ਗੁਆਂਢੀ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖ਼ਮੀ ਕੀਤਾ ਪਰਿਵਾਰ |
ਅਬੋਹਰ: ਅਬੋਹਰ ਜ਼ਿਲ੍ਹੇ ਦੇ ਪਿੰਡ ਕੁਲਾਰ ਵਿੱਚ ਦੋ ਗੁਆਂਢੀ ਪਰਿਵਾਰ ਆਪਸ ਵਿੱਚ ਭਿੜ ਗਏ। ਲੜਾਈ ਵਿੱਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲਿਸ ਨੇ ਕੁੱਟਮਾਰ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਝਗੜਾ ਜ਼ੋਰਦਾਰ ਹਾਰਨ ਵਜਾਉlqਣ ਨੂੰ ਲੈ ਕੇ ਹੋਇਆ।