Hindi
WhatsApp Image 2025-04-12 at 6

ਨਿੱਜੀ ਸਕੂਲਾਂ ਨੂੰ ਮਾਤ ਦੇ ਰਿਹੈ, ਨੰਗਲ ਦਾ ਸਰਕਾਰੀ ਸਕੂਲ ਆਫ ਐਮੀਨੈਂਸ

ਨਿੱਜੀ ਸਕੂਲਾਂ ਨੂੰ ਮਾਤ ਦੇ ਰਿਹੈ, ਨੰਗਲ ਦਾ ਸਰਕਾਰੀ ਸਕੂਲ ਆਫ ਐਮੀਨੈਂਸ

ਨਿੱਜੀ ਸਕੂਲਾਂ ਨੂੰ ਮਾਤ ਦੇ ਰਿਹੈਨੰਗਲ ਦਾ ਸਰਕਾਰੀ ਸਕੂਲ ਆਫ ਐਮੀਨੈਂਸ

ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਕਿਵੇਂ ਬਦਲ ਗਈਵਿਰੋਧੀਆਂ ਨੂੰ ਇਸੇ ਗੱਲ ਦੀ ਢਿੱਡ ਪੀੜ- ਚੇਅਰਮੈਨ ਡਾ. ਗੌਤਮ

ਨੰਗਲ, 12 ਅਪ੍ਰੈਲ (2025)

ਪੰਜਾਬ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਬਚਨਵੱਧ ਹੈ। ਇਹੋ ਕਾਰਨ ਹੈ ਕਿ ਤਿੰਨਾਂ ਸਾਲਾਂ ਵਿੱਚ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਤਹਿਤ ਜਿੱਥੇ ਸਰਕਾਰੀ ਸਕੂਲਾਂ ਤੇ 2 ਹਜ਼ਾਰ ਕਰੋੜ ਰੁਪਏ ਤੋਂ ਵੱਧ ਪੈਸੇ ਲਗਾ ਦਿੱਤੇ ਹਨਉਥੇ ਹੀ ਬੱਚਿਆਂ ਦਾ ਸੁਨਹਿਰੀ ਭਵਿੱਖ ਬਨਾਉਣ ਲਈ ਉਨ੍ਹਾਂ ਦੇ ਅਧਿਆਪਕਾਂ ਨੂੰ ਸਿੰਘਾਪੁਰਫਿਨਲੈਂਡ ਆਦਿ ਟ੍ਰੈਨਿੰਗ ਲਈ ਭੇਜਿਆ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਗੁਰੂ ਰਵਿਦਾਸ ਯੁਨਿਵਰਸਿਟੀ ਪੰਜਾਬ ਦੇ ਚੇਅਰਮੈਨ ਡਾ. ਸੰਜੀਵ ਗੌਤਮ ਅਤੇ ਉਨ੍ਹਾਂ ਦੀ ਟੀਮ ਨੇ ਸਰਕਾਰੀ ਸਕੂਲ ਲੜਕੇ ਤੋਂ ਸਕੂਲ ਆਫ ਐਮੀਨੈਂਸ ਬਣਾਏ ਨੰਗਲ ਸਕੂਲ ਚ ਜਾ ਕੇ ਕੀਤਾ।

