ਕੇ ਵੀ ਕੇ ਰੋਪੜ ਨੇ "ਮਧੂ ਮੱਖੀ ਪਾਲਣ" 'ਤੇ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ
ਕੇ ਵੀ ਕੇ ਰੋਪੜ ਨੇ "ਮਧੂ ਮੱਖੀ ਪਾਲਣ" 'ਤੇ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ
ਰੂਪਨਗਰ, 18 ਮਾਰਚ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ) ਰੋਪੜ ਨੇ 10 ਮਾਰਚ ਤੋਂ 17 ਮਾਰਚ, 2025 ਤੱਕ "ਮਧੂ ਮੱਖੀ ਪਾਲਣ" ਬਾਰੇ ਕਿੱਤਾ ਮੁਖੀ ਸਿਖਲਾਈ ਦਾ ਸਫਲਤਾਪੂਰਵਕ ਆਯੋਜਨ ਕੀਤਾ। ਸਿਖਲਾਈ ਵਿੱਚ ਸੀ. ਆਰ. ਪੀ. ਐੱਫ. ਦੇ 6 ਪ੍ਰਤੀਭਾਗੀਆਂ ਸਮੇਤ ਕੁੱਲ 16 ਸਿੱਖਿਆਰਥੀਆਂ ਨੇ ਹਿੱਸਾ ਲਿਆ ਅਤੇ ਮੱਧੂ ਮੱਖੀ ਪਾਲਣ ਦੀਆਂ ਤਕਨੀਕਾਂ ਵਿੱਚ ਕੀਮਤੀ ਹੁਨਰ ਹਾਸਲ ਕੀਤੇ।
ਡਿਪਟੀ ਡਾਇਰੈਕਟਰ (ਟ੍ਰੇਨਿੰਗ) ਡਾ. ਸਤਬੀਰ ਸਿੰਘ ਨੇ ਮਧੂ ਮੱਖੀ ਪਾਲਣ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਸਿੱਖਿਆਰਥੀਆਂ ਨੂੰ ਖੇਤੀਬਾਡ਼ੀ ਦੇ ਨਾਲ-ਨਾਲ ਸਹਾਇਕ ਕਿੱਤੇ ਅਪਣਾਉਣ ਲਈ ਉਤਸ਼ਾਹਿਤ ਕੀਤਾ।
ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਡਾ. ਉਰਵੀ ਸ਼ਰਮਾ ਨੇ ਸਿੱਖਲਾਈ ਦੌਰਾਨ ਮਧੂ ਮੱਖੀ ਪਾਲਣ ਦੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਜਿਸ ਵਿਚ ਮਧੂ ਮੱਖੀ ਕਾਲੋਨੀਆਂ ਦੀ ਸਾਂਭ ਸੰਭਾਲ, ਸ਼ਹਿਦ ਪ੍ਰੋਸੈਸਿੰਗ ਅਤੇ ਮਾਰਕੀਟਿੰਗ ਬਾਰੇ ਸਿੱਖਲਾਈ ਦੀਤੀ।
ਸਿੱਖਿਆਰਥੀਆਂ ਨੂੰ ਪ੍ਰਗਤੀਸ਼ੀਲ ਮਧੂ ਮੱਖੀ ਪਾਲਕ ਸ਼੍ਰੀ ਰਜਿੰਦਰ ਮਾਲਵਾ ਨਾਲ ਵਿਚਾਰ ਵਟਾਂਦਰਾ ਕਰਵਾਇਆ ਗਿਆ। ਇਸ ਮੌਕੇ ਬਾਗਬਾਨੀ ਵਿਕਾਸ ਅਧਿਕਾਰੀ ਸ੍ਰੀ ਭਾਰਤ ਭੂਸ਼ਣ ਨੇ ਸਿੱਖਿਆਰਥੀਆਂ ਨੂੰ ਮਧੂ ਮੱਖੀ ਪਾਲਣ ਵਿੱਚ ਰੋਜ਼ਗਾਰ ਅਤੇ ਸਰਕਾਰੀ ਸਹਾਇਤਾ ਲਈ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