Hindi
5 Oct PN Medical Camp at Jail Punjabi

ਕੇਂਦਰੀ ਜੇਲ੍ਹ ਅੰਮ੍ਰਿਤਸਰ ਮੈਡੀਕਲ ਕੈਂਪ ਲਗਾਇਆ: ਜੱਜ ਅਮਰਦੀਪ ਸਿੰਘ ਬੈਂਸ 

ਕੇਂਦਰੀ ਜੇਲ੍ਹ ਅੰਮ੍ਰਿਤਸਰ ਮੈਡੀਕਲ ਕੈਂਪ ਲਗਾਇਆ: ਜੱਜ ਅਮਰਦੀਪ ਸਿੰਘ ਬੈਂਸ 

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਅੰਮ੍ਰਿਤਸਰ

ਕੇਂਦਰੀ ਜੇਲ੍ਹ ਅੰਮ੍ਰਿਤਸਰ ਮੈਡੀਕਲ ਕੈਂਪ ਲਗਾਇਆ: ਜੱਜ ਅਮਰਦੀਪ ਸਿੰਘ ਬੈਂਸ 

ਅੰਮ੍ਰਿਤਸਰ 5 ਅਕਤੂਬਰ 2024:——ਸ੍ਰ਼ੀ ਅਮਰਿੰਦਰ ਸਿੰਘ ਗਰੇਵਾਲਜਿਲ੍ਹਾ ਅਤੇ ਸੇਸ਼ਨਜਕਮਚੇਅਰਮੈਨਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਅੰਮ੍ਰਿਤਸਰ  ਦੇ ਦਿਸ਼ਾ ਨਿਰਦੇਸ਼ਾ ਅਨੁਸਾਰਸ਼੍ਰੀ ਅਮਰਦੀਪ ਸਿੰਘਸਿਵਲ ਜੱਜ (ਸੀਨੀਅਰ ਡਵੀਜਨ)ਕਮਸਕੱਤਰਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਅੰਮ੍ਰਿਤਸਰ ਵੱਲੋ ਕੇਂਦਰੀ ਜੇਲ੍ਹਅੰਮ੍ਰਿਤਸਰ ਵਿੱਖੇ ਇਕ ਉੱਚ ਪੱਧਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ।

                        ਇਸ ਦੌਰਾਨ ਵੱਖ ਵੱਖ ਬਿਮਾਰੀਆਂ ਦੇ ਮਾਹਰ ਡਾਕਟਰਾਂ ਨੂੰ ਸ਼ਾਮਿਲ ਕੀਤਾ ਗਿਆ। ਜਿਸ ਵਿੱਚ ਮੁੱਖ ਤੌਰ ਤੇ ਡਾ: ਅਨੂਰਾਗ ਕੁਮਾਰਹੱਡੀਆਂ ਦੇ ਮਾਹਰਡਾ: ਮਨਪ੍ਰੀਤ ਅਤੇ ਡਾ: ਸੁਨੀਤਾ ਅਰੌੜਾਚਮੜੀ ਰੋਗਾਂ ਦੇ ਮਾਹਰਡਾ: ਸੁਨੀਤਾਇਸਤਰੀ ਰੋਗਾ ਦੇ ਮਾਹਰ ਅਤੇ ਡਾ: ਸਤੀਸ਼ ਮਲਕ ਮੈਡੀਸਨ ਦੇ ਮਾਹਰ ਨੇ ਯੋਗਦਾਨ ਦਿੱਤਾ ਅਤੇ ਜੇਲ੍ਹ ਵਿੱਚ ਬੰਦ ਹਵਾਲਾਤੀਆਂ ਅਤੇ ਕੇਦੀਆਂ ਨੂੰ ਉਹਨਾ ਵੱਲੋਂ ਪੇਸ਼ ਆ ਰਹੀਆਂ ਬਿਮਾਰੀਆਂ ਦਾ ਇਲਾਜ ਕੀਤਾ ਗਿਆ ਅਤੇ ਮੌਕੇ ਪਰ ਹੀ ਮੁਫਤ ਦਵਾਇਆਂ ਮੁਹਇਆ ਕਰਵਾਈਆ ਗਈਆ। ਇਸ ਸਾਰੇ ਕਾਰਜ ਵਿੱਚ ਸਮਾਜ ਸੇਵੀ ਸੰਸਥਾ ਲੀਗਲ ਐਕਸ਼ਨ ਏਡ ਵੇਲਫੇਅਰ ਅੇਸੋਸਿਅਸ਼ਨ ਵੱਲੋਂ ਯੋਗਦਾਨ ਦਿੱਤਾ ਗਿਆ। ਇਸ ਸੰਸਥਾ ਦੇ ਮੁੱਖੀ ਸ਼੍ਰ੍ਰੀ ਸ਼ਰਤ ਵਸ਼ੀਸ਼ਟ ਵੀ ਮੌਕੇ ਪਰ ਮੌਜੁਦ ਸਨਜਿਹਨਾ ਦੇ ਯਤਨਾ ਸਦਕਾਂ ਮੇਡੀਕਲ ਕੈਂਪ ਸਫਲ ਹੋ ਸਕਿਆਂ।

