Meeting of Officials of Food and Drug Administration
ਚੰਡੀਗੜ੍ਹ, 3 ਮਾਰਚ, 2023: Meeting of Officials of Food and Drug Administration: ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਵੀ.ਕੇ. ਮੀਨਾ ਨੇ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ, ਪੰਜਾਬ ਦੇ ਅਧਿਕਾਰੀਆਂ ਦੀ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਫੂਡ ਅਤੇ ਡਰੱਗ ਕਮਿਸ਼ਨਰ ਪੰਜਾਬ ਡਾ. ਅਭਿਨਵ ਤ੍ਰਿਖਾ ਉਚੇਚੇ ਤੌਰ ਤੇ ਮੌਜੂਦ ਰਹੇ। ਇਸ ਦੌਰਾਨ ਸ਼੍ਰੀ ਵੀ.ਕੇ. ਮੀਨਾ ਨੇ ਮੀਟਿੰਗ ਦੌਰਾਨ ਪੰਜਾਬ ਸਰਕਾਰ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਡਾ. ਬਲਬੀਰ ਸਿੰਘ ਦੇ ਨਿਰਦੇਸ਼ਾਂ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਦਾ ਮੁੱਖ ਉਦੇਸ਼ ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਭੋਜਨ ਅਤੇ ਮਿਆਰੀ ਅਤੇ ਸਸਤੀਆਂ ਦਵਾਈਆਂ ਪ੍ਰਦਾਨ ਕਰਨਾ ਹੈ।
ਇਸ ਦੌਰਾਨ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ, ਪੰਜਾਬ ਦੇ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਦੇ ਨਾਲ-ਨਾਲ ਡਰੱਗਜ਼ ਐਂਡ ਕਾਸਮੈਟਿਕਸ ਐਕਟ ਦੇ ਉਪਬੰਧਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਤਾਂ ਜੋ ਮਿਆਰੀ ਗੁਣਵੱਤਾ ਵਾਲੀਆਂ ਦਵਾਈਆਂ ਅਤੇ ਸਬ-ਸਟੈਂਡਰਡ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਖਤਮ ਕੀਤਾ ਜਾ ਸਕੇ।
ਪ੍ਰਮੁੱਖ ਸਕੱਤਰ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਖਾਣ-ਪੀਣ ਅਤੇ ਦਵਾਈਆਂ ਦੀਆਂ ਸ਼ੱਕੀ ਵਸਤੂਆਂ ਦੇ ਵੱਧ ਤੋਂ ਵੱਧ ਸੈਂਪਲ ਲੈਣ ਦੇ ਨਿਰਦੇਸ਼ ਦਿੱਤੇ। ਜਨਵਰੀ 2022 ਤੋਂ ਜਨਵਰੀ 2023 ਤੱਕ ਐਫਡੀਏ ਦੇ ਡਰੱਗਜ਼ ਕੰਟਰੋਲ ਵਿੰਗ ਦੁਆਰਾ ਡਰੱਗਜ਼ ਐਂਡ ਕਾਸਮੈਟਿਕਸ ਐਕਟ ਦੀਆਂ ਵਿਵਸਥਾਵਾਂ ਦੀ ਉਲੰਘਣਾ ਕਰਨ ਲਈ ਰਾਜ ਦੀਆਂ ਨਿਆਂਇਕ ਅਦਾਲਤਾਂ ਵਿੱਚ 130 ਨਵੇਂ ਅਦਾਲਤੀ ਕੇਸ ਸ਼ੁਰੂ ਕੀਤੇ ਗਏ ਹਨ ਅਤੇ 26 ਦੋਸ਼ੀਆਂ ਨੂੰ ਮਾਣਯੋਗ ਅਦਾਲਤਾਂ ਦੁਆਰਾ ਸਜ਼ਾਵਾਂ ਸੁਣਾਈਆਂ ਗਈਆਂ ਹਨ। ਇਸ ਵੇਲੇ 636 ਕੇਸ ਨਿਆਂਇਕ ਅਦਾਲਤਾਂ ਵਿੱਚ ਸੁਣਵਾਈ ਅਧੀਨ ਹਨ।
ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਫੂਡ ਵਿੰਗ ਵਿੱਚ ਇਸ ਸਮੇਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਅਦਾਲਤਾਂ ਵਿੱਚ 450 ਕੇਸ ਅਤੇ ਦੀਵਾਨੀ ਅਦਾਲਤਾਂ ਵਿੱਚ 577 ਕੇਸ ਪੈਂਡਿੰਗ ਹਨ। ਅਪ੍ਰੈਲ 2022 ਤੋਂ ਜਨਵਰੀ 2023 ਤੱਕ, 05 ਦੋਸ਼ੀਆਂ ਨੂੰ ਮਾਣਯੋਗ ਅਦਾਲਤਾਂ ਦੁਆਰਾ ਸਜ਼ਾਵਾਂ ਸੁਣਾਈਆਂ ਗਈਆਂ ਹਨ ਅਤੇ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਦੇ ਉਪਬੰਧਾਂ ਦੇ ਅਨੁਸਾਰ ਡਿਫਾਲਟਰ ਫੂਡ ਬਿਜ਼ਨਸ ਆਪਰੇਟਰਾਂ ਨੂੰ 1 ਕਰੋੜ 70 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ ਹੈ।
ਫੂਡ ਅਤੇ ਡਰੱਗ ਐਡਮਿਨੀਸਟ੍ਰੇਸ਼ਨ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਪਰਚੀ 'ਤੇ ਨਿਰਧਾਰਤ ਵਿਕਰੀ ਬਿੱਲਾਂ 'ਤੇ ਨਿਰਧਾਰਤ ਦਵਾਈਆਂ ਦੀ ਵਿਕਰੀ ਨੂੰ ਯਕੀਨੀ ਬਣਾਈ ਜਾਵੇ ਅਤੇ ਕੈਮਿਸਟਾਂ ਦੇ ਵਿਕਰੀ ਅਤੇ ਖਰੀਦ ਰਿਕਾਰਡ ਦੀ ਜਾਂਚ ਕਰਨ ਦੇ ਵੀ ਨਿਰਦੇਸ਼ ਦਿੱਤੇ। ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਜੋ ਦਵਾਈ ਵਿਕਰੇਤਾ ਨਸ਼ੇ ਦੇ ਤੌਰ ਤੇ ਦੁਰਵਰਤੋਂ ਹੋਣ ਵਾਲੀਆਂ ਦਵਾਈਆਂ ਦੀ ਵਿਕਰੀ ਵਿੱਚ ਸ਼ਾਮਿਲ ਹੁੰਦੇ ਹਨ, ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਫੂਡ ਸੇਫਟੀ ਵਿੰਗ ਨੇ ਰਾਜ ਵਿੱਚ ਐਫਐਸਐਸ਼ਏਆਈ ਦੀ ਈਟ ਰਾਈਟ ਇੰਡੀਆ ਮੂਵਮੈਂਟ ਦੀ ਸ਼ੁਰੂਆਤ ਕੀਤੀ ਹੈ, ਜਿਸ ਵਿੱਚ ਕਲੀਨ ਸਟ੍ਰੀਟ ਫੂਡ ਹੱਬ, ਸਾਫ਼ ਫਲ ਅਤੇ ਸਬਜ਼ੀ ਮੰਡੀਆਂ, ਜੇਲ੍ਹਾਂ, ਕਾਲਜਾਂ, ਸਕੂਲਾਂ, ਰੇਲਵੇ ਸਟੇਸ਼ਨਾਂ ਆਦਿ ਸਮੇਤ ਈਟ ਰਾਈਟ ਕੈਂਪਸ ਲਈ ਸਰਟੀਫਿਕੇਸ਼ਨ ਦੀ ਪ੍ਰਕਿਰਿਆ ਕੀਤੀ ਜਾ ਰਹੀ ਹੈ। ਵੱਖ-ਵੱਖ ਫੂਡ ਵਿਕਰੇਤਾ ਸੰਸਥਾਵਾਂ ਦੀ ਸਫਾਈ ਦਰਜਾਬੰਦੀ, ਆਡਿਟ ਅਤੇ ਸਿਖਲਾਈ ਵੀ ਇਸ ਮੁਹਿੰਮ ਦਾ ਹਿੱਸਾ ਹੈ। ਫੂਡ ਸੇਫਟੀ ਵਿੰਗ ਵੱਲੋਂ ਲੁਧਿਆਣਾ, ਅੰਮ੍ਰਿਤਸਰ ਅਤੇ ਬਠਿੰਡਾ ਜ਼ਿਲ੍ਹਿਆਂ ਵਿੱਚ ਈਟ ਰਾਈਟ ਮੇਲੇ ਅਤੇ ਵਾਕਥੌਨ ਕਰਵਾਈ ਗਈ। 2023 ਵਿੱਚ ਮਿਲਟ ਦੇ ਅੰਤਰਰਾਸ਼ਟਰੀ ਸਾਲ ਨੂੰ ਉਤਸ਼ਾਹਿਤ ਕਰਨ ਲਈ ਐਫਡੀਏ ਪੰਜਾਬ ਨੇ ਜਨਵਰੀ 2023 ਵਿੱਚ ਅੰਮ੍ਰਿਤਸਰ ਅਤੇ ਮੋਹਾਲੀ ਵਿਖੇ ਮਿਲਟ ਮੇਲੇ ਆਯੋਜਿਤ ਕੀਤੇ ਹਨ।
ਐਫ.ਡੀ.ਏ. ਦੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਸਨ ਕਿ ਫੂਡ ਬਿਜ਼ਨਸ ਆਪਰੇਟਰ ਆਪਣੇ ਆਪ ਨੂੰ ਫੂਡ ਸੇਫਟੀ ਵਿਭਾਗ ਕੋਲ ਰਜਿਸਟਰ ਕਰਵਾਉਣ, ਜੋ ਕਿ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਅਨੁਸਾਰ ਲਾਜ਼ਮੀ ਹੈ। ਰਾਜ ਵਿੱਚ 31 ਜਨਵਰੀ, 2023 ਤੱਕ ਕੁੱਲ 2 ਲੱਖ 13 ਹਜਾਰ ਤੋਂ ਵੱਧ ਲਾਇਸੰਸ ਅਤੇ ਰਜਿਸਟ੍ਰੇਸ਼ਨ ਜਾਰੀ ਕੀਤੇ ਗਏ ਹਨ।
ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਪਹਿਲਾਂ ਹੀ 7 ਮੋਬਾਈਲ ਫੂਡ ਟੈਸਟਿੰਗ ਵੈਨਾਂ ਸਥਾਪਿਤ ਕੀਤੀਆਂ ਹਨ, ਜੋ ਦੁੱਧ, ਪਾਣੀ ਅਤੇ ਮਸਾਲਿਆਂ ਦੇ ਸੈਂਪਲ ਆਦਿ ਦੀ ਜਾਂਚ ਲਈ ਸਮੇਂ-ਸਮੇਂ 'ਤੇ ਹਰੇਕ ਜ਼ਿਲ੍ਹੇ ਵਿੱਚ ਭੇਜੀਆਂ ਜਾਂਦੀਆਂ ਹਨ।
ਇਸ ਨੂੰ ਪੜ੍ਹੋ:
ਸਾਹੀਵਾਲ ਗਾਵਾਂ ਨੂੰ ਪੰਜਾਬ ਭਰ ਵਿੱਚ ਉਤਸ਼ਾਹਿਤ ਕਰਨ ਲਈ ਹਰ ਸਾਲ ਹੋਵੇਗਾ ਕੌਮੀ ਨਸਲ ਸੁਧਾਰ ਮੇਲਾ: ਲਾਲਜੀਤ ਸਿੰਘ ਭੁੱਲਰ