Hindi
8cbf86ca-1165-4719-b462-3f8ad14eaac3

ਨਗਰ ਨਿਗਮ ਮੋਹਾਲੀ ਵੱਲੋਂ "ਸਵੱਛਤਾ ਹੀ ਸੇਵਾ" ਮੁਹਿੰਮ ਤਹਿਤ ਸੀ ਪੀ 67 ਵਿਖੇ ਫਲੈਸ਼ ਮੋਬ ਦਾ ਆਯੋਜਨ

ਨਗਰ ਨਿਗਮ ਮੋਹਾਲੀ ਵੱਲੋਂ "ਸਵੱਛਤਾ ਹੀ ਸੇਵਾ" ਮੁਹਿੰਮ ਤਹਿਤ ਸੀ ਪੀ 67 ਵਿਖੇ ਫਲੈਸ਼ ਮੋਬ ਦਾ ਆਯੋਜਨ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 2 ਅਕਤੂਬਰ, 2024: 

17 ਸਤੰਬਰ ਤੋਂ 2 ਅਕਤੂਬਰ ਤੱਕ ਚੱਲ ਰਹੀ "ਸਵੱਛਤਾ ਹੀ ਸੇਵਾ" ਮੁਹਿੰਮ ਦੇ ਹਿੱਸੇ ਵਜੋਂ, ਨਗਰ ਨਿਗਮ (ਐਮ.ਸੀ.) ਮੁਹਾਲੀ ਨੇ ਨਾਗਰਿਕਾਂ ਵਿੱਚ ਸਫਾਈ ਅਤੇ ਕੂੜਾ ਪ੍ਰਬੰਧਨ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਲੰਘੀ ਸ਼ਾਮ ਸੀ ਪੀ 67 ਵਿਖੇ ਇੱਕ ਦਿਲਚਸਪ ਫਲੈਸ਼ ਮੋਬ ਈਵੈਂਟ ਦਾ ਆਯੋਜਨ ਕੀਤਾ। 

     ਇਸ ਸਮਾਗਮ ਵਿੱਚ ਗਿਆਨ ਜੋਤੀ ਕਾਲਜ ਦੇ ਵਿਦਿਆਰਥੀਆਂ ਨੇ ਜੋਸ਼ ਭਰੀ ਸ਼ਮੂਲੀਅਤ ਕੀਤੀ, ਜਿਨ੍ਹਾਂ ਨੇ ਪ੍ਰਸਿੱਧ ਗੀਤ 'ਚਰਚੇ ਮੋਹਾਲੀ ਸ਼ਹਿਰ ਦੇ' 'ਤੇ ਡਾਂਸ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ ਅਤੇ ਸਵੱਛ ਮੋਹਾਲੀ ਦੇ ਸੰਦੇਸ਼ ਨੂੰ ਫੈਲਾਇਆ।

     ਇਸ ਮੌਕੇ ਸੰਯੁਕਤ ਕਮਿਸ਼ਨਰ ਦੀਪਾਂਕਰ ਗਰਗ, ਸਹਾਇਕ ਕਮਿਸ਼ਨਰ ਰੰਜੀਵ ਕੁਮਾਰ, ਪਤਵੰਤਿਆਂ ਨੇ ਮੋਹਾਲੀ ਨੂੰ ਸਾਫ਼ ਸੁਥਰਾ ਅਤੇ ਹਰਿਆ ਭਰਿਆ ਸ਼ਹਿਰ ਬਣਾਉਣ ਲਈ ਲੋਕਾਂ ਦੀ ਸ਼ਮੂਲੀਅਤ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

    ਫਲੈਸ਼ ਮੋਬ "ਸਵੱਛਤਾ ਹੀ ਸੇਵਾ" ਮੁਹਿੰਮ ਦੇ ਤਹਿਤ ਯੋਜਨਾਬੱਧ ਕਈ ਜਾਗਰੂਕਤਾ ਗਤੀਵਿਧੀਆਂ ਵਿੱਚੋਂ ਇੱਕ ਸੀ, ਜਿਸਦਾ ਉਦੇਸ਼ ਸ਼ਹਿਰ ਦੇ ਵਸਨੀਕਾਂ ਵਿੱਚ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਸੀ। ਮੋਹਾਲੀ ਦੇ ਟਿਕਾਊ ਰਹਿੰਦ-ਖੂੰਹਦ ਪ੍ਰਬੰਧਨ ਅਤੇ ਬਿਹਤਰ ਸਵੱਛ ਸਰਵੇਖਣ ਦਰਜਾਬੰਦੀ ਦੇ ਚੱਲ ਰਹੇ ਮਿਸ਼ਨ ਵਿੱਚ ਯੋਗਦਾਨ ਦਿੰਦੇ ਹੋਏ ਭਾਗੀਦਾਰਾਂ ਦੇ ਉਤਸ਼ਾਹ ਅਤੇ ਭਾਵਨਾ ਨੇ ਇਸ ਸਮਾਗਮ ਨੂੰ ਇੱਕ ਸ਼ਾਨਦਾਰ ਤੇ ਸਫ਼ਲ ਬਣਾਇਆ।

 


Comment As:

Comment (0)