ਇਸ ਦੇ ਨਾਲ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਅੰਮ੍ਰਿਤਸਰ ਦੇ ਯਤਨਾਂ ਨਾਲ ਇੱਕ ਆਟੋਮੈਟਿਕ ਸੈਨੇਟਰੀ ਨੈਪਕੀਨ ਵੈਂਡਿੰਗ ਮਸ਼ੀਨ ਵੀ ਮੁਹੱਇਆ ਕਰਵਾਈ ਗਈ ਅਤੇ ਲੈਡੀਜ਼ ਬੈਰਕ ਵਿੱਚ ਮਹੀਨਾ ਕੈਦੀਆਂ ਦੁਆਰਾ ਇਸਦੀ ਵਰਤੋਂ ਕਰਨ ਲਈ ਸਥਾਪਿਤ ਕੀਤੀ ਗਈ। ਸੈਨੇਟਰੀ ਨੈਪਕਿਨ ਮਸ਼ੀਨ ਸ਼੍ਰੀ ਸ਼ਰਤ ਵਸਿ਼ਸ਼ਟ ਰਾਸ਼ਟਰੀ ਪ੍ਰਧਾਨਲੀਗਲ ਐਕਸ਼ਨ ਏਡ ਵੈਲਫੇਅਰ ਐਸੋਸ਼ੀਏਸ਼ਨ ਵੱਲੋਂ ਸਪਾਂਸਰ ਕੀਤੀ ਗਈ। ਇਹ ਮਸ਼ੀਨ ਮਹਿਲਾਂ ਕੈਦੀਆਂ ਨੂੰ ਉਨ੍ਹਾਂ ਦੇ ਮਾਹਵਾਰੀ ਚੱਕਰ ਦੇ ਦਿਨਾ ਵਿੱਚ ਮਦਦ ਕਰੇਗੀ।

ਇਸ ਦੇ ਨਾਲ ਹੀ ਜੱਜ ਸਾਹਿਬ ਵੱਲੋਂ ਜੇਲ੍ਹ ਵਿੱਚ ਬੰਦ ਹਵਾਲਾਤੀਆਂ ਦੀਆਂ ਮੁਸ਼ਕਿਲਾ ਨੂੰ ਸੁਣਿਆ ਗਿਆ ਅਤੇ ਹਵਾਲਾਤੀਆਂ ਨੂੰ ਕਾਨੂੰਨੀ ਸੇਵਾਵਾਂ ਦਾ ਲਾਭ ਲੇਣ ਪ੍ਰਤੀ ਜਾਗਰੁਕ ਕੀਤਾ ਗਿਆ।ਇਸ ਦੌਰਾਣ ਕੇਂਦਰੀ ਜੇਲਂ ਦੇ ਵੱਖ ਵੱਖ ਬੈਰਕਾਂਲੰਗਰ ਆਦਿ ਦਾ ਨਰੀਖਣ ਕੀਤਾ ਗਿਆ। ਜੱਜ ਸਾਹਿਬ ਵੱਲੋਂ ਲੰਗਰ ਘਰ ਵਿੱਚ ਹਵਾਲਾਤੀਆਂ ਵਾਸਤੇ ਬਣ ਰਹੇ ਖਾਣੇ ਦੀ ਗੁਣਵੱਤਾ ਦੀ ਵੀ ਜਾਂਚ ਕੀਤੀ ਗਈ।

