ਖੇਡਾਂ ਵਤਨ ਪੰਜਾਬ ਦੀਆਂ 2024 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ 21 ਸਤੰਬਰ ਤੋਂ 25 ਸਤੰਬਰ ਤੱਕ
ਖੇਡਾਂ ਵਤਨ ਪੰਜਾਬ ਦੀਆਂ 2024 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ 21 ਸਤੰਬਰ ਤੋਂ 25 ਸਤੰਬਰ ਤੱਕ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 16 ਸਤੰਬਰ:
ਖੇਡਾਂ ਵਤਨ ਪੰਜਾਬ ਦੀਆਂ-2024 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਮਿਤੀ 21 ਤੋਂ 25 ਸਤੰਬਰ ਤੱਕ ਕਰਵਾਈਆਂ ਜਾ ਰਹੀਆਂ ਹਨ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਖੇਡਾਂ ਉਮਰ ਵਰਗ ਅੰਡਰ-14, 17, 21, 21-30, 31-40, 41-50, 51-60, 61-70, 70+ ਵਿੱਚ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਚੋਂ ਐਥਲੈਟਿਕਸ, ਬੈਡਮਿੰਟਨ, ਬਾਸਕਿਟਬਾਲ, ਟੈਬਲ ਨੈਟਿਸ, ਜੂਡੋ, ਕੁਸ਼ਤੀ, ਕਬੱਡੀ(ਨੈਸ਼ਨਲ ਅਤੇ ਸਰਕਲ ਸਟਾਇਲ), ਫੁੱਟਬਾਲ, ਨੈੱਟਬਾਲ, ਸਾਫਟਬਾਲ, ਗੱਤਕਾ, ਚੈੱਸ, ਕਿੱਕ-ਬਾਕਸਿੰਗ ਬਹੁ-ਮੰਤਵੀ ਖੇਡ ਭਵਨ ਸੈਕਟਰ-78, ਹਾਕੀ ਮੁਕਾਬਲੇ ਓਲੰਪਿਅਨ ਸ. ਬਲਬੀਰ ਸਿੰਘ ਅੰਤਰ ਰਾਸ਼ਟਰੀ ਹਾਕੀ ਸਟੇਡੀਅਮ ਸੈਕਟਰ-63 ਮੋਹਾਲੀ, ਬਾਕਸਿੰਗ, ਵੇਟਲਿਫਟਿੰਗ, ਪਾਵਰਲਿਫਟਿੰਗ, ਵਾਲੀਬਾਲ (ਸ਼ੂਟਿੰਗ ਅਤੇ ਸਮੈਸ਼ਿੰਗ), ਤੈਰਾਕੀ ਖੇਡ ਭਵਨ ਸੈਕਟਰ-63 ਵਿਖੇ, ਲਾਅਨ ਟੈਨਿਸ ਗਮਾਡਾ ਸਪੋਰਟਸ ਕੰਪਲੈਕਸ ਸੈਕਟਰ-69 ਅਤੇ ਹੈਂਡਬਾਲ ਅਤੇ ਖੋ-ਖੋ ਸ.ਸ.ਸ.ਸਕੂਲ 3ਬੀ1 ਮੋਹਾਲੀ ਵਿੱਚ ਕਾਰਵਾਈਆਂ ਜਾ ਰਹੀਆਂ ਹਨ।
ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼ ਕੁਮਾਰ ਬੇਗੜਾ ਅਨੁਸਾਰ ਇਨ੍ਹਾਂ ਖੇਡਾਂ ਵਿੱਚ 16000 ਦੇ ਲਗਭਗ ਖਿਡਾਰੀ/ਖਿਡਾਰਨਾਂ ਦੇ ਭਾਗ ਲੈਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਖੇਡਾਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹਨਾਂ ਖੇਡਾਂ ਵਿੱਚ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਨਾਲ ਨਵਾਜਿਆ ਜਾਵੇਗਾ ਅਤੇ ਜੇਤੂ ਖਿਡਾਰੀ ਖੇਡ ਵਿਭਾਗ ਪੰਜਾਬ ਦੀ ਪਾਲਿਸੀ ਅਨੁਸਾਰ ਗ੍ਰੇਡੇਸ਼ਨ ਵੀ ਕਰਵਾ ਸਕਦੇ ਹਨ ਅਤੇ ਜਿਸ ਅਨੁਸਾਰ ਉਹ ਇਸ ਸਰਟੀਫਿਕੇਟ ਦਾ ਲਾਭ ਉੱਚ ਵਿੱਦਿਆ ਲਈ ਦਾਖਲੇ ਵਿੱਚ ਅਤੇ ਨੌਕਰੀਆਂ ਵਿੱਚ ਲੈ ਸਕਦੇ ਹਨ।