ਮੁੱਖ ਮੰਤਰੀ ਦੀ ਯੋਗਸ਼ਾਲਾ ’ਚ ਲੋਕਾਂ ਨੂੰ ਮਿਲ ਰਿਹਾ ਸਿਹਤਮੰਦ ਜੀਵਨ ਦਾ ਲਾਭ- ਐਸ.ਡੀ.ਐਮ. ਅਮਿਤ ਗੁਪਤਾ
ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਮੁੱਖ ਮੰਤਰੀ ਦੀ ਯੋਗਸ਼ਾਲਾ ’ਚ ਲੋਕਾਂ ਨੂੰ ਮਿਲ ਰਿਹਾ ਸਿਹਤਮੰਦ ਜੀਵਨ ਦਾ ਲਾਭ- ਐਸ.ਡੀ.ਐਮ. ਅਮਿਤ ਗੁਪਤਾ
ਮੁਫਤ ਯੋਗ ਅਭਿਆਸ ਸ਼ਹਿਰ ਵਾਸੀਆਂ ਨੂੰ ਕਰ ਰਿਹਾ ਹੈ ਰੋਗ ਮੁਕਤ
ਯੋਗਾ ਟ੍ਰੇਨਰ ਗੂਰਪ੍ਰਦੀਪ ਕੌਰ ਵੱਲੋਂ ਰੋਜ਼ਾਨਾ 6 ਯੋਗਸ਼ਲਾਵਾਂ ਲਗਾ ਕੇ ਲੋਕਾਂ ਨੁੰ ਦਿੱਤਾ ਜਾ ਰਿਹਾ ਸਿਹਤਮੰਦ ਜੀਵਨ
ਡੇਰਾਬਸੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ)31 ਜਨਵਰੀ, 2025:
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਵਿੱਚ ਸ਼ੁਰੂ ਕੀਤੀ ਗਈ
ਸੀ ਐਮ ਦੀ ਯੋਗਸ਼ਾਲਾ ਲੋਕਾਂ ਨੂੰ ਸਿਹਤਮੰਦ ਜੀਵਨ ਤੇ ਨਾਲ-ਨਾਲ ਮਾਨਸਿਕ ਰਾਹਤ ਵੀ ਦੇ ਰਹੀ ਹੈ, ਜਿਸ ਦਾ ਹਰ ਉਮਰ ਵਰਗ ਦੇ ਲੋਕ ਲਾਭ ਲੈ ਰਹੇ ਹਨ।
ਐਸ.ਡੀ.ਐਮ. ਡੇਰਾਬਸੀ, ਅਮਿਤ ਗੁਪਤਾ ਨੇ ਦੱਸਿਆ ਕਿ ਜ਼ੀਰਕਪੁਰ ਅਤੇ ਡੇਰਾਬਸੀ ਵਿੱਚ ਪਿਛਲੇ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਵੱਖ- ਵੱਖ ਥਾਵਾਂ ਤੇ ਮੁਫਤ ਯੋਗਾ ਕਲਾਸਾਂ ਲਾਈਆਂ ਜਾ ਰਹੀਆਂ ਹਨ, ਜਿਸ ਵਿੱਚ ਬੱਚੇ, ਬਜ਼ੁਰਗ ਅਤੇ ਜੁਆਨ ਹਰ ਵਰਗ ਦੇ ਯੋਗ ਸਾਧਕ ਹਿੱਸਾ ਲੈ ਰਹੇ ਹਨ।
ਉਨ੍ਹਾਂ ਨੇ ਦੱਸਿਆ ਕਿ ਯੋਗਾ ਟ੍ਰੇਨਰ ਗੂਰਪ੍ਰਦੀਪ ਕੌਰ ਜ਼ੀਰਕਪੁਰ ਵਿਖੇ ਰੋਜ਼ਾਨਾ 6 ਯੋਗਾ ਕਲਾਸਾਂ ਲਗਾ ਰਹੀ ਹੈ। ਉਨ੍ਹਾਂ ਵੱਲੋਂ ਪਹਿਲੀ ਕਲਾਸ ਰਗਾਲੀਆ ਟਾਵਰਜ, ਢਕੋਲੀ, ਜ਼ੀਰਕਪੁਰ ਵਿਖੇ ਸਵੇਰੇ 06.05 ਤੋਂ 07.05 ਵਜੇ ਤੱਕ, ਦੂਸਰੀ ਕਲਾਸ ਅਤੇ ਤੀਸਰੀ ਕਲਾਸ ਬਸੰਤ ਵਿਹਾਰ ਫੇਜ਼-1 ਪਾਰਕ ਢਕੋਲੀ, ਜ਼ੀਰਕਪੁਰ ਵਿਖੇ ਸਵੇਰੇ 07.15 ਤੋਂ 08.15 ਵਜੇ ਤੱਕ ਅਤੇ ਸਵੇਰੇ 09.00 ਵਜੇ ਤੋਂ 10.00 ਵਜੇ ਤੱਕ, ਚੌਥੀ ਕਲਾਸ ਸ੍ਰੀ ਕ੍ਰਿਸ਼ਨਾ ਹੋਮਜ਼, ਢਕੋਲੀ, ਜ਼ੀਰਕਪੁਰ ਵਿਖੇ ਸਵੇਰੇ 10.15 ਤੋਂ 11.15 ਵਜੇ ਤੱਕ, ਪੰਜਵੀਂ ਕਲਾਸ ਏਅਰ ਫੋਰਸ ਇਨਕੇਲਵ, ਸ਼ਿਵ ਮੰਦਿਰ, ਢਕੋਲੀ, ਜ਼ੀਰਕਪੁਰ ਵਿਖੇ ਬਾਅਦ ਦੁਪਿਹਰ 4.00 ਤੋਂ 5.00 ਵਜੇ ਤੱਕ ਅਤੇ ਆਖਰੀ ਕਲਾਸ ਕ੍ਰਿਸ਼ਨਾ ਇਨਕਲੇਵ, ਬਲਾਕ ਬੀ ਅਤੇ ਡੀ ਪਾਰਕ, ਢਕੋਲੀ, ਜ਼ੀਰਕਪੁਰ ਵਿਖੇ ਸ਼ਾਮ 05.05 ਤੋਂ 06.05 ਵਜੇ ਤੱਕ ਲਾਈ ਜਾਂਦੀ ਹੈ।