ਇਸ ਦੌਰਾਨ ਜੱਜ ਵੱਲੋ ਹਵਾਲਾਤੀਆਂ ਨੂੰ ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਵੱਲੋਂ ਦਿੱਤੀਆ ਜਾਣ ਵਾਲੀਅਂਾ ਸੇਵਾਵਾਂ ਦੇ ਮਹੱਤਵ ਤੋ ਜਾਣੂ ਕਰਵਾਉਣ ਲਈ ਸੰਦੇਸ਼ ਵੀ ਦਿੱਤਾ ਗਿਆ ਕਿ ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਵੱਲੋਂ ਔਰਤਾਬੱਚਿਆਹਵਾਲਾਤੀਆਂਕੈਦੀਆਂ ਅਤੇ ਹਰੇਕ ਉਹ ਵਿਅਕਤੀ ਜਿਸਦੀ ਸਲਾਨਾ ਆਮਦਨ 3 ਲੱਖ ਤੋਂ ਘੱਟ ਹੋਵੇ ਆਦਿ ਨੂੰ ਮੁਫਤ ਕਾਨੁੰਨੀ ਸੇਵਾਵਾਂ ਵੀ ਪ੍ਰਦਾਨ ਕੀਤੀਆ ਜਾਂਦੀਆ ਹਨਜਿਵੇ ਅਦਾਲਤਾਂ ਵਿੱਚ ਵਕੀਲ ਦੀਆਂ ਮੁਫਤ ਸੇਵਾਵਾਂਕਾਨੁੰਨੀ ਸਲਾਹ ਮਸ਼ਵਰਾਅਦਾਲਤੀ ਖਰਚੇ ਦੀ ਅਦਾਇਗੀ ਆਦਿ। ਉਕਤ ਸੇਵਾਵਾਂ ਜਿਲ੍ਹਾ ਕਾਨੁੰਨੀ ਸੇਵਾਵਾਂ ਵੱਲੋਂ ਮੁਫਤ ਪ੍ਰਦਾਨ ਕੀਤੀਆ ਜਾਦੀਆਂ ਹਨ।

ਇਸ ਤੋਂ ਬਾਅਦ ਜੱਜ ਵੱਲੋਂ ਹਵਾਲਾਤੀਆਂ ਅਤੇ ਬਿਮਾਰ ਕੇਦੀਆਂ ਨਾਲ ਮੁਲਾਕਾਤ ਕਿੱਤੀ ਗਈ ਅਤੇ ਉਹਨਾਂ ਦਿਆਂ ਮੁ਼ਸ਼ਕੀਲਾਂ ਸੁਣੀਆ ਗਈਆ ਅਤੇ ਜੇਲ ਪ੍ਰਬੰਧਕਾ ਨੂੰ ਹਵਾਲਾਤੀਆਂ ਦੀਆਂ ਮੁਸ਼ਕੀਲਾਂ ਦੇ ਹੱਲ ਕਰਨ ਸਬੰਧੀ ਜਰੁਰੀ ਨਿਰਦੇਸ਼ ਜਾਰੀ ਕੀਤੇ ਗਏ।ਇਸ ਦੇ ਨਾਲ ਹੀ ਉਹ ਹਵਾਲਾਤੀ ਜੋ ਕੀ ਛੋਟੇ ਕੇਸਾ ਵਿੱਚ ਜੇਲ ਅੰਦਰ ਬੰਦ ਹਨ ਅਤੇ ਉਹਨਾਂ ਦੇ ਕੇਸ ਕਾਫੀ ਸਮੇਂ ਤੋਂ ਅਦਾਲਤਾ ਵਿੱਚ ਲੰਭੀਤ ਪਏ ਹਨਉਹਨਾਂ ਨੂੰ ਆਪਣੇ ਕੇਸ ਕੇਂਪ ਕੋਰਟ ਵਿੱਚ ਸੁਣਵਾਈ ਲਈ ਰਖਵਾਉਣ ਲਈ ਜਾਗਰੁਕ ਕੀਤਾ ਅਤੇ ਕਿਹਾ ਗਿਆ ਕੀ ਜੋ ਵੀ ਆਪਣਾ ਕੇਸ ਕੈਂਪ ਕੋਰਟ ਵਿੱਚ ਲਗਵਾਉਣਾਂ ਚਾਹੁੰਦੇ ਹਨਉਹ ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਨੂੰ ਦਰਖਾਸਤਾ ਦੇ ਸਕਦੇ ਹਨ ਤਾਂ ਜੋ ਕੇਂਪ ਕੋਰਟ ਵਿੱਚ ਉਹਨਾ ਦੇ ਕੇਸ ਸੁਣੇ ਜਾ ਸਕਣ।              

ਇਸ ਮੌਕੇ ਪਰ ਜੇਲ੍ਹ ਦੇ ਅਫਸਰ ਵੀ ਮੌਜੁਦ ਸਨ ਅਤੇ ਉਹਨਾਂ ਵੱਲੋਂ ਹਰ ਸੰਭਵ ਸਹਿਯੋਗ ਦਿਤਾ ਗਿਆ।


Comment As:

Comment (0)