ਮੌਕੇ 'ਤੇ ਅਫਸਰਾਂ ਨੂੰ ਟ੍ਰੈਫਿਕ, ਸਟਰੀਟ ਲਾਈਟਾਂ ਦੀ ਸਮੱਸਿਆ ਹੱਲ ਕਰਨ ਦੇ ਆਦੇਸ਼
ਮੰਤਰੀ ਡਾ ਬਲਜੀਤ ਕੌਰ ਨੇ ਕੀਤਾ ਸਬਜੀ ਮੰਡੀ ਦਾ ਦੌਰਾ
--ਮੌਕੇ 'ਤੇ ਅਫਸਰਾਂ ਨੂੰ ਟ੍ਰੈਫਿਕ, ਸਟਰੀਟ ਲਾਈਟਾਂ ਦੀ ਸਮੱਸਿਆ ਹੱਲ ਕਰਨ ਦੇ ਆਦੇਸ਼
ਮਲੋਟ, 26 ਅਪ੍ਰੈਲ
ਪੰਜਾਬ ਕੈਬੀਨੇਟ ਮੰਤਰੀ ਡਾ ਬਲਜੀਤ ਕੌਰ ਨੇ ਅੱਜ ਮਲੋਟ ਸਬਜੀ ਮੰਡੀ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਲੋਕਾਂ ਦੀ ਸਮੱਸਿਆਵਾਂ ਮੌਕੇ ਉੱਤੇ ਹੀ ਹੱਲ ਕੀਤੀਆਂ। ਮੰਤਰੀ ਡਾ ਬਲਜੀਤ ਕੌਰ ਨੇ ਸਬਜੀ ਮੰਡੀ ਵਿਖੇ ਸਥਿਤ ਵੱਖ ਵੱਖ ਦੁਕਾਨਦਾਰਾਂ ਨਾਲ ਬੈਠ ਕੇ ਚਾਹ ਪੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।
ਸਬਜੀ ਮੰਡੀ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਸ਼ਾਮ ਨੂੰ ਟ੍ਰੈਫਿਕ ਸਬੰਧੀ ਸਮੱਸਿਆ ਪੇਸ਼ ਆਉਂਦੀ ਹੈ ਜਿਸ ਕਾਰਨ ਨਾ ਕੇਵਲ ਦੁਕਾਨਦਾਰਾਂ ਬਲਕਿ ਗਾਹਕਾਂ ਨੂੰ ਵੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ।
ਡਾ ਬਲਜੀਤ ਕੌਰ ਨੇ ਮੌਕੇ ਉੱਤੇ ਹੀ ਟ੍ਰੈਫਿਕ ਪੁਲਸ ਇੰਚਾਰਜ ਨੂੰ ਸੱਦ ਕੇ ਉਹ ਸਮੱਸਿਆ ਤਰਜ਼ੀਹ 'ਤੇ ਸੁਲਝਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸੁਚੱਜੀ ਪਾਰਕਿੰਗ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਗੱਡੀਆਂ ਨੂੰ ਆਵਾਜਾਈ ਚ ਦਿੱਕਤ ਨਾ ਹੋਵੇ।
ਇਸੇ ਤਰ੍ਹਾਂ ਦੁਕਾਨਦਾਰਾਂ ਨੇ ਬੇਨਤੀ ਕੀਤੀ ਕਿ ਸਟਰੀਟ ਲਾਈਟਾਂ ਸ਼ਾਮ ਨੂੰ ਸਮੇਂ ਸਿਰ ਚਲਾ ਦਿੱਤੀਆਂ ਜਾਣ ਤਾਂ ਜੋ ਇਲਾਕੇ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਡਾ ਬਲਜੀਤ ਕੌਰ ਨੇ ਮੌਕੇ ਉੱਤੇ ਕਾਰਜਕਾਰੀ ਇੰਜੀਨੀਅਰ ਨਗਰ ਕੌਂਸਲ ਮਲੋਟ ਨੂੰ ਬੁਲਾਕੇ ਨਿਰਦੇਸ਼ ਦਿੱਤੇ ਕਿ ਸਮੇਂ ਸਿਰ ਲਾਇਟਾਂ ਚਲਾਈ ਜਾਣ।
ਲੋਕਾਂ ਨੇ ਪੀਣ ਵਾਲੇ ਪਾਣੀ ਦੀ ਸਮੱਸਿਆ ਅਤੇ ਇਲਾਕੇ ‘ਚ ਸੀ ਸੀ ਟੀ ਵੀ ਕੈਮਰੇ ਲਗਾਉਣ ਦੀ ਮੰਗ ਰੱਖੀ। ਡਾ ਬਲਜੀਤ ਕੌਰ ਨੇ ਯਕੀਨ ਦਿਵਾਇਆ ਕਿ ਉਹ ਮੰਗਾਂ ਜਲਦ ਹੀ ਪੂਰੀ ਕਰ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਉਨ੍ਹਾਂ ਅੰਡਰ ਬ੍ਰਿਜ ਦੀ ਉਸਾਰੀ ਸਬੰਧੀ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ।
ਇਸ ਮੌਕੇ ਅਰਸ਼ਦੀਪ ਸਿੰਘ ਸਿੱਧੂ ਨਿੱਜੀ ਸਕੱਤਰ, ਸਿੰਦਰਪਾਲ ਨਿੱਜੀ ਸਕੱਤਰ,ਜੋਨੀ ਗਰਗ ਸ਼ਿੰਦਾ ਔਲਖ,ਲਵ ਬਤਰਾ, ਰੇਹੜੀ ਯੂਨੀਅਨ ਦੇ ਪ੍ਰਧਾਨ ਮਨੀ ਮਦਾਨ,ਮੋਨੂੰ ਮਿੱਢਾ,ਨੀਰਜ,ਬਿੰਟਾ ਜਲਹੋਤਰਾ,ਸੋਰਵ ਅਨੇਜਾ,ਕਮਲ ਸੁਨੇਜਾ,ਸੋਨੂ ਕਾਲਰਾ,ਪਿੰਦੀ ਅਰੋੜਾ, ਆਟੋ ਯੂਨੀਅਨ,ਟੈਕਸੀ ਯੂਨੀਅਨ, ਟਾਟਾ ਐਸ ਯੂਨੀਅਨ,ਮਿੱਟੀ ਦੇ ਭਾਂਡੇ ਬਣਾਉਣ ਵਾਲੇ ਮਜ਼ਦੂਰ ਅਤੇ ਦੁਕਾਨਦਾਰ ਹਾਜ਼ਰ ਸਨ।