Pilibhit Fake Police Encounter
Pilibhit Fake Police Encounter: 31 ਸਾਲ ਪਹਿਲਾਂ 12 ਜੁਲਾਈ 1991 ਨੂੰ ਬੱਸ ਰਾਹੀਂ ਹਜ਼ੂਰ ਸਾਹਿਬ ਅਤੇ ਹੋਰ ਤੀਰਥ ਅਸਥਾਨਾਂ ਦੀ ਯਾਤਰਾ ਤੋਂ ਵਾਪਿਸ ਆ ਰਹੇ , 25 ਯਾਤਰੀਆਂ ਦੇ ਜੱਥੇ ਵਿਚੋਂ , 10 ਬੇਦੋਸੇ ਸਿਖ ਯਾਤਰੀਆਂ ਨੂੰ ਖਾਲਿਸਤਾਨ ਲਿਬਰੇਸ਼ਨ ਫਰੰਟ ਦੇ ਅਤਵਾਦੀ ਦੱਸ ਕੇ ਯੂਪੀ ਪਲੀਸ ਨੇਂ ਬੱਸ ਵਿਚੋਂ ਜ਼ਬਰਦਸਤੀ ਉਤਾਰ ਲਿਆ ਅਤੇ ਪੀਲੀਭੀਤ ਦੇ ਕਾਛਾਲਾ ਘਾਟ ਨਜ਼ਦੀਕ ਫਰਜੀ ਪੁਲਿਸ ਮੁਕਾਬਲਾ ਬਣਾ ਕੇ ਬੇਰਹਿਮੀ ਨਾਲ ਮਾਰ ਮੁਕਾਇਆ। ਇਨ੍ਹਾਂ ਵਿਚੋਂ ਦੋ ਪੀਲੀਭੀਤ ਅਤੇ ਅੱਠ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧ ਰੱਖਦੇ ਸਨ। ਇਨ੍ਹਾਂ ਬੇਦੋਸੇ਼ ਸਿਖਾਂ ਦੇ ਪੀੜਤ ਪਰਿਵਾਰਾਂ ਨੇ ਯੂਪੀ ਦੀ ਸਿਖ ਸੰਗਤ ਦੇ ਸਹਿਯੋਗ ਨਾਲ 25 ਸਾਲ ਦਰ ਦਰ ਦੀਆਂ ਠੋਕਰਾਂ ਖਾਣ ਪਿਛੋਂ ਅਖੀਰ 4 ਅਪ੍ਰੈਲ 2016 ਨੂੰ ਲੰਬੀ ਲੜਾਈ ਲੱੜ ਕੇ ਸੀਬੀਆਈ ਅਦਾਲਤ ਵਿੱਚ 43 ਪੁਲਿਸ ਕਰਮਚਾਰੀਆਂ ਨੂੰ ਦੋਸ਼ੀ ਸਾਬਤ ਕੀਤਾ ਅਤੇ ਉਮਰ ਕੈਦ ਦੀ ਸਜ਼ਾ ਸਮੇਤ 14 ਲੱਖ ਹੱਰ ਇਕ ਪੀੜਤ ਪਰਿਵਾਰ ਨੂੰ ਮੁਆਵਜ਼ਾ ਰਾਸ਼ੀ ਦੇਣ ਦੇ ਹੁਕਮ ਜਾਰੀ ਕਰਵਾਏ। ਇਹ ਸਾਰੇ ਦੁਖੀ ਪਰਿਵਾਰ ਆਰਥਿਕ ਤੌਰ ਤੇ ਬੁਰੀ ਤਰ੍ਹਾਂ ਪਛੜ ਕੇ ਬੇਬਸ ਹੋ ਗਏ ਹਨ ਅਤੇ ਇਨ੍ਹਾਂ ਦੇ ਬੱਚੇ ਪੜਾਈ ਵੀ ਨਹੀਂ ਕਰ ਸਕੇ।
ਪਰ ਬੀਤੇ ਦਿਨ ਇਲਾਹਾਬਾਦ ਹਾਈਕੋਰਟ ਨੇ ਇਕ ਦੁਖਦਾਈ ਫ਼ੈਸਲਾ ਸੁਣਾ ਦਿੱਤਾ ਅਤੇ ਇਨ੍ਹਾਂ ਸਾਰੇ ਮੁਲਜ਼ਮਾਂ ਦੀ ਸਜ਼ਾ ਘਟਾ ਕੇ 7-7 ਸਾਲ ਕਰ ਦਿੱਤੀ ਹੈ ਅਤੇ ਜੁਰਮਾਨਾ ਵੀ 10-10 ਹਜ਼ਾਰ ਕਰ ਦਿੱਤਾ ਹੈ। ਇਹ ਸਿੱਖ ਸੰਸਾਰ ਲਈ ਸਿਖਾਂ ਪ੍ਰਤੀ ਘੋਰ ਬੇਇਨਸਾਫੀ ਦੀ ਤਾਜ਼ਾ ਮਿਸਾਲ ਹੈ ਅਤੇ ਵੱਡੀ ਚੁਣੌਤੀ ਬਣ ਕੇ ਸਿੱਖ ਜਗਤ ਨੂੰ ਵੰਗਾਰ ਰਹੀ ਹੈ । ਸਮਾਂ ਮੰਗ ਕਰਦਾ ਹੈ ਕਿ ਦੇਸ਼ ਵਿਦੇਸ਼ ਵਿੱਚ ਵਸਦੀ ਸਮੂਹ ਨਾਨਕ ਨਾਮ ਲੇਵਾ ਸੰਗਤ ਆਪਸੀ ਮੱਤ ਭੇਦਾਂ ਨੂੰ ਭੁਲਾ ਕੇ , ਇਕ ਸਾਂਝੇ ਮੰਚ ਤੇ ਇਕੱਠੀ ਹੋਵੇ ਅਤੇ ਇਸ ਔਂਕੜ ਦੀ ਘੱੜੀ ਵਿੱਚ ਡੱਟ ਕੇ ਮੁਕਾਬਲਾ ਕਰੇ। ਤਾਂ ਜੋ ਸੁਪਰੀਮ ਕੋਰਟ ਵਿੱਚ ਇਨਸਾਫ਼ ਲਈ ਮੁੜ ਚਾਰਾਜੋਰੀ ਕੀਤੀ ਜਾ ਸਕੇ ਅਤੇ ਦੋਸ਼ੀਆਂ ਨੂੰ ਹੇਠਲੀ ਅਦਾਲਤ ਵਾਲਾ ਫੈਸਲਾ ਮੁੜ ਲਾਗੂ ਕਰਵਾਇਆ ਜਾ ਸਕੇ । ਤਾਂ ਜ਼ੋ ਭਵਿੱਖ ਵਿੱਚ ਕਿਸੇ ਵੀ ਸਿੱਖਾਂ ਦੇ ਦੁਸ਼ਮਣ ਦੀ ਕਿਸੇ ਵੀ ਬੇਕਸੂਰ ਸਿੱਖ ਦੀ ਹਵਾ ਵੱਲ , ਕੈਰੀ ਅੱਖ ਕਰ ਕੇ ਵੇਖਣ ਦੀ ਜੁਰਤ ਨਾ ਪਵੇ ਅਤੇ ਸਿੱਖ ਆਉਣ ਵਾਲੇ ਸਮੇਂ ਵਿੱਚ ਬਿਨਾਂ ਕਿਸੇ ਵਿਤਕਰੇ ਦੇ ਅਜ਼ਾਦੀ ਨਾਲ ਜ਼ਿੰਦਗੀ ਜਿਉਂ ਸਕਣ।