                ਪੱਤਰਕਾਰਾਂ ਨਾਲ ਗੱਲ ਕਰਦਿਆਂ ਡਾ. ਗੌਤਮ ਨੇ ਕਿਹਾ ਕਿ ਬੀਤੀਆਂ ਸਰਕਾਰਾਂ ਚ ਨਿੱਜੀ ਸਕੂਲਾਂ ਨੂੰ ਲੀਡਰਾਂ ਵੱਲੋਂ ਫੰਡ ਦੇਣ ਦੀਆਂ ਬਹੁਤ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ ਸੀ ਪਰ ਆਪ’ ਸਰਕਾਰ ਨੇ ਸਿਰਫ ਤੇ ਸਿਰਫ ਸਰਕਾਰੀ ਸਕੂਲਾਂ ਦਾ ਹੀ ਵਿਕਾਸ ਕੀਤਾ ਹੈ। ਸੂਬੇ ਭਰ ਵਿੱਚ 20 ਹਜ਼ਾਰ ਦੇ ਕਰੀਬ ਸਰਕਾਰੀ ਸਕੂਲ ਹਨਜਿਨ੍ਹਾਂ ਚੋਂ 99 ਫੀਸਦੀ ਸਕੂਲਾਂ ਦੀ ਚਾਰਦਿਵਾਰੀ ਹੋ ਚੱੁਕੀ ਹੈ। ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਸਕੂਲਾਂ ਨੂੰ ਕਰੋੜਾਂ ਰੁਪਏ ਦੀਆਂ ਗ੍ਰਾਂਟਾ ਮਿਲ ਚੱੁਕੀਆਂ ਹਨ। ਜੇ ਸਰਕਾਰੀ ਸਕੂਲ ਲੜਕੇਜਿਸਨੂੰ ਸਕੂਲ ਆਫ ਐਮੀਨੈਂਸ ਦੇ ਨਾਮ ਤੇ ਜਾਣਿਆਂ ਜਾਂਦਾ ਹੈਵਿੱਚ ਕਰੀਬ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਸਿਸਟਮਫਰਨੀਚਰਸੀਸੀਟੀਵੀ ਕੈਮਰੇਪ੍ਰਾਜੈਕਟਰਸਕੂਲ ਨੂੰ ਟਰਾਂਸਪੋਰਟ ਦੀ ਸੁਵਿਧਾਕੈਂਪਸ ਮਨੇਜਰ ਆਦਿ ਦੇ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬਹੁਤ ਵੱਡਾ ਤੇ ਨੇਕ ਉਪਰਾਲਾ ਕੀਤਾ ਹੈ।

               ਡਾ. ਗੌਤਮ ਨੇ ਕਿਹਾ ਕਿ 14 ਅਪ੍ਰੈਲ ਨੂੰ ਜਿੱਥੇ ਪੂਰੇ ਦੇਸ਼ ਵਿੱਚ ਸਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨਾਇਆ ਜਾਣਾ ਹੈਉਥੇ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ 14 ਅਪ੍ਰੈਲ ਨੂੰ ਹੀ ਉਕਤ ਸਕੂਲ ਦਾ ਉਦਘਾਟਨ ਕਰਕੇ ਸਕੂਲ ਨੂੰ ਬਾਬਾ ਸਾਹਿਬ ਦੇ ਨਾਮ ਨਾਲ ਲੋਕਅਰਪਣ ਕਰਣਗੇ। ਉਨ੍ਹਾਂ ਕਿਹਾ ਕਿ ਵਿਸ਼ਵ ਪ੍ਰਸਿੱਧ ਭਾਖੜਾ ਡੈਂਮ ਦੀ ਉਸਾਰੀ ਤੋਂ ਬਾਅਦ ਇਲਾਕੇ ਵਿੱਚ 1952 ‘ਚ ਬਣਾਇਆ ਉਕਤ ਇੱਕਲਾ ਹੀ ਸਕੂਲ ਸੀਜਿਸ ਵਿੱਚ ਸਿੱਖਿਆ ਹਾਸਲ ਕਰਕੇ ਲੋਕ ਅੱਜ ਵੱਡੇ ਵੱਡੇ ਅਹੁਦਿਆਂ ਤੇ ਜਾ ਕੇ ਬੈਠੇ ਹਨ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਨਿੱਜੀ ਸਕੂਲਾਂ ਤੋਂ ਵੱਧ ਸੁਵਿਧਾਵਾਂ ਤੇ ਕਰੀਬ 50 ਸੀਸੀਟੀਵੀ ਕੈਮਰਿਆਂ ਦੀ ਦੇਖਰੇਖ ਪ੍ਰਿੰਸੀਪਲ ਕਮਰੇ ਵਿੱਚ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਮੰਤਰੀ ਬੈਂਸ ਉਕਤ ਸਕੂਲ ਵਿੱਚ ਬਣਾਏ ਜਾਣ ਵਾਲੇ ਸਵਿਿਮੰਗ ਪੂਲ ਦਾ ਨੀਂਹ ਪੱਥਰ ਵੀ ਰੱਖਣਗੇ। ਸਕੂਲ ਵਿੱਚ ਬਣਾਇਆ ਆਕਸੀਜਨ ਵਾਲਾ ਰੂਮ ਦਾ ਸਭਨਾ ਦੀ ਦਿੱਖ ਦਾ ਕੇਂਦਰ ਬਣਿਆ ਹੋਇਆ ਹੈ ਤੇ ਪੂਰਾ ਸਕੂਲ ਸ਼ਾਨਦਾਰ ਰੁੱਖਾਂ ਦਦੀ ਲਪੇਟ ਵਿੱਚ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਦਾ ਮਾਡਲ ਦੇਖਣਾ ਤਾਂ ਕੋਈ ਵੀ ਇਸ ਸਕੂਲ ਦਾ ਦੌਰਾ ਕਰ ਸਕਦਾ ਹੈ।

