Kaumi Insaf Morcha will begin its own paper Panthak Times soon
ਕੌਮੀ ਇੰਨਸਾਫ ਮੋਰਚਾ ਪੰਥਕ ਟਾਈਮਜ਼ ਅਖਬਾਰ ਜਲਦ ਸਿੱਖ ਕੌਮ ਦੀਆਂ ਦਹਿਲੀਜ਼ਾਂ 'ਤੇ : ਬਾਪੂ ਹਵਾਰਾ/ ਭਾਈ ਫਰਾਂਸ
ਸਾਹਿਬਜ਼ਾਦਾ ਅਜੀਤ ਸਿੰਘ ਨਗਰ :10 ਅਗਸਤ, 2023 : (ਕਾਰਤਿਕਾ ਸਿੰਘ/ਅਰਥ ਪ੍ਰਕਾਸ਼):: ਸਿੱਖ ਕੌਮ ਦੇ ਹੱਕਾਂ ਦੀ ਰਾਖੀ ਲਈ ਅਤੇ ਲੰਮੇ ਸਮੇਂ ਤੋਂ ਸਿੱਖ ਕੌਮ ਦੀਆਂ ਲਟਕਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ, ਹੱਕ ਸੱਚ ਦਾ ਹੋਕਾ ਦੇਣ, ਸੁੱਤੀ ਪਈ ਬੱਬਰ ਸ਼ੇਰਾਂ ਦੀ ਕੌਮ ਨੂੰ ਊਰਜਾ ਤੇ ਇੱਕ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਕਰਨ ਲਈ ਸਿੱਖ ਕੌਮ ਦਾ ਆਪਣਾ ਅਖਬਾਰ ਕੌਮੀ ਇਨਸਾਫ ਮੋਰਚਾ ਟਾਈਮਜ਼ ਜਲਦ ਕੌਮ ਦੇ ਦਹਿਲੀਜ਼ਾਂ 'ਤੇ ਇਹ ਜਾਣਕਾਰੀ ਦਿੰਦਿਆਂ ਕਰਮਚਾਰੀ ਦਲ ਕੌਂਸਲ ਨਾਲ ਸਬੰਧਤ 'ਸਿੱਖ ਚਿੰਤਕ ਕੌਂਸਲ' ਦਰਸ਼ਨ ਸਿੰਘ ਰਕਬਾ,ਦਰਸ਼ਨ ਸਿੰਘ ਮਨੈਲੀ ਰੋਪੜ,ਮਨਜੀਤ ਸਿੰਘ ਅੰਮ੍ਰਿਤਸਰ,ਗੁਰਬਖ਼ਸ ਸਿੰਘ ਚੰਡੀਗੜ੍ਹ,ਮਨਜੀਤ ਸਿੰਘ ਮੋਗਾ, ਸੁਖਮਿੰਦਰ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਨਗਰ,ਨਿਰਮਲ ਸਿੰਘ ਦਿੱਲੀ,ਸ੍ਰੀ ਤਿਲਕ ਰਾਜ ਹਰਿਆਣਾ,ਬਲਵੀਰ ਸਿੰਘ ਹੁਸ਼ਿਆਰਪੁਰ ਆਗੂਆਂ ਨੇ ਦੱਸਿਆ ਕਿ ਜਿਸ ਤਰ੍ਹਾਂ ਸਾਡਾ ਨਿਧੜਕ ਅਖ਼ਬਾਰ ਰੋਜ਼ਾਨਾ ਪਹਿਰੇਦਾਰ ਭਾਈ ਜਸਪਾਲ ਸਿੰਘ ਹੇਰਾਂ ਦੀ ਅਗਵਾਈ ਵਿੱਚ ਚੱਲ ਰਿਹਾ ਹੈ,ਉਸੇ ਤਰਾਂ ਤੇ ਕੌਮੀ ਇਨਸਾਫ ਮੋਰਚਾ ਪੰਥਕ ਟਾਈਮਜ਼ ਛੇਤੀ ਹੀ ਸਤੰਬਰ ਦੇ ਪਹਿਲੇ ਹਫਤੇ ਸ਼ੁਰੂ ਕੀਤਾ ਜਾ ਰਿਹਾ ਹੈ,ਸਾਡੇ ਪੰਥਕ ਅਖ਼ਬਾਰ ਪਹਿਰੇਦਾਰ ਵਿੱਚ ਬੇਸ਼ੱਕ ਕੌਮੀ ਇਨਸਾਫ ਮੋਰਚੇ ਦੀਆ ਖਬਰਾਂ ਪਹਿਲ ਦੇ ਅਧਾਰ ਤੇ ਛਪਦੀਆ ਹਨ,ਪਰ ਉਨ੍ਹਾਂ ਨਾਲ ਕੌਮੀ ਇਨਸਾਫ ਮੋਰਚੇ ਦੀਆ ਬਹੁਤ ਸਾਰੀਆਂ ਖਬਰਾਂ,ਲੇਖ ਤੇ ਹੋਰ ਫੀਲਡ ਅਤੇ ਹੋਰ ਪੰਜਾਬ ਤੇ ਦੇਸ਼/ਪ੍ਰਦੇਸ਼ ਦੀਆਂ ਖਬਰਾਂ ਰਹਿ ਜਾਂਦੀਆਂ ਹਨ ।ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾ ਤੇ ਸਤੰਬਰ ਦੇ ਪਹਿਲੇ ਹਫ਼ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਧਾਂਤ,ਮੀਰੀ ਤੇ ਪੀਰੀ ਨੂੰ ਸਾਰੇ ਸੰਸਾਰ ਤੇ ਪ੍ਰਫੁਲਤ ਕਰਨ ਲਈ ਪਹਿਲਾ ਪੰਦਰਵਾੜਾ ਅਖ਼ਬਾਰ ਕੱਢਣ ਦਾ ਨਿਰਣਾ,ਦੇਸ਼ ਪ੍ਰਦੇਸ਼ ਦੀਆਂ ਸੰਗਤਾ ਦੇ ਜੋਰ ਦੇਣ ਤੇ ਕੀਤਾ ਗਿਆ ਹੈ, ਕੌਮੀ ਇਨਸਾਫ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਹਵਾਰਾ ਤੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਤੇ ਸਮੁੱਚੇ ਸਿੱਖ ਪੰਥ ਦੀ ਇਛਾਵਾਂ ਅਨੁਸਾਰ ਇੱਕ ਨਿਮਾਣੇ ਜਿਹੇ ਯਤਨ ਰਾਹੀ ਸਿੱਖ ਪੰਥ ਦੀ ਚੜ੍ਹਦੀ ਕਲਾਂ,ਗੁਰੂ ਵੱਲੋਂ ਦਰਸਾਏ ਰਾਹ ਤੇ ਤੁਰਦਿਆ ਕੀਤਾ ਜਾ ਰਿਹਾ ਹੈ,ਬਾਪੂ ਗੁਰਚਰਨ ਸਿੰਘ ਹਵਾਰਾ ਤੇ ਭਾਈ ਪਾਲ ਸਿੰਘ ਫਰਾਂਸ ਤੇ ਸੀਨੀਅਰ ਐਡਵੋਕੇਟ ਭਾਈ ਅਮਰ ਸਿੰਘ ਚਾਹਲ ਵੱਲੋਂ ਸਿੱਖ ਸੰਗਤ ਨਾਲ ਕੀਤੇ ਸਲਾਹ ਮਸਵਰੇ ਅਨੁਸਾਰ ਇਸਦਾ ਚੀਫ ਅਡੀਟਰ ਭਾਈ ਬਲਦੇਵ ਸਿੰਘ ਦੇਵ ਸਰਾਭਾ ਨੂੰ ਇਹ ਜੁੰਮੇਵਾਰੀ ਸੌਂਪੀ ਗਈ ਹੈ, ਉਨ੍ਹਾਂ ਨਾਲ ਸਹਿ ਸਹਾਇਕ ਸੰਪਾਦਕ ਪ੍ਰੋ.ਬਲਜਿੰਦਰ ਸਿੰਘ ਸ੍ਰੀ ਅੰਮ੍ਰਿਤਸਰ ਤੇ ਸਹਿ ਸੰਪਾਦਕ ਦਰਸ਼ਨ ਸਿੰਘ ਰਕਬਾ ਹੋਣਗੇ,ਕੌਮੀ ਇਨਸਾਫ ਮੋਰਚੇ ਪੰਥਕ ਟਾਈਮਜ਼ ਦਾ ਹੈਡ ਕੁਆਟਰ ਸਾਡੇ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਵਿਖੇ ਹੋਵੇਗਾ ਜਿੱਥੇ ਕਿ 319 ਦਿਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੌਸ਼ੀਆ ਨੂੰ ਮੌਤ ਦੀ ਸਜ਼ਾ ਦਵਾਉਣ,28-28,30-30 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਬੰਦੀ ਸਿੰਘਾ ਦੀਆ ਰਿਹਾਈਆਂ,ਬਰਗਾੜੀ, ਬਹਿਬਲ ਵਿਖੇ ਭਾਈ ਕਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਸਰਾਂਵਾਂ ਦੇ ਕਾਤਲਾਂ ਨੂੰ ਤੇ ਕੋਟਕਪੂਰੇ, ਨਕੋਦਰ,ਮੌੜ ਮੰਡੀ ਵਿਖੇ ਸ਼ਹੀਦ ਕੀਤੇ ਨੌਜਵਾਨ ਦੇ ਕਾਤਲਾਂ ਨੂੰ ਮੌਤ ਦੀ ਸਜ਼ਾ ਦਿਵਾਉਣ ਤੇ 328 ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਲੱਭ ਕੇ ਦੋਸ਼ੀ ਮੁਲਾਜ਼ਮਾਂ ਨੂੰ ਜੇਲ੍ਹਾਂ ਵਿੱਚ ਸੁੱਟਣ ਦਾ ਮੋਰਚਾ ਸਫਲਤਾ ਪੂਰਵਕ ਚੱਲ ਰਿਹਾ ਹੈ, 319 ਦਿਨ ਸਰਾਭਾ ਮੋਰਚੇ ਚੜ੍ਹਦੀ ਕਲਾਂ ਵਿੱਚ ਪਿੰਡਾਂ ਦੀਆਂ ਸੰਗਤਾਂ ਦੁਆਰਾ ਚਲਾਉਣ ਕਰਕੇ ਹੀ ਬਾਪੂ ਗੁਰਚਰਨ ਸਿੰਘ ਹਵਾਰਾ ਜੀ ਤੇ ਭਾਈ ਪਾਲ ਸਿੰਘ ਫਰਾਂਸ ਨੇ ਚੀਫ ਅਡੀਟਰ ਲਈ ਦੇਵ ਸਰਾਭਾ ਦੀ ਚੋਣ ਕੀਤੀ ਹੈ,ਕੌਮੀ ਇਨਸਾਫ ਮੋਰਚਾ ਪੰਥਕ ਟਾਈਮਜ਼ ਦਾ ਸਬ-ਆਫਿਸ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ ਹੋਵੇਗਾ,ਜਿੱਥੋ ਹੁਣ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ,ਬਾਪੂ ਹਵਾਰਾ ਸਾਹਿਬ ਤੇ ਭਾਈ ਫਰਾਂਸ ਦੀ ਇਹ ਦਿਲੀ ਤਮੰਨਾ ਹੈ ਤੇ ਸਿੱਖ ਸੰਗਤਾਂ ਦੇ ਮਿਲੇ ਭਰਵੇਂ ਹੁੰਗਾਰੇ ਨਾਲ 25 ਜਨਵਰੀ ਤੋਂ ਕੌਮੀ ਇਨਸਾਫ ਮੋਰਚਾ ਪੰਥਕ ਟਾਈਮਜ਼ ਪੂਰਨ ਅਖ਼ਬਾਰ ਦਾ ਦਰਜਾ ਦੇਂਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਦਿੱਲੀ, ਚੰਡੀਗੜ੍ਹ, ਸਰਾਭਾ, ਲੁਧਿਆਣਾ,ਸ੍ਰੀ ਅੰਮ੍ਰਿਤਸਰ, ਦਿੱਲੀ ਤੋਂ ਵੱਡੇ ਰੂਪ ਵਿੱਚ ਗੁਰੂ ਮਹਾਰਾਜ ਦੀ ਕ੍ਰਿਪਾ ਨਾਲ ਸ਼ੁਰੂ ਕਰ ਦਿੱਤਾ ਜਾਵੇਗਾ,ਬਾਪੂ ਹਵਾਰਾ ਜੀ ਭਾਈ ਪਾਲ ਸਿੰਘ ਫਰਾਂਸ ਤੇ ਮੁਖ ਸੰਪਾਦਕ ਭਾਈ ਦੇਵ ਸਰਾਭਾ ਨੇ ਦੱਸਿਆ ਕਿ ਇਹ ਕੌਮੀ ਇਨਸਾਫ ਮੋਰਚਾ ਟਾਈਮਜ਼, ਅਖ਼ਬਾਰ ਜਿਸਦੀ ਸੰਗਤਾਂ ਵੱਲੋਂ ਮੈਨੂੰ ਸੇਵਾ ਲਾਈ ਗਈ ਹੈ, ਇਹ ਅਖਬਾਰ ਨਿਰੋਲ ਪੰਥਕ ਹੋਵੇਗਾ, ਜਿਸ ਵਿੱਚ ਪੁਰਾਤਨ ਸਿੱਖ ਇਤਿਹਾਸ, ਸਿੱਖ ਵਿਰਸਾ ਨੂੰ ਉਜਾਗਰ ਕਰਦਿਆ ਖੁਸੇ ਖਾਲਸਾ ਰਾਜ ਦੀ ਪ੍ਰਾਪਤੀ ਭਾਰਤੀ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਜਾਵੇ ਗਈ । ਕੌਮੀ ਇਨਸਾਫ ਮੋਰਚਾ ਪੰਥਕ ਟਾਈਮਜ਼ ਸਿੱਖ ਸੰਗਤਾ ਦੇ ਸਹਿਯੋਗ ਨਾਲ ਹੀ ਚੱਲੇਗਾ। ਇਸ਼ਤਿਹਾਰਾਂ ਤੇ ਝੂਠੇ ਸਿਆਸਤਦਾਨਾਂ ਦੀਆਂ ਬਿਆਨ ਵਾਸੀਆਂ ਨੂੰ ਇਸ ਟਾਈਮਜ਼ ਅਖਬਾਰ ਵਿੱਚ ਕੋਈ ਥਾਂ ਨਹੀ ਹੋਵੇਗੀ,ਕੌਮੀ ਇਨਸਾਫ ਮੋਰਚਾ,ਪੰਥਕ ਆਉਣ ਵਾਲੀਆ ਸ਼੍ਰੋਮਣੀ ਕਮੇਟੀ ਚੋਣਾਂ, ਸ੍ਰੋਮਣੀ ਅਕਾਲੀ ਦਲ ਲਈ ਨਿਰੋਲ, ਗੁਰਬਾਣੀ ਨੂੰ ਪ੍ਰਣਾਏ ਹੋਏ ਗੁਰ ਸਿੱਖ ਉੱਚੇ ਸੁੱਚੇ ਕਿਰਦਾਰ ਵਾਲਿਆਂ ਦੀ ਇੱਕ ਲੰਮੀ ਕਤਾਰ ਸਾਰੇ ਸਿੱਖ ਪੰਥ ਵਿੱਚੋਂ ਕੱਢਕੇ,ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ ਤੇ ਨਿਰੋਲ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਰਪਨ ਕਰੇਗਾ। ਕੌਮੀ ਇਨਸਾਫ ਮੋਰਚੇ ਪੰਥਕ ਟਾਈਮਜ਼ ਦੇ ਪ੍ਰਬੰਧਕੀ ਬੋਰਡ ਵਿੱਚ ਜਿੱਥੇ ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਭਾਈ ਜਸਪਾਲ ਸਿੰਘ ਹੇਰਾਂ, ਬਲਦੇਵ ਸਿੰਘ ਦੇਵ ਸਰਾਭਾ,ਪ੍ਰੋ. ਬਲਜਿੰਦਰ ਸਿੰਘ,ਭਾਈ ਦਰਸ਼ਨ ਸਿੰਘ ਰਕਬਾ ਤੋਂ ਇਲਾਵਾ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਹਵਾਰਾ, ਕਨਵੀਨਰ ਭਾਈ ਪਾਲ ਸਿੰਘ ਫਰਾਂਸ,ਅਰਬਾ ਖਰਬਾ ਨਿਹੰਗ ਸਿੰਘਾਂ ਦੇ ਜੱਥੇ ਦੇ ਮੁਖੀ ਰਾਜਾ ਰਾਮ ਸਿੰਘ,ਦਿਲਸ਼ੇਰ ਸਿੰਘ,ਗੁਰਸ਼ਰਨ ਸਿੰਘ,ਈਮਾਨ ਸਿੰਘ ਖਾਰਾ 'ਤੇ ਲੰਮੇ ਸਮੇਂ ਤੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਲਈ ਸੰਘਰਸ਼ ਕਰਨ ਵਾਲੇ ਭਾਈ ਸੂਰਤ ਸਿੰਘ ਖਾਲਸਾ ਜੀ ਸ਼ਾਮਲ ਹੋਣਗੇ। ਤੋਂ ਇਲਾਵਾ ਇਸ ਮੌਕੇ ਬਲਜੀਤ ਸਿੰਘ,ਕੌਮ ਦੇ ਜੁਝਾਰੂ ਬਾਬਾ ਜੱਗੀ, ਜਸਵਿੰਦਰ ਸਿੰਘ ਗੁਰਦੀਪ ਸਿੰਘ ਹਰਪ੍ਰੀਤ ਸਿੰਘ, ਮਹਿੰਦਰ ਸਿੰਘ, ਤਰਲੋਚਨ ਸਿੰਘ ਆਦਿ ਆਗੂ ਹਾਜਰ ਸਨ।