Hindi
IMG-20240528-WA0207

ਲੁਧਿਆਣਾ ਦੇ ਵਾਰਡ ਨੰਬਰ 77 'ਚ ਅਸ਼ੋਕ ਪਰਾਸ਼ਰ ਪੱਪੀ ਨੇ ਕੀਤੀ ਜਨਸਭਾ

ਲੁਧਿਆਣਾ ਦੇ ਵਾਰਡ ਨੰਬਰ 77 'ਚ ਅਸ਼ੋਕ ਪਰਾਸ਼ਰ ਪੱਪੀ ਨੇ ਕੀਤੀ ਜਨਸਭਾ

 


ਲੁਧਿਆਨਾ - ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੇ ਵੱਲੋ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਵਾਰਡ ਨੰਬਰ 77 ' ਵੱਡੀ ਜਨਸਭਾ ਨੂੰ ਸੰਬੋਧਿਤ ਕੀਤਾ ਗਿਆ।

ਇਸ ਮੌਕੇ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਲੁਧਿਆਣਾ ਨਿਵਾਸੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ, ਮਹਿੰਗਾਈ ਅਤੇ ਜੁਮਲੇਬਾਜ਼ੀ ਤੋਂ ਪੂਰੀ ਤਰਾਂ ਅੱਕ ਚੁਕੇ ਹਨ। ਦੂਜੇ ਪਾਸੇ ਲੋਕ ਭਲਾਈ ਦੇ ਕੰਮ ਕਰਨ ਵਾਲੀ ਆਮ ਲੋਕਾਂ ਦੀਆਂ ਮੁਸ਼ਕਿਲਾਂ ਸਮਝਣ ਵਾਲੀ ਆਮ ਆਦਮੀ ਪਾਰਟੀ ਨੂੰ ਅਪਣਾ ਚੁਕੇ ਹਨ। ਜਿਸ ਕਾਰਨ ਹੋ ਰਹੀਆਂ ਮੀਟਿੰਗਾਂ ਅਤੇ ਹੋਰ ਚੌਣ ਪ੍ਰੋਗਰਾਮਾਂ ਵਿੱਚ ਲੋਕ ਆਪ ਮੂਹਰੇ ਹੋ ਕੇ ਹਿੱਸਾ ਲੈ ਰਹੇ ਹਨ।

ਜੋ ਵਾਅਦੇ 2022 ਦੀਆਂ ਚੌਣਾ ਵਿੱਚ ਆਮ ਆਦਮੀ ਪਾਰਟੀ ਨੇ ਕੀਤੇ ਸੀ ਉਹ ਇਕ ਇਕ ਕਰਕੇ ਪੂਰੇ ਕੀਤੇ ਜਾ ਰਹੇ ਹਨ ਅਤੇ ਜੋ ਬਾਕੀ ਰਹਿੰਦੇ ਹਨ ਉਹ ਵੀ ਬਹੁਤ ਜਲਦ ਪੂਰੇ ਕਰ ਦਿਤੇ ਜਾਣਗੇ। ਉਨ੍ਹਾਂ ਉੱਤੇ ਕੰਮ ਚੱਲ ਰਿਹਾ ਹੈ। ਕੇਂਦਰ ਸਰਕਾਰ ਨੇ ਹਮੇਸ਼ਾ ਪੰਜਾਬ ਨਾਲ ਮਤਰੇਈ ਮਾਂ ਵਾਲਾ ਰਵਈਆ ਅਪਣਾਇਆ ਹੈ ਅਤੇ ਪੰਜਾਬ ਨੂੰ ਉਸਦਾ ਬਣਦਾ ਹੱਕ ਨਹੀਂ ਦਿੱਤਾ। ਇਸ ਲਈ ਪੰਜਾਬ ਦਾ ਬਣਦਾ ਹੱਕ ਲੈਣ ਲਈ ਜਰੂਰੀ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਂਸਦ ਵਿੱਚ ਪਹੁੰਚਣ ਅਤੇ ਪੰਜਾਬ ਦੇ ਹੱਕ ਲੈਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਥ ਮਜਬੂਤ ਕਰ ਸਕਣ। ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਆਉਣ ਵਾਲੀ 1 ਜੂਨ ਨੂੰ ਮੇਰੀਆਂ ਬਾਹਵਾਂ ਬਣੋ ਅਤੇ ਝਾੜੂ ਦੇ ਬਾਤਾਂ ਉੱਤੇ ਆਪਣਾ ਭਰੋਸਾ ਜਤਾਵੋ। ਇਸ ਮਗਰੋਂ ਆਪਾਂ ਮਿਲ ਕੇ ਲੁਧਿਆਣਾ ਦੇ ਵਿਕਾਸ ਲਈ ਕੰਮ ਕਰਾਂਗੇ।
ਇਸ ਜਨਸਭਾ ਦੌਰਾਨ ਹਲਕਾ ਕੇਂਦਰੀ ਦੇ ਬਲਾਕ ਪ੍ਰਧਾਨ, ਵਾਰਡ ਪ੍ਰਧਾਨ ਸਮੂਹ ਅਹੁਦੇਦਾਰ, ਵਲੰਟੀਅਰ ਸਾਥੀ ਅਤੇ ਇਲਾਕਾ ਨਿਵਾਸੀ ਹਾਜਿਰ ਰਹੇ| ਪੱਪੀ ਪਰਾਸ਼ਰ ਜੀ ਨੇ ਇਸ ਜਨਸਭਾ ਨੂੰ ਕਾਮਯਾਬ ਬਣਾਉਣ ਲਈ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ|


Comment As:

Comment (0)