ਟ੍ਰੇਨਰ ਗੂਰਪ੍ਰਦੀਪ ਕੌਰ ਵੱਲੋਂ ਦੱਸਿਆ ਗਿਆ ਕਿ ਜ਼ੀਰਕਪੁਰ ਵਿਖੇ ਰੋਜ਼ਾਨਾ ਲੱਗਣ ਵਾਲੀਆਂ ਇੱਕ ਘੰਟੇ ਦੀਆਂ ਯੋਗਾ ਕਲਾਸਾਂ ਵਿੱਚ ਭਾਗੀਦਾਰਾਂ ਨੇ ਨਿਰੰਤਰ ਯੋਗ ਅਭਿਆਸ ਨਾਲ ਪੁਰਾਣੀਆਂ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਤੋਂ ਨਿਜਾਤ ਪਾਈ ਹੈ। ਭਾਗੀਦਾਰਾਂ ਵੱਲੋ ਜੋੜਾਂ ਦੇ ਦਰਦਾਂ ਤੋਂ, ਪਿੱਠ ਦੇ ਦਰਦ ਤੋਂ ,ਸਰਵਾਈਕਲ ਅਤੇ ਹਾਈ ਬਲੱਡ ਪ੍ਰੈਸ਼ਰ ਅਤੇ ਹੋਰ ਅਨੇਕਾਂ ਸਰੀਰਕ ਬਿਮਾਰੀਆਂ ਤੋਂ ਯੋਗ ਆਸਨਾਂ ਨਾਲ ਰਾਹਤ ਮਿਲੀ ਹੈ। ਉਨ੍ਹਾਂ ਦੁਆਰਾ ਸਰੀਰ ਨੂੰ ਚੁਸਤ-ਦਰੁਸਤ ਰੱਖਣ ਲਈ ਲੋੜੀਂਦੇ ਯੋਗ ਆਸਣ ਕਰਵਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਯੋਗਾ ਕੈਂਪ ’ਚ ਭਾਗ ਲੈਣ ਵਾਲਿਆਂ ਨੂੰ ਕੁਝ ਰੋਜ਼ਾਨਾ ਕੀਤੇ ਜਾਣ ਵਾਲੇ ਯੋਗ ਆਸਨਾਂ ਤੋਂ ਇਲਾਵਾ ਉਨ੍ਹਾਂ ਦੀ ਸਰੀਰਕ ਲੋੜ ਮੁਤਾਬਕ ਵਿਸ਼ੇਸ਼ ਆਸਣ ਕਰਵਾਏ ਜਾਂਦੇ ਹਨ।
ਇਨ੍ਹਾਂ ਕੈਂਪਾਂ ’ਚ ਭਾਗ ਲੈਣ ਵਾਲੇ ਲੋਕਾਂ ’ਚ ਰੋਜ਼ਾਨਾ ਆਉਂਦੇ ਭਾਗੀਦਾਰ ਵੱਖ-ਵੱਖ ਭਾਗੀਦਾਰਾਂ ਦਾ ਕਹਿਣਾ ਹੈ ਕਿ ਯੋਗ ਕੈਂਪਾਂ ਨੇ ਉਨ੍ਹਾਂ ਦੀ ਰੋਜ਼ਾਨਾ ਦੀ ਰੁਟੀਨ ਨੂੰ ਬਿਲਕੁਲ ਬਦਲ ਦਿੱਤਾ ਹੈ ਅਤੇ ਹੁਣ ਯੋਗ ਸਾਧਨਾ ਉਨ੍ਹਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ।
ਟ੍ਰੇਨਰ ਨੇ ਦੱਸਿਆ ਕਿ ਯੋਗਾ ਕਲਾਸਾਂ ਲਈ ਬਾਕਾਇਦਾ ਮਾਹਿਰ ਯੋਗਾ ਕੋਚ ਪੰਜਾਬ ਸਰਕਾਰ ਵੱਲੋਂ ਉਪਲਬਧ ਕਰਵਾਏ ਗਏ ਹਨ। ਕੇਵਲ ਇੱਕ ਫ਼ੋਨ ਕਾਲ ਦੇ ਜ਼ਰੀਏ ਕਿਸੇ ਵੀ ਨਵੀਂ ਥਾਂ ’ਤੇ 25 ਸਾਧਕਾਂ ਦਾ ਗਰੁੱਪ ਫ਼ੋਨ ਨੰ. 76694-00500 ’ਤੇ ਸੰਪਰਕ ਕਰਕੇ ਯੋਗਾ ਟ੍ਰੇਨਰ ਦੀਆਂ ਸੇਵਾਵਾਂ ਲੈ ਸਕਦਾ ਹੈ, ਜਿਸ ਲਈ ਪੰਜਾਬ ਸਰਕਾਰ ਵੱਲੋਂ ਕੋਈ ਫ਼ੀਸ ਨਹੀਂ ਲਈ ਜਾਂਦੀ।
© 2022 Copyright. All Rights Reserved with Arth Parkash and Designed By Web Crayons Biz