ਸਾਹੀਵਾਲ ਗਾਵਾਂ ਨੂੰ ਪੰਜਾਬ ਭਰ ਵਿੱਚ ਉਤਸ਼ਾਹਿਤ ਕਰਨ ਲਈ ਹਰ ਸਾਲ ਹੋਵੇਗਾ ਕੌਮੀ ਨਸਲ ਸੁਧਾਰ ਮੇਲਾ: ਲਾਲਜੀਤ ਸਿੰਘ ਭੁੱਲਰ
Hindi
National Breed Improvement

National Breed Improvement

ਸਾਹੀਵਾਲ ਗਾਵਾਂ ਨੂੰ ਪੰਜਾਬ ਭਰ ਵਿੱਚ ਉਤਸ਼ਾਹਿਤ ਕਰਨ ਲਈ ਹਰ ਸਾਲ ਹੋਵੇਗਾ ਕੌਮੀ ਨਸਲ ਸੁਧਾਰ ਮੇਲਾ: ਲਾਲਜੀਤ ਸਿੰਘ ਭੁੱਲਰ

ਦੁਧਾਰੂ ਜਾਨਵਰਾਂ ਦੇ ਤਹਿਸੀਲ ਅਤੇ ਜ਼ਿਲ੍ਹਾ ਪੱਧਰੀ ਚੁਆਈ ਮੁਕਾਬਲੇ  ਕਰਾਉਣ ਦਾ ਐਲਾਨ

ਸਰਕਾਰ ਸਾਹੀਵਾਲ ਨਸਲ ਦੇ ਵੱਛੇ 35 ਤੋਂ 40 ਹਜ਼ਾਰ 'ਤੇ ਖ਼ਰੀਦ ਕੇ ਕਿਸਾਨਾਂ ਨੂੰ ਆਰਥਿਕ ਤੌਰ 'ਤੇ ਕਰ ਰਹੀ ਹੈ ਮਜ਼ਬੂਤ

ਹਲਕਾ ਬੱਲੂਆਣਾ ਵਿਖੇ ਪਸ਼ੂ ਨਸਲ ਪ੍ਰਦਰਸ਼ਨੀ ਅਤੇ ਸਾਹੀਵਾਲ ਕਾਫ਼ ਰੈਲੀ ਵਿੱਚ ਕੀਤੀ ਸ਼ਮੂਲੀਅਤ

ਚੰਡੀਗੜ੍ਹ, 1 ਮਾਰਚ: National Breed Improvement: ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸਾਹੀਵਾਲ ਨਸਲ ਦੀਆਂ ਗਾਵਾਂ ਨੂੰ ਪੰਜਾਬ ਭਰ ਵਿੱਚ ਉਤਸ਼ਾਹਿਤ ਕਰੇਗੀ ਤਾਂ ਜੋ ਕਿਸਾਨਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਮਕਸਦ ਲਈ ਹਰ ਸਾਲ ਕੌਮੀ ਨਸਲ ਸੁਧਾਰ ਮੇਲਾ ਕਰਵਾਇਆ ਜਾਵੇਗਾ।

National Breed Improvement

ਸਾਹੀਵਾਲ ਨਸਲ ਦਾ ਗੜ੍ਹ ਮੰਨੇ ਜਾਂਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਢੀਂਗਾ ਵਾਲੀ (ਹਲਕਾ ਬੱਲੂਆਣਾ) ਵਿਖੇ ਪਸ਼ੂ ਨਸਲ ਪ੍ਰਦਰਸ਼ਨੀ ਅਤੇ ਸਾਹੀਵਾਲ ਕਾਫ਼ ਰੈਲੀ ਦੌਰਾਨ ਪਸ਼ੂ ਪਾਲਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਜ਼ਿਲ੍ਹਾ ਫ਼ਾਜ਼ਿਲਕਾ ਨੂੰ ਸਾਹੀਵਾਲ ਨਸਲ ਸੁਧਾਰ ਪ੍ਰੋਗਰਾਮ ਲਈ ਚੁਣਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਸਰਬੋਤਮ ਸਾਹੀਵਾਲ ਸਾਨ੍ਹਾਂ ਦੀ ਚੋਣ ਕਰਕੇ ਉਨ੍ਹਾਂ ਦੇ ਟੀਕੇ ਮਨਸੂਈ ਗਰਭਦਾਨ ਕਰਨ ਲਈ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਭੇਜੇ ਜਾਂਦੇ ਹਨ ਜਿਸ ਨਾਲ ਪਸ਼ੂ ਪਾਲਕਾਂ ਦੀ ਆਮਦਨ ਦੇ ਸਰੋਤਾਂ ਵਿੱਚ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਤਹਿਤ ਸਾਹੀਵਾਲ ਨਸਲ ਦੀਆਂ ਗਾਵਾਂ ਦੀ ਘਰ-ਘਰ ਅੰਦਰ ਜਾ ਕੇ ਚੁਆਈ ਕਰਵਾਈ ਜਾਂਦੀ ਹੈ ਅਤੇ ਜਿਹੜਾ ਪਸ਼ੂ ਪਾਲਕ ਲਗਾਤਾਰ ਆਪਣੀ ਗਾਂ ਦੀ ਚੁਆਈ ਕਰਵਾਉਂਦਾ ਹੈ, ਉਸ ਨੂੰ ਚੁਆਈ ਖ਼ਤਮ ਹੋਣ 'ਤੇ 1000 ਰੁਪਏ ਪ੍ਰਤੀ ਗਾਂ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਂਦੀ ਹੈ।
ਕੈਬਨਿਟ ਮੰਤਰੀ ਨੇ ਐਲਾਨ ਕੀਤਾ ਕਿ ਵਿਭਾਗ ਵੱਲੋਂ ਤਹਿਸੀਲ ਅਤੇ ਜਿਲ੍ਹਾ ਪੱਧਰ ਤੇ ਦੁੱਧ ਚੁਆਈ ਮੁਕਾਬਲੇ ਮੁੜ ਸ਼ੁਰੂ ਕੀਤੇ ਜਾਣਗੇ ਅਤੇ ਜੇਤੂ ਕਿਸਾਨਾਂ ਨੂੰ ਇਨਾਮ ਵੀ ਦਿੱਤੇ ਜਾਣਗੇ।

