ਲੋਕਤੰਤਰ ਦਾ ਤਿਉਹਾਰ ਮਨਾਉਣ ਲਈ ਸਵੀਪ ਟੀਮ ਵੱਲੋਂ ਰੇਲਵੇ ਸਟੇਸ਼ਨ ਅਤੇ ਬੱਸ ਅੱਡਿਆ ਉਤੇ ਦਸਤਕ
ਲੋਕਤੰਤਰ ਦਾ ਤਿਉਹਾਰ ਮਨਾਉਣ ਲਈ ਸਵੀਪ ਟੀਮ ਵੱਲੋਂ ਰੇਲਵੇ ਸਟੇਸ਼ਨ ਅਤੇ ਬੱਸ ਅੱਡਿਆ ਉਤੇ ਦਸਤਕ
“ਦੇਖਿਓ! ਕਿਤੇ ਇੱਕ ਜੂਨ ਨੂੰ ਲੋਕਤੰਤਰ ਦੀ ਟ੍ਰੇਨ ਖੁੰਝ ਨਾ ਜਾਵੇ” ਦੇ ਹੋਕੇ ਨਾਲ ਕੀਤਾ ਲੋਕਾਂ ਨੂੰ ਸਾਵਧਾਨ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਮਈ: ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰ ਇੱਕ ਵੋਟਰ ਤੱਕ ਜ਼ਿਲ੍ਹਾ ਸਵੀਪ ਟੀਮ ਮੋਹਾਲੀ ਵੱਲੋਂ ਪਹੰਚ ਕੀਤੀ ਜਾ ਰਹੀ ਹੈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿੱਚ ਮੁੱਖ ਚੋਣ ਅਫਸਰ ਪੰਜਾਬ ਸ਼੍ਰੀ ਸਿਬਨ ਸੀ. ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ਵਿੱਚ ਵੋਟਰ ਜਾਗਰੂਕਤਾ ਕੀਤੀ ਜਾ ਰਹੀ ਹੈ। ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋਫੈਸਰ ਗੁਰਬਖਸੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਟ੍ਰੇਨ ਅਤੇ ਬੱਸਾਂ ਵਿੱਚ ਸਫਰ ਕਰਨ ਵਾਲੇ ਯਾਤਰੀਆ ਨੂੰ ਵੋਟ ਦੇ ਹੱਕ ਪ੍ਰਤੀ ਜਾਗਰੂਕ ਕਰਨ, ਵੋਟਾਂ ਵਾਲੇ ਦਿਨ ਦਿੱਤੀਆ ਜਾਣ ਵਾਲੀਆ ਸਹੂਲਤਾਂ (ਜਿਵੇਂ ਕਿ ਮਾਡਲ ਪੋਲਿੰਗ ਬੂਥ, ਟੈਂਟ ਅਤੇ ਪੀਣ ਵਾਲੇ ਪਾਣੀ ਦਾ ਪ੍ਰਾਬੰਧ, ਰੈਪਿਡੋ ਰਾਹੀਂ ਵੋਟਰਾਂ ਨੂੰ ਮੁਫ਼ਤ ਪਿਕ ਅਤੇ ਡਰੋਪ ਸਹੂਲਤ) ਅਤੇ ਚੋਣ ਕਮਿਸ਼ਨ ਦੀਆਂ ਮੋਬਾਇਲ ਐਪਸ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਸਬੰਧੀ ਜ਼ਿਲ੍ਹਾ ਸਵੀਪ ਕੋਰ ਟੀਮ ਦੇ ਮੈਂਬਰ ਪ੍ਰੋਫੈਸਰ ਅੰਮ੍ਰਿਪਾਲ ਸਿੰਘ ਸਰਕਾਰੀ ਪੋਲੀਟੈਨਿਕ ਕਾਲਜ ਖੂਨੀਮਾਜਰਾ, ਜ਼ਿਲ੍ਹਾ ਸਿੱਖਿਆ ਦਫ਼ਤਰ ਤੋਂ ਸਤਿੰਦਰ ਸਿੰਘ, ਰਣਬੀਰ ਸਿੰਘ ਅਤੇ ਬਲਵਿੰਦਰ ਸਿੰਘ ਪੀ.ਟੀ.ਯੂ. ਕੈਂਪਸ-2 ਦੀਆਂ ਟੀਮਾਂ ਆਪਣੀਆਂ ਸੰਸਥਾਵਾਂ ਦੇ ਕੈਂਪਸ ਅੰਬੈਸਡਰਾਂ ਨੂੰ ਨਾਲ ਲੈ ਕੇ ਪ੍ਰਚਾਰ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਵੱਲੋਂ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਰੇਲਵੇ ਸਟੇਸ਼ਨ ਦੇ ਸਟਾਫ ਅਤੇ ਯਾਤਰੀਆਂ ਨੂੰ ਵੋਟ ਪਾਉਣ ਦਾ ਪ੍ਰਣ ਕਰਵਾਇਆ ਗਿਆ ਅਤੇ 1 ਜੂਨ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ। ਨਾਲ ਹੀ ਟਿੱਕਟ ਕਾਊਂਟਰ, ਰੇਲਗੱਡੀ ਅਤੇ ਵੱਖ-ਵੱਖ ਥਾਵਾਂ ਤੇ 1 ਜੂਨ ਨੂੰ ਪੰਜਾਬ ਕਰੇਗਾ ਵੋਟ, ਦੇ ਸਟਿੱਕਰ ਚਿਪਕਾਏ ਗਏ। ਇਸ ਮੌਕੇ ਰੇਲਵੇ ਸਟਾਫ ਅਤੇ ਯਾਤਰੀਆਂ ਨੂੰ ਸੰਦੇਸ਼ ਦਿੰਦੇ ਹੋਏ ਜ਼ਿਲ੍ਹਾ ਨੋਡਲ ਅਫਸਰ ਸਵੀਪ ਗੁਰਬਖਸੀਸ਼ ਸਿੰਘ ਅੰਟਾਲ ਨੇ ਕਿਹਾ ਕਿ ਜਿਸ ਤਰ੍ਹਾਂ ਇਕ ਵਾਰ ਰੇਲਗੱਡੀ ਨਿਕਲ ਜਾਵੇ ਤਾਂ ਸਾਨੂੰ ਅਗਲੇ ਦਿਨ ਤੱਕ ਉਡੀਕ ਕਰਨੀ ਪੈਂਦੀ ਹੈ, ਦੇਖਣ ਕਿਤੇ ਖੁੰਝ ਨਾ ਜਾਣਾ। ਲੋਕਤੰਤਰ ਦੀ ਰੇਲਗੱਡੀ 1 ਜੂਨ ਨੂੰ ਪੰਜਾਬ ਵਿੱਚ ਪ੍ਰਵੇਸ਼ ਕਰੇਗੀ ਅਤੇ ਸਮੂਹ ਯੋਗ ਵੋਟਰ ਉਸ ਦਿਨ ਉਸ ਦੀ ਸਵਾਰੀ ਕਰਨ ਨਹੀ ਤਾਂ ਪੰਜ ਸਾਲ ਉਡੀਕ ਕਰਨੀ ਪਵੇਗੀ। ਇਸੇ ਲੜੀ ਦੌਰਾਨ ਸਵੀਪ ਟੀਮ ਵੱਲੋਂ ਫੇਜ-8 ਦੇ ਬੱਸ ਅੱਡੇ ਪੁਹੰਚ ਕੇ ਯਾਤਰੀਆਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ।