1 ਜੂਨ ਨੂੰ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਨ ਵਾਲੀ ਕਾਂਗਰਸ ਨੂੰ ਹੁਣ ਵੋਟਾਂ ਰਾਹੀਂ ਭਾਜੀ ਮੋੜਨ ਦਾ ਮੌਕਾ-ਪਵਨ ਟੀਨੂ
1 ਜੂਨ ਨੂੰ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਨ ਵਾਲੀ ਕਾਂਗਰਸ ਨੂੰ ਹੁਣ ਵੋਟਾਂ ਰਾਹੀਂ ਭਾਜੀ ਮੋੜਨ ਦਾ ਮੌਕਾ-ਪਵਨ ਟੀਨੂੰ
ਰੋਡ ਸ਼ੋਅ ਦੌਰਾਨ 'ਆਪ' ਪ੍ਰਤੀ ਭਾਰੀ ਉਤਸ਼ਾਹ
ਜਲੰਧਰ, 30 ਮਈ (2024) - ਅੱਜ ਸਵੇਰੇ ਭੋਗਪੁਰ ਸ਼ਹਿਰ ਵਿੱਚ ਰੋਡ ਸ਼ੋਅ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਹੈਰਾਨਗੀ ਦੀ ਗੱਲ ਹੈ ਕਿ ਪੰਜਾਬ ਨੂੰ ਜ਼ਖਮ ਦੇਣ ਵਾਲੀ ਪਾਰਟੀ ਕਾਂਗਰਸ ਪੰਜਾਬੀਆਂ ਤੋਂ ਕਿਸ ਮੁੰਹ ਦੇ ਨਾਲ ਵੋਟਾਂ ਮੰਗ ਰਹੀ ਹੈ | ਉਨ੍ਹਾ ਕਿਹਾ ਕਿ 1 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ 'ਤੇ ਤੋਪਾਂ ਨਾਲ ਹਮਲਾ ਕਰਨ ਵਾਲੀ ਕਾਂਗਰਸ ਨੂੰ ਪਹਿਲੀ ਜੂਨ ਨੂੰ ਹੋ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰਾਂ ਨੂੰ ਹਰਾ ਕੇ ਭਾਜੀ ਮੋੜ ਦਾ ਮੌਕਾ ਹੈ ਤੇ ਪੰਜਾਬੀ ਆਪਣੀ ਵੋਟ ਦੀ ਕੀਮਤ ਜਾਣਦੇ ਹੋਏ ਆਮ ਆਦਮੀ ਪਾਰਟੀ ਦੀ ਸਹੀ ਚੋਣ ਕਰਨਗੇ |
ਪਵਨ ਟੀਨੂੰ ਨੇ ਆਮ ਆਦਮੀ ਪਾਰਟੀ ਨੂੰ ਮਿਲ ਰਹੀ ਭਰਪੂਰ ਹਿਮਾਇਤ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਮਾਲਕ ਆਮ ਲੋਕ ਖੁਦ ਹਨ ਤੇ 'ਆਪ' ਦੇ ਆਗੂ ਵੀ ਆਮ ਲੋਕਾਂ, ਸਧਾਰਣ ਘਰਾਂ ਵਿੱਚੋਂ ਹੀ ਅੱਗੇ ਲਿਆ ਕੇ ਚੋਣਾਂ ਵਿੱਚ ਖੜ੍ਹੇ ਕੀਤੇ ਜਾਂਦੇ ਹਨ ਤਾਂ ਜੋ ਉਹ ਸਮਾਜ ਦੀਆਂ ਦੁੱਖ ਤਕਲੀਫਾਂ ਨੂੰ ਨੇੜਿਓਾ ਸਮਝਦੇ ਹੋਏ ਸਮਾਜ ਨੂੰ ਹਰ ਸਮੇਂ ਉਪਲਬਦ ਰਹਿਣ | ਪਵਨ ਟੀਨੂੰ ਵੱਲੋਂ ਲੋਕਾਂ ਤੋਂ ਆਪਣੇ ਲਈ ਵੋਟਾਂ ਦੀ ਮੰਗ ਕਰਨ 'ਤੇ ਲੋਕਾਂ ਨੇ ਨਾਅਰੇ ਲਗਾ ਕੇ ਹੁੰਗਾਰਾ ਭਰਿਆ |