ਪੰਜਾਬ ਸਰਕਾਰ ਹਰ ਵਰਗ ਨੂੰ ਉਚਾ ਚੁੱਕਣ ਲਈ ਹੈ ਹਰ ਸੰਭਵ ਯਤਨ
ਪੰਜਾਬ ਸਰਕਾਰ ਹਰ ਵਰਗ ਨੂੰ ਉਚਾ ਚੁੱਕਣ ਲਈ ਹੈ ਹਰ ਸੰਭਵ ਯਤਨ
ਸਰਕਾਰ ਦੇ ਤਿੰਨ ਸਾਲ ਹੋਣ ਤੇ ਮਲੋਟ ਵਿਖੇ ਸਮਾਗਮ ਦਾ ਆਯੋਜਨ
ਮਲੋਟ / ਸ੍ਰੀ ਮੁਕਤਸਰ ਸਾਹਿਬ 17 ਮਾਰਚ
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਦਾ ਸਮਾਜਿਕ ਤੇ ਆਰਥਿਕ ਪੱਧਰ ਚੁੱਕਣ ਲਈ ਹਰ ਸੰਭਵ ਯਤਨ ਕਰ ਰਹੀ ਹੈ, ਇਹ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਪੰਜਾਬ ਡਾ. ਬਲਜੀਤ ਕੌਰ ਨੇ ਅੱਜ ਮਲੋਟ ਵਿਖੇ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਿਦਿਆਂ ਅਤੇ ਸਿਹਤ ਤੋਂ ਇਲਾਵਾ ਅਨੇਕਾਂ ਲੋਕ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਹੋਈਆਂ ਹਨ ਅਤੇ ਆਮ ਲੋਕਾਂ ਨੂੰ ਇਹਨਾਂ ਸਕੀਮਾਂ ਦਾ ਪੂਰਾ ਲਾਭ ਮਿਲ ਰਿਹਾ ਹੈ।
ਉਹਨਾਂ ਅੱਗੇ ਕਿਹਾ ਸਰਕਾਰ ਵਲੋਂ ਨਸ਼ੇ ਵਰਗੀ ਭੈੜੀ ਬਿਮਾਰੀ ਨੂੰ ਜੜ੍ਹੋਂ ਖਤਮ ਲਈ “”ਯੁੱਧ ਨਸਿ਼ਆਂ ਵਿਰੁੱਧ” ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜਿਸਦੇ ਸਾਰਥਿਕ ਨਤੀਜੇ ਆ ਰਹੇ ਹਨ ਤਾਂ ਜ਼ੋ ਰੰਗਲੇ ਸਮਾਜ ਦੀ ਸਿਰਜਨਾ ਹੋ ਸਕੇ ।
ਉਹਨਾਂ ਅੱਗੇ ਕਿਹਾ ਕਿ ਜੇਕਰ ਕੋਈ ਨਜਾਇਜ ਨਸ਼ਾ ਵੇਚਦਾ ਪਾਇਆ ਜਾਂਦਾ ਹੈ ਤਾਂ ਉਸਨੂੰ ਕਿਸੇ ਵੀ ਕੀਮਤ ਤੇ ਬਖਸਿ਼ਆਂ ਨਹੀਂ ਜਾਵੇਗਾ।
ਇਸ ਮੌਕੇ ਉਹਨਾਂ ਪੰਜਾਬ ਸਰਕਾਰ ਦੀਆਂ ਤਿੰਨ ਸਾਲਾਂ ਦੀਆਂ ਪ੍ਰਾਪਤੀਆਂ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਤੇ ਸ੍ਰੀ ਸਤਿਗੁਰਦੇਵ ਪੱਪੀ ਸਾਬਕਾ ਪ੍ਰਧਾਨ, ਸ੍ਰੀ ਅਰਸ ਸੰਧੂ ਪੀ.ਏ, ਸ੍ਰੀ ਛਿੰਦਰਪਾਲ ਸਿੰਘ ਪੀ.ਏ, ਸ੍ਰੀ ਸੰਦੀਪ ਕੁਮਾਰ ਭਵਨੀਆ ਪ੍ਰਧਾਨ ਮਜਦੂਰ ਯੂਨੀਅਨ, ਜੋਨੀ ਗਰਗ, ਗਗਨ ਔਲਖ, ਹਰਮੇਲ ਸਿੰਘ ਐਮ.ਸੀ., ਜਸਦੇਵ ਸਿੰਘ ਸੰਧੂ ਐਮ.ਸੀ., ਯਾਦਵਿੰਦਰ ਸੋਹਣਾ, ਸੋਰਵ ਬਾਂਸਲ ਪ੍ਰਧਾਨ ਪੈਸਟੀਸਾਈਡ, ਜਗਨ ਨਾਥ ਸ਼ਰਮਾ, ਲਵ ਬੱਤਰਾ ਤੋਂ ਇਲਾਵਾ ਪਤਵੰਤੇ ਵਿਅਕਤੀ ਮੌਜੂਦ ਸਨ।