Hindi
agri pic 1

ਕਿਸਾਨ ਵੀਰ ਖੇਤ ਵਿੱਚ ਪਰਾਲੀ ਦੀਆਂ ਗੱਠਾ ਬਣਾਉਣ ਤੋਂ ਬਾਅਦ ਬਚੀ ਰਹਿਦ- ਖੂੰਹਦ ਨੂੰ ਅੱਗ ਨਾ ਲਗਾਉਣ: ਮੁੱਖ ਖੇਤੀਬਾੜੀ ਅਫ

ਕਿਸਾਨ ਵੀਰ ਖੇਤ ਵਿੱਚ ਪਰਾਲੀ ਦੀਆਂ ਗੱਠਾ ਬਣਾਉਣ ਤੋਂ ਬਾਅਦ ਬਚੀ ਰਹਿਦ- ਖੂੰਹਦ ਨੂੰ ਅੱਗ ਨਾ ਲਗਾਉਣ: ਮੁੱਖ ਖੇਤੀਬਾੜੀ ਅਫਸਰ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫਾਜ਼ਿਲਕਾ
ਕਿਸਾਨ ਵੀਰ ਖੇਤ ਵਿੱਚ ਪਰਾਲੀ ਦੀਆਂ ਗੱਠਾ ਬਣਾਉਣ ਤੋਂ ਬਾਅਦ ਬਚੀ ਰਹਿਦ- ਖੂੰਹਦ ਨੂੰ ਅੱਗ ਨਾ ਲਗਾਉਣ: ਮੁੱਖ ਖੇਤੀਬਾੜੀ ਅਫਸਰ
ਖੇਤੀਬਾੜੀ ਵਿਭਾਗ ਦੀਆਂ ਟੀਮਾਂ ਰਾਹੀਂ ਕਿਸਾਨਾਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕਤ
ਫਾਜ਼ਿਲਕਾ, 28 ਅਕਤੂਬਰ
ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਦੀਆਂ ਟੀਮਾਂ ਲਗਾਤਾਰ ਜ਼ਿਲ੍ਹੇ ਅੰਦਰ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਪ੍ਰਤੀ ਜਾਗਰੂਕ ਕਰ ਰਹੀਆਂ ਹਨ। ਮੁੱਖ ਖੇਤੀਬਾੜੀ ਅਫ਼ਸਰ ਸੰਦੀਪ ਰਿਣਵਾਂ ਨੇ ਦੱਸਿਆ ਕਿ ਬਹੁਤ ਸਾਰੇ ਕਿਸਾਨ ਭਰਾਵਾਂ ਵੱਲੋਂ ਪਰਾਲੀ ਦੀਆਂ ਗੱਠਾਂ ਬਣਵਾਈਆਂ ਗਈਆਂ ਹਨ, ਉਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਗੱਠਾ ਬਣਾਉਣ ਤੋਂ ਬਾਅਦ ਬਚੀ ਰਹਿੰਦ ਖੂੰਦ ਨੂੰ ਅੱਗ ਨਾਲ ਲਗਾਈ ਜਾਵੇ ਕਿਉਂਕਿ ਇਹ ਲਗਾਈ ਗਈ ਅੱਗ ਵੀ ਉਪ ਗ੍ਰਹਿ ਵੱਲੋਂ ਫੜ ਲਈ ਜਾਂਦੀ ਹੈ ਜਿਸ ਕਰਕੇ ਕਿਸਾਨਾਂ ਦਾ ਚਲਾਨ ਹੋ ਜਾਂਦਾ ਹੈ ਅਤੇ ਕਿਸਾਨ ਵੀਰ ਨੂੰ ਹੋਰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਨੇ ਸਾਰੇ ਕਿਸਾਨਾਂ ਨੂੰ ਹੀ ਅਪੀਲ ਕੀਤੀ ਕਿ ਜਿੱਥੇ ਝੋਨਾ ਨਹੀਂ ਲਗਾਇਆ ਤੇ ਗਵਾਰਾਂ, ਮੱਕੀ, ਜਾਂ ਬਾਜਰਾ ਆਦਿ ਲਗਾਇਆ ਹੈ ਉਥੇ ਵੀ ਫਸਲ ਦੀ ਰਹਿੰਦ ਖੁਹੰਦ ਨੂੰ ਅੱਗ ਨਾ ਲਗਾਈ ਜਾਵੇ। ਇਸੇ ਤਰਾਂ ਕਈ ਵਾਰ ਕਿਸਾਨ ਨਦੀਨਾਂ ਦੀਆਂ ਸੁੱਕੀਆਂ ਢੇਰੀਆਂ ਨੂੰ ਅੱਗ ਲਗਾ ਦਿੰਦੇ ਹਨ ਉਸ ਨੂੰ ਵੀ ਅੱਗ ਨਾ ਲਗਾਈ ਜਾਵੇ ਕਿਉਂਕਿ ਉਪਗ੍ਰਹਿ ਇਹ ਸਾਰੀਆਂ ਅੱਗਾਂ ਨੂੰ ਫੜ ਲੈਂਦਾ ਹੈ ਅਤੇ ਰਿਪੋਰਟ ਕਰਦਾ ਹੈ ਜਿਸ ਨਾਲ ਮੁਸਕਿਲਾਂ ਪੈਦਾ ਹੁੰਦੀਆਂ ਹਨ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਕਿਸਾਨ ਭਰਾ ਜੋ ਪੂਰੇ ਦੇਸ਼ ਦਾ ਅਨਾਜ ਨਾਲ ਢਿੱਡ ਭਰਦੇ ਹਨ ਅਤੇ ਪਰਜਾ ਪਾਲਕ ਦਾ ਦਰਜਾ ਰੱਖਦੇ ਹਨ ਉਨ੍ਹਾਂ ਨੂੰ ਕੁਦਰਤ ਨੂੰ ਨੁਕਸਾਨ ਪਹੁੰਚਾਉਣ ਦਾ ਦਾਗ ਆਪਣੇ ਸਿਰ ਨਹੀਂ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਖੇਤੀ ਰਹਿੰਦ ਖੁਹੰਦ ਪੌਸ਼ਕ ਤੱਤਾਂ ਦਾ ਖਜਾਨਾ ਹੁੰਦੀ ਹੈ ਇਸ ਲਈ ਇਸ ਨੂੰ ਜਮੀਨ ਵਿਚ ਮਿਲਾ ਦੇਣਾ ਚਾਹੀਦਾ ਹੈ।  
               ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਵਿਭਾਗ ਦੀਆਂ ਟੀਮਾਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਪਹੁੰਚ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਸੇ ਲੜੀ ਤਹਿਤ ਪਿੰਡ ਬੱਲੂਆਣਾ, ਰਾਮਗੜ੍ਹ, ਪੱਟੀਬਿੱਲਾ, ਦਲਮੀਰਖੇੜਾ, ਲਾਲੋਵਾਲੀ, ਜੋੜਕੀ ਕੰਕਰਵਾਲੀ, ਬਹਿਕ ਖਾਸ, ਅਭੁੱਨ, ਛੱਪੜੀ ਵਾਲਾ, ਹੀਰਾਂਵਾਲੀ, ਘੱਲੂ, ਚੱਕ ਖਿਓ ਵਾਲਾ, ਮਹੂਆਣਾ ਬੋਦਲਾ, ਰਾਮਸਰਾ, ਖੀਰਪੁਰ, ਵਾਹਵ ਵਾਲਾ, ਮੰਨੇਵਾਲਾ, ਬਾਹਮਣੀ, ਚੱਕ ਪੁਨਾ ਵਾਲੀ, ਖੂਬਨ, ਮੋਹਰ ਸਿੰਘ ਵਾਲਾ, ਆਲਮਗੜ੍ਹ, ਰਾਜਪੁਰਾ, ਆਹਲ ਬੋਦਲਾ, ਰੋਹੇੜਿਆਂ ਵਾਲੀ, ਮੌਜਮ, ਝੋਕ ਡਿੱਪੂ ਲਾਣਾ, ਬਹਿਕ ਖਾਸ, ਜੋੜਕੀ ਅੰਧੇਵਾਲੀ, ਗੱਡਾਡੋਬ, ਲੱਧੂ ਵਾਲਾ,  ਗਿਦੜਾਂ ਵਾਲੀ, ਓਜਾ ਵਾਲੀ, ਬੇਗਾਵਾਲੀ ਆਦਿ ਪਿੰਡਾਂ ਵਿੱਚ ਪਹੁੰਚ ਗਏ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਪ੍ਰੇਰਿਤ ਕੀਤਾ ਗਿਆ ਅਤੇ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ|
       ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਪਿੰਡਾਂ ਵਿਚ ਤਾਇਨਾਤ ਕੀਤੇ ਗਏ ਨੋਡਲ ਅਫ਼ਸਰ ਵੀ ਲਗਾਤਾਰ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਜਾਗਰੂਕ ਕਰ ਰਹੇ ਹਨ।


Comment As:

Comment (0)