Hindi

ਆਨਲਾਈਨ ਸੀ.ਈ.ਈ ਫੌਜ ਦੀ ਭਰਤੀ ਦਾ ਨਤੀਜਾ ਵੈਬਸਾਈਟ 'ਤੇ ਅਪਲੋਡ ਕੀਤਾ ਗਿਆ

ਆਨਲਾਈਨ ਸੀ.ਈ.ਈ ਫੌਜ ਦੀ ਭਰਤੀ ਦਾ ਨਤੀਜਾ ਵੈਬਸਾਈਟ 'ਤੇ ਅਪਲੋਡ ਕੀਤਾ ਗਿਆ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫ਼ਰੀਦਕੋਟ

 

ਆਨਲਾਈਨ ਸੀ.ਈ.ਈ ਫੌਜ ਦੀ ਭਰਤੀ ਦਾ ਨਤੀਜਾ ਵੈਬਸਾਈਟ 'ਤੇ ਅਪਲੋਡ ਕੀਤਾ ਗਿਆ

 

 ਫਰੀਦਕੋਟ, 19 ਜੁਲਾਈ 2024

          ਫੌਜ ਭਰਤੀ ਦਫਤਰ, ਫਿਰੋਜ਼ਪੁਰ ਦੇ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਸਾਲ 2024-25 ਲਈ ਫੌਜ ਦੀ ਭਰਤੀ ਲਈ ਚੋਣ ਪ੍ਰਕਿਰਿਆ ਦੇ ਪਹਿਲੇ ਪੜਾਅ ਵਜੋਂ ਆਯੋਜਿਤ ਆਨਲਾਈਨ ਸੀਈਈ ਵਿੱਚ ਹਾਜ਼ਰ ਹੋਏ ਸ਼ਾਰਟਲਿਸਟ ਕੀਤੇ ਉਮੀਦਵਾਰਾਂ ਦਾ ਨਤੀਜਾ ਅਧਿਕਾਰਤ ਵੈੱਬਸਾਈਟ (www.joinindianarmy.nic.in) 'ਤੇ ਅਪਲੋਡ ਕਰ ਦਿੱਤਾ ਗਿਆ ਹੈ। ਏ.ਆਰ.ਓ., ਫਿਰੋਜ਼ਪੁਰ ਨੇ ਸਫਲ ਉਮੀਦਵਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ  ਸ਼ਾਰਟਲਿਸਟ ਕੀਤੇ ਉਮੀਦਵਾਰਾਂ ਨੂੰ ਹੁਣ ਸਰੀਰਕ ਟੈਸਟ ਅਤੇ ਦਸਤਾਵੇਜ਼ ਜਮ੍ਹਾਂ ਕਰਵਾਉਣ  ਲਈ ਬੁਲਾਇਆ ਜਾਵੇਗਾ ਅਤੇ ਅਕਤੂਬਰ 2024 ਦੇ ਮਹੀਨੇ ਵਿੱਚ ਮੈਡੀਕਲ ਟੈਸਟ ਕਰਵਾਇਆ ਜਾਵੇਗਾ।

          ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ ਉਮੀਦਵਾਰਾਂ ਨੂੰ ਦਸਤਾਵੇਜ਼ੀ ਪੜਾਅ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਇੱਕ ਨੇਕ ਪਹਿਲ ਕੀਤੀ ਜਾ ਰਹੀ ਹੈ। ਏ.ਆਰ.ਓ., ਫਿਰੋਜ਼ਪੁਰ ਦਫਤਰ ਵਿਖੇ ਇੱਕ ਹੈਲਪ ਡੈਸਕ ਬਣਾਇਆ ਗਿਆ ਹੈ, ਜਿੱਥੇ ਉਮੀਦਵਾਰਾਂ ਲਈ ਰੈਲੀ ਤੋਂ ਪਹਿਲਾਂ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿੱਚ ਉਮੀਦਵਾਰ ਆਪਣੇ ਦਸਤਾਵੇਜ਼ਾਂ ਦੀ ਜਾਂਚ ਕਰਵਾ ਸਕਦੇ ਹਨ, ਤਾਂ ਜੋ ਅਸਲ ਰੈਲੀ ਦੌਰਾਨ ਦਸਤਾਵੇਜ਼ਾਂ ਦੇ ਕਾਰਨ ਉਨ੍ਹਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਰੈਲੀ ਤੋਂ ਪਹਿਲਾਂ ਦੇ ਦਸਤਾਵੇਜ਼ਾਂ ਦੀ ਜਾਂਚ ਜ਼ਿਲ੍ਹੇ ਅਨੁਸਾਰ ਕੀਤੀ ਜਾ ਰਹੀ ਹੈ, ਜਿਸ ਵਿੱਚ ਬਠਿੰਡਾ ਜ਼ਿਲ੍ਹੇ ਦੇ ਉਮੀਦਵਾਰਾਂ ਦੀ 22-23 ਜੁਲਾਈ ਨੂੰ , 24 ਜੁਲਾਈ ਨੂੰ ਫ਼ਾਜ਼ਿਲਕਾ, 25 ਜੁਲਾਈ  ਨੂੰ ਫ਼ਰੀਦਕੋਟ, 26 ਜੁਲਾਈ  ਨੂੰ ਸ੍ਰੀ ਮੁਕਤਸਰ ਸਾਹਿਬ ਅਤੇ ਫਿਰੋਜ਼ਪੁਰ 27 ਜੁਲਾਈ  ਨੂੰ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ।

          ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਪਹਿਲਕਦਮੀ ਦਾ ਲਾਭ ਲੈਣ ਅਤੇ ਏ.ਆਰ.ਓ. ਫਿਰੋਜ਼ਪੁਰ ਵੱਲੋਂ ਦਿੱਤੀਆਂ ਮਿਤੀਆਂ ਦੌਰਾਨ ਦਸਤਾਵੇਜ਼ਾਂ ਦੇ ਪੂਰੇ ਸੈੱਟ ਨਾਲ ਲੈ ਕੇ ਆਉਣ ਜੋ ਰੈਲੀ ਲਈ ਲੋੜੀਂਦੇ ਹਨ, ਜਿਵੇਂ ਕਿ ਰੈਲੀ ਨੋਟੀਫਿਕੇਸ਼ਨ ਵਿੱਚ ਦਿੱਤਾ ਗਿਆ ਹੈ।


Comment As:

Comment (0)