Hindi

ਮੋਗਾ ਪੁਲਿਸ ਵੱਲੋਂ 2 ਵਿਅਕਤੀ 2 ਨਜਾਇਜ ਅਸਲਿਆਂ ਸਮੇਤ ਕਾਬੂ

ਮੋਗਾ ਪੁਲਿਸ ਵੱਲੋਂ 2 ਵਿਅਕਤੀ 2 ਨਜਾਇਜ ਅਸਲਿਆਂ ਸਮੇਤ ਕਾਬੂ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਮੋਗਾ
ਮੋਗਾ ਪੁਲਿਸ ਵੱਲੋਂ 2 ਵਿਅਕਤੀ 2 ਨਜਾਇਜ ਅਸਲਿਆਂ ਸਮੇਤ ਕਾਬੂ
ਮੋਗਾ, 29 ਅਗਸਤ
ਡੀ.ਜੀ.ਪੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਸ੍ਰੀ ਅੰਕੁਰ ਗੁਪਤਾ ਐਸ.ਐਸ.ਪੀ ਮੋਗਾ ਦੀ ਅਗਵਾਈ ਹੇਠ ਸ਼੍ਰੀ ਬਾਲ ਕ੍ਰਿਸ਼ਨ ਸਿੰਗਲਾ ਅਤੇ ਸ਼੍ਰੀ ਲਵਦੀਪ ਸਿੰਘ ਡੀ.ਐਸ.ਪੀ (ਆਈ) ਮੋਗਾ ਦੀ ਸੁਪਰਵਿਜਨ ਹੇਠ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦ ਸੀ.ਆਈ.ਏ ਸਟਾਫ ਮੋਗਾ ਦੀ ਪੁਲਿਸ ਪਾਰਟੀ ਵੱਲੋਂ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਇਹਨਾਂ ਪਾਸੋ 2 ਪਿਸਟਲ ਦੇਸੀ 32 ਬੋਰ ਸਮੇਤ 3 ਰੋਂਦ ਜਿੰਦਾ 32 ਬੋਰ, 1 ਖੋਲ 32 ਬੋਰ, 2 ਮੋਬਾਇਲ ਫੋਨ, ਸਕੂਟਰੀ ਐਕਟਿਵਾ ਹੌਂਡਾ ਨੰਬਰ ਪੀ.ਬੀ.-08-ਸੀ ਜੇ -7986  ਬਿਨ੍ਹਾ ਕਾਗਜਾਤ ਬਰਾਮਦ ਕੀਤੀ।

ਸੀਨੀਅਰ ਕਪਤਾਨ ਪੁਲਿਸ ਸ੍ਰੀ ਅੰਕੁਰ ਗੁਪਤਾ ਨੇ ਦੱਸਿਆ ਏ.ਐਸ.ਆਈ. ਸੁਖਵਿੰਦਰ ਸਿੰਘ ਜਦ ਸੀ.ਆਈ.ਏ ਸਟਾਫ ਮੋਗਾ ਨਾਲ ਗਸ਼ਤ ਦੌਰਾਨ ਰਵਾਨਾ ਸੀ ਤਾਂ ਸਾਹਮਣੇ ਤੋ ਇੱਕ ਐਕਟੀਵਾ ਸਕੂਟਰੀ ਰੰਗ ਚਿੱਟਾ ਆਉਦੀ ਦਿਖਾਈ ਦਿੱਤੀ,ਜਿਸ ਉਪਰ ਦੋ ਨੌਜਵਾਨ ਜਿੰਨ੍ਹਾ ਵਿੱਚੋਂ ਸਕੂਟਰੀ ਚਲਾਉਣ ਵਾਲੇ ਨੇ ਮੂੰਹ ਬੰਨਿਆ ਹੋਇਆ ਸੀ ਅਤੇ ਦੂਸਰਾ ਨੌਜਵਾਨ ਪਿੱਛੇ ਬੈਠਾ ਸੀ,ਜਿੰਨ੍ਹਾ ਨੂੰ ਸ਼ੱਕ ਦੇ ਅਧਾਰ ਤੇ ਰੁੱਕਣ ਦਾ ਇਸ਼ਾਰਾ ਦੇਣ ਤੇ ਐਕਟਿਵਾ ਸਵਾਰ ਨੌਜਵਾਨਾ ਨੇ ਪੁਲਿਸ ਪਾਰਟੀ ਉਪਰ ਫਾਇਰ ਕੀਤਾ ਤੇ ਸਕੂਟਰੀ ਸਵਾਰ ਨੇ ਮੌਕਾ ਤੋਂ ਸਕੂਟਰੀ ਭਜਾਉਣ ਦੀ ਕੋਸ਼ਿਸ ਕੀਤੀ ਤਾਂ ਸਕੂਟਰੀ ਫਿਸਲ ਕੇ ਡਿੱਗ ਪਈ ਤੇ ਇਹ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਆਸ ਪਾਸ ਭੱਜਣ ਲੱਗੇ, ਜਿਸ ਤੇ ਪੁਲਿਸ ਪਾਰਟੀ ਨੇ ਆਪਣੀ ਜਾਨ ਦਾ ਬਚਾਉ ਕਰਦੇ ਹੋਏ ਸਕੂਟਰੀ ਸਵਾਰ ਨੂੰ ਕਾਬੂ ਕਰਨ ਲਈ ਫਾਇਰ ਕੀਤੇ ਤਾਂ ਇੱਕ ਨੌਜਵਾਨ ਦੇ ਸੱਜੀ ਲੱਤ ਤੇ ਗੋਡੇ ਤੋਂ ਥੱਲੇ ਫਾਇਰ ਲੱਗੇ। ਪੁਲਿਸ ਪਾਰਟੀ ਨੇ ਸਕੂਟਰੀ ਸਵਾਰਾ ਨੂੰ ਕਾਬੂ ਕੀਤਾ ਤੇ ਨਾਮ ਪਤਾ ਪੁੱਛਿਆ ਤਾਂ ਜਖਮੀ ਨੌਜਵਾਨ ਨੇ ਆਪਣਾ ਨਾਮ ਜਗਮੀਤ ਸਿੰਘ ਉਰਫ ਮੀਤਾ ਪੁੱਤਰ ਰਣਧੀਰ ਸਿੰਘ ਵਾਸੀ ਬੈੱਕ ਸਾਇਡ ਗੋਗੀ ਦਾ ਆਰਾ ਬਹੋਨਾ ਚੌਂਕ ਮੋਗਾ ਦੱਸਿਆ, ਜਿਸ ਦੇ ਪਾਸੋਂ ਇੱਕ ਪਿਸਟਲ ਦੇਸੀ 32 ਬੋਰ ਸਮੇਤ ਮੈਗਜੀਨ ਜਿਸ ਦੇ ਚੈਂਬਰ ਵਿੱਚ ਇੱਕ ਰੋਂਦ ਫੱਸਿਆ ਹੋਇਆ ਹੈ ਬਰਾਮਦ ਹੋਇਆ ਅਤੇ ਦੂਜੇ ਨੌਜਵਾਨ ਨੇ ਆਪਣਾ ਨਾਮ ਪਤਾ ਵਿਕਾਸ ਕੁਮਾਰ ਉਰਫ ਕਾਸਾ ਪੁੱਤਰ ਵਰਿੰਦਰ ਕੁਮਾਰ ਵਾਸੀ ਪਹਾੜਾ ਸਿੰਘ ਚੌਕ ਮੋਗਾ ਦੱਸਿਆ ਜਿਸ ਪਾਸੋਂ ਵੀ ਇੱਕ ਪਿਸਟਲ 32 ਬੋਰ ਅਤੇ ਮੈਗਜੀਨ ਵਿੱਚੋ 2 ਜਿੰਦਾ ਰੋਂਦ 32 ਬੋਰ ਬਰਾਮਦ ਹੋਏ। ਦੋਸ਼ੀ ਜਗਮੀਤ ਸਿੰਘ ਉਰਫ ਮੀਤਾ ਦੇ ਸੱਜੀ ਲੱਤ ਵਿੱਚ ਫਾਇਰ ਲੱਗਾ ਹੋਣ ਕਰਕੇ ਅਤੇ ਦੋਸ਼ੀ ਵਿਕਾਸ ਕੁਮਾਰ ਉਰਫ ਕਾਸਾ ਦੇ ਸਕੂਟਰੀ ਤੋ ਡਿੱਗ ਕੇ ਲੱਤ ਵਿੱਚ ਸੱਟ ਲੱਗਣ ਕਰਕੇ ਇਹਨਾਂ ਦੋਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ ਹੈ। ਜਿਸ ਤੇ ਉਕਤਾਨ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ।


Comment As:

Comment (0)