ਪਲੇਸਮੈਂਟ ਕੈਂਪ 2 ਅਗਸਤ ਨੂੰ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਬਠਿੰਡਾ
ਪਲੇਸਮੈਂਟ ਕੈਂਪ 2 ਅਗਸਤ ਨੂੰ : ਜਸਪ੍ਰੀਤ ਸਿੰਘ
ਬਠਿੰਡਾ, 1 ਅਗਸਤ : ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਉਨ੍ਹਾਂ ਨੂੰ ਸਵੈ-ਰੋਜਗ਼ਾਰ ਦੇ ਕਾਬਿਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ, ਇਸੇ ਲੜੀ ਤਹਿਤ 2 ਅਗਸਤ 2024 ਨੂੰ ਸਥਾਨਕ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਸ. ਜਸਪ੍ਰੀਤ ਸਿੰਘ ਨੇ ਸਾਂਝੀ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਰੋਜਗਾਰ ਅਫਸਰ ਸ਼੍ਰੀਮਤੀ ਅੰਕਿਤਾ ਅਗਰਵਾਲ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਇੰਡੀਆ ਜੌਬ ਕਾਰਟ ਵੱਲੋਂ ਟੀਮ ਲੀਡਰ, ਜੂਨੀਅਰ ਰੈਕਰਿਓਟਰਸ, ਗਰਾਫਿਕਸ ਡਿਜ਼ਾਈਨਰ ਐਸ.ਈ.ਓ. ਸਪੈਸ਼ਲਿਸਟ, ਵੀਡੀਓ ਗਰਾਫਿਕਸ, ਐਡਮਿਸ਼ਨ ਕਾਊਂਸਲਰ, ਐਚ.ਆਰ. ਰੈਕਰਿਓਟਰਸ ਦੀਆਂ ਅਸਾਮੀਆਂ ਲਈ ਲੜਕੇ ਤੇ ਲੜਕੀਆਂ ਦੀ ਚੋਣ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਟੀਮ ਲੀਡਰ ਲਈ ਯੋਗਤਾ ਗਰੈਜੂਏਸ਼ਨ ਨਾਲ ਆਈ.ਟੀ. ਜਾਂ ਨਾਨ ਆਈ.ਟੀ. ਸੈਕਟਰ ’ਚ ਰੈਕਰਿਓਟਮੈਂਟਸ ਦਾ ਇਕ ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈ ਤੇ ਤਨਖਾਹ 26,750/- ਤੋਂ 33,250/- ਰੁਪਏ ਪ੍ਰਤੀ ਮਹੀਨਾਂ ਦੇ ਨਾਲ ਬੋਨਸ ਦੀ ਸਹੂਲਤ ਵੀ ਹੋਵੇਗੀ। ਜੂਨੀਅਰ ਰੈਕਰਿਓਟਰ ਲਈ ਯੋਗਤਾ ਗਰੈਜੂਏਸ਼ਨ ਨਾਲ ਘੱਟੋ ਘੱਟ ਇਕ ਸਾਲ ਦਾ ਟੈਲੀਕਾਲਿੰਗ ਜਾਂ ਇਮੀਗ੍ਰੇਸ਼ਨ ਜਾਂ ਕੰਨਸਲਟੈਂਸੀ ਜਾਂ ਬੈਕਿੰਗ ਸੇਲਜ਼ ਦਾ ਤਜਰਬਾ ਹੋਣਾ ਜਰੂਰੀ ਹੈ। ਪ੍ਰਾਰਥੀ ਦੀ ਕਮਨਿਊਕੇਸ਼ਨ ਸਕਿੱਲ ਵਿੱਚ ਵਧਿਆ ਮੁਹਾਰਤ ਹੋਵੇ।
