Hindi

ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਵਿਦਿਅਕ ਸੈਸ਼ਨ 2025-

ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਵਿਦਿਅਕ ਸੈਸ਼ਨ 2025-

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰਫਾਜ਼ਿਲਕਾ

ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਵਿਦਿਅਕ ਸੈਸ਼ਨ 2025-26 ਦੌਰਾਨ ਨੌਵੀਂ ਅਤੇ ਗਿਆਰਵੀਂ ਜਮਾਤ ਦੀ ਪ੍ਰੀਖਿਆ 8 ਫਰਵਰੀ 2025 ਦਿਨ ਸ਼ਨੀਵਾਰ ਨੂੰ

ਪ੍ਰਾਰਥੀ ਪ੍ਰੀਖਿਆ ਲਈ ਐਂਟਰੀ ਪੱਤਰ ਵੈਬਸਾਈਟ www.navodaya.gov.in ਤੇ ਉਪਲੱਬਧ ਲਿੰਕ ਦੇ ਮਾਧਿਅਮ ਰਾਹੀਂ ਡਾਊਨਲੋਡ ਕਰ ਸਕਦੇ ਹਨ

ਫਾਜ਼ਿਲਕਾ 6 ਫਰਵਰੀ

          ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕਿੱਕਰ ਵਾਲਾ ਰੂਪਾ ਵਿਖੇ ਬਣੇ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਵਿਦਿਅਕ ਸੈਸ਼ਨ 2025-26 ਦੌਰਾਨ ਨੌਵੀਂ ਅਤੇ ਗਿਆਰਵੀਂ ਜਮਾਤ ਦੀ ਪ੍ਰੀਖਿਆ ਫਰਵਰੀ 2025 ਦਿਨ ਸ਼ਨੀਵਾਰ ਨੂੰ ਹੋਵੇਗੀ  ਇਹ ਜਾਣਕਾਰੀ ਸਕੂਲ ਦੇ ਪ੍ਰਿੰਸੀਪਲ ਸ੍ਰੀ ਅਸੋਕ ਕੁਮਾਰ ਵਰਮਾ ਨੇ ਦਿੱਤੀ ਹੈ

      ਉਨ੍ਹਾਂ ਦੱਸਿਆ ਕਿ ਨੌਵੀਂ ਜਮਾਤ ਦਾ ਪ੍ਰੀਖਿਆ ਕੇਂਦਰ ਸਕੂਲ ਆਫ਼ ਐਮੀਨੈਂਸ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਾਜ਼ਿਲਕਾ) ਅਤੇ ਗਿਆਰਵੀਂ ਦਾ ਪ੍ਰੀਖਿਆ ਕੇਂਦਰ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕਿੱਕਰ ਵਾਲਾ ਰੂਪਾ ਵਿਖੇ ਬਣੇ ਜਵਾਹਰ ਨਵੋਦਿਆ ਵਿਦਿਆਲਿਆ ਹੋਵੇਗਾ। ਪ੍ਰੀਖਿਆ ਵਿੱਚ ਨੌਵੀਂ ਵਿੱਚ 484 ਅਤੇ ਗਿਆਰਵੀਂ ਵਿੱਚ 209 ਜੋ ਕਿ ਕੁੱਲ 693 ਪ੍ਰਾਰਥੀ ਬੈਠਣਗੇ। ਪ੍ਰਾਰਥੀ ਪ੍ਰੀਖਿਆ ਲਈ ਐਂਟਰੀ ਕਰਨ ਲਈ ਆਪਣਾ ਪ੍ਰਵੇਸ਼ ਪੱਤਰ ਵੈਬਸਾਈਟ www.navodaya.gov.in ਤੇ ਉਪਲੱਬਧ ਲਿੰਕ ਦੇ ਮਾਧਿਅਮ ਰਾਹੀਂ ਡਾਊਨਲੋਡ ਕਰ ਸਕਦੇ ਹਨ ਜਾਂ ਨਵੋਦਿਆਂ ਵਿਦਿਆਲਿਆ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।  ਵਧੇਰੇ ਜਾਣਕਾਰੀ ਲਈ ਹੈਲਪਲਾਈਨ ਮੋਬਾਇਲ ਨੰ: 93830-32160 ਤੇ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।

 

Comment As:

Comment (0)