਹਨ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। 
ਜ਼ਿਲ੍ਹਾ ਪੁਲਿਸ ਦੇ ਇਕ ਹੋਰ ਲੋਕਪੱਖੀ ਕਾਰਜ ਦਾ ਜਿਕਰ ਕਰਦਿਆਂ ਐਸਐਸਪੀ ਸ੍ਰੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਅੱਜ ਦੇ ਇਸ ਅਭਿਆਨ ਦੌਰਾਨ ਦੋ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਵੀ ਪੁਲਿਸ ਨੇ ਪ੍ਰੇਰਿਤ ਕਰਕੇ ਨਸ਼ਾ ਮੁਕਤੀ ਕੇਂਦਰ ਭੇਜਿਆ। ਉਨ੍ਹਾਂ ਨੇ ਕਿਹਾ ਕਿ ਨਸ਼ੇ ਤੋਂ ਪੀੜਤ ਇਲਾਜ ਕਰਵਾ ਕੇ ਆਮ ਨਾਗਰਿਕ ਵਾਂਗ ਜੀਵਨ ਬਤੀਤ ਕਰ ਸਕਦੇ ਹਨ।
ਇਸ ਮੌਕੇ ਮੀਡੀਆ ਦਾ ਸਹਿਯੋਗ ਲਈ ਧੰਨਵਾਦ ਕਰਦਿਆਂ ਐਸਐਸਪੀ ਨੇ ਕਿਹਾ ਕਿ ਸਮਾਜਿਕ ਭਾਗੀਦਾਰੀ ਅਤੇ ਸਾਂਝੇ ਯਤਨਾਂ ਨਾਲ ਅਸੀਂ ਨਸ਼ਿਆਂ ਨੂੰ ਜ਼ਿਲ੍ਹੇ ਵਿਚ ਖ਼ਤਮ ਕਰਨ ਵਿਚ ਕਾਮਯਾਬ ਹੋਵਾਂਗੇ। ਉਨ੍ਹਾਂ ਨੇ ਨਸ਼ੇ ਦੇ ਕੰਮ ਵਿਚ ਲੱਗੇ ਮਾੜੇ ਅਨਸਰਾਂ ਨੂੰ ਸਖ਼ਤ ਤਾੜਨਾ ਕੀਤੀ ਕਿ ਉਹ ਇਹ ਧੰਦਾ ਬੰਦ ਕਰ ਦੇਣ ਜਾਂ ਜੇਲ੍ਹ ਜਾਣ ਲਈ ਤਿਆਰ ਰਹਿਣ। ਉਨ੍ਹਾਂ ਨੇ ਕਿਹਾ ਕਿ ਪੁਲਿਸ ਮਾੜੇ ਅਨਸਰਾਂ ਖਿਲਾਫ ਇਹ ਲੜਾਈ ਜਾਰੀ ਰੱਖਣ ਦੇ ਨਾਲ ਨਾਲ ਜਨ ਜਾਗਰੂਕਤਾ ਲਈ ਵੀ ਪਿੰਡ ਪਿੰਡ ਲੋਕਾਂ ਤੱਕ ਪਹੁੰਚ ਕਰੇਗੀ। ਉਨ੍ਹਾਂ ਨੇ ਕਿਹਾ ਕਿ ਇਸ ਅਭਿਆਨ ਵਿਚ ਜੇਕਰ ਕਿਸੇ ਸਰਕਾਰੀ ਮੁਲਾਜਮ ਨੇ ਵੀ ਕੁਤਾਹੀ ਕੀਤੀ ਤਾਂ ਉਸ ਨੂੰ ਵੀ ਬਖਸਿਆਂ ਨਹੀਂ ਜਾਵੇਗਾ।


Comment As:

Comment (0)