National Breed Improvement

ਕੈਬਨਿਟ ਮੰਤਰੀ ਨੇ ਕਿਹਾ ਕਿ ਸਾਹੀਵਾਲ ਨਸਲ ਦੇ ਟੀਕੇ ਤੋਂ ਪੈਦਾ ਹੋਏ ਵਛਰੂਆਂ ਦੀਆਂ ਲਗਾਤਾਰ ਕਾਫ਼ ਰੈਲੀਆਂ ਕਰਵਾਈਆਂ ਜਾਂਦੀਆਂ ਹਨ, ਜਿਥੇ ਪਸ਼ੂ ਪਾਲਕਾਂ ਨੂੰ ਉਤਸਾਹਿਤ ਕਰਨ ਲਈ ਸਨਮਾਨਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਧੀਆ ਦੁੱਧ ਉਤਪਾਦਨ ਵਾਲੀਆਂ ਸਾਹੀਵਾਲ ਗਾਵਾਂ ਰਾਹੀਂ ਪੈਦਾ ਹੋਏ ਵੱਛੇ ਪਸ਼ੂ ਪਾਲਣ ਵਿਭਾਗ ਵੱਲੋਂ 35 ਤੋਂ 40 ਹਜ਼ਾਰ ਰੁਪਏ ਕੀਮਤ 'ਤੇ ਖ਼ਰੀਦੇ ਜਾਂਦੇ ਹਨ ਅਤੇ ਇਸ ਤਰ੍ਹਾਂ ਕਿਸਾਨ ਆਰਥਿਕ ਪੱਖੋਂ ਮਜ਼ਬੂਤ ਹੋ ਰਹੇ ਹਨ।

ਪਿੰਡ ਢੀਂਗਾ ਵਾਲੀ ਵਿਖੇ ਸਾਹੀਵਾਲ ਨਸਲ ਦੀਆਂ 4000 ਗਾਵਾਂ ਲਈ ਪਿੰਡ ਦੇ ਪਸ਼ੂ ਪਾਲਕਾਂ ਦੀ ਸ਼ਲਾਘਾ ਕਰਦਿਆਂ ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਘਾਟੇ ਦਾ ਸੌਦਾ ਬਣਦੀ ਜਾ ਰਹੀ ਕਿਸਾਨੀ ਨੂੰ ਤਾਂ ਹੀ ਬਚਾਇਆ ਜਾ ਸਕਦਾ ਹੈ ਜੇਕਰ ਪਸ਼ੂ ਪਾਲਣ ਜਿਹੇ ਸਹਾਇਕ ਕਿੱਤੇ ਨੂੰ ਅਪਣਾਇਆ ਜਾਵੇ ਕਿਉਂਕਿ ਖੇਤੀ ਤੋਂ ਬਾਅਦ ਪਸ਼ੂ ਪਾਲਣ ਹੀ ਕਿਸਾਨਾਂ ਲਈ ਦੂਜਾ ਆਮਦਨ ਦਾ ਵੱਡਾ ਸਰੋਤ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪਸ਼ੂ ਪਾਲਕਾਂ ਨੂੰ ਬਿਹਤਰ ਸਹੂਲਤਾਂ ਲਈ ਮੁਹੱਈਆ ਕਰਵਾਉਣ ਲਈ ਵਿਭਾਗ ਵਿੱਚ ਨਿਰੰਤਰ ਵੈਟਰਨਰੀ ਡਾਕਟਰਾਂ ਦੀ ਭਰਤੀ ਕਰ ਰਹੀ ਹੈ ਅਤੇ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਭਾਗ ਵਿੱਚ 315 ਵੈਟਰਨਰੀ ਅਫ਼ਸਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ।