ਇਸ ਤਰ੍ਹਾਂ ਉਨ੍ਹਾਂ ਅੱਗੇ ਦੱਸਿਆ ਕਿ ਗਰਾਫਿਕਸ ਡਿਜ਼ਾਇਨਰ ਲਈ ਯੋਗਤਾ ਪ੍ਰਾਰਥੀ ਨੂੰ ਫੋਟੋਸ਼ੋਪ, ਕੌਰਲ ਡਰਾਅ ਵਿੱਚ ਚੰਗੀ ਮੁਹਾਰਤ ਹੋਣੀ ਚਾਹੀਦੀ ਹੈ। ਐਸ.ਈ.ਓ. ਸਪੈਸ਼ਲਿਸਟ ਲਈ ਯੋਗਤਾ ਗਰੈਜੂਏਸ਼ਨ ਨਾਲ ਪ੍ਰਾਰਥੀ ਨੂੰ ਵਰਡ ਪ੍ਰੈਸ, ਐਸ.ਈ.ਓ. ਦਾ ਤਜਰਬਾ ਹੋਣਾ ਚਾਹੀਦਾ ਹੈ। ਵੀਡੀਓ ਗਰਾਫਿਕਸ ਲਈ ਯੋਗਤਾ ਬਾਰਵੀਂ ਨਾਲ ਕੈਮਰਾ ਹੈਡਲਿੰਗ ਸਿਨੈਮੈਟਿਕ ਸ਼ੂਟ ਦਾ ਤਜਰਬਾ ਹੋਣਾ ਜਰੂਰੀ ਹੈ। ਐਡਮਿਸ਼ਨ ਕਾਊਂਸਲਰ ਲਈ ਯੋਗਤਾ ਗਰੈਜੂਏਸ਼ਨ ਨਾਲ ਕੰਪੀਊਟਰ, ਐਮ.ਐਸ. ਆਫਿਸ, ਇੰਟਰਨੈਟ, ਐਕਸਲ ਦਾ ਤਜਰਬਾ ਹੋਣਾ ਜਰੂਰੀ ਹੈ। ਐਚ. ਆਰ. ਰੈਕਰਿਓਟਰਸ ਲਈ ਗਰੈਜੂਏਸ਼ਨ ਨਾਲ ਐਚ.ਆਰ. ਰੈਕਰਿਓਟਮੈਂਟਸ ਦਾ ਤਜਰਬਾ ਹੋਣਾ ਜ਼ਰੂਰੀ ਹੈ। ਇਨ੍ਹਾਂ ਅਸਾਮੀਆਂ ਲਈ ਤਨਖਾਹ 15000/- ਤੋਂ 25,000/- ਰੁਪਏ ਪ੍ਰਤੀ ਮਹੀਨਾ ਦੇ ਨਾਲ ਬੋਨਸ ਵੀ ਦਿੱਤਾ ਜਾਵੇਗਾ।
ਪ੍ਰਬੰਧਕੀ ਸ਼ਾਖਾ ਤੋਂ ਸ਼੍ਰੀ ਬਲਤੇਜ ਸਿੰਘ ਨੇ ਦੱਸਿਆ ਕਿ ਪਲੇਸਮੈਂਟ ਕੈਂਪ ਵਿੱਚ ਫਲਿਪਕਾਰਟ ਵੱਲੋਂ ਡਿਲੀਵਰੀ ਬੁਆਏ ਦੀਆਂ ਅਸਾਮੀਆਂ ਲਈ ਵੀ ਸਿਲੈਕਸ਼ਨ ਕੀਤੀ ਜਾਵੇਗੀ। ਇਨ੍ਹਾਂ ਅਸਾਮੀਆਂ ਲਈ ਪ੍ਰਾਰਥੀਆਂ ਦੀ ਘੱਟੋ ਘੱਟ ਯੋਗਤਾ ਦਸਵੀਂ ਕੀਤੀ ਹੋਣੀ ਜਰੂਰੀ ਹੈ। ਇਨ੍ਹਾਂ ਅਸਾਮੀਆਂ ਲਈ ਲੜਕੇ ਤੇ ਲੜਕੀਆਂ ਦੋਵੇਂ ਯੋਗ ਹਨ। ਉਮਰ ਹੱਦ 18 ਤੋਂ 40 ਸਾਲ ਅਤੇ ਤਨਖਾਹ 14,000/- ਰੁਪਏ ਤੋਂ 20,000/-ਪ੍ਰਤੀ ਮਹੀਨਾ ਅਤੇ ਹੋਰ ਭੱਤੇ ਦਿੱਤੇ ਜਾਣਗੇ। ਪ੍ਰਾਰਥੀ ਕੋਲ ਆਪਣਾ ਬਾਈਕ, ਪੈਨ ਕਾਰਡ ਅਤੇ ਸਮਾਰਟ ਫੋਨ ਹੋਣਾ ਜਰੂਰੀ ਹੈ।
ਕਰੀਅਰ ਕੌਸ਼ਲਰ ਸ਼੍ਰੀ ਵਿਸ਼ਾਲ ਚਾਵਲਾ ਨੇ ਦੱਸਿਆ ਕਿ ਵਿਦਿਆਰਥੀ ਆਪਣੇ ਨਾਲ ਆਪਣਾ ਬਾਇਓਡਾਟਾ, ਵਿਦਿਅਕ ਯੋਗਤਾ ਦੇ ਸਰਟੀਫਿਕੇਟ, ਅਧਾਰ ਕਾਰਡ, ਪੈਨ ਕਾਰਡ ਆਦਿ ਲੈ ਕੇ ਮਿਤੀ 2 ਅਗਸਤ 2024 ਨੂੰ ਸਵੇਰੇ 09.30 ਵਜੇ ਸਥਾਨਕ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਨੇੜੇ ਚਿਲਡਰਨ ਪਾਰਕ, ਸਿਵਲ ਲਾਈਨ ਵਿਖੇ ਪਹੁੰਚ ਸਕਦੇ ਹਨ। ਇੰਟਰਵੀਓ ਤੇ ਆਉਣ ਤੋਂ ਪਹਿਲਾਂ ਪ੍ਰਾਰਥੀ ਫਾਰਮਲ ਡਰੈੱਸ ਵਿੱਚ ਆਉਣਾ ਯਕੀਨੀ ਬਣਾਉਣ। ਵਧੇਰੇ ਜਾਣਕਾਰੀ ਲਈ ਪ੍ਰਾਰਥੀ ਦਫਤਰ ਦੇ ਟੈਲੀਗ੍ਰਾਮ ਚੈਨਲ ਡੀ.ਬੀ.ਈ.ਈ. ਬਠਿੰਡਾ ਨੂੰ ਜੁਆਇੰਨ ਕਰ ਸਕਦੇ ਹਨ।