ਚੇਅਰਮੈਨ ਡਾ. ਗੌਤਮ ਨੇ ਕਿਹਾ ਕਿ ਪਹਿਲਾਂ ਸਿਰਫ ਨਿੱਜੀ ਸਕੂਲਾਂ ਵਿੱਚ ਹੀ ਟਰਾਂਸਪੋਰਟ ਸੁਵਿਧਾ ਸੀ ਪਰ ਹੁਣ ਸਰਕਾਰੀ ਸਕੂਲ ਦੇ ਬੱਚੇ ਅਤੇ ਉਨ੍ਹਾਂ ਦੇ ਮਾਤਾ ਪਿਤਾ ਖ਼ੁਸ਼ੀ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਸੁਰੱਖਿਅਤ ਮਾਹੌਲ ਬਣਾਕੇ ਦਿੱਤਾ ਹੈ। ਇਸੇ ਗੱਲ ਦੀ ਵਿਰੋਧੀ ਪਾਰਟੀਆਂ ਨੂੰ ਢਿੱਡ ਪੀੜ ਹੈ ਕਿ ਤਿੰਨ ਸਾਲਾਂ ਵਿੱਚ ਆਪ’ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਪਰ ਉਹ ਪਿਛਲੇ 70 ਸਾਲਾਂ ਵਿੱਚ ਅਜਿਹਾ ਕੁਝ ਵੀ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਜੇਕਰ ਨੀਅਤ ਚੰਗੀ ਹੋਵੇ ਤਾਂ ਸਭ ਕੁਝ ਸੰਭਵ ਹੈ। ਡਾ. ਗੌਤਮ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਕੋਈ ਸ਼ਾਇਦ ਹੀ ਅਜਿਹਾ ਸਕੂਲ ਹੋਣੈ ਜਿੱਥੇ ਤੇਸੀ ਕਾਂਡੀ ਨਾ ਖੜਕਦੀ ਹੋਵੇਰੇਲਵੇ ਰੋਡ ਦਾ ਸਕੂਲ ਫਲਾਈਓਵਰ ਦੀ ਭੇਂਟ ਚੜ ਗਿਆ ਸੀਅਧਿਆਪਕ ਬੱਚਿਆਂ ਨੂੰ ਬਜਰੰਗ ਭਵਨ ਵਿੱਚ ਪੜ੍ਹਾਉਣ ਲਈ ਮਜ਼ਬੂਰ ਸੀ ਤੇ ਅੱਜ 90 ਫੀਸਦੀ ਨਵੀਂ ਬਿਲਡਿੰਗ ਦੀ ਉਸਾਰੀ ਹੋ ਚੱੁਕੀ ਹੈ। ਕੁਝ ਦਿਨਾਂ ਵਿੱਚ ਉਸਦਾ ਵੀ ਉਦਘਾਟਨ ਕੀਤਾ ਜਾਣਾ। ਇਸੇ ਤਰ੍ਹਾਂ ਸਰਕਾਰੀ ਸਕੂਲ ਲੜਕੀਆਂ ਵਿੱਚ ਵੀ ਨਵੀਂ ਬਿਲਡਿੰਗ ਦੀ ਉਸਾਰੀ ਹੋ ਚੱੁਕੀ ਹੈ। ਸਕੂਲ ਬਾਹਰ ਸਕਿਓਰਿਟੀ ਗਾਰਡ ਤੈਨਾਤ ਕਰ ਦਿੱਤੇ ਗਏ ਹਨਜਿਸਨੂੰ ਲੈ ਕੇ ਵਿਿਦਆਰਥਣਾਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਇਸ ਮੌਕੇ ਸਕੂਲ ਕੁਆਰਡੀਨੇਟਰ ਮਨਜੋਤ ਰਾਣਾ ਤੇ ਹੋਰ ਪਾਰਟੀ ਵਰਕਰ ਵੀ ਮੌਜੂਦ ਸਨ।

 

 

 

Comment As:

Comment (0)