National Breed Improvement

ਹਲਕਾ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪਿੰਡ ਢੀਂਗਾ ਵਾਲੀ ਵਿਖੇ ਚੌਥੀ ਪਸ਼ੂ ਨਸਲ ਪ੍ਰਦਰਸ਼ਨੀ ਅਤੇ ਸਾਹੀਵਾਲ ਕਾਫ਼ ਰੈਲੀ ਕਰਵਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਿਛਲੇ ਇੱਕ ਸਾਲ ਵਿੱਚ ਹਲਕਾ ਬੱਲੂਆਣਾ ਵਿੱਚ ਕਰੋੜਾਂ ਰੁਪਏ ਦੇ ਪ੍ਰੋਜੈਕਟ ਸ਼ੁਰੂ ਕੀਤੇ ਹਨ।

National Breed Improvement

ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਹਲਕੇ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ ਹੈ ਪਰ ਹੁਣ ਇਹ ਸਰਕਾਰ ਹਲਕੇ ਦੇ ਨਾਲੋ ਪਿਛੜੇਪਨ ਦਾ ਦਾਗ਼ ਧੋ ਕੇ ਰਹੇਗੀ।
ਇਸ ਮੌਕੇ ਵਿਧਾਇਕ ਨੇ ਹਲਕੇ ਵਿੱਚ ਬੱਸ ਸਰਵਿਸ ਵਿੱਚ ਸੁਧਾਰ ਕਰਨ ਦੀ ਮੰਗ ਰੱਖੀ ਜਿਸ ਦੇ ਕੈਬਨਿਟ ਮੰਤਰੀ ਸ੍ਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਇਲਾਕੇ ਦੀ ਮੰਗ ਅਨੁਸਾਰ ਨਵੇਂ ਪਰਮਿਟ ਜਾਰੀ ਕੀਤੇ ਜਾਣਗੇ।

ਇਸ ਤੋਂ ਪਹਿਲਾਂ ਕੁਲਦੀਪ ਕੁਮਾਰ ਦੀਪ ਕੰਬੋਜ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ, ਐਸ ਐਸ ਪੀ ਅਵਨੀਤ ਕੌਰ ਸਿੱਧੂ, ਐਸ ਡੀ ਐਮ ਅਕਾਸ਼ ਬਾਂਸਲ, ਡਿਪਟੀ ਡਰੈਕਟਰ ਪਸ਼ੂ ਪਾਲਣ ਰਾਜੀਵ ਛਾਬੜਾ, ਧਰਮਵੀਰ ਗੋਦਾਰਾ, ਮਨੋਜ ਕੁਮਾਰ, ਸੁਖਵਿੰਦਰ ਸਿੰਘ, ਅੰਗਰੇਜ਼ ਸਿੰਘ, ਬਲਦੇਵ ਸਿੰਘ, ਜਯੋਤੀ ਪ੍ਰਕਾਸ਼, ਵਿਜੈ ਸਹਾਰਨ ਵੀ  ਹਾਜਰ  ਸਨ।
ਮੰਚ ਸੰਚਾਲਨ ਡਾਕਟਰ ਕੇਵਲ ਅਰੋੜਾ ਅਤੇ ਡਾਕਟਰ ਮਨਦੀਪ ਸਿੰਘ ਨੇ ਕੀਤਾ।

ਇਸ ਨੂੰ ਪੜ੍ਹੋ:

ਸਰਕਾਰੀ ਆਈ.ਟੀ.ਆਈ., ਰੂਪਨਗਰ ਨੇ ਕਲਾਸ ਇੰਡੀਆ ਪ੍ਰਾਈਵੇਟ ਲਿਮਟਿਡ ਨਾਲ ਸਮਝੌਤਾ ਸਹੀਬੱਧ ਕੀਤਾ: ਹਰਜੋਤ ਸਿੰਘ ਬੈਂਸ

ਨਰਮਾ ਪੱਟੀ ਵਾਲੇ ਕਿਸਾਨਾਂ ਨੂੰ 1 ਅਪ੍ਰੈਲ ਤੋਂ ਮਿਲੇਗਾ ਨਹਿਰੀ ਪਾਣੀ

ਹਰਜੋਤ ਸਿੰਘ ਬੈਂਸ ਦੇ ਹੁਕਮਾਂ 'ਤੇ ਦਾਖਲਾ ਮੁਹਿੰਮ 2023 ਸੰਬੰਧੀ ਓਰੀਅਨਟੇਸ਼ਨ ਵਰਕਸ਼ਾਪ ਵਿੱਚ ਗੈਰਹਾਜ਼ਰ ਰਹਿਣ ਵਾਲੇ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ


Comment As:

Comment (0)