Hindi
6 health 1

ਸਿਹਤ ਕਰਮਚਾਰੀਆਂ ਨੇ ਫੈਕਟਰੀ ਭੱਠੇ, ਗੋਦਾਮ ਵਿਚ ਜਾ ਕੇ ਮਾਈਗ੍ਰੇਟਰੀ ਮਲੇਰੀਆ ਫੀਵਰ ਸਰਵੇਅ ਕੀਤਾ

ਸਿਹਤ ਕਰਮਚਾਰੀਆਂ ਨੇ ਫੈਕਟਰੀ ਭੱਠੇ, ਗੋਦਾਮ ਵਿਚ ਜਾ ਕੇ ਮਾਈਗ੍ਰੇਟਰੀ ਮਲੇਰੀਆ ਫੀਵਰ ਸਰਵੇਅ ਕੀਤਾ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਾਜ਼ਿਲਕਾ
ਸਿਹਤ ਕਰਮਚਾਰੀਆਂ ਨੇ ਫੈਕਟਰੀ ਭੱਠੇ, ਗੋਦਾਮ ਵਿਚ ਜਾ ਕੇ ਮਾਈਗ੍ਰੇਟਰੀ ਮਲੇਰੀਆ ਫੀਵਰ ਸਰਵੇਅ ਕੀਤਾ
ਸਬ ਸੈਂਟਰ ਕਰਨੀ ਖੇੜਾ ਵਿਖੇ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ
ਫਾਜ਼ਿਲਕਾ, 14 ਜੂਨ
ਸਿਵਲ ਸਰਜਨ ਡਾ. ਚੰਦਰ ਸ਼ੇਖਰ ਅਤੇ ਜਿਲ੍ਹਾ ਐਪੀਡੀਮੋਲਜਿਸਟ ਡਾ. ਸੁਨੀਤਾ ਕੰਬੋਜ਼ ਦੇ ਦਿਸ਼ਾ—ਨਿਰਦੇਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਪੰਕਜ ਚੌਹਾਨ, ਐਸ.ਆਈ. ਕੰਵਲਜੀਤ ਸਿੰਘ ਬਰਾੜ ਦੀ ਯੋਗ ਅਗਵਾਈ ਹੇਠ ਸਿਹਤ ਕਰਮਚਾਰੀ ਜਤਿੰਦਰ ਕੁਮਾਰ ਵੱਲੋਂ ਫੈਕਟਰੀ ਭੱਠੇ, ਗੋਦਾਮ ਵਿਚ ਜਾ ਕੇ ਮਾਈਗ੍ਰੇਟਰੀ ਮਲੇਰੀਆ ਫੀਵਰ ਸਰਵੇਅ ਕੀਤਾ ਗਿਆ ਅਤੇ ਸਿਹਤ ਸਿਖਿਆ ਤੇ ਮਲੇਰੀਆ ਬੁਖਾਰ ਦੇ ਲੱਛਣਾਂ ਬਾਰੇ ਜਾਗਰੂਕ ਕੀਤਾ ਗਿਆ। ਕੋਈ ਵੀ ਬੁਖਾਰ ਮਲੇਰੀਆ ਹੋ ਸਕਦਾ ਹੈ। ਇਸ ਮੌਕੇ ਬੁਖਾਰ ਵਾਲੇ ਸ਼ੰਕੀ ਮਰੀਜਾਂ ਦੀ ਜਾਂਚ ਵੀ ਕੀਤੀ ਗਈ। ਮਲੇਰੀਆ ਬੁਖਾਰ ਬਚਾਅ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਇਸ ਤੋਂ ਇਲਾਵਾ ਸਬ ਸੈਂਟਰ ਕਰਨੀ ਖੇੜਾ ਵਿਖੇ ਹੈਲਥ ਇੰਸਪੈਕਟਰ ਸ੍ਰੀ ਵਿਜੈ ਕੁਮਾਰ ਨਾਗਪਾਲ ਦੀ ਅਗਵਾਈ ਹੇਠ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਮਲੇਰੀਆ ਬੁਖਾਰ ਮਾਦਾ ਮੱਛਰ ਐਨਾਫਲੀਜ ਦੇ ਕਟਨ ਨਾਲ ਹੁੰਦਾ ਹੈ ਜ਼ੋ ਕਿ ਸਾਫ ਖੜੇ ਪਾਣੀ ਵਿਚ ਪੈਦਾ ਹੁੰਦਾ ਹੈ। ਇਸ ਤੋਂ ਬਚਣ ਲਈ ਆਪਣੇ ਆਲੇ ਦੁਆਲੇ ਪਾਣੀ ਨਾ ਖੜਾ ਹੋਣ ਦਿਓ। ਫ੍ਰਿਜ ਦੀ ਟ੍ਰੇਆ ਹਫਤੇ ਵਿਚ ਇਕ ਵਾਰ ਜਰੂਰ ਸਾਫ ਕਰੋ। ਕੂਲਰ ਦਾ ਪਾਣੀ ਬਦਲਦੇ ਰਹੋ। ਪਾਣੀ ਦੇ ਬਰਤਨ ਢੱਕ ਕੇ ਰੱਖੋ। ਖੜੇ ਪਾਣੀ ਵਿਚ ਕਾਲਾ ਤੇਲ ਜਾਂ ਮਿਟੀ ਦਾ ਤੇਲ ਪਾਉ, ਪੂਰੀ ਬਾਜੂ ਦੇ ਕੱਪੜੇ ਪਾਉ। ਮਛਰਦਾਣੀ ਅਤੇ ਮਛਰ ਭਜਾਉਣ ਵਾਲੀਆਂ ਕ੍ਰੀਮਾਂ ਦੀ ਵਰਤੋਂ ਕਰੋ, ਬੁਖਾਰ ਹੋਣ *ਤੇ ਨੇੜਲੇ ਸਿਹਤ ਕੇਂਦਰ ਵਿਖੇ ਜਾ ਕੇ ਖੂਨ ਦੀ ਜਾਂਚ ਕਰਵਾਉ। ਉਨ੍ਹਾਂ ਕਿਹਾ ਕਿ ਮਲੇਰੀਆ ਬੁਖਾਰ ਦਾ ਟੈਸਟ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿਖੇ ਬਿਲਕੁਲ ਮੁਫਤ ਕੀਤਾ ਜਾਂਦਾ ਹੈ।
ਇਸ ਮੌਕੇ ਪਵਨ ਕੁਮਾਰ ਫਾਰਮਾਸਿਸਟ, ਰਾਜ ਰਾਣੀ, ਸਿਮਰਨਜੀਤ ਕੌਰ, ਏਐਨ.ਐਮ. ਸਤਵਿੰਦਰ ਸਿੰਘ ਅਤੇ ਸਮੂਹ ਸਟਾਫ ਤੇ ਪਿੰਡ ਵਾਸੀ ਹਾਜਰ ਸਨ।


Comment As:

Comment (0)